1ਜਿੰਨਾ ਚਿਰ ਇਫ਼ਰਾਈਮ ਦੀ ਰਾਜਧਾਨੀ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਹਾਕਮ ਰਮਲਯਾਹ ਦਾ ਪੁੱਤਰ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ। ਜੇ ਤੁਸੀਂ ਇਸ ਸੰਦੇਸ਼ ਵਿੱਚ ਵਿਸ਼ਵਾਸ ਨਹੀਂ ਕਰੋਗੇ ਤਾਂ ਲੋਕਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।”"
2ਇਮਾਨੂਏਲ-ਪਰਮੇਸ਼ੁਰ ਸਾਡੇ ਨਾਲ ਹੈ ਫ਼ੇਰ ਯਹੋਵਾਹ ਨੇ ਆਹਾਜ਼ ਨਾਲ ਗੱਲ ਜਾਰੀ ਰੱਖੀ।"
3ਯਹੋਵਾਹ ਨੇ ਆਖਿਆ, “ਕੋਈ ਸੰਕੇਤ ਮੰਗ ਤਾਂ ਜੋ ਤੂੰ ਆਪਣੇ-ਆਪ ਨੂੰ ਇਨ੍ਹਾਂ ਗੱਲਾਂ ਦੀ ਸਚਾਈ ਦਾ ਸਬੂਤ ਦੇ ਸੱਕੇਁ। ਤੂੰ ਜੋ ਚਾਹੇਁ ਉਹ ਸੰਕੇਤ ਮੰਗ ਸੱਕਦਾ ਹੈਂ। ਇਹ ਸੰਕੇਤ ਸ਼ਿਓਲ ਜਿੰਨੀ ਗਹਿਰੀ ਥਾਂ ਤੋਂ ਵੀ ਆ ਸੱਕਦਾ ਹੈ ਜਾਂ ਇਹ ਸੰਕੇਤ ਅਕਾਸ਼ ਜਿੰਨੀ ਉੱਚੀ ਥਾਂ ਤੋਂ ਵੀ ਆ ਸੱਕਦਾ ਹੈ।”"
4ਪਰ ਆਹਾਜ਼ ਨੇ ਆਖਿਆ, “ਮੈਂ ਸਬੂਤ ਲਈ ਕਿਸੇ ਵੀ ਸੰਕੇਤ ਦੀ ਮੰਗ ਨਹੀਂ ਕਰਾਂਗਾ। ਮੈਂ ਯਹੋਵਾਹ ਦੀ ਪਰੱਖ ਨਹੀਂ ਕਰਾਂਗਾ।”"
5ਫ਼ੇਰ ਯਸਾਯਾਹ ਨੇ ਆਖਿਆ, “ਡੇਵਿਡ ਦੇ ਪਰਿਵਾਰ ਵਾਲਿਓ, ਬਹੁਤ ਧਿਆਨ ਨਾਲ ਸੁਣੋ! ਤੁਸੀਂ ਲੋਕਾਂ ਦਾ ਸਬਰ ਅਜ਼ਮਾ ਰਹੇ ਹੋ-ਅਤੇ ਇਹ ਗੱਲ ਤੁਹਾਡੇ ਲਈ ਮਹੱਤਵਪੂਰਣ ਨਹੀਂ। ਇਸ ਲਈ, ਹੁਣ ਤੁਸੀਂ ਮੇਰੇ ਪਰਮੇਸ਼ੁਰ ਦਾ ਸਬਰ ਅਜ਼ਮਾ ਰਹੇ ਹੋ।"

6ਪਰ ਮੇਰਾ ਪ੍ਰਭੂ ਤੁਹਾਨੂੰ ਸੰਕੇਤ ਦਰਸਾਵੇਗਾ: ਨੌਜਵਾਨ ਔਰਤ ਵੱਲ ਦੇਖੋ। ਉਹ ਗਰਭਵਤੀ ਹੈ, ਤੇ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇਮਾਨੂਏਲ ਰੱਖੇਗੀ।"
7ਇਮਾਨੂਏਲ ਘਿਓ ਅਤੇ ਸ਼ਹਿਦ ਖਾਵੇਗਾ। ਉਹ ਇਸ ਤਰ੍ਹਾਂ ਰਹੇਗਾ ਇਹ ਸਿਖਣ ਲਈ ਕਿ ਨੇਕੀ ਕਰਨ ਦੀ ਚੋਣ ਕਰਨੀ ਹੈ ਕਿ ਬਦੀ ਕਰਨ ਤੋਂ ਇਨਕਾਰ ਕਰਨਾ ਹੈ।"
8ਪਰ ਇਸਤੋਂ ਪਹਿਲਾਂ ਕਿ ਬੱਚਾ ਇੰਨਾ ਵੱਡਾ ਹੋ ਜਾਵੇ ਕਿ ਉਹ ਨੇਕੀ ਅਤੇ ਬਦੀ ਬਾਰੇ ਜਾਣ ਸੱਕੇ, ਉਨ੍ਹਾਂ ਦੋਹਾਂ ਰਾਜਿਆਂ ਦੀਆਂ ਜ਼ਮੀਨਾਂ ਸੱਖਣੀਆਂ ਹੋ ਜਾਣਗੀਆਂ ਜਿਨ੍ਹਾਂ ਤੋਂ ਹੁਣ ਤੁਸੀਂ ਡਰਦੇ ਹੋ।"
9“ਪਰ ਤੁਹਾਨੂੰ ਯਹੋਵਾਹ ਤੋਂ ਡਰਨਾ ਚਾਹੀਦਾ ਹੈ। ਕਿਉਂ ਕਿ ਯਹੋਵਾਹ ਤੁਹਾਡੇ ਉੱਤੇ ਉਨ੍ਹਾਂ ਦਿਨਾਂ ਵਰਗੀਆ ਮੁਸ਼ਕਿਲਾਂ ਲੈ ਕੇ ਆਵੇਗਾ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਕੀਤਾ ਗਿਆ ਸੀ । ਉਹ ਮੁਸ਼ਕਿਲਾਂ ਤੁਹਾਡੇ ਲੋਕਾਂ ਉੱਤੇ ਅਤੇ ਤੁਹਾਡੇ ਪਿਤਾ ਦੇ ਪਰਿਵਾਰ ਉੱਤੇ ਪੈਣਗੀਆਂ। ਪਰਮੇਸ਼ੁਰ ਕੀ ਕਰੇਗਾ। ਪਰਮੇਸ਼ੁਰ ਅੱਸ਼ੂਰ ਦੇ ਰਾਜੇ ਨੂੰ ਤੁਹਾਡੇ ਖਿਲਾਫ਼ ਜੰਗ ਕਰਨ ਲਈ ਲਿਆਵੇਗਾ।"
10“ਉਸ ਵੇਲੇ ਯਹੋਵਾਹ ‘ਮੱਖੀ’ ਨੂੰ ਸੱਦੇਗਾ। (ਮੱਖੀ ਹੁਣ ਮਿਸਰ ਦੀਆਂ ਨਦੀਆਂ ਦੇ ਨੇੜੇ ਹੈ) ਅਤੇ ਯਹੋਵਾਹ ‘ਮਧੂਮੱਖੀ’ ਨੂੰ ਸੱਦੇਗਾ। (ਮਧੂਮੱਖੀ ਹੁਣ ਅੱਸ਼ੂਰ ਦੇ ਦੇਸ਼ ਵਿੱਚ ਹੈ।) ਇਹ ਦੁਸ਼ਮਣ ਤੁਹਾਡੇ ਦੇਸ਼ ਵੱਲ ਆਉਣਗੇ।"

11ਇਹ ਦੁਸ਼ਮਣ ਮਾਰੂਬਲ ਦੀਆਂ ਨਦੀਆਂ ਦੇ ਨਜ਼ਦੀਕ ਪਬਰੀਲੀਆਂ ਘਾਟੀਆਂ ਵਿੱਚ ਅਤੇ ਪਾਣੀ ਦੇ ਚਸਮਿਆਂ ਅਤੇ ਝਾੜੀਆਂ ਵਿੱਚ ਡੇਰੇ ਲਾਉਣਗੀਆਂ।"
12ਯਹੋਵਾਹ ਯਹੂਦਾਹ ਨੂੰ ਸਜ਼ਾ ਦੇਣ ਲਈ ਅੱਸ਼ੂਰ ਦੀ ਵਰਤੋਂ ਕਰੇਗਾ। ਅੱਸ਼ੂਰ ਕਿਰਾਏ ਤੇ ਲਿਆ ਜਾਵੇਗਾ ਤਿੱਖੇ ਉਸਤਰੇ ਵਾਂਗ ਵਰਤਿਆ ਜਾਵੇਗਾ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਸਿਰ ਅਤੇ ਲੱਤਾਂ ਤੋਂ ਵਾਲ ਮੁਂਨ ਰਿਹਾ ਹੋਵੇ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਦਾਢ਼ੀ ਮੁਂਨ ਰਿਹਾ ਹੋਵੇ।"
13“ਉਸ ਵੇਲੇ ਇੱਕ ਬੰਦਾ ਸਿਰਫ਼ ਇੱਕ ਵਹਿੜਕੀ ਅਤੇ ਦੋ ਭੇਡਾਂ ਨੂੰ ਜੀਵਿਤ ਰੱਖਣ ਦੇ ਯੋਗ ਹੋਵੇਗਾ।"
14ਉਦੋਁ ਉਸ ਬੰਦੇ ਲਈ ਸਿਰਫ਼ ਇੰਨਾ ਹੀ ਦੁੱਧ ਹੋਵੇਗਾ ਕਿ ਉਹ ਮੱਖਣ ਖਾ ਸੱਕੇ। ਦੇਸ਼ ਦਾ ਹਰ ਬੰਦਾ ਮੱਖਣ ਅਤੇ ਸ਼ਹਿਦ ਖਾਵੇਗਾ।"
15ਇਸ ਦੇਸ਼ ਵਿੱਚ ਹੁਣ 1,000 ਅੰਗੂਰਾਂ ਦੀਆਂ ਵੇਲਾਂ ਦੇ ਖੇਤ ਹਨ। ਅੰਗੂਰ ਦੀ ਹਰ ਵੇਲ ਚਾਂਦੀ ਦੇ 1,000 ਸਿੱਕਿਆਂ ਦੇ ਮੁੱਲ ਦੀ ਹੈ। ਪਰ ਇਹ ਖੇਤ ਖੁਦਰੌ ਪੌਦਿਆਂ ਅਤੇ ਕੰਡਿਆਂ ਨਾਲ ਭਰ ਜਾਣਗੇ।"

16ਧਰਤੀ ਬੰਜਰ ਹੋ ਜਾਵੇਗੀ ਅਤੇ ਸਿਰਫ਼ ਸ਼ਿਕਾਰ ਦੇ ਕੰਮ ਆਵੇਗੀ।"
17ਕਿਸੇ ਵੇਲੇ ਲੋਕ ਇਨ੍ਹਾਂ ਪਹਾੜੀਆਂ ਤੇ ਕੰਮ ਕਰਦੇ ਸਨ ਅਤੇ ਅਨਾਜ ਉਗਾਉਂਦੇ ਸਨ। ਪਰ ਉਸ ਸਮੇਂ ਲੋਕ ਉੱਥੇ ਨਹੀਂ ਜਾਣਗੇ। ਧਰਤੀ ਖੁਦਰੌ ਪੌਦਿਆਂ ਅਤੇ ਕੰਡਿਆਲੀਆਂ ਝਾੜੀਆਂ ਨਾਲ ਭਰ ਜਾਵੇਗੀ। ਸਿਰਫ਼ ਭੇਡਾਂ ਅਤੇ ਪਸ਼ੂ ਹੀ ਉਨ੍ਹਾਂ ਥਾਵਾਂ ਉੱਤੇ ਜਾਣਗੇ।”"
You have read SongofSolomon 1
17 verses