1ਉਸ ਦੇ ਰਾਜ ਵਿੱਚ ਸ਼ਾਂਤੀ ਅਤੇ ਸ਼ਕਤੀ ਹੋਵੇਗੀ। ਦਾਊਦ ਦੇ ਪਰਿਵਾਰ ਦੇ ਰਾਜੇ ਲਈ ਇਹ ਵੱਧਦੀ ਜਾਵੇਗੀ। ਇਹ ਰਾਜਾ ਨੇਕੀ ਅਤੇ ਨਿਰਪੱਖ ਨਿਆਂ ਨਾਲ ਸਦਾ-ਸਦਾ ਲਈ ਰਾਜ ਕਰੇਗਾ। ਸਰਬ ਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਲਈ ਬਹੁਤ ਤੀਬਰ ਪਿਆਰ ਰੱਖਦਾ ਹੈ ਅਤੇ ਇਹ ਤੀਬਰ ਪਿਆਰ ਹੀ ਇਸ ਨੂੰ ਸਫ਼ਲਤਾ ਪੂਰਵਕ ਸੰਪੰਨ ਕਰੇਗਾ।"
2ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਵੇਗਾ ਮੇਰੇ ਯਹੋਵਾਹ ਨੇ ਮੈਨੂੰ ਯਾਕੂਬ (ਇਸਰਾਏਲ) ਦੇ ਲੋਕਾਂ ਦੇ ਖਿਲਾਫ਼ ਆਦੇਸ਼ ਦਿੱਤਾ ਸੀ। ਇਸਰਾਏਲ ਦੇ ਖਿਲਾਫ਼ ਇਸ ਆਦੇਸ਼ ਦੀ ਪਾਲਣਾ ਹੋਵੇਗੀ।"
3ਫ਼ੇਰ ਇਫ਼ਰਾਈਮ (ਇਸਰਾਏਲ) ਦਾ ਹਰ ਬੰਦਾ, ਸਾਮਰਿਯਾ ਦੇ ਆਗੂ ਵੀ, ਜਾਣ ਲੈਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ। ਹੁਣ ਉਹ ਲੋਕ ਬਹੁਤ ਗੁਮਾਨੀ ਹਨ ਅਤੇ ਹਂਕਾਰੀ ਹਨ। ਉਹ ਲੋਕ ਆਖਦੇ ਹਨ।"
4“ਇਹ ਇੱਟਾਂ ਭਾਵੇਂ ਢਹਿ ਜਾਣਗੀਆਂ ਪਰ ਅਸੀਂ ਫ਼ੇਰ ਉਸਾਰੀ ਕਰ ਲਵਾਂਗੇ। ਅਤੇ ਅਸੀਂ ਮਜ਼ਬੂਤ ਪੱਥਰ ਦੀ ਉਸਾਰੀ ਕਰ ਲਵਾਂਗੇ। ਇਹ ਛੋਟੇ ਰੁੱਖ ਭਾਵੇਂ ਕੱਟੇ ਜਾਣਗੇ। ਪਰ ਅਸੀਂ ਇੱਥੇ ਹੋਰ ਰੁੱਖ ਲਾ ਲਵਾਂਗੇ। ਅਤੇ ਨਵੇਂ ਰੁੱਖ ਲੰਮੇ ਅਤੇ ਮਜ਼ਬੂਤ ਹੋਣਗੇ।”"
5ਇਸ ਲਈ ਯਹੋਵਾਹ ਇਸਰਾਏਲ ਦੇ ਖਿਲਾਫ਼ ਲੜਨ ਵਾਲਿਆਂ ਨੂੰ ਲੱਭ ਲਵੇਗਾ। ਯਹੋਵਾਹ ਉਨ੍ਹਾਂ ਦੇ ਖਿਲਾਫ਼ ਰਸੀਨ ਦੀਆਂ ਫ਼ੌਜਾਂ ਲੈ ਆਵੇਗਾ।"

6ਯਹੋਵਾਹ ਪੂਰਬ ਵਿੱਚ ਅਰਾਮੀਆਂ ਨੂੰ ਲਿਆਵੇਗਾ ਅਤੇ ਪੱਛਮ ਵਿੱਚੋਂ ਫ਼ਲਿਸਤੀਨੀਆਂ ਨੂੰ ਲਿਆਵੇਗਾ। ਉਹ ਦੁਸ਼ਮਣ ਆਪਣੀਆਂ ਫ਼ੌਜਾਂ ਨਾਲ ਇਸਰਾਏਲ ਨੂੰ ਹਰਾ ਦੇਣਗੇ। ਪਰ ਯਹੋਵਾਹ ਫ਼ੇਰ ਵੀ ਇਸਰਾਏਲ ਨਾਲ ਨਾਰਾਜ਼ ਹੋਵੇਗਾ। ਯਹੋਵਾਹ ਫ਼ੇਰ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੋਵੇਗਾ।"
7ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦੇਵੇਗਾ ਪਰ ਉਹ ਪਾਪ ਕਰਨ ਤੋਂ ਨਹੀਂ ਹਟਣਗੇ। ਉਹ ਉਸ ਵੱਲ ਨਹੀਂ ਪਰਤਣਗੇ। ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਸਾਰ ਚੱਲਣਗੇ।"
8ਇਸ ਲਈ ਯਹੋਵਾਹ ਇਸਰਾਏਲ ਦਾ ਸਿਰ ਤੇ ਪੂਛ ਕੱਟ ਦੇਵੇਗਾ। ਯਹੋਵਾਹ ਇੱਕ ਦਿਨ ਵਿੱਚ ਹੀ ਟਾਹਣੀਆਂ ਅਤੇ ਤਣਿਆਂ ਨੂੰ ਖੋਹ ਲਵੇਗਾ।"
9ਸਿਰ ਦਾ ਅਰਬ ਹੈ ਬਜ਼ੁਰਗ ਅਤੇ ਮਹੱਤਵਪੂਰਣ ਆਗੂ। ਪੂਛ ਦਾ ਅਰਬ ਹੈ ਉਹ ਨਬੀ ਜਿਹੜੇ ਝੂਠ ਬੋਲਦੇ ਹਨ।"
10ਜਿਹੜੇ ਬੰਦੇ ਲੋਕਾਂ ਦੀ ਅਗਵਾਈ ਕਰਦੇ ਹਨ ਉਹ ਉਨ੍ਹਾਂ ਨੂੰ ਕੁਰਾਹੇ ਪਾਉਂਦੇ ਹਨ। ਅਤੇ ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਲੱਗਣਗੇ ਉਹ ਤਬਾਹ ਹੋ ਜਾਣਗੇ।"

11ਸਾਰੇ ਬੰਦੇ ਬੁਰੇ ਹਨ। ਇਸ ਲਈ ਯਹੋਵਾਹ ਯੋਜਨਾਵਾਂ ਨਾਲ ਵੀ ਪ੍ਰਸੰਨ ਨਹੀਂ ਹੈ। ਅਤੇ ਯਹੋਵਾਹ ਉਨ੍ਹਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਯਤੀਮਾਂ ਉੱਤੇ ਵੀ ਰਹਿਮ ਨਹੀਂ ਕਰੇਗਾ। ਕਿਉਂਕਿ ਸਾਰੇ ਹੀ ਬੰਦੇ ਬੁਰੇ ਹਨ। ਲੋਕ ਉਹ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਖਿਲਾਫ਼ ਹਨ। ਲੋਕ ਝੂਠ ਬੋਲਦੇ ਹਨ। ਇਸ ਲਈ ਪਰਮੇਸ਼ੁਰ ਲੋਕਾਂ ਨਾਲ ਨਾਰਾਜ਼ ਰਹੇਗਾ। ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਰਹੇਗਾ।"
12ਦੁਸ਼ਟਤਾ ਬਿਲਕੁਲ ਇੱਕ ਛੋਟੀ ਜਿਹੀ ਅੱਗ ਵਾਂਗ ਹੈ। ਪਹਿਲਾਂ ਅੱਗ ਘਾਹ ਫ਼ੂਸ ਅਤੇ ਕੰਡਿਆਂ ਨੂੰ ਸਾੜਦੀ ਹੈ। ਇਸਤੋਂ ਮਗਰੋਂ ਅੱਗ ਜੰਗਲ ਦੀਆਂ ਵੱਡੀਆਂ ਝਾੜੀਆਂ ਨੂੰ ਸਾੜਦੀ ਹੈ। ਅਤੇ ਅੰਤ ਵਿੱਚ ਇਹ ਭਿਆਨਕ ਅੱਗ ਬਣ ਜਾਂਦੀ ਹੈ-ਅਤੇ ਹਰ ਇੱਕ ਚੀਜ਼ ਸੜ ਕੇ ਸੁਆਹ ਹੋ ਜਾਂਦੀ ਹੈ।"
13ਸਰਬ ਸ਼ਕਤੀਮਾਨ ਯਹੋਵਾਹ ਨਾਰਾਜ਼ ਹੈ, ਇਸ ਲਈ ਜ਼ਮੀਨ ਸਾੜੀ ਜਾਵੇਗੀ। ਅਤੇ ਹਰ ਕੋਈ ਇਸ ਅੱਗ ਵਿੱਚ ਮਰ ਜਾਵੇਗਾ। ਕੋਈ ਬੰਦਾ ਵੀ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰੇਗਾ।"
14ਲੋਕ ਸੱਜੇ ਪਾਸੇ ਦੀ ਕਿਸੇ ਚੀਜ਼ ਨੂੰ ਫ਼ੜਣਗੇ, ਪਰ ਉਹ ਫ਼ੇਰ ਵੀ ਭੁੱਖੇ ਹੋਣਗੇ। ਉਹ ਖੱਬੇ ਪਾਸੇ ਦੀ ਕਿਸੇ ਚੀਜ਼ ਨੂੰ ਖਾਣਗੇ, ਪਰ ਉਹ ਰੱਜਣਗੇ ਨਹੀਂ। ਹਰ ਬੰਦਾ ਮੁੜ ਕੇ ਆਪਣੇ ਹੀ ਸ਼ਰੀਰ ਨੂੰ ਲਾਵੇਗਾ।"
15(ਇਸਦਾ ਅਰਬ ਹੈ ਮਾਨਾਸੇਹ ਇਫ਼ਰਾਈਮ ਦੇ ਖਿਲਾਫ਼ ਲੜੇਗਾ, ਅਤੇ ਇਫ਼ਰਾਈਮ ਮਨੱਸ਼ਹ ਦੇ ਖਿਲਾਫ਼ ਲੜੇਗਾ। ਅਤੇ ਫ਼ੇਰ ਦੋਵੇਂ ਯਹੂਦਾਹ ਦੇ ਖਿਲਾਫ਼ ਹੋ ਜਾਣਗੇ।) ਯਹੋਵਾਹ ਹਾਲੇ ਵੀ ਇਸਰਾਏਲ ਦੇ ਨਾਲ ਨਾਰਾਜ਼ ਹੈ। ਯਹੋਵਾਹ ਹਾਲੇ ਵੀ ਆਪਣੇ ਲੋਕਾਂ ਨੂੰ ਸਜ਼ਾ ਦੇਣ ਲਈ ਤਤਪਰ ਹੈ।"

16ਉਨ੍ਹਾਂ ਵੱਲ ਦੇਖੋ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ ਅਤੇ ਅਨਿਆਂਈ ਫ਼ੈਸਲੇ ਕਰਦੇ ਹਨ।"
You have read SongofSolomon 4
16 verses