Lumina
Psalms

Blessed is He That Considereth the Poor

Psalms 41·Punjabi Bible

1ਮੇਰੀ ਆਤਮਾ ਜਾਗ ਪੈ। ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ। ਆਓ ਸਵੇਰ ਨੂੰ ਜਗਾਈਏ।"

2ਮੇਰੇ ਮਾਲਕ ਮੈਂ ਤੁਹਾਡੀ ਸਾਰਿਆਂ ਲਈ ਉਸਤਤਿ ਕਰਦਾ ਹਾਂ। ਮੈਂ ਹਰ ਇੱਕ ਕੌਮ ਲਈ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।"

3ਤੁਹਾਡਾ ਸੱਚਾ ਪਿਆਰ ਆਕਾਸ਼ ਦੇ ਸਭ ਤੋਂ ਉੱਚੇ ਪਰਬਤ ਨਾਲੋਂ ਵੀ ਉਚੇਰਾ ਹੈ।"

4ਪਰਮੇਸ਼ੁਰ ਆਕਾਸ਼ਾਂ ਨਾਲੋਂ ਵੀ ਉੱਚਾ ਹੈ। ਉਸਦੀ ਸ਼ਾਨ ਧਰਤੀ ਨੂੰ ਕੱਜਦੀ ਹੈ।"

5ਨਿਰਦੇਸ਼ਕ ਲਈ, ਧੁਨੀ “ਬਰਬਾਦ ਨਾ ਕਰੋ” ਵਾਲੀ, ਦਾਊਦ ਦਾ ਇੱਕ ਭੱਗਤੀ ਗੀਤ। ਹੇ ਨਿਆਂਕਾਰੋ, ਤੁਸੀਂ ਆਪਣੇ ਨਿਰਣਿਆਂ ਵਿੱਚ ਨਿਰਪੱਖ ਨਹੀਂ ਹੋ। ਤੁਸੀਂ ਲੋਕਾਂ ਦਾ ਨਿਆਂ ਨਿਰਪੱਖਤਾ ਨਾਲ ਨਹੀਂ ਕਰਦੇ।"

Psalms 41 illustration - Psalms Chapter 41

6ਨਹੀਂ, ਤੁਸੀਂ ਸਿਰਫ਼ ਬਦੀਆਂ ਬਾਰੇ ਸੋਚਦੇ ਹੋ। ਤੁਸੀਂ ਇਸ ਦੇਸ਼ ਵਿੱਚ ਹਿੰਸੱਕ ਜ਼ੁਰਮ ਕਰਦੇ ਹੋ।"

7ਉਨ੍ਹਾਂ ਬਦਕਾਰ ਬੰਦਿਆਂ ਨੇ ਮੰਦੇ ਕਾਰ ਜਨਮ ਤੋਂ ਹੀ ਸ਼ੁਰੂ ਕਰ ਦਿੱਤੇ ਸਨ। ਜਨਮ ਤੋਂ ਹੀ ਉਹ ਝੂਠੇ ਹਨ।"

8ਉਨ੍ਹਾਂ ਦਾ ਕ੍ਰੋਧ ਓਨਾ ਹੀ ਖਤਰਨਾਕ ਹੈ ਜਿੰਨਾ ਸੱਪ ਦਾ ਜ਼ਹਿਰ ਹੁੰਦਾ ਹੈ। ਅਤੇ ਉਹ ਫ਼ਨੀਅਰ ਵਾਂਗਰਾਂ ਨਹੀਂ ਸੁਣ ਸੱਕਦੇ ਉਹ ਸੱਚ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ।"

9ਫ਼ਨੀਅਰ ਸਪੇਰਿਆਂ ਦਾ ਗੀਤ ਜਾਂ ਸੰਗੀਤ ਨਹੀਂ ਸੁਣ ਸੱਕਦੇ। ਅਤੇ ਉਹ ਮੰਦੇ ਆਦਮੀ ਵੀ ਉਨ੍ਹਾਂ ਵਰਗੇ ਹੀ ਹਨ ਜਦੋਂ ਉਹ ਮੰਦੀਆਂ ਵਿਉਂਤਾ ਬਣਾਉਂਦੇ ਹਨ।"

10ਹੇ ਯਹੋਵਾਹ ਉਹ ਲੋਕ ਬਬਰ ਸ਼ੇਰਾਂ ਵਰਗੇ ਹਨ। ਇਸ ਲਈ ਯਹੋਵਾਹ ਉਨ੍ਹਾਂ ਦੇ ਦੰਦ ਤੋੜ ਦਿਉ।"

Psalms 41 illustration - Psalms Chapter 41

11ਉਹ ਲੋਕ ਨਾਲਿਆਂ ਵਿੱਚੋਂ ਪਾਣੀ ਵਾਂਗ ਅਲੋਪ ਹੋ ਜਾਣ। ਉਨ੍ਹਾਂ ਨੂੰ ਜੰਗਲੀ ਘਾਹ ਦੇ ਵਾਂਗ ਕੁਚਲੇ ਜਾਣ ਦਿਉ।"

12ਉਨ੍ਹਾਂ ਨੂੰ ਪਿਘਲ ਜਾਣ ਦਿਉ ਜਿਵੇਂ ਕਿ ਉਹ ਘੋਗਿਆਂ ਵਾਂਗ ਤੁਰਦੇ ਹਨ। ਉਨ੍ਹਾਂ ਨੂੰ ਉਸ ਬੱਚੇ ਵਾਂਗ ਸੂਰਜ ਦੀ ਰੌਸ਼ਨੀ ਨਾ ਵੇਖਣ ਦਿਉ ਜਿਹੜਾ ਮੁਰਦਾ ਜੰਮਿਆ ਸੀ।"

13ਉਨ੍ਹਾਂ ਨੂੰ ਕੰਡਿਆਂ ਵਾਂਗ ਛੇਤੀ ਤਬਾਹ ਹੋ ਜਾਣ ਦਿਉ। ਜਿਹੜੇ ਅੱਗ ਉੱਤੇ ਰੱਖੇ ਭਾਂਡੇ ਨੂੰ ਗਰਮ ਕਰਨ ਲਈ ਬਹੁਤ ਛੇਤੀ ਮੱਚਦੇ ਹਨ।"

Chapter Complete

You have read Psalms 41

13 verses