1ਉਹ ਮੇਰੇ ਬਾਰੇ ਖੁਲ੍ਹੇ ਆਮ ਗੱਲਾਂ ਕਰਦੇ ਹਨ, ਅਤੇ ਸ਼ਰਾਬੀ ਮੇਰੇ ਨਾਲ ਗਾਣੇ ਜੋੜਦੇ ਹਨ।"
2ਜਿੱਥੇ ਤੱਕ ਮੇਰਾ ਸਵਾਲ ਹੈ, ਯਹੋਵਾਹ ਇਹ ਮੇਰੀ ਤੁਹਾਨੂੰ ਪ੍ਰਾਰਥਨਾ ਹੈ; ਮੈਂ ਚਾਹੁੰਨਾ ਕਿ ਤੁਸੀਂ ਮੈਨੂੰ ਪਰਵਾਨ ਕਰ ਲਵੇਂ। ਹੇ ਪਰਮੇਸ਼ੁਰ, ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਪਿਆਰ ਨਾਲ ਜਵਾਬ ਦੇਵੋ। ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਉੱਤੇ ਮੈਨੂੰ ਬਚਾਉਣ ਦਾ ਭਰੋਸਾ ਕਰ ਸੱਕਦਾ ਹਾਂ।"
3ਮੈਨੂੰ ਦਲਦਲ ਵਿੱਚ ਖਿੱਚ ਲਵੋ, ਮੈਨੂੰ ਚਿਕੜ ਅੰਦਰ ਡੂੰਘਿਆ ਨਾ ਖੁੱਬਣ ਦਿਉ। ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾਉ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ। ਮੈਨੂੰ ਇਸ ਡੂੰਘੇ ਪਾਣੀ ਤੋਂ ਬਚਾਉ।"
4ਹੜ੍ਹ ਦੇ ਪਾਣੀ ਨੂੰ ਮੈਨੂੰ ਰੋੜ੍ਹਨ ਨਾ ਦਿਉ ਜਾਂ ਡੂੰਘੇ ਪਾਣੀ ਨੂੰ ਮੈਨੂੰ ਨਿਗਲਣ ਨਾ ਦਿਉ ਜਾਂ ਮੈਨੂੰ ਕਬਰ ਨੂੰ ਮੇਰੇ ਉੱਤੇ ਮੂੰਹ ਬੰਦ ਨਾ ਕਰਨ ਦਿਉ।"
5ਯਹੋਵਾਹ, ਤੁਹਾਡਾ ਪਿਆਰ ਸ਼ੁਭ ਹੈ। ਆਪਣੇ ਪੂਰੇ ਪਿਆਰ ਨਾਲ ਮੈਨੂੰ ਜਵਾਬ ਦਿਉ, ਆਪਣੀ ਪੂਰੀ ਮਿਹਰ ਨਾਲ ਮੇਰੇ ਵੱਲ ਆਉ ਅਤੇ ਮੇਰੀ ਸਹਾਇਤਾ ਕਰੋ।"

6ਆਪਣੇ ਸੇਵਕ ਨੂੰ ਛੱਡ ਕੇ ਨਾ ਜਾਉ। ਮੈਂ ਮੂਸੀਬਤ ਵਿੱਚ ਹਾਂ ਛੇਤੀ ਕਰੋ ਮੇਰੀ ਸਹਾਇਤਾ ਕਰੋ।"
7ਆਉ ਮੇਰੀ ਰੂਹ ਨੂੰ ਬਚਾਉ, ਮੈਨੂੰ ਮੇਰੇ ਵੈਰੀਆਂ ਤੋਂ ਛੁਡਾਉ।"
8ਤੁਸੀਂ ਮੇਰੀ ਸ਼ਰਮ ਨੂੰ ਜਾਣਦੋ ਹੋਂ। ਤੁਸੀਂ ਜਾਣਦੇ ਹੋ ਮੇਰੇ ਵੈਰੀਆਂ ਨੇ ਮੈਨੂੰ ਬੇਇੱਜ਼ਤ ਕੀਤਾ। ਤੁਸੀਂ ਉਨ੍ਹਾਂ ਨੂੰ ਮੇਰੇ ਨਾਲ ਇੰਝ ਵਿਹਾਰ ਕਰਦਿਆਂ ਵੇਖਿਆ ਹੈ।"
9ਸ਼ਰਮ ਨੇ ਮੈਨੂੰ ਮਾਰ ਸੁੱਟਿਆ ਹੈ। ਮੈਂ ਸ਼ਰਮ ਨਾਲ ਮਰਨ ਹੀ ਵਾਲਾ ਹਾਂ। ਮੈਂ ਹਮਦਰਦੀ ਲਈ ਇੰਤਜ਼ਾਰ ਕੀਤਾ ਪਰ ਕੋਈ ਵੀ ਨਹੀਂ ਬਹੁੜਿਆ। ਮੈਂ ਇੰਤਜ਼ਾਰ ਕੀਤਾ ਕਿ ਕੋਈ ਆਏ ਅਤੇ ਮੈਨੂੰ ਸੱਕੂਨ ਪਹੁੰਚਾਏ ਪਰ ਕੋਈ ਵੀ ਬੰਦਾ ਨਹੀਂ ਆਇਆ।"
You have read Psalms 52
9 verses