Lumina
Psalms

A Royal Wedding

Psalms 45·Punjabi Bible

1ਮੇਰੀ ਆਤਮਾ ਪਰਮੇਸ਼ੁਰ ਦਾ ਮੈਨੂੰ ਬਚਾਉਣ ਲਈ ਸਬਰ ਨਾਲ ਇੰਤਜ਼ਾਰ ਕਰਦੀ ਹੈ। ਪਰਮੇਸ਼ੁਰ ਹੀ ਮੇਰੀ ਇੱਕੋ-ਇੱਕ ਉਮੀਦ ਹੈ।"

2ਪਰਮੇਸ਼ੁਰ ਮੇਰਾ ਕਿਲ੍ਹਾ ਹੈ। ਪਰਮੇਸ਼ੁਰ ਮੈਨੂੰ ਬਚਾਉਂਦਾ ਹੈ। ਉੱਚੇ ਪਰਬਤਾਂ ਉੱਤੇ ਪਰਮੇਸ਼ੁਰ ਹੀ ਮੇਰਾ ਸੁਰੱਖਿਅਤ ਟਿਕਾਣਾ ਹੈ।"

3ਮੇਰੀ ਮਹਿਮਾ ਅਤੇ ਜਿੱਤ ਪਰਮੇਸ਼ੁਰ ਵੱਲੋਂ ਆਉਂਦੀ ਹੈ। ਉਹੀ ਮੇਰਾ ਮਜ਼ਬੂਤ ਕਿਲ੍ਹਾ ਹੈ। ਪਰਮੇਸ਼ੁਰ ਮੇਰਾ ਸੁਰੱਖਿਅਤ ਟਿਕਾਣਾ ਹੈ।"

4ਹੇ ਲੋਕੋ, ਹਰ ਸਮੇਂ ਪਰਮੇਸ਼ੁਰ ਵਿੱਚ ਯਕੀਨ ਰੱਖੋ। ਪਰਮੇਸ਼ੁਰ ਨੂੰ ਤੁਹਾਡੀਆਂ ਮੁਸੀਬਤਾਂ ਬਾਰੇ ਦੱਸੋ। ਪਰਮੇਸ਼ੁਰ ਹੀ ਸਾਡਾ ਸੁਰੱਖਿਆ ਦਾ ਸਥਾਨ ਹੈ।"

5ਸੱਚਮੁੱਚ ਸਹਾਇਤਾ ਨਹੀਂ ਕਰ ਸੱਕਦੇ। ਸੱਚਮੁੱਚ ਤੁਸੀਂ ਉਨ੍ਹਾਂ ਉੱਤੇ ਸਹਾਇਤਾ ਲਈ ਵਿਸ਼ਵਾਸ ਨਹੀਂ ਕਰ ਸੱਕਦੇ। ਪਰਮੇਸ਼ੁਰ ਦੇ ਮੁਕਾਬਲੇ ਉਹ ਨਿਗੂਣੇ ਹਨ, ਜਿਵੇਂ ਹਵਾ ਦਾ ਹਲਕਾ ਜਿਹਾ ਬੁੱਲਾ ਹੋਵੇ।"

Psalms 45 illustration - Psalms Chapter 45

6ਚੀਜ਼ਾਂ ਹਾਸਲ ਕਰਨ ਲਈ ਜ਼ੋਰੋ ਜ਼ੋਰੀ ਸ਼ਕਤੀ ਉੱਤੇ ਵਿਸ਼ਵਾਸ ਨਾ ਕਰੋ। ਇਹ ਨਾ ਸੋਚੋ ਕਿ ਕੋਈ ਚੀਜ਼ ਚੁਰਾਉਣ ਵਿੱਚ ਤੁਹਾਨੂੰ ਕੋਈ ਲਾਭ ਹੋਵੇਗਾ। ਅਤੇ ਜੇਕਰ ਤੁਸੀਂ ਅਮੀਰ ਹੋ ਜਾਂਦੇ ਹੋ, ਅਮੀਰੀ ਉੱਤੇ ਆਪਣੀ ਸਹਾਇਤਾ ਲਈ ਵਿਸ਼ਵਾਸ ਨਾ ਕਰੋ।"

7ਪਰਮੇਸ਼ੁਰ ਆਖਦਾ ਹੈ, ਇੱਥੇ ਇੱਕੋ ਹੀ ਚੀਜ਼ ਹੈ ਜਿਸ ਉੱਤੇ ਤੁਸੀਂ ਨਿਰਭਰ ਕਰ ਸੱਕਦੇ ਹੋਂ ਅਤੇ ਮੈਨੂੰ ਇਸ ਉੱਤੇ ਵਿਸ਼ਵਾਸ ਹੈ, “ਪਰਮੇਸ਼ੁਰ ਵੱਲੋਂ ਮਜ਼ਬੂਤੀ ਆਉਂਦੀ ਹੈ।”"

8ਮੇਰੇ ਮਾਲਕ, ਤੁਹਾਡਾ ਪਿਆਰ ਅਸਲੀ ਹੈ। ਤੁਸੀਂ ਕਿਸੇ ਬੰਦੇ ਨੂੰ ਉਸ ਦੇ ਕਰਮਾਂ ਬਦਲੇ ਇਨਾਮ ਦਾ ਦੰਡ ਦਿੰਦੇ ਹੋ।"

9ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ। ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ। ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ, ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।"

10ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ। ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।"

Psalms 45 illustration - Psalms Chapter 45

11ਤੁਹਾਡਾ ਪਿਆਰ ਜ਼ਿੰਦਗੀ ਨਾਲੋਂ ਬਿਹਤਰ ਹੈ। ਮੇਰੇ ਬੁਲ੍ਹ ਤੁਹਾਡੀ ਉਸਤਤਿ ਕਰਦੇ ਹਨ।"

12ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ। ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ।"

13ਮੈਂ ਇੰਝ ਸੰਤੁਸ਼ਟ ਹੋ ਜਾਵਾਂਗਾ ਜਿਵੇਂ ਸਭ ਤੋਂ ਵੱਧੀਆ ਭੋਜਨ ਕੀਤਾ ਹੋਵੇ। ਅਤੇ ਖੁਸ਼ੀ ਭਰੇ ਬੁਲ੍ਹਾਂ ਨਾਲ ਮੇਰਾ ਮੁੱਖ ਤੁਹਾਡੀ ਉਸਤਤਿ ਕਰੇਗਾ।"

14ਮੈਂ ਆਪਣੇ ਪਲੰਘ ਉੱਤੇ ਲੇਟਿਆ ਹੋਇਆ ਤੁਹਾਨੂੰ ਯਾਦ ਕਰਾਂਗਾ। ਮੈਂ ਤੁਹਾਨੂੰ ਅੱਧੀ ਰਾਤ ਵੇਲੇ ਯਾਦ ਕਰਾਂਗਾ।"

15ਸੱਚਮੁੱਚ ਤੁਸੀਂ ਮੇਰੀ ਸਹਾਇਤਾ ਕੀਤੀ। ਮੈਂ ਖੁਸ਼ ਹਾ ਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ।"

Psalms 45 illustration - Psalms Chapter 45

16ਮੇਰੀ ਰੂਹ ਤੁਹਾਡੇ ਨਾਲ ਚੁੰਬੜੀ ਹੈ ਅਤੇ ਤੁਸੀਂ ਮੇਰਾ ਹੱਥ ਫ਼ੜਿਆ ਹੋਇਆ ਹੈ।"

17ਕੁਝ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਤਬਾਹ ਹੋ ਜਾਣਗੇ ਉਹ ਆਪਣੀ ਕਬਰਾਂ ਵਿੱਚ ਡੂੰਘੇ ਜਾਣਗੇ।"

Chapter Complete

You have read Psalms 45

17 verses