1ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ। ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।"
2ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ ਅਗਵਾਈ ਕਰਨ ਲਈ ਇਸਤੇਮਾਲ ਕੀਤਾ।"
3ਆਸਾਫ਼ ਦਾ ਇੱਕ ਭੱਗਤੀ ਗੀਤ। ਹੇ ਮੇਰੇ ਲੋਕੋ, ਮੇਰੇ ਉਪਦੇਸ਼ਾਂ ਨੂੰ ਸੁਣੋ। ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਸੁਣੋ।"
4ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ। ਮੈਂ ਤੁਹਾਨੂੰ ਇੱਕ ਪੁਰਾਤਨ ਕਹਾਣੀ ਸੁਣਾਵਾਂਗਾ।"
5ਅਸੀਂ ਕਹਾਣੀ ਸੁਣੀ ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਸਾਡੇ ਪੁਰਖਿਆਂ ਨੇ ਇਹ ਕਹਾਣੀ ਸੁਣਾਈ ਸੀ।"

6ਅਤੇ ਅਸੀਂ ਇਹ ਕਹਾਣੀ ਨਹੀਂ ਭੁੱਲਾਂਗੇ। ਸਾਡੇ ਲੋਕ ਆਖਰੀ ਪੀੜ੍ਹੀ ਨੂੰ ਦੱਸ ਰਹੇ ਹੋਣਗੇ। ਅਸੀਂ ਸਾਰੇ ਯਹੋਵਾਹ ਦੀ ਉਸਤਤਿ ਕਰਾਂਗੇ ਅਤੇ ਉਸ ਦੀਆਂ ਕੀਤੀਆਂ ਅਦਭੁਤ ਗੱਲਾਂ ਬਾਰੇ ਦੱਸਾਂਗੇ।"
7ਯਹੋਵਾਹ ਨੇ ਯਾਕੂਬ ਨਾਲ ਕਰਾਰ ਕੀਤਾ। ਪਰਮੇਸ਼ੁਰ ਨੇ ਇਸਰਾਏਲ ਨੂੰ ਸ਼ਰ੍ਹਾ ਦਿੱਤੀ। ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤੇ। ਉਸ ਨੇ ਸਾਡੇ ਪੁਰਖਿਆਂ ਨੂੰ ਇਸ ਨੇਮ ਨੂੰ ਆਪਣੀਆਂ ਔਲਾਦਾਂ ਨੂੰ ਸਿੱਖਾਉਣ ਨੂੰ ਕਿਹਾ।"
8ਨਵੇਂ ਬੱਚੇ ਜੰਮਣਗੇ। ਉਹ ਪ੍ਰੌਢ ਹੋ ਜਾਣਗੇ। ਅਤੇ ਉਹ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਨਾਉਣਗੇ। ਇਸੇ ਤਰ੍ਹਾਂ ਲੋਕ ਆਖਰੀ ਪੀੜੀ ਤੀਕਰ ਵੀ ਨੇਮ ਬਾਰੇ ਜਾਨਣਗੇ।"
9ਇਸੇ ਲਈ, ਉਹ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਣਗੇ। ਉਹ ਪਰਮੇਸ਼ੁਰ ਦੀਆਂ ਕਰਨੀਆਂ ਨੂੰ ਨਹੀਂ ਭੁੱਲਣਗੇ। ਉਹ ਧਿਆਨ ਨਾਲ ਉਸ ਦੇ ਹੁਕਮਾਂ ਦੀ ਪਾਲਣਾ ਕਰਨਗੇ।"
10ਜੇਕਰ ਲੋਕ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਹੁਕਮ ਸਿੱਖਾਉਣਗੇ, ਫ਼ੇਰ ਉਹ ਬੱਚੇ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ। ਉਨ੍ਹਾਂ ਦੇ ਪੁਰਖੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ। ਉਨ੍ਹਾਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਲੋਕ ਜ਼ਿੱਦੀ ਸਨ, ਉਹ ਪਰਮੇਸ਼ੁਰ ਦੇ ਆਤਮੇ ਦੇ ਵਫ਼ਾਦਾਰ ਨਹੀਂ ਸਨ।"

11ਇਫ਼ਰਾਈਮ ਦੇ ਲੋਕਾਂ ਕੋਲ ਆਪਣੇ ਹਥਿਆਰ ਸਨ ਪਰ ਉਹ ਮੈਦਾਨੇ ਜੰਗ ਵਿੱਚੋਂ ਨੱਸ ਗਏ ਸਨ।"
12ਉਨ੍ਹਾਂ ਨੇ ਪਰਮੇਸ਼ੁਰ ਨਾਲ ਆਪਣੇ ਕਰਾਰ ਨੂੰ ਨਹੀਂ ਰੱਖਿਆ। ਉਨ੍ਹਾਂ ਨੇ ਉਸ ਦੇ ਉਪਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।"
13ਇਫ਼ਰਾਈਮ ਦੇ ਲੋਕ ਉਨ੍ਹਾਂ ਮਹਾਨ ਗੱਲਾਂ ਨੂੰ ਭੁੱਲ ਗਏ ਜੋ ਪਰਮੇਸ਼ੁਰ ਨੇ ਕੀਤੀਆਂ ਸਨ। ਉਹ ਉਨ੍ਹਾਂ ਅਦਭੁਤ ਗੱਲਾਂ ਨੂੰ ਭੁੱਲ ਗਏ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਵਿਖਾਈਆਂ ਸਨ।"
14ਪਰਮੇਸ਼ੁਰ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚ ਜ਼ੋਆਨ ਵਿਖੇ ਆਪਣੀ ਮਹਾਨ ਸ਼ਕਤੀ ਦਿਖਾਈ।"
15ਪਰਮੇਸ਼ੁਰ ਨੇ ਲਾਲ ਸਾਗਰ ਨੂੰ ਚੀਰ ਦਿੱਤਾ ਅਤੇ ਲੋਕਾਂ ਨੂੰ ਪਾਰ ਲੰਘਨ ਵਿੱਚ ਅਗਵਾਈ ਕੀਤੀ। ਪਾਣੀ ਕੰਧਾਂ ਵਾਂਗ ਉਨ੍ਹਾਂ ਦੇ ਦੋਹੀਂ ਪਾਸੀਂ ਖਲੋਤਾ ਸੀ।"

16ਹਰ ਦਿਨ ਪਰਮੇਸ਼ੁਰ ਨੇ ਉਨ੍ਹਾਂ ਦੀ ਅਗਵਾਈ ਇੱਕ ਬੱਦਲ ਨਾਲ ਕੀਤੀ। ਅਤੇ ਉਸ ਪਰਮੇਸ਼ੁਰ ਨੇ ਹਰ ਰਾਤ ਉਨ੍ਹਾਂ ਦੀ ਅਗਵਾਈ ਅੱਗ ਦੀ ਰੌਸ਼ਨੀ ਨਾਲ ਕੀਤੀ।"
17ਪਰਮੇਸ਼ੁਰ ਨੇ ਮਾਰੂਥਲ ਅੰਦਰ ਸ਼ਿਲਾ ਨੂੰ ਤੋੜ ਦਿੱਤਾ। ਉਸ ਨੇ ਉਨ੍ਹਾਂ ਲੋਕਾਂ ਧਰਤੀ ਦੀ ਡੂੰਘਾਈ ਵਿੱਚੋਂ ਪਾਣੀ ਦਿੱਤਾ।"
18ਪਰਮੇਸ਼ੁਰ ਨੇ ਸ਼ਿਲਾ ਵਿੱਚੋਂ ਵਗਦੀ ਨਦੀ ਵਾਂਗ ਪਾਣੀ ਲਿਆਂਦਾ।"
19ਪਰ ਲੋਕਾਂ ਨੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰਨਾ ਜਾਰੀ ਰੱਖਿਆ।"
20ਫ਼ੇਰ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸਿਰਫ਼ ਆਪਣੀ ਭੋਜਨ ਖਾਣ ਦੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਭੋਜਨ ਮੰਗਿਆ।"
You have read Psalms 66
20 verses