1ਉਸ ਸਮੇਂ, ਮੇਰਾ ਪ੍ਰਭੂ ਫ਼ੇਰ ਇੱਕ ਵਾਰੀ ਉਨ੍ਹਾਂ ਲੋਕਾਂ ਕੋਲੋ ਪਹੁੰਚੇਗਾ ਜਿਹੜੇ ਪਿੱਛੇ ਰਹਿ ਗਏ ਹਨ। ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਪਰਮੇਸ਼ੁਰ ਨੇ ਅਜਿਹੀ ਗੱਲ ਕੀਤੀ ਹੈ। ਇਹ ਪਰਮੇਸ਼ੁਰ ਦੇ ਉਹ ਲੋਕ ਹਨ ਜਿਹੜੇ ਅੱਸ਼ੂਰ, ਉੱਤਰੀ ਮਿਸਰ, ਦੱਖਣੀ ਮਿਸਰ, ਇਥੋਮੀਆ, ਏਲਾਮ, ਬਾਬਲ, ਹਮਾਬ ਅਤੇ ਦੁਨੀਆਂ ਦੇ ਸਾਰੇ ਦੂਰ ਦੁਰਾਡੇ ਦੇਸ਼ਾਂ ਵਿੱਚ ਬਚੇ ਹੋਏ ਹਨ।"
2ਪਰਮੇਸ਼ੁਰ ਇਸ ਝੰਡੇ ਨੂੰ ਸਮੂਹ ਲੋਕਾਂ ਲਈ ਇੱਕ ਸੰਕੇਤ ਵਜੋਂ ਉੱਚਾ ਕਰੇਗਾ। ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਲੋਕ ਧਰਤੀ ਦੇ ਦੂਰ ਦੁਰਾਡੇ ਦੇਸ਼ਾਂ ਵਿੱਚ ਖਿਲਰ ਗਏ ਸਨ। ਪਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ।"
3ਉਸ ਸਮੇਂ, ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ। ਯਹੂਦਾਹ ਦੇ ਕੋਈ ਦੁਸ਼ਮਣ ਨਹੀਂ ਹੋਣਗੇ ਯਹੂਦਾਹ ਇਫ਼ਰਾਈਮ ਨੂੰ ਦੁੱਖ ਨਹੀਂ ਦੇਵੇਗਾ।"
4ਪਰ ਇਫ਼ਰਾਈਮ ਅਤੇ ਯਹੂਦਾਹ ਫ਼ਿਲਸਤੀਨੀਆਂ ਉੱਤੇ ਹਮਲਾ ਕਰਨਗੇ।ਉਹ ਇਕੱਠੇ ਪੂਰਬੀਆਂ ਦੀ ਦੌਲਤ ਲੁੱਟਣਗੇ। ਇਫ਼ਰਾਈਮ ਅਤੇ ਯਹੂਦਾਹ, ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਉੱਤੇ ਹਕੂਮਤ ਕਰਨਗੇ।"
5ਯਹੋਵਾਹ ਕਹਿਰਵਾਨ ਹੋ ਗਿਆ ਅਤੇ ਉਸ ਨੇ ਮਿਸਰ ਦੇ ਸਮੁੰਦਰ ਨੂੰ ਵੰਡ ਦਿੱਤਾ। ਉਸੇ ਤਰ੍ਹਾਂ, ਯਹੋਵਾਹ ਫ਼ਰਾਤ ਨਦੀ ਉੱਤੇ ਆਪਣੀ ਬਾਂਹ ਲਹਿਰਾਏਗਾ। ਉਹ ਨਦੀ ਉੱਤੇ ਵਾਰ ਕਰੇਗਾ ਅਤੇ ਨਦੀ ਸੱਤ ਛੋਟੇ ਨਾਲਿਆਂ ਵਿੱਚ ਵੰਡੀ ਜਾਵੇਗੀ। ਇਹ ਛੋਟੀਆਂ ਨਦੀਆਂ ਡੂੰਘੀਆਂ ਨਹੀਂ ਹੋਣਗੀਆਂ ਲੋਕੀਂ ਇਨ੍ਹਾਂ ਨਦੀਆਂ ਨੂੰ ਜੁੱਤੀਆਂ ਸਮੇਤ ਪਾਰ ਕਰ ਸੱਕਿਆ ਕਰਨਗੇ।"

6ਪਰਮੇਸ਼ੁਰ ਦੇ ਉਹ ਲੋਕ ਜਿਹੜੇ ਬਚ ਗਏ ਹਨ, ਅੱਸ਼ੂਰ ਵਿੱਚੋਂ ਨਿਕਲਣ ਦਾ ਰਾਹ ਲੱਭ ਲੈਣਗੇ। ਇਹ ਸਮਾਂ ਉਹੋ ਜਿਹਾ ਹੋਵੇਗਾ ਜਦੋਂ ਪਰਮੇਸ਼ੁਰ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।"
7ਪਰਮੇਸ਼ੁਰ ਦੀ ਉਸਤਤ ਦਾ ਗੀਤ ਉਸ ਸਮੇਂ ਤੁਸੀਂ ਆਖੋਗੇ: “ਯਹੋਵਾਹ ਮੈਂ ਤੇਰਾ ਧੰਨਵਾਦ ਅਤੇ ਉਸਤਤ ਕਰਦਾ ਹਾਂ। ਭਾਵੇਂ ਤੂੰ ਮੇਰੇ ਨਾਲ ਨਾਰਾਜ਼ ਰਿਹਾ ਹੈਂ ਹੁਣ ਤੇਰਾ ਗੁੱਸਾ ਜਾ ਚੁੱਕਿਆ ਹੈ ਅਤੇ ਤੂੰ ਮੈਨੂੰ ਅਰਾਮ ਦੇ ਅਤੇ ਮੈਨੂੰ ਆਪਣਾ ਪਿਆਰ ਦਰਸਾ।”"
8ਮੈਨੂੰ ਉਸ ਉੱਤੇ ਭਰੋਸਾ ਹੈ। ਮੈਂ ਭੈਭੀਤ ਨਹੀਂ ਹਾਂ। ਉਹ ਮੈਨੂੰ ਬਚਾਉਂਦਾ ਹੈ। ਯਹੋਵਾਹ ਯਾਹ ਮੇਰੀ ਸ਼ਕਤੀ ਹੈ। ਉਹ ਮੈਨੂੰ ਬਚਾਉਂਦਾ ਹੈ। ਅਤੇ ਮੈਂ ਉਸ ਬਾਰੇ ਉਸਤਤ ਦੇ ਗੀਤ ਗਾਉਂਦਾ ਹਾਂ।"
9ਮੁਕਤੀ ਦੇ ਚਸ਼ਮੇ ਤੋਂ ਆਪਣਾ ਪਾਣੀ ਭਰ ਲਵੋ। ਫ਼ੇਰ ਤੁਸੀਂ ਖੁਸ਼ ਹੋਵੋਂਗੇ।"
10ਫ਼ੇਰ ਤੁਸੀਂ ਆਖੋਗੇ, “ਯਹੋਵਾਹ ਦੀ ਉਸਤਤ ਹੋਵੇ! ਉਸ ਦੇ ਨਾਮ ਦੀ ਉਪਾਸਨਾ ਕਰੋ! ਉਸ ਦੇ ਕਾਰਨਾਮਿਆਂ ਬਾਰੇ ਸਮੂਹ ਲੋਕਾਂ ਨੂੰ ਦੱਸੋ!”"

11ਯਹੋਵਾਹ ਦੀ ਉਸਤਤ ਦੇ ਗੀਤ ਗਾਵੋ! ਕਿਉਂ ਕਿ ਉਸ ਨੇ ਮਹਾਨ ਕੰਮ ਕੀਤੇ ਹਨ! ਪਰਮੇਸ਼ੁਰ ਬਾਰੇ ਇਹ ਖਬਰ ਸਾਰੀ ਦੁਨੀਆਂ ਅੰਦਰ ਫ਼ੈਲਾ ਦੇਵੋ। ਸਾਰੇ ਲੋਕ ਇਹ ਗੱਲਾਂ ਜਾਣ ਲੈਣ।"
12ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ! ਇਸਰਾਏਲ ਦਾ ਪਵਿੱਤਰ ਪੁਰੱਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ। ਏਸ ਲਈ ਪ੍ਰਸੰਨ ਹੋਵੋ!"
13ਬਾਬਲ ਲਈ ਪਰਮੇਸ਼ੁਰ ਦਾ ਸੰਦੇਸ਼ ਅਮੋਜ਼ ਦੇ ਪੁੱਤਰ ਯਸਾਯਾਹ ਨੂੰ ਪਰਮੇਸ਼ੁਰ ਨੇ ਬਾਬਲ ਬਾਰੇ ਇਹ ਉਦਾਸੀ ਭਰਿਆ ਸੰਦੇਸ਼ ਦਰਸਾਇਆ। ਪਰਮੇਸ਼ੁਰ ਨੇ ਆਖਿਆ:"
14“ਉਸ ਪਰਬਤ ਉੱਤੇ ਝੰਡਾ ਉੱਚਾ ਕਰੋ ਜਿੱਥੇ ਕੁਝ ਵੀ ਨਹੀਂ ਉੱਗਦਾ। ਲੋਕਾਂ ਨੂੰ ਸੱਦੋ। ਆਪਣੀਆਂ ਬਾਹਵਾਂ ਲਹਿਰਾਵੋ। ਉਨ੍ਹਾਂ ਨੂੰ ਉਨ੍ਹਾਂ ਫ਼ਾਟਕਾਂ ਰਾਹੀਂ ਦਾਖਲ ਹੋਣ ਲਈ ਆਖੋ ਜਿਹੜੇ ਮਹੱਤਵਪੂਰਣ ਲੋਕਾਂ ਲਈ ਹਨ।”"
You have read SongofSolomon 8
14 verses