1ਇੱਥੇ ਮਾਰਨ ਦਾ ਸਮਾਂ ਹੈ, ਅਤੇ ਇਲਾਜ ਕਰਨ ਦਾ ਸਮਾਂ ਹੈ। ਇੱਥੇ ਉਧੇੜ ਦੇਣ ਦਾ ਸਮਾਂ ਹੈ, ਅਤੇ ਉਸਾਰਨ ਦਾ ਸਮਾਂ ਹੈ।"
2ਇੱਥੇ ਰੋਣ ਦਾ ਸਮਾਂ ਹੈ, ਅਤੇ ਹੱਸਣ ਦਾ ਸਮਾਂ ਹੈ। ਇੱਥੇ ਸੋਗ ਕਰਨ ਦਾ ਸਮਾਂ ਹੈ, ਅਤੇ ਖੁਸ਼ੀ ਨਾਲ ਨੱਚਣ ਦਾ ਸਮਾਂ ਹੈ।"
3ਇੱਥੇ ਪੱਥਰ ਸੁੱਟਣ ਦਾ ਸਮਾਂ ਹੈ, ਅਤੇ ਪੱਥਰ ਇੱਕਤ੍ਰ ਕਰਨ ਦਾ ਸਮਾਂ ਹੈ। ਇੱਥੇ ਗਲਵਕੜੀ ਪਾਉਣ ਦਾ ਸਮਾਂ ਹੈ, ਅਤੇ ਜਫ੍ਫੀ ਨੂੰ ਛੱਡਣ ਦਾ ਸਮਾਂ ਹੈ।"
4ਇੱਥੇ ਭਾਲ ਕਰਨ ਦਾ ਸਮਾਂ ਹੈ, ਅਤੇ ਨੁਕਸਾਨ ਨੂੰ ਕਬੂਲਣ ਦਾ ਸਮਾਂ ਹੈ। ਇੱਥੇ ਰੱਖਣ ਦਾ ਸਮਾਂ ਹੈ, ਅਤੇ ਸੁੱਟ ਦੇਣ ਦਾ ਸਮਾਂ ਹੈ।"
5ਇੱਥੇ ਕੱਪੜੇ ਨੂੰ ਪਾੜਨ ਦਾ ਸਮਾਂ ਹੈ, ਅਤੇ ਉਸ ਨੂੰ ਸਿਉਣ ਦਾ ਸਮਾਂ ਹੈ। ਇੱਥੇ ਖਾਮੋਸ਼ ਰਹਿਣ ਦਾ ਸਮਾਂ ਹੈ, ਅਤੇ ਬੋਲਣ ਦਾ ਸਮਾਂ ਹੈ।"

6ਇੱਥੇ ਪਿਆਰ ਕਰਨ ਦਾ ਸਮਾਂ ਹੈ, ਅਤੇ ਨਫਰਤ ਕਰਨ ਦਾ ਸਮਾਂ ਹੈ। ਇੱਥੇ ਯੁੱਧ ਦਾ ਸਮਾਂ ਹੈ, ਅਤੇ ਸ਼ਾਂਤੀ ਦਾ ਸਮਾਂ ਹੈ।"
7ਪਰਮੇਸ਼ੁਰ ਆਪਣੀ ਦੁਨੀਆਂ ਤੇ ਨਿਯੰਤ੍ਰਣ ਰੱਖਦਾ ਹੈ ਕਾਮੇ ਨੂੰ ਭਲਾ ਆਪਣੀ ਮਜ਼ਦੂਰੀ ਤੋਂ ਕੀ ਲਾਭ ਮਿਲਦਾ ਹੈ?"
8ਮੈਂ ਉਸ ਸਾਰੀ ਸਖਤ ਮਿਹਨਤ ਵੱਲ ਵੇਖਿਆ ਜਿਹੜੀ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਰਨ ਲਈ ਦਿੱਤੀ ਹੈ।"
9ਉਹ ਆਪਣੇ ਸਮੇਂ ਵਿੱਚ ਸਭ ਕੁਝ ਖੂਬਸੂਰਤੀ ਨਾਲ ਕਰਦਾ, ਅਤੇ ਉਸ ਨੇ ਸੰਸਾਰ ਦਾ ਗਿਆਨ ਵੀ ਇਨਸਾਨਾਂ ਦੇ ਦਿਮਾਗ਼ ਵਿੱਚ ਪਾਇਆ। ਪਰ ਫ਼ੇਰ ਵੀ ਇਨਸਾਨਾਂ ਨੂੰ ਪਤਾ ਨਹੀਂ ਲੱਗ ਸੱਕਦਾ ਕਿ ਪਰਮੇਸ਼ੁਰ, ਸ਼ੁਰੂਆਤ ਤੋਂ ਅੰਤ ਤੀਕ ਕੀ ਕਰ ਰਿਹਾ ਹੈ।"
10ਮੈਂ ਜਾਣਿਆਂ ਕਿ ਲੋਕਾਂ ਲਈ ਕਰਨ ਵਾਲੀ ਸਭ ਤੋਂ ਵੱਧੀਆ ਗੱਲ ਇਹੀ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਹਨ ਆਨੰਦ ਮਾਨਣ।"

11ਅਤੇ ਜੇਕਰ ਕੋਈ ਵਿਅਕਤੀ ਆਪਣੀ ਮਜਦੂਰੀ ਦਾ ਫ਼ਲ ਖਾਣ ਅਤੇ ਪੀਣ ਅਤੇ ਮਾਨਣ ਦੇ ਯੋਗ ਹੈ, ਇਹ ਪਰਮੇਸ਼ੁਰ ਵੱਲੋਂ ਸੁਗਾਤ ਹੈ।"
12ਮੈਂ ਸਮਝ ਲਿਆ ਕਿ ਜੋ ਕੁਝ ਵੀ ਪਰਮੇਸ਼ੁਰ ਕਰਦਾ ਹੈ ਉਹ ਸਦਾ ਰਹੇਗਾ। ਲੋਕ ਪਰਮੇਸ਼ੁਰ ਦੇ ਕੰਮ ਵਿੱਚ ਕਿਸੇ ਚੀਜ਼ ਦਾ ਵਾਧਾ ਨਹੀਂ ਕਰ ਸੱਕਦੇ ਅਤੇ ਲੋਕ ਪਰਮੇਸ਼ੁਰ ਦੇ ਕੰਮ ਵਿੱਚੋਂ ਕੋਈ ਚੀਜ਼ ਘਟਾ ਨਹੀਂ ਸੱਕਦੇ। ਪਰਮੇਸ਼ੁਰ ਅਜਿਹਾ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰਨ ਲਈ ਕਰਦਾ ਹੈ।"
13ਜੋ ਕੁਝ ਵੀ ਅਤੀਤ ਵਿੱਚ ਵਾਪਰਿਆ ਹੁਣ ਵਾਪਰ ਰਿਹਾ ਹੈ। ਅਤੇ ਜੋ ਕੁਝ ਵੀ ਭਵਿੱਖ ਵਿੱਚ ਵਾਪਰੇਗਾ ਪਹਿਲਾਂ ਹੀ ਅਤੀਤ ਵਿੱਚ ਵਾਪਰ ਚੁੱਕਿਆ ਹੈ। ਪਰਮੇਸ਼ੁਰ ਗੱਲਾਂ ਨੂੰ ਕ੍ਰਮਵਾਰ ਚਲਾਉਂਦਾ ਹੈ।"
14ਮੈਂ ਇਨ੍ਹਾਂ ਚੀਜ਼ਾਂ ਨੂੰ ਇਸ ਜੀਵਨ ਵਿੱਚ ਵੀ ਦੇਖਿਆ। ਮੈਂ ਨਿਆਂ ਦੀ ਜਗ੍ਹਾ ਤੇ ਅਨਿਆਂ ਵੇਖਿਆ, ਅਤੇ ਦੁਸ਼ਟ ਲੋਕਾਂ ਨੂੰ ਉਸ ਜਗ੍ਹਾ ਤੇ ਵੇਖਿਆ ਜਿੱਥੇ ਧਰਮੀਆਂ ਨੂੰ ਹੋਣਾ ਚਾਹੀਦਾ ਸੀ।"
15ਮੈਂ ਆਪਣੇ-ਆਪ ਨੂੰ ਆਖਿਆ, “ਪਰਮੇਸ਼ੁਰ ਦੁਸ਼ਟ ਅਤੇ ਧਰਮੀ ਲੋਕਾਂ ਦਾ ਨਿਆਂ ਕਰੇਗਾ, ਕਿਉਂ ਕਿ ਹਰ ਮਸਲੇ ਲਈ ਸਮਾਂ ਹੁੰਦਾ ਹੈ, ਅਤੇ ਹਰ ਕਾਸੇ ਦੀ ਆਪਣੀ ਤਕਦੀਰ ਹੈ।”"

16ਕੀ ਲੋਕ ਜਾਨਵਰਾਂ ਵਰਗੇ ਹੀ ਹਨ? ਮੈਂ ਇਨਸਾਨਾਂ ਬਾਰੇ ਸੋਚਿਆ: “ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਦੇਖਣ ਕਿ ਉਹ ਉਕੱੇ ਜਾਨਵਰ ਹੀ ਹਨ।"
17ਕਿਉਂ ਜੋ ਇਨਸਾਨਾਂ ਅਤੇ ਜਾਨਵਰਾਂ ਦਾ ਨਸੀਬ ਬਿਲਕੁਲ ਇੱਕੋ ਜਿਹਾ ਹੈ। ਇੱਕ ਬਿਲਕੁਲ ਦੂਸਰੇ ਵਾਂਗ ਹੀ ਮਰਦਾ ਅਤੇ ਦੋਹਾਂ ਲਈ ਇੱਕੋ ਜਿਹਾ ਆਤਮਾ ਹੈ। ਇੱਕ ਇਨਸਾਨ ਨੂੰ ਜਾਨਵਰ ਉੱਤੇ ਕੋਈ ਫ਼ਾਇਦਾ ਨਹੀਂ, ਉਹ ਦੋਵੇਂ ਅਰਬਹੀਣ ਹਨ।"
18ਕੀ ਦੋਵੇਂ ਇੱਕੋ ਬਾਵੇਂ ਨਹੀਂ ਜਾਣਗੇ? ਦੋਵੇਂ ਧੂੜ ਤੋਂ ਬਣੇ ਹਨ, ਅਤੇ ਉਹ ਧੂੜ ਵਿੱਚ ਵਾਪਸ ਚੱਲੇ ਜਾਣਗੇ।"
19ਕੌਣ ਜਾਣਦਾ? ਕੀ ਇਨਸਾਨ ਦਾ ਆਤਮਾ ਉਭਰ ਜਾਂਦਾ ਜਦ ਕਿ ਜਾਨਵਰ ਦਾ ਆਤਮਾ ਹੇਠਾਂ ਧਰਤੀ ’ਚ ਲੈਹ ਜਾਂਦਾ।”"
20ਇਸ ਲਈ, ਮੈਂ ਦੇਖਿਆ ਕਿ ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸੱਕਦਾ ਉਹ ਹੈ ਆਪਣੇ ਕੰਮ ਵਿੱਚ ਖੁਸੀਁ ਮਹਿਸੂਸ ਕਰਨਾ। ਇਹੀ ਸਭ ਕੁਝ ਹੈ ਜੋ ਉਸ ਦੇ ਕੋਲ ਹੈ। ਕਿਉਂ ਕਿ ਕੌਣ ਉਸ ਨੂੰ ਇਹ ਵੇਖਣ ਲਈ ਲੈ ਜਾ ਸੱਕਦਾ ਕਿ ਉਸਦੀ ਮੌਤ ਬਾਅਦ ਕੀ"

21ਕੀ ਮਰਨਾ ਬਿਹਤਰ ਹੈ? ਇੱਕ ਵਾਰ ਫੇਰ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸਤਾਏ ਹੋਏ ਹਨ। ਮੈਂ ਉਨ੍ਹਾਂ ਦੇ ਹੰਝੂ ਦੇਖੇ ਅਤੇ ਮੈਂ ਦੇਖਿਆ ਕਿ ਇੱਥੇ ਉਨ੍ਹਾਂ ਨੂੰ ਰਾਹਤ ਦੇਣ ਵਾਲਾ ਕੋਈ ਨਹੀਂ ਸੀ। ਮੈਂ ਦੇਖਿਆ ਕਿ ਜ਼ਾਲਮ ਲੋਕਾਂ ਕੋਲ ਸਾਰੀ ਤਾਕਤ ਸੀ ਅਤੇ ਕੋਈ ਵੀ ਉਨ੍ਹਾਂ ਲੋਕਾਂ ਨੂੰ ਸੱਕੂਨ ਦੇਣ ਵਾਲਾ ਨਹੀਂ ਸੀ, ਜੋ ਉਨ੍ਹਾਂ ਦੁਆਰਾ ਸਤਾਏ ਜਾਂਦੇ ਸਨ।"
22ਮੈਂ ਫੈਸਲਾ ਕੀਤਾ ਕਿ ਉਹ ਲੋਕ ਵੱਧੀਆ ਹਨ ਜਿਹੜੇ ਮਰ ਚੁੱਕੇ ਹਨ ਉਨ੍ਹਾਂ ਨਾਲੋਂ ਜੋ ਕਿ ਅਜੇ ਜਿਉਂਦੇ ਹਨ।"
23ਅਤੇ ਉਨ੍ਹਾਂ ਦੋਹਾਂ ਨਾਲੋਂ ਵੱਧੀਆ ਉਹ ਹੈ ਜੋ ਹਾਲੇ ਨਹੀਂ ਜਨਮਿਆ, ਅਤੇ ਜਿਸਨੇ ਉਨ੍ਹਾਂ ਸਾਰੀਆਂ ਬਦੀਆਂ ਦਾ ਅਨੁਭਵ ਨਹੀਂ ਕੀਤਾ ਜੋ ਇਸ ਦੁਨੀਆਂ ਵਿੱਚ ਵਾਪਰ ਰਹੀਆਂ ਹਨ।"
24ਇੰਨੀ ਸਖਤ ਮਿਹਨਤ ਕਿਉਂ? ਫੇਰ ਮੈਂ ਸੋਚਿਆ, “ਲੋਕ ਇੰਨੀ ਸਖਤ ਮਿਹਨਤ ਕਿਉਂ ਕਰਦੇ ਹਨ?” ਮੈਂ ਦੇਖਿਆ ਕਿ ਲੋਕ ਸਫ਼ਲ ਹੋਣ ਅਤੇ ਹੋਰਾਂ ਨਾਲੋਂ ਬਿਹਤਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਉਹ ਈਰਖਾਲੂ ਹਨ। ਉਹ ਨਹੀਂ ਚਾਹੁੰਦੇ ਕਿ ਦੂਸਰੇ ਲੋਕਾਂ ਕੋਲ ਉਨ੍ਹਾਂ ਨਾਲੋਂ ਵੱਧੇਰੇ ਹੋਵੇ। ਇਹ ਵੀ ਅਰਬਹੀਣ ਹੈ ਅਤੇ ਇਹ ਹਵਾ ਨੂੰ ਫੜਨ ਦੀ ਕੋਸ਼ਿਸ਼ ਵਾਂਗ ਹੈ।"
25ਕੁਝ ਲੋਕ ਆਖਦੇ ਹਨ, “ਹੱਥ ਤੇ ਹੱਥ ਧਰਕੇ ਬੈਠੇ ਰਹਿਣਾ ਅਤੇ ਕੁਝ ਨਾ ਕਰਨਾ, ਮੂਰੱਖਤਾ ਹੈ। ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰੋਗੇ।”"

26ਸ਼ਾਇਦ ਇਹ ਠੀਕ ਹੋਵੇ, ਪਰ ਮੈਂ ਆਖਦਾ ਹਾਂ ਕਿ ਮੁੱਠੀ ਭਰ ਹੋਣਾ ਅਤੇ ਕੁਝ ਆਰਾਮ ਕਰਨਾ ਵੱਧੀਆ ਹੈ, ਬਜਾਇ ਦੋਹਾਂ ਭਰਿਆਂ ਹੱਥਾਂ ਅਤੇ ਸਖਤ ਮਿਹਨਤ ਕਰਨ ਨਾਲੋਂ। ਇਹ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਹੈ।"
27ਫੇਰ ਮੈਂ ਇਸ ਦੁਨੀਆਂ ਵਿੱਚ ਇੱਕ ਹੋਰ ਅਰਬਹੀਣ ਚੀਜ਼ ਵੇਖੀ:"
28ਹੋ ਸੱਕਦਾ ਹੈ ਕਿਸੇ ਬੰਦੇ ਦਾ ਪਰਿਵਾਰ ਵੀ ਨਾ ਹੋਵੇ। ਹੋ ਸੱਕਦਾ ਹੈ ਉਸ ਦਾ ਕੋਈ ਪੁੱਤਰ ਜਾਂ ਭਰਾ ਨਾ ਹੋਵੇ। ਪਰ ਉਹ ਸਖਤ ਮਿਹਨਤ ਕਰਨੀ ਨਹੀਂ ਛੱਡਦਾ। ਉਹ ਕਦੇ ਵੀ ਉਸ ਤੋਂ ਸੰਤੁਸ਼ਟ ਨਹੀਂ ਹੁੰਦਾ ਜੋ ਉਸ ਦੇ ਪਾਸ ਹੈ। ਅਤੇ ਇੰਨੀ ਸਖਤ ਮਿਹਨਤ ਕਰਦਾ ਹੈ ਕਿ ਉਹ ਕਦੇ ਵੀ ਰੁਕਦਾ ਨਹੀਂ ਅਤੇ ਆਪਣੇ-ਆਪ ਨੂੰ ਪੁੱਛਦਾ ਨਹੀਂ, “ਕਿਸ ਖਾਤਰ ਮੈਂ ਇੰਨੀ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਆਪਣੇ ਲਈ ਚੰਗੀਆਂ ਚੀਜ਼ਾਂ ਨੂੰ ਨਾਮਂਜ਼ੂਰ ਕਰ ਰਿਹਾ ਹਾਂ?” ਇਹ ਵੀ ਅਰਬਹੀਣ ਅਤੇ ਇੱਕ ਬਦ ਗੱਲ ਹੈ।"
You have read Proverbs 25
28 verses