1ਚੰਗੀ ਸੂਝ ਵਾਲੇ ਵਿਅਕਤੀ ਨੂੰ ਲੋਕ ਪਸੰਦ ਕਰਦੇ ਹਨ, ਪਰ ਉਨ੍ਹਾਂ ਲੋਕਾਂ ਲਈ ਜ਼ਿੰਦਗੀ ਦੁਭਰ ਹੋ ਜਾਂਦੀ ਹੈ ਜਿਹੜੇ ਕਪਟੀ ਹੁੰਦੇ ਹਨ।"
2ਕੋਈ ਵੀ ਦੂਰ-ਦਰਸ਼ੀ ਵਿਅਕਤੀ ਸਮਝਦਾਰੀ ਦੇ ਆਧਾਰ ਤੇ ਕੰਮ ਕਰਦਾ ਹੈ, ਪਰ ਇੱਕ ਮੂਰਖ ਆਪਣੀ ਬੇਵਕੂਫੀ ਪ੍ਰਮਾਣਿਤ ਕਰ ਦਿੰਦਾ ਹੈ।"
3ਇੱਕ ਦੁਸ਼ਟ ਸੰਦੇਸ਼ਵਾਹਕ ਦਾ ਅੰਤ ਮੁਸੀਬਤ ਵਿੱਚ ਹੁੰਦਾ ਹੈ, ਜਦ ਕਿ ਇੱਕ ਭਰੋਸੇਯੋਗ ਸੰਦੇਸ਼ਵਾਹਕ ਸ਼ਾਂਤੀ ਲਿਆਉਂਦਾ ਹੈ।"
4ਜਿਹੜਾ ਵਿਅਕਤੀ ਹਿਦਾਇਤ ਨੂੰ ਨਾਮੰਜ਼ੂਰ ਕਰਦਾ ਹੈ ਸਿਰਫ਼ ਸ਼ਰਮਸ਼ਾਰੀ ਅਤੇ ਗਰੀਬੀ ਪਾਂਦਾ ਹੈ, ਪਰ ਜਿਹੜਾ ਵਿਅਕਤੀ ਝਿੜਕ ਨੂੰ ਪ੍ਰਵਾਨ ਕਰਦਾ ਹੈ ਇੱਜ਼ਤ ਪ੍ਰਾਪਤ ਕਰਦਾ ਹੈ।"
5ਜੇ ਕੋਈ ਬੰਦਾ ਕੁਝ ਲੋਚਦਾ ਹੈ ਤੇ ਫ਼ੇਰ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਬਹੁਤ ਪ੍ਰਸੰਨ ਹੋਵੇਗਾ। ਪਰ ਮੂਰਖ ਬੰਦੇ ਸਿਰਫ ਬੁਰਾ ਲੋਚਦੇ ਹਨ ਉਹ ਬਦਲਣ ਤੋਂ ਇਨਕਾਰ ਕਰਦੇ ਹਨ।"

6ਇੱਕ ਸਿਆਣੇ ਬੰਦੇ ਦਾ ਸੰਗ ਸਿਆਣਪ ਲਿਆਉਂਦਾ, ਜਦ ਕਿ ਇੱਕ ਮੂਰਖ ਆਦਮੀ ਦਾ ਸੰਗ ਸਿਰਫ਼ ਮੁਸੀਬਤ ਲਿਆਉਂਦਾ ਹੈ।"
7ਪਾਪੀਆਂ ਦੇ ਪਿੱਛੇ ਮੁਸੀਬਤਾਂ ਲੱਗੀਆਂ ਰਹਿੰਦੀਆਂ, ਪਰ ਧਰਮੀ ਚੰਗੇ ਇਨਾਮ ਪ੍ਰਾਪਤ ਕਰਦੇ ਹਨ।"
8ਇੱਕ ਨੇਕ ਬੰਦਾ ਆਪਣੇ ਪੋਤਿਆਂ ਲਈ ਵੀ ਵਿਰਸੇ ਛੱਡ ਜਾਂਦਾ, ਪਰ ਇੱਕ ਪਾਪੀ ਦੌਲਤ ਨੂੰ ਜਮ੍ਹਾਂ ਕਰਦਾ ਰਹਿੰਦਾ ਜਿਹੜੀ ਅਖੀਰ ਵਿੱਚ ਧਰਮੀ ਲੋਕਾਂ ਕੋਲ ਚਲੀ ਜਾਵੇਗੀ।"
9ਹਾਲਾਂ ਕਿ ਹੋ ਸੱਕਦਾ ਕਿ ਗਰੀਬ ਆਦਮੀ ਦਾ ਖੇਤ ਕਾਫ਼ੀ ਭੋਜਨ ਪੈਦਾ ਕਰੇ, ਇਹ ਖੋਹ ਲਿਆ ਜਾਵੇਗਾ ਜੇਕਰ ਓੱਥੇ ਨਿਆਂ ਨਾ ਹੋਇਆ ਤਾਂ।"
10ਜਿਹੜਾ ਆਦਮੀ ਆਪਣੇ ਪੁੱਤਰ ਨੂੰ ਸਜ਼ਾ ਨਹੀਂ ਦਿੰਦਾ, ਉਸ ਨੂੰ ਪਿਆਰ ਨਹੀਂ ਕਰਦਾ, ਪਰ ਜਿਹੜਾ ਆਦਮੀ ਆਪਣੇ ਪੁੱਤਰ ਨੂੰ ਪਿਆਰ ਕਰਦਾ ਉਹ ਉਸ ਨੂੰ ਯਕੀਨੀ ਅਨੁਸ਼ਾਸਿਤ ਕਰੇਗਾ।"

11ਇੱਕ ਧਰਮੀ ਵਿਅਕਤੀ ਜਿੰਨਾ ਚਾਹੇ ਖਾ ਸੱਕਦਾ, ਪਰ ਦੁਸ਼ਟ ਦਾ ਢਿੱਡ ਖਾਲੀ ਹੀ ਰਹਿੰਦਾ ਹੈ।"
12ਇੱਕ ਸਿਆਣੀ ਔਰਤ ਆਪਣਾ ਘਰ ਉਸਾਰਦੀ ਹੈ, ਪਰ ਮੂਰਖ ਇਸ ਨੂੰ ਆਪਣੇ ਹੀ ਹੱਥੀਂ ਢਾਹ ਲੈਂਦੀ ਹੈ।"
13ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਯਹੋਵਾਹ ਤੋਂ ਡਰਦਾ ਹੈ, ਪਰ ਜਿਹੜਾ ਚਲਾਕ ਹੁੰਦਾ ਉਸ ਨੂੰ ਤਿਰਸੱਕਾਰਦਾ ਹੈ।"
14ਇੱਕ ਮੂਰਖ ਬੰਦੇ ਦਾ ਕਬਨ ਉਸ ਦੇ ਘਮੰਡ ਨੂੰ ਸਜ਼ਾ ਦੇਣ ਲਈ ਛੜ ਲਿਆਉਂਦਾ ਹੈ ਪਰ ਸਿਆਣੇ ਲੋਕਾਂ ਦਾ ਉਪਦੇਸ਼ ਉਨ੍ਹਾਂ ਦਾ ਬਚਾਉ ਕਰਦਾ ਹੈ।"
15ਜਿੱਥੇ ਬਲਦ ਨਹੀਂ ਹੁੰਦੇ, ਬਾੜਾ ਖਾਲੀ ਰਹਿੰਦਾ ਹੈ। ਪਰ ਇੱਕ ਬਲਦ ਦੀ ਤਾਕਤ, ਭਰਪੂਰ ਫ਼ਸਲ ਦੀ ਵਾਢੀ ਕਰਨ ’ਚ ਮਦਦ ਕਰਦੀ ਹੈ।"

16ਇੱਕ ਸੱਚਾ ਗਵਾਹ ਝੂਠ ਨਹੀਂ ਬੋਲਦਾ। ਜੋ ਕੋਈ ਵੀ ਝੂਠ ਦੱਸਦਾ ਇੱਕ ਝੂਠਾ ਗਵਾਹ ਹੁੰਦਾ ਹੈ।"
17ਇੱਕ ਮਗਰੂਰ ਵਿਅਕਤੀ ਸਿਆਣਪ ਭਾਲਦਾ ਅਤੇ ਇਸ ਨੂੰ ਲੱਭ ਨਹੀਂ ਸੱਕਦੀ, ਪਰ ਸਮਝਦਾਰੀ ਆਸਾਨੀ ਨਾਲ ਉਸ ਬੰਦੇ ਕੋਲ ਆ ਜਾਂਦੀ ਹੈ ਜੋ ਸਿਖਲਾਈ ਪ੍ਰਾਪਤ ਹੈ।"
18ਮੂਰਖ ਬੰਦੇ ਨਾਲ ਦੋਸਤੀ ਕਦੇ ਨਾ ਕਰੋ। ਉਹ ਤੁਹਾਨੂੰ ਕੁਝ ਵੀ ਨਹੀਂ ਸਿੱਖਾ ਸੱਕਦਾ।"
19ਚੁਸਤ ਆਦਮੀ ਲਈ, ਸਿਆਣਪ, ਜੋ ਕੁਝ ਵੀ ਉਹ ਕਰੇ ਉਸ ਨੂੰ ਸੋਚ-ਵਿੱਚਾਰ ਦਿੰਦੀ ਹੈ, ਪਰ ਮੂਰੱਖਾਂ ਦੀ ਬੇਵਕੂਫ਼ੀ, ਧੋਖਾ ਕਰਦੀ ਹੈ।"
20ਮੂਰਖ ਆਪਣੇ ਦੋਸ਼ ਬਾਰੇ ਹੱਸਦੇ ਹਨ, ਪਰ ਇਮਾਨਦਾਰ ਲੋਕਾਂ ਦਰਮਿਆਨ ਚੰਗੀ ਵਸੀਅਤ ਹੁੰਦੀ ਹੈ।"

21ਹਰ ਵਿਅਕਤੀ ਆਪਣੇ ਦੁੱਖਾਂ ਬਾਰੇ ਜਾਣਦਾ ਹੈ, ਅਤੇ ਇਸੇ ਤਰ੍ਹਾਂ ਹੀ ਕੋਈ ਅਜਨਬੀ ਕਿਸੇ ਹੋਰ ਦੇ ਆਨੰਦ ਨੂੰ ਸਾਂਝਾ ਨਹੀਂ ਕਰ ਸੱਕਦਾ।"
22ਦੁਸ਼ਟ ਲੋਕਾਂ ਦਾ ਘਰ ਤਬਾਹ ਹੋ ਜਾਵੇਗਾ, ਪਰ ਇਮਾਨਦਾਰ ਲੋਕਾਂ ਦਾ ਤੰਬੂ ਵੱਧੇ-ਫ਼ੁੱਲੇਗਾ।"
23ਇੱਕ ਉਹ ਰਸਤਾ ਹੈ ਜਿਸ ਨੂੰ ਲੋਕ ਸਹੀ ਸਮਝਦੇ ਹਨ। ਪਰ ਉਹ ਰਸਤਾ ਸਿਰਫ਼ ਮੌਤ ਵੱਲ ਜਾਂਦਾ ਹੈ।"
You have read Proverbs 5
23 verses