1ਉਹ ਤੁਹਾਨੂੰ ਬੁਰੀ ਔਰਤ ਤੋਂ ਅਤੇ ਇੱਕ ਪਰਾਈ ਔਰਤ ਦੀਆਂ ਮਿੱਠੀਆਂ ਗੱਲਾਂ ਤੋਂ ਬਚਾਉਂਦੇ ਹਨ।"
2ਉਸਦੀ ਖੂਬਸੂਰਤੀ ਦੀ ਇੱਛਾ ਨਾ ਕਰੋ, ਉਸ ਨੂੰ ਅੱਖਾਂ ਦੀਆਂ ਪੁਤਲੀਆਂ ਨਾਲ ਤੁਹਾਨੂੰ ਲੁਭਾਉਣ ਨਾ ਦਿਓ।"
3ਕਿਉਂ ਕਿ ਇੱਕ ਵੇਸਵਾ ਦੀ ਕੀਮਤ ਰੋਟੀ ਦੇ ਇੱਕ ਟੁਕੜੇ ਜਿੰਨੀ ਹੀ ਹੋ ਸੱਕਦੀ ਹੈ, ਪਰ ਦੂਸਰੇ ਬੰਦੇ ਦੀ ਪਤਨੀ ਤੈਥੋਂ ਤੇਰੇ ਜੀਵਨ ਦੀ ਕੀਮਤ ਮਂਗੇਗੀ।"
4ਜੇ ਕੋਈ ਬੰਦਾ ਆਪਣੇ ਉੱਤੇ ਅੰਗਿਆਰ ਸੁੱਟੇਗਾ ਤਾਂ ਉਸ ਦੇ ਕੱਪੜੇ ਵੀ ਸੜ ਜਾਣਗੇ।"
5ਜੇ ਕੋਈ ਬੰਦਾ ਮਘਦੇ ਕੋਲਿਆਂ ਉੱਤੇ ਪੈਰ ਧਰ ਦਿੰਦਾ ਹੈ ਤਾਂ ਉਸ ਦੇ ਪੈਰ ਸੜ ਜਾਣਗੇ।"

6ਇਸੇ ਤਰ੍ਹਾਂ ਹੀ ਕੋਈ ਵੀ ਵਿਅਕਤੀ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ, ਕੋਈ ਵੀ ਜੋ ਉਸ ਨੂੰ ਛੂੰਹਦਾ ਹੈ, ਸਜ਼ਾ ਤੋਂ ਨਹੀਂ ਬਚੇਗਾ।"
7ਹੋ ਸੱਕਦਾ ਹੈ ਕਿ ਕੋਈ ਬੰਦਾ ਭੁੱਖਾ ਹੋਵੇ ਅਤੇ ਢਿੱਡ ਭਰਨ ਲਈ ਚੋਰੀ ਕਰੇ, ਲੋਕੀਂ ਉਸ ਨੂੰ ਨਫ਼ਰਤ ਨਹੀਂ ਕਰਨਗੇ। ਪਰ ਜੇ ਉਹ ਬੰਦਾ ਫ਼ੜਿਆ ਜਾਵੇ ਤਾਂ ਉਸ ਨੂੰ ਚੋਰੀ ਦੇ ਮਾਲ ਨਾਲੋਂ ਸੱਤ ਗੁਣਾ ਵੱਧ ਜ਼ੁਰਮਾਨਾ ਭਰਨਾ ਪਵੇਗਾ। ਭਾਵੇਂ ਉਸ ਨੂੰ ਆਪਣੇ ਘਰ ਵਿੱਚਲਾ ਸਭ ਕੁਝ ਗਵਾਉਣਾ ਪਵੇ!"
8ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।"
9ਬੇਇੱਜ਼ਤ ਹੋਣਾ ਅਤੇ ਕੁਟਿਆ ਜਾਣਾ ਇਹ ਉਸਦੀ ਤਕਦੀਰ ਹੋਵੇਗੀ ਅਤੇ ਉਹ ਆਪਣੀ ਬਦਨਾਮੀ ਕਦੇ ਵੀ ਧੋਣ ਦੇ ਕਾਬਿਲ ਨਹੀਂ ਹੋਵੇਗਾ।"
10ਕਿਉਂ ਜੋ ਉਸ ਔਰਤ ਦੇ ਪਤੀ ਨੂੰ ਈਰਖਾ ਹੋ ਜਾਵੇਗੀ ਅਤੇ ਜਦੋਂ ਉਹ ਬਦਲਾ ਲਵੇਗਾ ਉਹ ਕੋਈ ਤਰਸ ਨਹੀਂ ਕਰੇਗਾ।"

11ਉਹ ਕੋਈ ਵੀ ਮੁਆਵਜ਼ਾ ਮੰਜ਼ੂਰ ਨਹੀਂ ਕਰੇਗਾ, ਕੋਈ ਫ਼ਰਕ ਨਹੀਂ ਪੈਂਦਾ, ਕੀਮਤ ਭਾਵੇਂ ਕਿੰਨੀ ਵੀ ਵਡੇਰੀ ਹੋਵੇ।"
12ਸਿਆਣਪ ਤੁਹਾਨੂੰ ਵਿਭਚਾਰ ਤੋਂ ਦੂਰ ਰੱਖੇਗੀ ਮੇਰੇ ਬੇਟੇ, ਮੇਰੇ ਸ਼ਬਦਾਂ ਨੂੰ ਚੇਤੇ ਰੱਖਣਾ, ਉਨ੍ਹਾਂ ਹੁਕਮਾਂ ਨੂੰ ਕਦੇ ਨਾ ਭੁੱਲਣਾ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ।"
13ਜੇਕਰ ਤੁਸੀਂ ਮੇਰਾ ਹੁਕਮ ਮੰਨੋ ਤੁਸੀਂ ਜਿਉਵੋਂਗੇ। ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਪੁਤਲੀ ਵਾਂਗ ਅਨਮੋਲ ਬਣਾਕੇ ਰੱਖੋ।"
14ਇਨ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਬੰਨ੍ਹ ਲੈਣਾ। ਇਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈਣਾ।"
15ਸਿਆਣਪ ਨੂੰ ਆਖ, “ਤੂੰ ਮੇਰੀ ਭੈਣ ਹੈਂ!” ਅਤੇ ਸਮਝਦਾਰੀ ਨੂੰ ਆਪਣੇ ਪਰਿਵਾਰ ਦਾ ਸਦੱਸ ਕਹੋ।"

16ਉਹ ਤੁਹਾਨੂੰ ਇੱਕ ਅਜਨਬੀ ਔਰਤ, ਇੱਕ ਪਰਾਈ ਔਰਤ ਤੋਂ ਬਚਾਵੇਗੀ ਜੋ ਮਿੱਠੀਆਂ ਗੱਲਾਂ ਕਰਦੀ ਹੈ।"
17ਇੱਕ ਦਿਨ ਮੈਂ ਆਪਣੀ ਖਿੜਕੀ ਦੇ ਪਰਦਿਆਂ ਦਰਮਿਆਨੋਂ ਬਾਹਰ ਝਾਕਿਆ।"
18ਮੈਂ ਗਭਰੂਆਂ ਵਿੱਚੋਂ ਇੱਕ ਨੌਜਵਾਨ ਨੂੰ ਵੇਖਿਆ ਜਿਸ ਨੂੰ ਕੋਈ ਸਮਝ ਨਹੀਂ ਸੀ।"
19ਉਹ ਹੇਠਾਂ ਰਾਹ ਤੇ ਤੁਰਦਾ ਹੋਇਆ, ਇੱਕ ਮੰਦੀ ਔਰਤ ਦੇ ਘਰ ਵੱਲ ਜਾ ਰਿਹਾ ਸੀ, ਜਿੱਥੇ ਉਹ ਰਹਿੰਦੀ ਸੀ।"
20ਹਨੇਰਾ ਹੋਣ ਵਾਲਾ ਸੀ-ਸੂਰਜ ਛੁਪ ਰਿਹਾ ਸੀ। ਰਾਤ ਪੈਣ ਵਾਲੀ ਸੀ।"

21ਔਰਤ ਉਸ ਨੂੰ ਮਿਲਣ ਲਈ ਘਰੋ ਬਾਹਰ ਆਈ। ਉਸ ਨੇ ਵੇਸਵਾ ਵਰਗੇ ਕੱਪੜੇ ਪਾਏ ਹੋਏ ਸਨ। ਉਸਦੀਆਂ ਨੌਜਵਾਨ ਬਾਰੇ ਵਿਉਤਾਂ ਸਨ।"
You have read Psalms 145
21 verses