1ਮੇਰੇ ਪੁੱਤਰ, ਤੁਸੀਂ ਕਿਸੇ ਪਰਾਈ ਔਰਤ ਨਾਲ ਭੁੱਲ ਵਿੱਚ ਕਿਉਂ ਪਵੋਂ? ਤੁਸੀਂ ਕਿਸੇ ਪਰਾਈ ਔਰਤ ਨੂੰ ਗਲ ਕਿਉਂ ਲਾਵੋਂ?"
2ਯਹੋਵਾਹ ਵਿਅਕਤੀ ਦੇ ਹਰ ਕਦਮ ਨੂੰ ਵੇਖਦਾ ਅਤੇ ਵਿਅਕਤੀ ਦੇ ਸਾਰੇ ਅਮਲਾਂ ਨੂੰ ਤੋਲਦਾ ਹੈ।"
3ਬੁਰੇ ਬੰਦੇ ਦੀਆਂ ਕਰਨੀਆਂ ਉਸ ਨੂੰ ਫ਼ਸਾ ਲੈਂਦੀਆਂ ਹਨ, ਉਹ ਆਪਣੇ ਪਾਪਾਂ ਨਾਲ ਬੰਨ੍ਹਿਆ ਜਾਂਦਾ ਹੈ ਜਿਵੇਂ ਇੱਕ ਰੱਸੀ ਨਾਲ ਬੰਨ੍ਹਿਆ ਗਿਆ ਹੋਵੇ।"
4ਬਦ ਆਦਮੀ ਆਪਣੀ ਅਨੁਸ਼ਾਸਨਹੀਨਤਾ ਕਾਰਣ ਮਰ ਜਾਂਦਾ ਹੈ, ਉਸ ਦੀ ਬੇਵਕੂਫ਼ੀ ਉਸ ਨੂੰ ਗੁਮਰਾਹ ਕਰ ਦਿੰਦੀ ਹੈ।"
5ਕਰਜੇ ਦੇ ਖੱਤਰੇ ਮੇਰੇ ਬੇਟੇ, ਕਿਸੇ ਹੋਰ ਬੰਦੇ ਦੇ ਕਰਜ਼ ਦੀ ਜਿੰਮੇਵਾਰੀ ਨਾ ਚੁੱਕੋ। ਕੀ ਤੁਸੀਂ ਉਸ ਬੰਦੇ ਦਾ ਕਰਜ਼ਾ ਮੋੜਨ ਦਾ ਇਕਰਾਰ ਕੀਤਾ ਹੈ, ਜੇਕਰ ਤੁਸੀਂ ਕਿਸੇ ਹੋਰ ਦੇ ਕਰਜ਼ ਦੇ ਜਿੰਮੇਵਾਰ ਹੋਣ ਲਈ ਇਹ ਵਾਇਦਾ ਕਰਦਿਆਂ ਹੋਇਆਂ ਹੱਥ ਹਿਲਾਵੋਂ।"

6ਜੇਕਰ ਤੁਸੀਂ ਆਪਣੇ ਹੀ ਸ਼ਬਦਾਂ ਵਿੱਚ ਫ਼ਸ ਗਏ ਹੋਂ, ਜੇਕਰ ਤੁਸੀਂ ਖੁਦ ਦੇ ਸ਼ਬਦਾਂ ਵਿੱਚ ਹੀ ਅਟਕ ਗਏ ਹੋਂ।"
7ਤਾਂ ਮੇਰੇ ਪੁੱਤਰ, ਕਿਉਂ ਕਿ ਤੂੰ ਕਿਸੇ ਹੋਰ ਦੇ ਹੱਥਾਂ ਵਿੱਚ ਅੜ ਗਿਆ ਹੈਂ: ਆਪਣੇ-ਆਪ ਨੂੰ ਮੁਕਤ ਕਰਾਉਣ ਲਈ ਇਹ ਕੁਝ ਕਰ: ਜਾ ਆਪਣੇ-ਆਪ ਨੂੰ ਨਿਮਾਣਾ ਬਣਾ ਅਤੇ ਉਸ ਆਦਮੀ ਅੱਗੇ ਅਰਜੋਈ ਕਰ।"
8ਆਪਣੀਆਂ ਅੱਖਾਂ ਨੂੰ ਸੌਣ ਨਾ ਦੇਵੋ, ਆਪਣੇ ਝਿਮਣੀਆਂ ਨੂੰ ਮਿਚਣ ਨਾ ਦਿਓ।"
9ਆਪਣੇ-ਆਪ ਨੂੰ ਮੁਕਤ ਕਰੋ ਜਿਵੇਂ ਇੱਕ ਹਿਰਨ ਸ਼ਿਕਾਰੀ ਤੋਂ, ਜਿਵੇਂ ਇੱਕ ਪੰਛੀ ਫ਼ਸਾਉਣ ਵਾਲੇ ਤੋਂ ਅਪਣੇ ਨੂੰ ਮੁਕਤ ਕਰਾਉਂਦਾ ਹੈ।"
10ਸੁਸਤ ਹੋਣ ਦੇ ਖਤਰੇ ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ।"

11ਕੀੜੀ ਦਾ ਕੋਈ ਹਾਕਮ ਨਹੀਂ, ਕੋਈ ਮਾਲਕ ਨਹੀਂ ਜਾਂ ਕੋਈ ਆਗੂ ਨਹੀਂ ਹੁੰਦਾ।"
12ਤਾਂ ਵੀ, ਇਹ ਗਰਮੀਆਂ ਵਿੱਚ, ਆਪਣਾ ਭੋਜਨ ਇਕੱਠਾ ਕਰਦੀ ਹੈ ਅਤੇ ਵਾਢੀ ਵੇਲੇ ਆਪਣੀ ਸਮਗਰੀ ਨੂੰ ਇੱਕਤ੍ਰ ਕਰਦੀ ਹੈ।"
You have read Psalms 143
12 verses