1ਉਨ੍ਹਾਂ ਨੇ ਪਰਮੇਸ਼ੁਰ ਬਾਰੇ ਸ਼ਿਕਾਇਤ ਕੀਤੀ ਅਤੇ ਆਖਿਆ ਕਿ, “ਪਰਮੇਸ਼ੁਰ ਸਾਨੂੰ ਮਾਰੂਥਲ ਵਿੱਚ ਭੋਜਨ ਦੇ ਸੱਕਦਾ ਹੈ?"
2ਉਸ ਨੇ ਸ਼ਿਲਾ ਨੂੰ ਠੋਕਰ ਮਾਰੀ ਸੀ ਅਤੇ ਪਾਣੀ ਦਾ ਹੜ੍ਹ ਬਾਹਰ ਆ ਗਿਆ। ਅਵੱਸ਼ ਹੀ ਉਹ ਸਾਨੂੰ ਰੋਟੀ ਅਤੇ ਮਾਸ ਦੇ ਸੱਕਦਾ ਹੈ।”"
3ਯਹੋਵਾਹ ਨੇ ਸਭ ਸੁਣਿਆ ਜੋ ਵੀ ਉਨ੍ਹਾਂ ਲੋਕਾਂ ਨੇ ਆਖਿਆ। ਪਰਮੇਸ਼ੁਰ ਯਾਕੂਬ ਉੱਤੇ ਬਹੁਤ ਗੁੱਸੇ ਸੀ। ਉਹ ਇਸਰਾਏਲ ਉੱਤੇ ਬਹੁਤ ਗੁੱਸੇ ਸੀ।"
4ਕਿਉਂਕਿ ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਤੇ ਯਕੀਨ ਨਹੀਂ ਰੱਖਿਆ। ਉਨ੍ਹਾਂ ਨੇ ਭਰੋਸਾ ਨਹੀਂ ਕੀਤਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾ ਸੱਕਦਾ।"
5ਪਰ ਫ਼ੇਰ ਪਰਮੇਸ਼ੁਰ ਨੇ ਉੱਤਲੇ ਬੱਦਲਾਂ ਨੂੰ ਖੋਲ੍ਹ ਦਿੱਤਾ ਅਤੇ ਉਨ੍ਹਾਂ ਉੱਪਰ ਉਨ੍ਹਾਂ ਦੇ ਭੋਜਨ ਲਈ ਮੰਨ ਦੀ ਵਰੱਖਾ ਹੋਈ। ਇੰਝ ਜਾਪਦਾ ਸੀ ਜਿਵੇਂ ਆਕਾਸ਼ ਸੀ ਜਿਵੇਂ ਅਕਾਸ਼ ਵਿੱਚਲੇ ਦਰ ਖੁਲ੍ਹ ਗਏ ਹੋਣ ਅਤੇ ਅਕਾਸ਼ ਦੇ ਗੋਦਾਮ ਵਿੱਚੋਂ ਅਨਾਜ ਹੇਠਾਂ ਵਰ੍ਹ ਪਿਆ ਹੋਵੇ।"

6ਲੋਕਾਂ ਨੇ ਫ਼ਰਿਸ਼ਤਿਆਂ ਵਾਲਾ ਭੋਜਨ ਖਾਧਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਚੋਖਾ ਭੋਜਨ ਭੇਜਿਆ ਸੀ।"
7ਪਰਮੇਸ਼ੁਰ ਨੇ ਪੂਰੇ ਦੀ ਤੇਜ਼ ਹਵਾ ਭੇਜੀ ਅਤੇ ਬਟੇਰੇ ਵਰਖਾ ਦੀ ਤਰ੍ਹਾਂ ਵਰਸਣ ਲਗੇ।"
You have read Psalms 67
7 verses