1ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ। ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।"
2ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ, ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ। ਉਹ ਬਹੁਤ ਖੁਸ਼ ਹਨ। ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।"
3ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ। ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।"
4ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।"
5ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।"

6ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ। ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।"
7ਪਰਮੇਸ਼ੁਰ ਨੇ ਆਦੇਸ਼ ਕੀਤਾ ਅਤੇ ਬਹੁਤ ਸਾਰੇ ਲੋਕ ਸ਼ੁਭ ਸਮਾਚਾਰ ਦੇਣ ਲਈ ਚੱਲੇ ਗਏ।"
8“ਤਾਕਤਵਰ ਰਾਜਿਆਂ ਦੀਆਂ ਫ਼ੌਜਾਂ ਨੱਸ ਗਈਆਂ, ਘਰਾਂ ਵਿੱਚ ਔਰਤਾਂ ਉਹ ਚੀਜ਼ਾਂ ਵੰਡਣਗੀਆਂ ਜਿਹੜੀਆਂ ਸਿਪਾਹੀ ਜੰਗ ਵਿੱਚੋਂ ਲਿਆਉਣਗੇ। ਜਿਹੜੇ ਲੋਕ ਘਰਾਂ ਵਿੱਚ ਰੁਕ ਗਏ ਸਨ ਲੁੱਟ ਦਾ ਬਟਵਾਰਾ ਕਰਨਗੇ।"
9ਉਨ੍ਹਾਂ ਨੂੰ ਚਾਂਦੀ ਨਾਲ ਢੱਕੇ ਘੁੱਗੀਆਂ ਦੇ ਖੰਬ (ਕੀਮਤੀ ਹੀਰੇ) ਮਿਲਣਗੇ। ਉਹ ਸੋਨੇ ਨਾਲ ਚਮਕਦੇ ਖੰਭ ਹਾਸਲ ਕਰਨਗੇ।”"
10ਸਲਮੋਨ ਪਰਬਤ ਉੱਤੇ ਪਰਮੇਸ਼ੁਰ ਨੇ, ਵੈਰੀ ਰਾਜਿਆਂ ਨੂੰ ਖਿੰਡਾਂ ਦਿੱਤਾ। ਉਹ ਡਿੱਗਦੀ ਹੋਈ ਬਰਫ਼ ਵਾਂਗ ਸਨ।"

11ਬਾਸ਼ਾਨ ਪਰਬਤ ਕਈ ਸ਼ਿਖਰਾਂ ਵਾਲਾ ਇੱਕ ਮਹਾਨ ਪਰਬਤ ਹੈ।"
12ਹੇ ਬਾਸ਼ਾਨ ਪਰਬਤ, ਤੂੰ ਹੇਠਾਂ ਸੀਯੋਨ ਪਰਬਤ ਵੱਲ ਕਿਉਂ ਤੱਕਦਾ? ਪਰਮੇਸ਼ੁਰ ਉਸ ਪਰਬਤ (ਸੀਯੋਨ) ਨੂੰ ਪਿਆਰ ਕਰਦਾ ਹੈ। ਯਹੋਵਾਹ ਨੇ ਸਦਾ ਲਈ ਉੱਥੇ ਰਹਿਣ ਲਈ ਇਸ ਨੂੰ ਚੁਣਿਆ ਹੈ।"
13ਯਹੋਵਾਹ ਪਵਿੱਤਰ ਸੀਯੋਨ ਪਰਬਤ ਵੱਲ ਆਉਂਦਾ ਹੈ। ਉਸ ਦੇ ਪਿੱਛੇ ਉਸ ਦੇ ਹਜ਼ਾਰਾਂ ਹੱਥ ਹਨ।"
14ਉਹ ਉੱਪਰ ਉੱਚੇ ਪਰਬਤ ਉੱਤੇ ਗਿਆ, ਕੈਦੀਆਂ ਦੇ ਟੋਲੇ ਦੀ ਅਗਵਾਈ ਕਰਦੇ ਹੋਏ, ਆਦਮੀਆਂ ਤੋਂ ਉਨ੍ਹਾਂ ਲੋਕਾਂ ਸਮੇਤ ਸੁਗਾਤਾਂ ਲੈਣ ਲਈ ਗਿਆ ਜਿਹੜੇ ਉਸ ਦੇ ਖਿਲਾਫ਼ ਮੁੜ ਗਏ ਸਨ। ਯਹੋਵਾਹ ਪਰਮੇਸ਼ੁਰ ਉੱਥੇ ਉੱਪਰ ਨਿਵਾਸ ਕਰਨ ਲਈ ਗਿਆ।"
15ਯਹੋਵਾਹ ਦੀ ਉਸਤਤਿ ਕਰੋ। ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ, ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।"

16ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।"
17ਪਰਮੇਸ਼ੁਰ ਦਰਸ਼ਾਏਗਾ ਕਿ ਉਸ ਨੇ ਆਪਣੇ ਵੈਰੀਆਂ ਨੂੰ ਹਰਾਇਆ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਦੰਡ ਦੇਵੇਗਾ ਜਿਹੜੇ ਉਸ ਦੇ ਖਿਲਾਫ਼ ਲੜੇ ਸਨ।"
18ਮੇਰੇ ਪਰਮੇਸ਼ੁਰ ਨੇ ਆਖਿਆ, “ਮੈਂ ਬਾਸ਼ਾਨ ਤੋਂ ਵੈਰੀ ਨੂੰ ਵਾਪਸ ਲਿਆਵਾਂਗਾ, ਮੈਂ ਵੈਰੀ ਨੂੰ ਪੱਛਮ ਵਿੱਚੋਂ ਵਾਪਸ ਲਿਆਵਾਂਗਾ।"
19ਇਸ ਲਈ ਕਿ ਤੁਸੀਂ ਉਨ੍ਹਾਂ ਦੇ ਲਹੂ ਵਿੱਚ ਤੁਰ ਸੱਕੋਂ, ਅਤੇ ਤੁਹਾਡੇ ਕੁੱਤੇ ਉਨ੍ਹਾਂ ਦਾ ਲਹੂ ਚੱਟ ਸੱਕਣ।”"
20ਮੇਰੇ ਪਰਮੇਸ਼ੁਰ ਨੂੰ ਜਿੱਤ ਦੇ ਜਲੂਸ ਦੀ ਅਗਵਾਈ ਕਰਦਿਆਂ ਵੇਖੋ। ਮੇਰੇ ਪਵਿੱਤਰ ਯਹੋਵਾਹ ਨੂੰ, ਮੇਰੇ ਰਾਜੇ ਨੂੰ, ਫ਼ਤਿਹ ਦੇ ਜਲੂਸ ਦੀ ਅਗਵਾਈ ਕਰਦਿਆਂ ਵੇਖੋ।"

21ਗਾਇੱਕ ਅੱਗੇ, ਉਨ੍ਹਾਂ ਦੇ ਪਿੱਛੇ ਸੰਗੀਤਕਾਰ, ਤੰਬੂਰੇ ਵਜਾਉਂਦੀਆਂ ਮੁਟਿਆਰਾਂ ਨਾਲ ਘਿਰੇ ਚੱਲ ਰਹੇ ਹਨ।"
22ਸੰਗਤ ਵਿੱਚ ਪਰਮੇਸ਼ੁਰ ਦੀ ਉਸਤਤਿ ਕਰੋ। ਇਸਰਾਏਲ ਦੇ ਲੋਕੋ ਯਹੋਵਾਹ ਦੀ ਉਸਤਤਿ ਕਰੋ।"
23ਉੱਥੇ ਬਿਨਯਾਮੀਨ ਦਾ ਛੋਟਾ ਵੰਸ਼ ਉਨ੍ਹਾਂ ਦੀ ਅਗਵਾਈ ਕਰ ਰਿਹਾ ਉੱਥੇ ਯਹੂਦਾ ਦੇ ਪਰਿਵਾਰ ਦੇ ਮਹਾਨ ਆਗੂ ਹਨ। ਅਤੇ ਉੱਥੇ ਜ਼ੈਬੂਲੁਨ ਅਤੇ ਨੇਫ਼ਤਾਲੀ ਦੇ ਆਗੂ ਹਨ।"
You have read Psalms 50
23 verses