1ਹੁਣ ਇਨ੍ਹਾਂ ਥਾਵਾਂ ਤੋਂ ਮੈਂ ਅਪਣਾ ਕੰਮ ਮੁਕੰਮਲ ਕਰ ਚੁੱਕਾ ਹਾਂ। ਅਤੇ ਲੰਬੇ ਸਮੇਂ ਤੋਂ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸਾਂ।"
2ਇਸ ਲਈ ਹੁਣ ਮੈਂ ਹਿਸਪਾਨਿਯਾ ਨੂੰ ਜਾਵਾਂਗਾ। ਹਾਂ, ਮੈਨੂੰ ਆਸ ਹੈ ਕਿ ਹਿਸਪਾਨਿਯਾ ਜਾਂਦਾ ਹੋਜਿਆ ਤੁਹਾਡੇ ਵੱਲ ਯਾਤਰਾ ਕਰਾਂਗਾ ਅਤੇ ਪੂਰੀ ਤਰ੍ਹਾਂ ਤੁਹਾਡੀ ਸੰਗਤ ਦਾ ਆਨੰਦ ਮਾਣਾਂਗਾ। ਤਦ ਉਸ ਫ਼ੇਰੀ ਤੇ ਤੁਸੀਂ ਮੇਰੇ ਮੱਦਦਗਾਰ ਸਿੱਧ ਹੋ ਸੱਕਦੇ ਹੋ।"
3ਹੁਣ ਮੈਂ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮੱਦਦ ਲਈ ਜਾ ਰਿਹਾ ਹਾਂ।"
4ਮਕਦੂਨਿਯਾ ਅਤੇ ਅਖਾਯਾ ਦੇ ਸ਼ਰਧਾਲੂਆਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਲਈ, ਜਿਹੜੇ ਗਰੀਬ ਹਨ, ਕੁਝ ਪੈਸਾ ਇਕੱਠਾ ਕਰਨ ਦਾ ਨਿਸ਼ਚਾ ਕੀਤਾ ਹੈ।"
5ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਸਨ। ਅਸਲ ਵਿੱਚ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਗੈਰ ਯਹੂਦੀ ਹੁੰਦਿਆਂ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਝ ਪਾਈ ਸੀ। ਇਸ ਲਈ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਯਹੂਦੀਆਂ ਦੀ ਭੌਤਿਕ ਵਸਤਾਂ ਨਾਲ, ਜਿਹੜੀਆਂ ਉਨ੍ਹਾਂ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ।"

6ਮੈਂ ਇਸ ਗੱਲੋਂ ਨਿਸ਼ਚਿੰਤ ਹੋ ਲਵਾਂ ਕਿ ਯਰੂਸ਼ਲਮ ਦੇ ਲੋਕਾਂ ਲਈ ਜੋ ਧਨ ਇਕੱਠਾ ਕੀਤਾ ਗਿਆ ਸੀ, ਉਹ ਉਨ੍ਹਾਂ ਗਰੀਬ ਲੋਕਾਂ ਤੱਕ ਪੁੱਜਦਾ ਹੋ ਚੁੱਕਾ ਹੈ, ਇਹ ਕੰਮ ਸਿਰੇ ਚਾੜ੍ਹਕੇ, ਮੈਂ ਹਿਸਪਾਨਿਯਾ ਵੱਲ ਆਵਾਂਗਾ। ਜਦੋਂ ਮੈਂ ਹਿਸਪਾਨਿਯਾ ਜਾ ਰਿਹਾ ਹੋਵਾਂਗਾ, ਮੈਂ ਤੁਹਾਡੇ ਵੱਲ ਯਾਤਰਾ ਕਰਾਂਗਾ ਮੈਂ ਉੱਥੇ ਰੁਕਾਗਾ ਅਤੇ ਤੁਹਾਨੂੰ ਮਿਲਾਂਗਾ।"
7ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀ ਭਰਪੂਰ ਬਖਸ਼ਿਸ਼ ਤੁਹਾਡੇ ਲਈ ਲੈ ਕੇ ਆਵਾਂਗਾ।"
8ਪਿਆਰੇ ਭਰਾਵੋ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਾਸਤੇ ਪ੍ਰਾਰਥਨਾ ਕਰਕੇ ਮੇਰੇ ਕੰਮ ਵਿੱਚ ਮੇਰੇ ਨਾਲ ਮਿਹਨਤ ਕਰੋ। ਇਹ ਸਾਡੇ ਪ੍ਰਭੂ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੇ ਕਾਰਣ ਕਰੋ।"
9ਪ੍ਰਾਰਥਨਾ ਕਰੋ ਕਿ ਯਹੂਦਿਯਾ ਵਿੱਚ ਅਵਿਸ਼ਵਾਸੀਆਂ ਤੋਂ ਮੇਰੀ ਰੱਖਿਆ ਹੋਵੇ। ਪ੍ਰਾਰਥਨਾ ਕਰੋ ਕਿ ਮੈਂ ਮਦਦ ਯਰੂਸ਼ਲਮ ਵਿੱਚ ਲਿਆਂਦੀ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉੱਥੇ ਪ੍ਰਸੰਨ ਕਰ ਸੱਕੇ।"
10ਫ਼ਿਰ ਜੋ ਪਰਮੇਸ਼ੁਰ ਨੇ ਚਾਹਿਆ, ਮੈਂ ਤੁਹਾਡੇ ਕੋਲ ਪੂਰੇ ਆਨੰਦ ਨਾਲ ਅਤੇ ਤੁਹਾਡੇ ਨਾਲ ਮਿਲਕੇ ਆਰਾਮ ਕਰਾਂਗਾ।"

11ਕਾਸ਼ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਸਾਰਿਆਂ ਨਾਲ ਹੋਵੇ। ਆਮੀਨ।"
12ਪੌਲੁਸ ਦੀਆਂ ਅੰਤਮ ਗੱਲਾਂ ਮੈਂ ਸਾਡੀ ਭੈਣ ਫ਼ੀਬੀ ਨੂੰ ਤੁਹਾਨੂੰ ਸੌਂਪਣਾ ਚਾਹੁੰਦਾ ਹਾਂ। ਉਹ ਕੰਖਰਿਯਾ ਦੇ ਗਿਰਜੇ ਵਿੱਚ ਖਾਸ ਸਹਾਇਕਾ ਹੈ।"
13ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਨੂੰ ਪ੍ਰਭੂ ਦੇ ਨਾਂ ਤੇ ਕਬੂਲੋ ਜਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਕਬੂਲ ਕਰਨਾ ਚਾਹੀਦਾ ਹੈ। ਉਸਦੀ ਸਭ ਪਾਸੋਂ ਵੀ ਮਦਦ ਕਰੋ ਜਿਸਦੀ ਤੁਹਾਥੋਂ ਉਸ ਨੂੰ ਜ਼ਰੂਰਤ ਹੈ। ਉਸ ਨੇ ਮੇਰੀ ਬੜੀ ਸਹਾਇਤਾ ਕੀਤੀ ਸੀ ਅਤੇ ਉਸ ਨੇ ਹੋਰ ਵੀ ਕਿੰਨੇ ਹੀ ਲੋਕਾਂ ਦੀ ਬਹੁਤ ਮਦਦ ਕੀਤੀ ਹੈ।"
14ਪਰਿਸੱਕਾ ਅਤੇ ਅਕੂਲਾ ਨੂੰ ਸ਼ੁਭਕਾਮਨਾਵਾਂ। ਉਹ ਮਸੀਹ ਯਿਸੂ ਵਿੱਚ ਸਾਥੀ ਕਾਮੇ ਹਨ।"
15ਉਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾਕੇ ਮੇਰੀ ਜਾਨ ਬਚਾਈ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਨ।"

16ਅਤੇ ਉਸ ਗਿਰਜੇ ਨੂੰ ਵੀ ਸ਼ੁਭਕਾਮਨਾਵਾਂ ਜਿਹੜਾ ਉਨ੍ਹਾਂ ਦੇ ਘਰ ਨਾਲ ਜੁੜਦਾ ਹੈ। ਮੇਰੇ ਪਿਆਰੇ ਮਿੱਤਰ ਇਯੈਨੇਤੁਸ ਨੂੰ ਸ਼ੁਭਕਾਮਨਾਵਾਂ ਆਖਣਾ। ਅਸਿਯਾ ਵਿੱਚ ਮਸੀਹ ਦਾ ਅਨੁਸਰਣ ਕਰਨ ਵਾਲਾ ਉਹ ਪਹਿਲਾ ਮਨੁੱਖ ਸੀ।"
17ਮਰਿਯਮ ਨੂੰ ਵੀ ਸ਼ੁਭਕਾਮਨਾਵਾਂ ਆਖਣਾ ਉਸ ਨੇ ਤੁਹਾਡੇ ਲਈ ਬੜੀ ਸਖਤ ਮਿਹਨਤ ਕੀਤੀ।"
18ਅੰਦਰੁਨਿਕੁਸ ਅਤੇ ਯੂਨਿਆਸ ਨੂੰ ਵੀ ਸ਼ੁਭਕਾਮਨਾਵਾਂ ਆਖਣਾ, ਉਹ ਮੇਰੇ ਰਿਸ਼ਤੇਦਾਰ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ। ਉਹ ਬਹੁਤ ਜ਼ਿਆਦਾ ਇੱਜ਼ਤਦਾਰ ਹਨ। ਉਹ ਉਨ੍ਹਾਂ ਵਿੱਚੋਂ ਹਨ ਜੋ ਮਸੀਹ ਦੁਆਰਾ ਉਸਦਾ ਕੰਮ ਕਰਨ ਕਈ ਭੇਜੇ ਗਏ ਹਨ। ਉਹ ਮੇਰੇ ਹੋਣ ਤੋਂ ਪਹਿਲਾਂ ਵੀ ਮਸੀਹ ਦੇ ਚੇਲੇ ਸਨ।"
19ਅੰਪਲਿਯਾਤੁਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਮਿੱਤਰ ਹੈ।"
20ਮੇਰੇ ਸਾਥੀ ਕਾਮੇ ਉਰਬਾਨੁਸ ਨੂੰ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਮਸੀਹ ਵਿੱਚ ਸ਼ੁਭਕਾਮਨਾਵਾਂ ਦੇਣੀਆਂ।"

21ਅੱਪਿਲੇਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸ ਨੂੰ ਪਰੱਖਿਆ ਗਿਆ ਅਤੇ ਉਹ ਮਸੀਹ ਦਾ ਸੱਚਾ ਸੇਵਕ ਹੋਇਆ ਅਤੇ ਅਰਿਸਤਯੂਲੁਸ ਦੇ ਪਰਿਵਾਰ ਵਿੱਚ ਉਨ੍ਹਾਂ ਸਾਰਿਆਂ ਮਨੁੱਖਾਂ ਨੂੰ ਵੀ ਮੇਰੀ ਰਾਜ਼ੀ-ਖੁਸ਼ੀ ਕਹਿਣਾ।"
22ਮੇਰੇ ਰਿਸ਼ਤੇਦਾਰ ਹੇਰੋਦਿਯੋਨ ਨੂੰ ਅਤੇ ਨਰਕਿਸੁੱਸ ਦੇ ਪਰਿਵਾਰ ਨੂੰ ਵੀ, ਜੋ ਪ੍ਰਭੂ ਨਾਲ ਸੰਬੰਧਿਤ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।"
23ਤਰੂਫ਼ੇਨਾ ਅਤੇ ਤਰੁਫ਼ੋਸਾ ਔਰਤਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ, ਜੋ ਪ੍ਰਭੂ ਲਈ ਬੜੀ ਸਖਤ ਮਿਹਨਤ ਕਰ ਰਹੀਆਂ ਹਨ। ਮੇਰੀ ਪਿਆਰੀ ਸਹੇਲੀ ਪਰਸੀਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸ ਨੇ ਵੀ ਪ੍ਰਭੂ ਲਈ ਬੜੀ ਸਖਤ ਮਿਹਨਤ ਕੀਤੀ ਹੈ।"
24ਰੂਫ਼ਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ ਜੋ ਕਿ ਪ੍ਰਭੂ ਵਿੱਚ ਖਾਸ ਵਿਅਕਤੀ ਹੈ। ਅਤੇ ਉਸਦੀ ਮਾਤਾ ਮੇਰੇ ਲਈ ਵੀ ਮਾਤਾ ਹੈ।"
25ਅੰਸੁਕਰਿਤੁਸ, ਫ਼ਲੇਗੁਨ, ਹਰਮੇਸ, ਪਤੁਰਬਾਸ ਅਤੇ ਹਿਰਮਾਸ ਨੂੰ, ਅਤੇ ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ, ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।"

26ਫ਼ਿਲੁਲੁਗੁੱਸ਼ ਯੂਲੀਆ ਅਤੇ ਨੇਰਿਯੁਸ ਅਤੇ ਉਸਦੀ ਭੈਣ ਤੇ ਉਲੁੰਪਾਸ ਨੂੰ, ਅਤੇ ਸਭਨਾਂ ਸ਼ਰਧਾਲੂਆਂ ਨੂੰ ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ।"
27ਜਦੋਂ ਤੁਸੀਂ ਮਿਲੋਂ, ਇੱਕ ਦੂਜੇ ਨੂੰ ਪਵਿੱਤਰ ਚੁੰਮੀ ਨਾਲ ਸ਼ੁਭਕਾਮਨਾ ਦਿਉ। ਮਸੀਹ ਦੇ ਸਾਰੇ ਗਿਰਜੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਨ।"
28ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਬਚਕੇ ਰਹਿਣ ਦੀ ਮੰਗ ਕਰਦਾ ਹਾਂ ਜਿਹੜੇ ਲੋਕਾਂ ਵਿੱਚ ਵੰਡਾਂ ਪਵਾਉਂਦੇ ਹਨ। ਅਤੇ ਦੂਜੇ ਲੋਕਾਂ ਦੀ ਨਿਹਚਾ ਵਿੱਚ ਵਿਘਨ ਪਾਉਂਦੇ ਹਨ। ਉਹ ਲੋਕ ਉਸ ਦੇ ਵਿਰੁੱਧ ਹਨ ਜਿਹੜੀ ਸੱਚੀ ਸਿੱਖਿਆ ਤੁਸੀਂ ਸਿੱਖੀ ਹੈ। ਅਜਿਹੇ ਲੋਕਾਂ ਤੋਂ ਦੂਰ ਰਹੋ।"
29ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਦੇ ਕੰਮ ਕਰਦੇ ਹਨ। ਉਹ ਭੋਲੇ ਲੋਕਾਂ ਨੂੰ ਆਪਣੀਆਂ ਭਰਮੀ ਗੱਲਾਂ ਅਤੇ ਖੁਸ਼ਾਮਦ ਭਰੇ ਸ਼ਬਦਾਂ ਨਾਲ ਗੁਮਰਾਹ ਕਰਦੇ ਹਨ।"
30ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਾਰੇ ਨਿਹਚੀਆਂ ਨੂੰ ਪਤਾ ਹੈ, ਇਸ ਲਈ ਮੈਂ ਤੁਹਾਡੇ ਲਈ ਬੜਾ ਪ੍ਰਸੰਨ ਹਾਂ। ਪਰ ਮੈਂ ਤੁਹਾਨੂੰ ਚੰਗੀਆਂ ਗੱਲਾਂ ਬਾਰੇ ਸਮਝਦਾਰ ਅਤੇ ਬਦੀ ਬਾਰੇ ਭੋਲੇ ਵੇਖਣਾ ਚਾਹੁੰਦਾ ਹਾਂ।"

31ਸ਼ਾਂਤੀ ਦਾ ਪਰਮੇਸ਼ੁਰ ਛੇਤੀ ਹੀ ਸ਼ੈਤਾਨ ਨੂੰ ਚੂਰ ਕਰ ਦੇਵੇਗਾ ਅਤੇ ਤੁਹਾਨੂੰ ਉਸ ਉੱਪਰ ਪੂਰੀ ਤਾਕਤ ਦੇਵੇਗਾ। ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ।"
You have read Romans 3
31 verses