Lumina
Ruth

Naomi and Ruth

Ruth 1·Punjabi Bible

1ਸਮੂਏਲ ਵੱਡਾ ਹੁੰਦਾ ਗਿਆ ਅਤੇ ਉਹ ਪਰਮੇਸ਼ੁਰ ਤੋਂ ਅਤੇ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰ ਰਿਹਾ ਸੀ।"

2ਏਲੀ ਦੇ ਪਰਿਵਾਰ ਲਈ ਭਿਅੰਕਰ ਭਵਿੱਖਬਾਣੀ ਪਰਮੇਸ਼ੁਰ ਦੇ ਇੱਕ ਨਬੀ ਨੇ ਏਲੀ ਕੋਲ ਆਕੇ ਆਖਿਆ, “ਯਹੋਵਾਹ ਤੈਨੂੰ ਇਹ ਆਖਦਾ ਹੈ, ‘ਤੇਰੇ ਪੁਰਖੇ ਮਿਸਰ ਵਿੱਚ ਗੁਲਾਮ ਸਨ, ਪਰ ਮੈਂ ਉਨ੍ਹਾਂ ਨੂੰ ਆਪਣਾ-ਆਪ ਪ੍ਰਕਾਸ਼ਿਤ ਕੀਤਾ ਜਦੋਂ ਉਹ ਫ਼ਿਰਊਨ ਦੇ ਗੁਲਾਮ ਸਨ।"

3ਮੈਂ ਸਾਰੇ ਇਸਰਾਏਲੀ ਪਰਿਵਾਰਾਂ ਵਿੱਚੋਂ ਤੇਰੇ ਪਰਿਵਾਰ ਦੇ ਕੁਟੁੰਬ ਨੂੰ ਚੁਣਿਆ। ਮੈਂ ਤੇਰੇ ਪਰਿਵਾਰ ਦੇ ਬੰਦਿਆਂ ਨੂੰ ਆਪਣੇ ਜਾਜਕਾਂ ਵਜੋਂ ਚੁਣਿਆ ਅਤੇ ਮੈਂ ਆਪਣੀ ਜਗਵੇਦੀ ਉੱਤੇ ਬਲੀ ਭੇਟ ਕਰਨ ਲਈ ਉਨ੍ਹਾਂ ਨੂੰ ਚੁਣਿਆ। ਮੈਂ ਉਨ੍ਹਾਂ ਨੂੰ ਧੂਫ਼ ਜਗਾਉਣ ਅਤੇ ਏਫ਼ੋਦ ਪਾਉਣ ਲਈ ਚੁਣਿਆ। ਅਤੇ ਇਸਰਾਏਲੀ ਲੋਕ ਜਿਹੜੀਆਂ ਬਲੀਆਂ ਚੜ੍ਹਾਉਂਦੇ ਸਨ ਉਨ੍ਹਾਂ ਵਿੱਚੋਂ ਮੈਂ ਤੇਰੇ ਪਰਿਵਾਰ ਦੇ ਲੋਕਾਂ ਨੂੰ ਮਾਸ ਛਕਣ ਦਾ ਹੱਕ ਦਿੱਤਾ।"

4ਤਾਂ ਫ਼ਿਰ ਤੂੰ ਬਲੀਆਂ ਅਤੇ ਸੁਗਾਤਾਂ ਦਾ ਸਂਮਾਨ ਕਿਉਂ ਨਾ ਕੀਤਾ? ਤੂੰ ਆਪਣੇ ਪੁੱਤਰਾਂ ਨੂੰ ਮੇਰੇ ਤੋਂ ਵੱਧ ਸੰਮਾਨ ਦਿੰਦਾ ਹੈ ਅਤੇ ਉਸ ਮਾਸ ਦੇ ਸਭ ਤੋਂ ਵੱਧੀਆਂ ਹਿੱਸੇ ਖਾਕੇ ਮੋਟਾ ਹੋ ਗਿਆ ਹੈਂ ਜੋ ਇਸਰਾਏਲੀ ਮੇਰੇ ਕੋਲ ਲਿਆਉਂਦੇ ਹਨ।’"

5“ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਤੇਰੇ ਪਿਤਾ ਦਾ ਪਰਿਵਾਰ ਸਦੈਵ ਉਸਦੀ ਸੇਵਾ ਕਰੇਗਾ। ਪਰ ਹੁਣ ਯਹੋਵਾਹ ਕਹਿੰਦਾ ਹੈ, ‘ਇੰਝ ਕਦੇ ਨਹੀਂ ਵਾਪਰੇਗਾ। ਮੈਂ ਉਨ੍ਹਾਂ ਲੋਕਾਂ ਨੂੰ ਹੀ ਸੰਮਾਨ ਦੇਵਾਂਗਾ ਜਿਹੜੇ ਮੇਰਾ ਆਦਰ ਕਰਦੇ ਹਨ। ਪਰ ਉਹ ਜਿਹੜੇ ਮੈਨੂੰ ਤਿਰਸੱਕਾਰਦੇ ਹਨ, ਨਿੰਦਿਆ ਵਿੱਚ ਫ਼ਸ ਜਾਣਗੇ।"

Ruth 1 illustration - Ruth Chapter 1

6ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਨਾਸ਼ ਕਰਾਂਗਾ। ਤੇਰੀ ਕੁੱਲ ਵਿੱਚੋਂ ਕੋਈ ਮਨੁੱਖ ਬਜ਼ੁਰਗ ਉਮਰ ਨਾ ਭੋਗ ਸੱਕੇਗਾ।"

7ਇਸਰਾਏਲ ਨਾਲ ਬਹੁਤ ਚੰਗਾ ਹੋਵੇਗਾ ਪਰ ਤੂੰ ਘਰ ਵਿੱਚ ਬੈਠਾ ਹੀ ਬੁਰੀਆਂ ਖਬਰਾਂ ਵੇਖੇਂਗਾ। ਤੇਰੇ ਪਰਿਵਾਰ ਵਿੱਚੋਂ ਕੋਈ ਵੀ ਬੁੱਢਾ ਨਾ ਹੋਵੇਗਾ।"

8ਸਿਰਫ਼ ਇੱਕ ਮਨੁੱਖ ਹੈ ਜਿਸ ਨੂੰ ਮੈਂ ਜਾਜਕ ਵਜੋਂ ਬਚਾਵਾਂਗਾ ਅਤੇ ਜੋ ਮੇਰੀ ਜਗਵੇਦੀ ਦੀ ਸੇਵਾ ਕਰੇਗਾ। ਉਹ ਬੜੀ ਉਮਰਾਂ ਭੇਗੇਗਾ। ਉਹ ਤਦ ਤੱਕ ਜਿਉਂਦਾ ਰਹੇਗਾ ਜਦ ਤੱਕ ਉਸਦਾ ਸ਼ਰੀਰ ਖੀਣ ਨਾ ਹੋ ਜਾਵੇ ਅਤੇ ਅੱਖਾਂ ਬਾਹਰ ਨਾ ਨਿਕਲ ਜਾਣ।"

9ਮੈਂ ਤੈਨੂੰ ਇਸ ਗੱਲ ਦਾ ਪਹਿਲਾਂ ਸੰਕੇਤ ਜਾਂ ਨਿਸ਼ਾਨ ਦੇਵਾਂਗਾ ਇਹ ਦੱਸਣ ਲਈ ਕਿ ਜੋ ਮੈਂ ਆਖਿਆ ਹੈ ਸੱਚ ਹੋਵੇਗਾ। ਤੇਰੇ ਦੋ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਦੋਵੇਂ ਇੱਕੋ ਦਿਨ ਮਰ ਜਾਣਗੇ।"

10ਆਪਣੇ ਲਈ ਮੈਂ ਇੱਕ ਭਰੋਸੇਮੰਦ ਜਾਜਕ ਚੁਣਾਗਾ। ਅਤੇ ਉਹ ਮੈਨੂੰ ਚੁਣੇਗਾ ਅਤੇ ਉਹੀ ਕਰੇਗਾ ਜੋ ਮੈਂ ਚਾਹਾਂਗਾ। ਮੈਂ ਜਾਜਕ ਦੇ ਪਰਿਵਾਰ ਨੂੰ ਤਕੜਾ ਬਣਾਵਾਂਗਾ। ਉਹ ਮੇਰੇ ਚੁਣੇ ਹੋਏ ਪਾਤਸ਼ਾਹ ਦੇ ਅੱਗੇ ਹਮੇਸ਼ਾ ਟਹਿਲ ਸੇਵਾ ਕਰੇਗਾ।"

Ruth 1 illustration - Ruth Chapter 1

11ਫ਼ੇਰ ਜਿੰਨੇ ਵੀ ਤੇਰੇ ਪਰਿਵਾਰ ਦੇ ਜੀਅ ਬਚੇ ਰਹਿਣਗੇ ਉਹ ਇਸ ਜਾਜਕ ਦੇ ਅੱਗੇ ਸਿਰ ਝੁਕਾਕੇ ਇਸ ਕੋਲੋਂ ਭਿੱਖਿਆ ਮੰਗਣਗੇ ਅਤੇ ਇੱਕ ਗਰਾਹੀ ਲਈ ਹੱਥ ਅੱਡਕੇ ਆਖਣਗੇ, “ਜਾਜਕ ਦਾ ਕੋਈ ਕੰਮ ਕਿਰਪਾ ਕਰਕੇ ਮੈਨੂੰ ਦੇ ਤਾਂ ਜੋ ਮੈਂ ਵੀ ਕੁਝ ਭੋਜਨ ਖਾ ਸੱਕਾਂ।”’”"

12ਪਰਮੇਸ਼ੁਰ ਦਾ ਸਮੂਏਲ ਨੂੰ ਬੁਲਾਉਣਾ ਸਮੂਏਲ ਏਲੀ ਦੇ ਅਧੀਨ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਨ੍ਹਾਂ ਦਿਨਾਂ ਵਿੱਚ, ਯਹੋਵਾਹ ਲੋਕਾਂ ਨਾਲ ਅਕਸਰ ਸਿੱਧਾ ਨਹੀਂ ਬੋਲਦਾ ਸੀ, ਅਤੇ ਬਹੁਤ ਹੀ ਘੱਟ ਦਰਸ਼ਨ ਹੁੰਦੇ ਸਨ।"

13ਏਲੀ ਦੀ ਨਜ਼ਰ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਉਸ ਨੂੰ ਤਕਰੀਬਨ ਦਿਸਣਾ ਬੰਦ ਹੋ ਗਿਆ ਸੀ। ਇੱਕ ਰਾਤ ਉਹ ਮੰਜੇ ਉੱਤੇ ਲੰਮਾ ਪਿਆ ਅਤੇ"

14ਸਮੂਏਲ ਯਹੋਵਾਹ ਦੇ ਪਵਿੱਤਰ ਭਵਨ ਵਿੱਚ ਲੰਮਾ ਪਿਆ ਸੀ। ਯਹੋਵਾਹ ਦਾ ਪਵਿੱਤਰ ਸੰਦੂਕ ਉਸੇ ਪਵਿੱਤਰ ਘਰ ਵਿੱਚ ਸੀ। ਯਹੋਵਾਹ ਦਾ ਦੀਵਾ ਅਜੇ ਬਲ ਰਿਹਾ ਸੀ।"

15ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਤਾਂ ਸਮੂਏਲ ਨੇ ਕਿਹਾ, “ਮੈਂ ਇੱਥੇ ਹਾਂ।”"

Ruth 1 illustration - Ruth Chapter 1

16ਸਮੂਏਲ ਨੇ ਸੋਚਿਆ ਕਿ ਉਸ ਨੂੰ ਏਲੀ ਬੁਲਾ ਰਿਹਾ ਹੈ, ਇਸ ਲਈ ਉਹ ਏਲੀ ਵੱਲ ਭੱਜਦਾ ਗਿਆ ਅਤੇ ਜਾਕੇ ਏਲੀ ਨੂੰ ਕਿਹਾ, “ਮੈਂ ਇੱਥੇ ਹਾਂ। ਕੀ ਤੂੰ ਮੈਨੂੰ ਬੁਲਾਇਆ ਹੈ?” ਪਰ ਏਲੀ ਨੇ ਕਿਹਾ, “ਮੈਂ ਤੈਨੂੰ ਨਹੀਂ ਬੁਲਾਇਆ। ਤੂੰ ਜਾਕੇ ਸੌਂ ਜਾ।” ਸਮੂਏਲ ਆਪਣੇ ਬਿਸਤਰੇ ਉੱਤੇ ਵਾਪਸ ਚੱਲਾ ਗਿਆ।"

17ਯਹੋਵਾਹ ਨੇ ਫ਼ਿਰ ਬੁਲਾਇਆ “ਸਮੂਏਲ!” ਸਮੂਏਲ ਫ਼ਿਰ ਏਲੀ ਵੱਲ ਦੌੜਦਾ ਗਿਆ ਅਤੇ ਆਖਿਆ, “ਤੁਸੀਂ ਮੈਨੂੰ ਬੁਲਾਇਆ, ਮੈਂ ਹਾਜ਼ਿਰ ਹਾਂ।” ਏਲੀ ਨੇ ਕਿਹਾ, “ਮੈਂ ਤੈਨੂੰ ਨਹੀਂ ਬੁਲਾਇਆ। ਜਾ ਆਪਣੇ ਮੰਜੇ ਉੱਤੇ ਵਾਪਸ ਜਾ।”"

18ਸਮੂਏਲ ਅਜੇ ਤੱਕ ਯਹੋਵਾਹ ਨੂੰ ਨਹੀਂ ਜਾਣਦਾ ਸੀ ਉਸ ਨੇ ਹਾਲੇ ਤੱਕ ਸਿੱਧਾ ਯਹੋਵਾਹ ਤੋਂ ਸ਼ਬਦ ਪ੍ਰਾਪਤ ਨਹੀਂ ਕੀਤਾ ਸੀ।"

19ਯਹੋਵਾਹ ਨੇ ਸਮੂਏਲ ਨੂੰ ਤੀਜੀ ਵਾਰ ਬੁਲਾਇਆ। ਸਮੂਏਲ ਫ਼ਿਰ ਉੱਠਿਆ ਅਤੇ ਏਲੀ ਵੱਲ ਗਿਆ ਅਤੇ ਕਿਹਾ, “ਮੈਂ ਹਾਜ਼ਰ ਹਾਂ, ਤੁਸੀਂ ਮੈਨੂੰ ਬੁਲਾਇਆ ਹੈ।” ਤਦ ਏਲੀ ਸਮਝ ਗਿਆ ਕਿ ਯਹੋਵਾਹ ਹੀ ਇਸ ਲੜਕੇ ਨੂੰ ਬੁਲਾ ਰਿਹਾ ਹੈ।"

20ਏਲੀ ਨੇ ਸਮੂਏਲ ਨੂੰ ਕਿਹਾ, “ਜਾ, ਆਪਣੇ ਮੰਜੇ ਉੱਤੇ ਜਾ ਜੇਕਰ ਉਹ ਤੈਨੂੰ ਫ਼ਿਰ ਬੁਲਾਵੇ ਤਾਂ ਆਖੀ, ‘ਹੇ ਯਹੋਵਾਹ! ਫ਼ਰਮਾਉ, ਤੇਰਾ ਦਾਸ ਸੁਣਦਾ ਹੈ।’” ਤਾਂ ਸਮੂਏਲ ਮੰਜੇ ਉੱਤੇ ਪੈ ਗਿਆ।"

Ruth 1 illustration - Ruth Chapter 1

21ਯਹੋਵਾਹ ਆਇਆ ਅਤੇ ਉਸ ਕੋਲ ਆਕੇ ਖੜ੍ਹਾ ਹੋ ਗਿਆ ਅਤੇ ਜਿਵੇਂ ਉਸ ਨੇ ਪਹਿਲਾਂ ਉਸ ਨੂੰ ਬੁਲਾਇਆ ਸੀ ਉਵੇਂ ਹੀ ਫ਼ਿਰ ਕਿਹਾ, “ਸਮੂਏਲ, ਸਮੂਏਲ!” ਸਮੂਏਲ ਨੇ ਆਖਿਆ, “ਫ਼ਰਮਾਉ! ਮੈਂ ਤੁਹਾਡਾ ਦਾਸ ਸੁਣ ਰਿਹਾ ਹਾਂ।”"

22ਯਹੋਵਾਹ ਨੇ ਸਮੂਏਲ ਨੂੰ ਕਿਹਾ, “ਮੈਂ ਬਹੁਤ ਜਲਦੀ ਹੀ ਇਸਰਾਏਲ ਵਿੱਚ ਕੁਝ ਕਰਨ ਵਾਲਾ ਹਾਂ ਜੋ ਕੋਈ ਵੀ ਇਹ ਸੁਣੇਗਾ ਚਕਿਤ ਹੋ ਜਾਏਗਾ।"

Chapter Complete

You have read Ruth 1

22 verses