1ਇੱਕ ਝਿੜਕ ਇੱਕ ਸੂਝਵਾਨ ਆਦਮੀ ਤੇ, ਕਿਸੇ ਮੂਰਖ ਤੇ ਸੌ ਮਾਰ ਮਾਰਨ ਨਾਲੋਂ ਵੱਧੇਰੇ ਪ੍ਰਭਾਵ ਪਾਉਂਦੀ ਹੈ।"
2ਜੇ ਇੱਕ ਬਦ ਆਦਮੀ ਵਿਦ੍ਰੋਹ ਕਰਦਾ ਰਹੇ, ਤਾਂ ਇੱਕ ਬੇਰਹਿਮ ਅਧਿਕਾਰੀ ਉਸ ਨਾਲ ਸਲੂਕਣ ਲਈ ਭੇਜਿਆ ਜਾਵੇਗਾ।"
3ਇੱਕ ਰਿੱਛਣੀ ਨਾਲ, ਜਿਸਤੋਂ ਉਸ ਦੇ ਬੱਚੇ ਲੈ ਲਏ ਗਏ ਹੋਣ, ਮਿਲਣਾ ਇੱਕ ਮੂਰਖ ਨਾਲ ਉਸਦੀ ਬੇਵਕੂਫੀ ਸਮੇਤ ਮਿਲਣ, ਤੋਂ ਬਿਹਤਰ ਹੈ।"
4ਜੇਕਰ ਕੋਈ ਵਿਅਕਤੀ ਬਦੀ ਨਾਲ ਚੰਗਿਆਈ ਦੀ ਅਦਾਇਗੀ ਕਰੇ, ਮੁਸੀਬਤ ਉਸ ਦੇ ਟੱਬਰ ਨੂੰ ਨਹੀਂ ਛੱਡੇਗੀ।"
5ਦਲੀਲਬਾਜ਼ੀ ਦੀ ਸ਼ੁਰੂਆਤ ਬੰਨ੍ਹ ਵਿੱਚੋਂ ਫ਼ਟ ਨਿਕਲੇ ਪਾਣੀ ਵਾਂਗ ਹੈ, ਇਸ ਲਈ ਵਿਵਾਦ ਵਿੱਚ ਤੇਜ਼ੀ ਆਉਣ ਤੋਂ ਪਹਿਲਾਂ ਇਸ ਨੂੰ ਛੱਡ ਦਿਓ।"

6ਯਹੋਵਾਹ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਨਫ਼ਰਤ ਕਰਦਾ ਹੈ ਜੋ ਦੋਸ਼ੀ ਆਦਮੀ ਨੂੰ ਬੇਗੁਨਾਹ ਘੋਸ਼ਿਤ ਕਰਦਾ ਅਤੇ ਜਿਹੜਾ ਵਿਅਕਤੀ ਬੇਗੁਨਾਹ ਆਦਮੀ ਨੂੰ ਦੋਸ਼ੀ ਘੋਸ਼ਿਤ ਕਰਦਾ ਹੈ।"
7ਧੰਨ, ਮੂਰਖ ਬੰਦੇ ਲਈ, ਕੀ ਭਲਾ ਕਰੇਗਾ? ਕੀ ਉਹ ਸਿਆਣਪ ਖ੍ਰੀਦੇਗਾ? ਪਰ ਉਸ ਨੂੰ ਕੋਈ ਸੂਝ ਨਹੀਂ।"
8ਦੋਸਤ ਹਰ ਸਮੇਂ ਤੁਹਾਨੂੰ ਪਿਆਰ ਕਰਦਾ ਹੈ ਅਤੇ ਭਰਾ ਮੁਸੀਬਤ ਦੇ ਸਮਿਆਂ ਲਈ ਹੀ ਜਨਮਿਆਂ ਹੈ।"
9ਸਿਰਫ਼ ਉਹੀ ਆਦਮੀ ਜਿਸ ਨੂੰ ਕੋਈ ਸੂਝ ਨਹੀਂ ਆਪਣੇ ਗੁਆਂਢੀ ਦੇ ਕਰਜ਼ਿਆਂ ਦੀ ਜਿੰਮੇਵਾਰੀ ਲਵੇਗਾ।"
10ਜਿਸ ਬੰਦੇ ਨੂੰ ਦਲੀਲਬਾਜ਼ੀ ਨਾਲ ਪਿਆਰ ਹੈ, ਉਹ ਪਾਪ ਨੂੰ ਪਿਆਰ ਕਰਦਾ ਹੈ, ਅਤੇ ਉਹ ਵਿਅਕਤੀ ਜੋ ਆਪਣੀਆਂ ਦਹਿਲੀਜਾਂ ਉੱਚੀਆਂ ਬਣਾਉਂਦੇ ਹਨ, ਟੁੱਟੀਆਂ ਹੋਈਆਂ ਹੱਡੀਆਂ ਨੂੰ ਸੱਦਾ ਦਿੰਦੇ ਹਨ।"

11ਇੱਕ ਪੁੱਠੇ ਦਿਮਾਗ਼ ਵਾਲਾ ਵਿਅਕਤੀ ਕਦੇ ਵੀ ਤਰੱਕੀ ਨਹੀਂ ਕਰੇਗਾ, ਇਦੋ ਘ੍ਰਿਣਾਯੋਗ ਜੁਬਾਨ ਵਾਲਾ ਵਿਅਕਤੀ ਮੁਸੀਬਤ ਵਿੱਚ ਪੈ ਜਾਵੇਗਾ।"
12ਜਿਸ ਕੋਲ ਆਪਣੇ ਪੁੱਤਰ ਵਜੋਂ ਮੂਰਖ ਹੈ, ਉਦਾਸੀ ਹੈ, ਅਤੇ ਬੇਵਕੂਫ਼ ਆਦਮੀ ਦਾ ਪਿਤਾ ਕਦੇ ਖੁਸ਼ ਨਹੀਂ ਹੁੰਦਾ।"
13ਆਨੰਦਮਈ ਦਿਮਾਗ਼ ਇੱਕ ਚੰਗੀ ਦਵਾ ਬਣਾਉਂਦਾ ਹੈ, ਪਰ ਉਦਾਸ ਮਹਿਸੂਸ ਕਰਨਾ ਹੱਡੀਆਂ ਨੂੰ ਵੀ ਸੁਕਾ ਦਿੰਦਾ ਹੈ।"
14ਇੱਕ ਦੁਸ਼ਟ ਆਦਮੀ ਨਿਆਂ ਰੋਕਣ ਲਈ ਗੁਪਤ ਤੌਰ ਤੇ ਰਿਸ਼ਵਤ ਲੈਂਦਾ ਹੈ।"
15ਸਿਆਣਾ ਬੰਦਾ ਸਿਆਣਪ ਵਾਲੇ ਕੰਮ ਬਾਰੇ ਸੋਚਦਾ ਰਹਿੰਦਾ ਹੈ। ਪਰ ਮੂਰਖ ਦੂਰ-ਦੁਰਾਡੀਆਂ ਥਾਵੇਂ ਦੇ ਸੁਪਨੇ ਲੈਂਦਾ ਰਹਿੰਦਾ ਹੈ।"

16ਮੂਰਖ ਪੁੱਤਰ ਆਪਣੇ ਪਿਤਾ ਲਈ ਅਫ਼ਸੋਸ ਦਾ ਕਾਰਣ ਬਣਦਾ ਹੈ। ਅਤੇ ਮੂਰਖ ਪੁੱਤਰ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਉਦਾਸੀ ਦਿੰਦਾ ਹੈ।"
17ਜਿਸ ਬੰਦੇ ਨੇ ਕੋਈ ਗ਼ਲਤੀ ਨਹੀਂ ਕੀਤੀ ਉਸ ਨੂੰ ਸਜ਼ਾ ਦੇਣਾ ਗ਼ਲਤ ਹੈ। ਜਦੋਂ ਆਗੂ ਇਮਾਨਦਾਰ ਹੋਣ ਤਾਂ ਉਨ੍ਹਾਂ ਨੂੰ ਸਜ਼ਾ ਦੇਣੀ ਗ਼ਲਤ ਗੱਲ ਹੈ।"
18ਇੱਕ ਸਮਝਦਾਰ ਆਦਮੀ ਆਪਣੀ ਕਥਨੀ ਤੇ ਕਾਬੂ ਰੱਖਦਾ, ਅਤੇ ਜਿਹੜਾ ਸੂਝਵਾਨ ਹੈ ਆਪਣੇ ਕ੍ਰੋਧ ਤੇ ਕਾਬੂ ਰੱਖਦਾ ਹੈ।"
You have read Proverbs 9
18 verses