Lumina
Proverbs

The Words of Agur

Proverbs 30·Punjabi Bible

1ਭਾਵੇਂ ਕੋਈ ਬੰਦਾ ਸੱਪਾਂ ਨੂੰ ਕਾਬੂ ਕਰਨਾ ਜਾਣਦਾ ਹੋਵੇ। ਪਰ ਫਿਜ਼ੂਲ ਹੈ ਜੇ ਉਸ ਦੇ ਨੇੜੇ ਨਾ ਹੁੰਦਿਆਂ ਕਿਸੇ ਨੂੰ ਸੱਪ ਡਸ ਲਵੇ।"

2ਸਿਆਣੇ ਬੰਦੇ ਦੇ ਸ਼ਬਦ ਉਸਤਤ ਲਿਆਉਂਦੇ ਹਨ, ਪਰ ਮੂਰਖ ਬੰਦੇ ਦੇ ਸ਼ਬਦ ਤਬਾਹੀ ਲਿਆਉਂਦੇ ਨੇ।"

3ਉਹ ਮੂਰੱਖਤਾ ਭਰੀਆਂ ਗੱਲਾਂ ਤੋਂ ਸ਼ੁਰੂ ਹੁੰਦਾ ਅਤੇ ਪਾਗਲਪਨ ਅਤੇ ਬਦੀ ਨਾਲ ਬੋਲਣੋ ਹਟਦਾ ਹੈ।"

4ਮੂਰਖ ਬੰਦਾ ਹਰ ਵੇਲੇ ਗੱਲਾਂ ਕਰਦਾ ਰਹਿੰਦਾ ਹੈ ਕਿ ਉਹ ਕੀ ਕਰੇਗਾ ਪਰ ਕੋਈ ਵੀ ਨਹੀਂ ਜਾਣਦਾ ਭਵਿੱਖ ਵਿੱਚ ਕੀ ਵਾਪਰੇਗਾ। ਕੋਈ ਨਹੀਂ ਕਹਿ ਸੱਕਦਾ ਕਿ ਬਾਦ ਵਿੱਚ ਕੀ ਹੋਵੇਗਾ।"

5ਮੂਰਖ ਬੰਦਾ, ਚਤੁਰ ਨਹੀਂ ਇੰਨਾ ਕਿ ਆਪਣੇ ਘਰ ਦਾ ਰਾਹ ਲੱਭ ਸੱਕੇ, ਇਸ ਲਈ ਉਸ ਨੂੰ ਜੀਵਨ ਭਰ ਸਖਤ ਮਿਹਨਤ ਕਰਨੀ ਪੈਂਦੀ ਹੈ।"

Proverbs 30 illustration - Proverbs Chapter 30

6ਕੰਮ ਦੀ ਕਦਰ ਜਿਸ ਦੇਸ ਦਾ ਰਾਜਾ ਬੱਚਾ ਹੈ ਉਸ ਦੇਸ ਲਈ ਅਤੇ ਜਿਸ ਦੇ ਸੱਜਣ ਆਪਣਾ ਸਾਰਾ ਸਮਾਂ ਖਾਣ ਪੀਣ ਵਿੱਚ ਬਿਤਾਉਂਦੇ ਹਨ ਇਹ ਬੁਰੀ ਗੱਲ ਹੈ।"

7ਪਰ ਜੇ ਰਾਜਾ ਕਿਸੇ ਨੇਕ ਖਾਨਦਾਨ ਵਿੱਚੋਂ ਆਉਂਦਾ ਹੈ ਤਾਂ ਉਸ ਦੇਸ ਲਈ ਇਹ ਬਹੁਤ ਸ਼ੁਭ ਗੱਲ ਹੈ ਅਤੇ ਜੇਕਰ ਇਸਦੇ ਸੱਜਣ ਜਾਣਦੇ ਹਨ ਕਿ ਕਦੋਂ ਖਾਣਾ ਅਤੇ ਜੇਕਰ ਉਹ ਤਕੜੇ ਹੋਣ ਲਈ ਖਾਂਦੇ ਹਨ, ਨਾਕਿ ਆਨੰਦ ਮਨਾਉਣ ਅਤੇ ਸ਼ਰਾਬੀ ਹੋਣ ਲਈ।"

8ਜੇ ਕੋਈ ਬੰਦਾ ਆਲਸੀ ਹੈ ਤਾਂ ਉਸਦਾ ਘਰ ਚੋਣਾ ਸ਼ੁਰੂ ਹੋ ਜਾਵੇਗਾ, ਅਤੇ ਛੱਤ ਡਿੱਗ ਪਵੇਗੀ।"

9ਲੋਕ ਖਾਣਾ ਪਸੰਦ ਕਰਦੇ ਹਨ, ਅਤੇ ਮੈਅ ਉਨ੍ਹਾਂ ਦੇ ਜੀਵਨ ਨੂੰ ਪ੍ਰਸੰਨ ਬਣਾਉਂਦੀ ਹੈ। ਅਤੇ ਪੈਸੇ ਨਾਲ, ਸਭ ਕੁਝ ਸੁਲਝਾ ਦਿੰਦਾ ਹੈ।"

10ਨਿੰਦਿਆ ਰਾਜੇ ਦੀ ਨਿੰਦਿਆ ਨਾ ਕਰੋ, ਆਪਣੀਆਂ ਸੋਚਾਂ ਵਿੱਚ ਵੀ ਨਹੀਂ। ਅਤੇ ਭਾਵੇਂ ਤੁਸੀਂ ਘਰ ਵਿੱਚ ਇੱਕਲੇ ਹੀ ਹੋਵੋਁ, ਅਮੀਰਾਂ ਬਾਰੇ ਮੰਦਾ ਨਾ ਬੋਲੋ। ਕਿਉਂ ਕਿ ਹੋ ਸੱਕਦਾ ਕਿ ਇੱਕ ਛੋਟਾ ਜਿਹਾ ਪੰਛੀ ਹੀ ਉੱਡ ਕੇ ਉਨ੍ਹਾਂ ਨੂੰ ਉਹ ਦੱਸ ਦੇਵੇ ਜੋ ਤੁਸੀਂ ਆਖਿਆ ਸੀ।"

Proverbs 30 illustration - Proverbs Chapter 30

11ਹਿਂਮਤ ਨਾਲ ਭਵਿੱਖ ਦਾ ਸਾਹਮਣਾ ਕਰੋ ਆਪਣੀ ਰੋਟੀ ਪਾਣੀਆਂ ਉੱਪਰ ਸੁੱਟ ਦਿਓ, ਕਿਉਂ ਜੋ ਸ਼ਾਇਦ ਕਈਆਂ ਦਿਨਾਂ ਬਾਅਦ ਤੁਸੀਂ ਇਸ ਨੂੰ ਲੱਭ ਲਵੋਁ।"

12ਜੋ ਕੁਝ ਤੁਹਾਡੇ ਪਾਸ ਹੈ ਉਸ ਨੂੰ ਵੱਖ-ਵੱਖ ਚੀਜ਼ਾਂ ਵਿੱਚ ਲਗਾਓ। ਤੁਸੀਂ ਨਹੀਂ ਜਾਣਦੇ ਕਿ ਧਰਤੀ ਉੱਤੇ ਕਿਹੋ ਜਿਹੀਆਂ ਮੰਦੀਆਂ ਗੱਲਾਂ ਵਾਪਰ ਸੱਕਦੀਆਂ ਹਨ।"

13ਕੁਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਤੁਸੀਂ ਪੱਕ ਕਰ ਸੱਕਦੇ ਹੋ। ਜੇ ਬੱਦਲ ਪਾਣੀ ਨਾਲ ਭਰੇ ਹੋਏ ਹਨ, ਤਾਂ ਬਾਰਿਸ਼ ਹੋਵੇਗੀ। ਜੇ ਰੁੱਖ ਡਿੱਗਦਾ ਹੈ, ਦੱਖਣ ਵੱਲ ਜਾਂ ਉੱਤਰ ਵੱਲ, ਤਾਂ ਇਹ ਜਿੱਥੇ ਡਿਗਦਾ ਹੈ ਓੱਥੇ ਹੀ ਟਿਕਿਆ ਰਹੇਗਾ।"

14ਪਰ ਕੁਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਤੁਸੀਂ ਪੱਕ ਨਹੀਂ ਕਰ ਸੱਕਦੇ ਤੁਸੀਂ ਸਿਰਫ ਅੰਦਾਜ਼ਾ ਹੀ ਲਾ ਸੱਕਦੇ ਹੋ। ਜੇ ਕੋਈ ਬੰਦਾ ਸਭ ਤੋਂ ਢੁਕਵੇਂ ਮੌਸਮ ਦਾ ਇੰਤਜ਼ਾਰ ਕਰਦਾ ਹੈ, ਫ਼ੇਰ ਹੋ ਸੱਕਦਾ ਉਹ ਕਦੇ ਵੀ ਬੀਜ ਬੀਜਣ ਦੇ ਯੋਗ ਨਾ ਹੋਵੇਗਾ। ਅਤੇ ਜੇ ਕੋਈ ਬੰਦਾ ਇਸ ਗੱਲੋ ਡਰਦਾ ਹੈ ਕਿ ਬਦ੍ਦਲਵਾਹੀ ਹੈ, ਤੇ ਬਾਰਿਸ਼ ਹੋਵੇਗੀ, ਹੋ ਸੱਕਦਾ, ਫ਼ੇਰ ਉਹ ਕਦੇ ਵੀ ਵਾਢੀ ਕਰਨ ਦੇ ਯੋਗ ਨਾ ਹੋਵੇ।"

15ਬਿਲਕੁਲ ਜਿਵੇਂ ਤੁਸੀਂ ਨਹੀਂ ਜਾਣਦੇ ਕਿ ਕਿਵੇਂ ਇੱਕ ਬੱਚਾ ਆਪਣੀ ਮਾਂ ਦੇ ਗਰਭ ਵਿੱਚ ਸਾਹ ਲੈਂਦਾ, ਇਸੇ ਤਰ੍ਹਾਂ, ਤੁਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਕੀ ਕਰੇਗਾ। ਅਤੇ ਉਹ ਹਰ ਗੱਲ ਦੇ ਵਾਪਰਨ ਲਈ ਜਿੰਮੇਵਾਰ ਹੈ।"

Proverbs 30 illustration - Proverbs Chapter 30

16ਇਸੇ ਲਈ, ਸਵੇਰੇ ਸੁਵਖਤੇ ਹੀ ਬੀਜ ਬੀਜਣਾ ਸ਼ੁਰੂ ਕਰੋ ਅਤੇ ਸ਼ਾਮ ਤੱਕ ਕੰਮ ਕਰਦੇ ਰਹੋ। ਤੁਸੀਂ ਨਹੀਂ ਜਾਣਦੇ ਕਿ ਕੀ ਸਵੇਰ ਦਾ ਬੀਜ ਸਫ਼ਲ ਹੋਵੇਗਾ ਕਿ ਸ਼ਾਮ ਦਾ ਬੀਜ, ਜਾਂ ਬਲਕਿ ਦੋਵੇਂ।"

17ਜਿਉਂਦੇ ਰਹਿਣਾ ਸ਼ੁਭ ਹੈ! ਸੂਰਜ ਦੀ ਰੌਸ਼ਨੀ ਦੇਖਣਾ ਚਂਂਗਾ ਹੈ,"

18ਸੱਚਮੁੱਚ, ਜੇ ਕੋਈ ਵਿਅਕਤੀ ਬਹੁਤੇ ਸਾਲਾਂ ਲਈ ਜਿਉਂਦਾ, ਹੋ ਸੱਕਦਾ ਉਹ ਉਨ੍ਹਾਂ ਸਾਰਿਆਂ ਸਾਲਾਂ ਵਿੱਚ ਖੁਸ਼ ਹੋਵੇ, ਪਰ ਉਹ ਹਨੇਰੇ ਦੇ ਦਿਨ੍ਹਾਂ ਬਾਰੇ ਸੋਚੇ, ਕਿਉਂ ਜੋ ਇਹ ਬਹੁਤ ਸਾਰੇ ਹੋਣਗੇ, ਜੋ ਸਭ ਕੁਝ ਆ ਰਿਹਾ ਅਰਬਹੀਣ ਹੈ।"

19ਜਦੋਂ ਤੱਕ ਜਵਾਨ ਹੋ, ਪਰਮੇਸ਼ੁਰ ਦੀ ਸੇਵਾ ਕਰੋ ਇਸੇ ਲਈ ਨੌਜਵਾਨੋ, ਜਦੋਂ ਤੱਕ ਜਵਾਨ ਹੋ ਆਨੰਦ ਮਾਣੋ। ਪ੍ਰਸੰਨ ਹੋਵੋ! ਉਹੀ ਕੁਝ ਕਰੋ ਜਿਸ ਲਈ ਤੁਹਾਡਾ ਦਿਲ ਤੁਹਾਡੀ ਅਗਵਾਈ ਕਰਦਾ ਹੈ। ਪਰ ਚੇਤੇ ਰੱਖੋ ਕਿ ਤੁਹਾਡੇ ਹਰ ਕੰਮ ਲਈ ਪਰਮੇਸ਼ੁਰ ਤੁਹਾਡਾ ਨਿਆਂ ਕਰੇਗਾ।"

20ਆਪਣੇ ਗੁੱਸੇ ਨੂੰ ਆਪਣੇ ਉੱਤੇ ਕਾਬੂ ਨਾ ਪਾਉਣ ਦਿਓ। ਅਤੇ ਆਪਣੇ ਸਰੀਰ ਨੂੰ ਪਾਪ ਵੱਲ ਨਾ ਪਰਤਣ ਦਿਓ। ਕਿਉਂ ਜੋ ਜਵਾਨੀ ਅਰਬਹੀਣ ਹੈ।"

Proverbs 30 illustration - Proverbs Chapter 30

21ਬਿਰਧ ਉਮਰ ਦੀਆਂ ਸਮੱਸਿਆਵਾਂ ਆਪਣੀ ਜਵਾਨੀ ਦੌਰਾਨ ਹੀ ਆਪਣੇ ਸਿਰਜਣਹਾਰੇ ਨੂੰ ਯਾਦ ਕਰੋ, ਬੁਰੇ ਦਿਨਾਂ ਦੇ ਆਉਣ ਤੋਂ ਪਹਿਲਾਂ, ਜਦੋਂ ਤੁਸੀਂ ਆਖੋਂਗੇ: “ਮੈਨੂੰ ਜ਼ਿੰਦਗੀ ਵਿੱਚ ਹੋਰ ਕੋਈ ਪ੍ਰਸੰਨਤਾ ਨਹੀਂ।”"

22ਇਸਤੋਂ ਪਹਿਲਾਂ ਕਿ ਸੂਰਜ, ਚੰਨ ਅਤੇ ਤਾਰੇ ਅੰਧਕਾਰ ਬਣ ਜਾਣ। ਅਤੇ ਬੱਦਲ ਇੱਕ ਤੂਫਾਨ ਤੋਂ ਬਾਦ ਦੂਸਰੇ ਤੂਫਾਨ ਵਾਂਗ ਆਉਣ।"

23ਜਦੋਂ ਤੁਹਾਡੀਆਂ ਬਾਹਾਂ ਦੀ ਤਾਕਤ ਖਤਮ ਹੋ ਜਾਵੇਗੀ, ਤੁਹਾਡੀਆਂ ਲੱਤਾਂ ਕਮਜ਼ੋਰ ਹੋ ਕੇ ਝੁਕ ਜਾਣਗੀਆਂ। ਤੁਹਾਡੇ ਦੰਦ ਡਿੱਗ ਜਾਣਗੇ ਤੁਹਾਡੀਆਂ ਅੱਖਾਂ ਮੱਧਮ ਹੋ ਜਾਣਗੀਆਂ।"

24ਤੁਹਾਡੀ ਸੁਣਨ ਦੀ ਸ਼ਕਤੀ ਕਮਜ਼ੋਰ ਹੋ ਜਾਵੇਗੀ। ਤੁਹਾਨੂੰ ਗਲੀਆਂ ਦਾ ਸ਼ੋਰ ਵੀ ਸੁਣਾਈ ਨਹੀਂ ਦੇਵੇਗਾ। ਤੁਹਾਡੇ ਲਈ ਆਟਾ ਪੀਹਣ ਵਾਲੀ ਚੱਕੀ ਦੀ ਆਵਾਜ਼ ਵੀ ਖਾਮੋਸ਼ੀ ਵਰਗੀ ਹੋਵੇਗੀ। ਤੁਸੀਂ ਗੀਤ ਗਾਉਂਦੀਆਂ ਔਰਤਾਂ ਨੂੰ ਵੀ ਨਹੀਂ ਸੁਣ ਸੱਕੇਂਗੇ। ਪਰ ਤੁਹਾਨੂੰ ਗਾਉਂਦੇ ਪੰਛੀ ਦੀ ਆਵਾਜ਼ ਵੀ ਬਹੁਤ ਸਵੇਰੇ ਜਗਾ ਦੇਵੇਗੀ ਕਿਉਂ ਕਿ ਤੁਸੀਂ ਸੌਂ ਹੀ ਨਹੀਂ ਸੱਕੋਗੇ।"

25ਤੁਹਾਨੂੰ ਉੱਚੀਆਂ ਥਾਵਾਂ ਤੋਂ ਡਰ ਲੱਗੇਗਾ। ਤੁਸੀਂ ਰਸਤੇ ਦੀ ਛੋਟੀ ਜਿਹੀ ਚੀਜ਼ ਤੋਂ ਵੀ ਠੇਡਾ ਖਾਕੇ ਡਿਗਣ ਤੋਂ ਵੀ ਡਰੋਗੇ। ਤੁਹਾਡੇ ਵਾਲ ਅਖਰੋਟ ਦੇ ਫੁੱਲਾਂ ਵਾਂਗ ਸਫੇਦ ਹੋ ਜਾਣਗੇ। ਚੱਲਣ ਵੇਲੇ ਘਾਹ ਦੇ ਟਿੱਡੇ ਵਾਂਗ ਆਪਣੇ-ਆਪ ਨੂੰ ਘਸੀਟੋਁਗੇ ਅਤੇ ਤੁਹਾਡੀਆਂ ਇੱਛਾਵਾਂ ਹੋਰ ਵੱਧੇਰੇ ਨਹੀਂ ਉਕਸਾਉਂਦੀਆਂ। ਤਾਂ ਆਦਮੀ ਆਪਣੇ ਸਦੀਵੀ ਘਰ ਵੱਲ ਜਾ ਰਿਹਾ। ਜਦੋਂ ਕਿ ਤੁਹਾਡੀ ਲਾਸ਼ ਨੂੰ ਚੁੱਕਣ ਵਾਲੇ ਲੋਕ ਗਲੀਆਂ ਵਿੱਚ ਇਕੱਠੇ ਹੋ ਜਾਣਗੇ ਜਦੋਂ ਉਹ ਤੁਹਾਡੀ ਲਾਸ਼ ਨੂੰ ਤੁਹਾਡੀ ਕਬਰ ਵੱਲ ਲੈ ਜਾਣਗੇ।"

Proverbs 30 illustration - Proverbs Chapter 30

26ਮੌਤ ਜਦੋਂ ਅਜੇ ਤੁਸੀਂ ਜਵਾਨ ਹੋਂ ਆਪਣੇ ਸਿਰਜਣਹਾਰੇ ਨੂੰ ਚੇਤੇ ਕਰੋ, ਇਸ ਤੋਂ ਪਹਿਲਾਂ ਕਿ ਚਾਂਦੀ ਦੀ ਜਂਜੀਰੀ ਪਾਟ ਜਾਵੇ ਅਤੇ ਸੋਨੇ ਦਾ ਭਾਂਡਾ ਟੁੱਟ ਜਾਵੇ, ਝਰਨੇ ਤੇ ਘੜੇ ਵਾਂਗ, ਅਤੇ ਪਹੀਆ ਦਾ, ਹੇਠਾਂ ਖੂਹ ਵੱਲ ਭੱਜਣ ਵਾਂਗ।"

27ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚੱਲਿਆ ਜਾਵੇ, ਜਿਸ ਵਿੱਚੋਂ ਉਹ ਆਇਆ, ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ।"

28ਪੂਰੀ ਤਰ੍ਹਾਂ ਅਰਬਹੀਣ, ਉਸਤਾਦ ਨੇ ਆਖਿਆ, “ਸਭ ਕੁਝ ਅਰਬਹੀਣ ਹੈ।”"

29ਸਿਟ੍ਟਾ ਉਪਦੇਸ਼ਕ ਬਹੁਤ ਸਿਆਣਾ ਸੀ। ਉਸ ਨੇ ਲੋਕਾਂ ਨੂੰ ਗਿਆਨ, ਸਿੱਖਾਇਆ, ਅਤੇ ਧਿਆਨ ਨਾਲ ਨਿਰੱਖ ਕਰਨ ਤੋਂ ਬਾਅਦ ਬਹੁਤ ਸਾਰੀਆਂ ਕਹਾਉਤਾਂ ਇੱਕਤ੍ਰ ਕੀਤੀਆਂ।"

30ਉਸਤਾਦ ਨੇ ਸਹੀ ਸ਼ਬਦਾਂ ਦੀ ਚੋਣ ਕਰਨ ਲਈ ਸਖਤ ਮਿਹਨਤ ਕੀਤੀ। ਅਤੇ ਉਸ ਨੇ ਉਹ ਸਿੱਖਿਆਵਾਂ ਲਿਖੀਆਂ ਜਿਹੜੀਆਂ ਸੱਚੀਆਂ ਹਨ ਤੇ ਭਰੋਸੇ ਯੋਗ ਹਨ।"

Proverbs 30 illustration - Proverbs Chapter 30

31ਸਿਆਣੇ ਆਦਮੀਆਂ ਦੇ ਸ਼ਬਦ ਉਤਸਾਹ ਵਾਂਗ ਹੁੰਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਮਜ਼ਬੂਤ ਮੇਖਾਂ ਵਾਂਗ ਹੁੰਦੀਆਂ ਹਨ ਜੋ ਕਦੇ ਨਹੀਂ ਟੁੱਟਦੀਆਂ ਅਤੇ ਆਜੜੀ ਦੁਆਰਾ ਇੱਕ ਜਗ੍ਹਾ ਤੇ ਪਾਈਆਂ ਜਾਂਦੀਆਂ ਹਨ।"

32ਇਸ ਲਈ ਮੇਰੇ ਪੁੱਤਰ, ਉਨ੍ਹਾਂ ਸਿੱਖਿਆਵਾਂ ਦਾ ਅਧਿਐਨ ਕਰੋ, ਪਰ ਹੋਰਨਾਂ ਕਿਤਾਬਾਂ ਤੋਂ ਸਾਵੱਧਾਨ ਰਹੋ। ਲੋਕ ਕਦੇ ਵੀ ਕਿਤਾਬਾਂ ਲਿਖਣੀਆਂ ਬੰਦ ਨਹੀਂ ਕਰਦੇ, ਅਤੇ ਬਹੁਤ ਜ਼ਿਆਦਾ ਪੜ੍ਹਾਈ ਤੁਹਾਨੂੰ ਬਕਾੱ ਦੇਵੇਗੀ।"

33ਹੁਣ, ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਕੀ ਸਿੱਖਣਾ ਚਾਹੀਦਾ ਹੈ ਜਿਹੜੀਆਂ ਇਸ ਕਿਤਾਬ ਵਿੱਚ ਲਿਖੀਆਂ ਹਨ? ਸਭ ਤੋਂ ਮਹੱਤਵਪੂਰਣ ਗੱਲ ਜਿਹੜੀ ਕੋਈ ਬੰਦਾ ਕਰ ਸੱਕਦਾ ਹੈ ਉਹ ਹੈ ਪਰਮੇਸ਼ੁਰ ਦਾ ਆਦਰ ਕਰਨਾ ਅਤੇ ਉਸ ਦੇ ਆਦੇਸ਼ਾਂ ਨੂੰ ਮੰਨਣਾ। ਕਿਉਂ? ਕਿਉਂ ਕਿ ਪਰਮੇਸ਼ੁਰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਦਾ ਹੈ ਜਿਹੜੀਆਂ ਲੋਕੀ ਕਰਦੇ ਹਨ। ਗੁਪਤ ਗੱਲਾਂ ਬਾਰੇ ਵੀ। ਉਹ ਸਾਰੀਆਂ ਨੇਕੀ ਵਾਲੀਆਂ ਗੱਲਾਂ ਬਾਰੇ ਅਤੇ ਸਾਰੀਆਂ ਬਦੀ ਵਾਲੀਆਂ ਗੱਲਾਂ ਨੂੰ ਜਾਣਦਾ ਹੈ ਉਹ ਲੋਕਾਂ ਦੇ ਹਰ ਅਮਲ ਦਾ ਨਿਆਂ ਕਰੇਗਾ।"

Chapter Complete

You have read Proverbs 30

33 verses