Lumina
Proverbs

Proverbs of Solomon

Proverbs 10·Punjabi Bible

1ਮੂਰਖ ਵੀ ਜੋ ਕਿ ਚੁੱਪ ਰਹੇ ਸਿਆਣਾ ਮੰਨਿਆ ਜਾਂਦਾ ਹੈ ਜਿੰਨਾ ਚਿਰ ਤੀਕ ਉਹ ਆਪਣਾ ਮੂੰਹ ਬੰਦ ਰੱਖੇ ਸੂਝਵਾਨ ਨਜ਼ਰ ਆਉਂਦਾ ਹੈ।"

2ਇੱਕ ਨਾ ਦੋਸਤਾਨਾ ਵਿਅਕਤੀ ਆਪਣੀਆਂ ਹੀ ਇੱਛਾਵਾਂ ਦਾ ਪਿੱਛਾ ਕਰਦਾ ਹੈ, ਉਹ ਹਰ ਸਲਾਹ ਨੂੰ ਘ੍ਰਿਣਾ ਕਰਦਾ ਹੈ।"

3ਮੂਰਖ ਬੰਦਾ ਹੋਰਨਾਂ ਲੋਕਾਂ ਤੋਂ ਸਿੱਖਿਆ ਲੈਣਾ ਨਹੀਂ ਚਾਹੁੰਦਾ ਉਹ ਬੰਦਾ ਸਿਰਫ਼ ਆਪਣੇ ਵਿੱਚਾਰ ਹੀ ਦੱਸਣਾ ਚਾਹੁੰਦਾ ਹੈ।"

4ਦੁਸ਼ਟ ਵਿਅਕਤੀ ਨਾਲ ਨਿੰਦਿਆ ਆਉਂਦੀ ਹੈ, ਨਿਰਾਦਰ ਬੇਇੱਜ਼ਤੀ ਲਿਆਉਂਦਾ ਹੈ।"

5ਆਦਮੀ ਦੇ ਸ਼ਬਦ ਡੂੰਘੇ ਪਾਣੀਆਂ ਵਰਗੇ ਹਨ, ਸਿਆਣਪ ਦਾ ਸਰੋਤ ਬੁਲਬਲੇ ਉੱਠਦੀ ਨਹਿਰ ਹੈ।"

Proverbs 10 illustration - Proverbs Chapter 10

6ਦੁਸ਼ਟ ਬੰਦੇ ਦਾ ਪੱਖ ਲੈ ਕੇ ਬੇਗੁਨਾਹ ਆਦਮੀ ਨੂੰ ਨਿਆਂ ਤੋਂ ਵਾਂਝਿਆਂ ਕਰਨਾ ਸਹੀ ਨਹੀਂ।"

7ਇੱਕ ਮੂਰਖ ਬੰਦੇ ਦਾ ਮੂੰਹ ਜੇ ਦਲੀਲਬਾਜ਼ੀ ਵਿੱਚ ਪੈ ਜਾਂਦਾ, ਉਸਦਾ ਮੂੰਹ ਕੁੱਟ ਦੀ ਮੰਗ ਕਰ ਰਿਹਾ ਹੈ।"

8ਇੱਕ ਮੂਰਖ ਆਦਮੀ ਦਾ ਮੂੰਹ ਉਸਦੀ ਬਰਬਾਦੀ ਹੈ, ਉਸ ਦੇ ਬੁਲ੍ਹ ਉਸ ਦੇ ਜੀਵਨ ਲਈ ਸ਼ਿਕੰਜ਼ਾ ਹਨ।"

9ਲੋਕ ਚੁਗਲੀਆਂ ਦੇ ਭੰਡਾਰ ਹਨ। ਇਹ ਚੰਗੇ ਭੋਜਨ ਵਾਂਗ ਹੈ ਜੋ ਢਿੱਡ ਦੀ ਗਹਿਰਾਈ ਤਾਂਈ ਪਹੁੰਚਦੀਆਂ ਹਨ।"

10ਉਹ ਵਿਅਕਤੀ ਜਿਹੜਾ ਆਪਣੇ ਕੰਮ ਵਿੱਚ ਲਾਪਰਵਾਹ ਹੈ ਉਸ ਵਿਅਕਤੀ ਵਰਗਾ ਜਿਹੜਾ ਚੀਜ਼ਾਂ ਤਬਾਹ ਕਰਦਾ ਹੈ।"

Proverbs 10 illustration - Proverbs Chapter 10

11ਯਹੋਵਾਹ ਦਾ ਨਾਮ ਇੱਕ ਮਜ਼ਬੂਤ ਕਿਲ੍ਹੇ ਵਾਂਗ ਹੈ। ਇੱਕ ਚੰਗਾ ਵਿਅਕਤੀ ਭੱਜ ਕੇ ਇਸ ਵਿੱਚ ਵੜ ਜਾਂਦਾ ਅਤੇ ਸੁੱਰੱਖਿਅਤ ਹੋ ਜਾਂਦਾ।"

12ਅਮੀਰ ਆਦਮੀ ਸਮਝਦਾ ਹੈ ਕਿ ਉਸ ਦੀ ਦੌਲਤ ਇੱਕ ਵਗਲੇ ਹੋਏ ਸਹਿਰ ਵਾਂਗ ਹੈ। ਉਹ ਇਸ ਨੂੰ ਇੱਕ ਨਾ ਮਾਪੇ ਜਾਣ ਵਾਲੀ ਕੰਧ ਵਾਂਗ ਵੇਖਦਾ ਹੈ।"

13ਇੱਕ ਘਮੰਡੀ ਦਿਮਾਗ ਵਿਅਕਤੀ ਦੇ ਪਤਨ ਦੇ ਅੱਗੇ ਚੱਲਦਾ ਹੈ, ਪਰ ਨਿਮ੍ਰਤਾ ਸਤਿਕਾਰ ਤੋਂ ਬਾਅਦ ਵਿੱਚ ਆਉਂਦੀ ਹੈ।"

14ਜਿਹੜਾ ਵਿਅਕਤੀ ਬਿਨਾਂ ਸੁਣਿਆਂ ਜਵਾਬ ਦੇਵੇ, ਮੂਰਖ ਹੈ ਜਿਸ ਨੂੰ ਸ਼ਰਮਿੰਦਾ ਕੀਤਾ ਜਾਣਾ ਚਾਹੀਦਾ ਹੈ।"

15ਆਦਮੀ ਦਾ ਦਿਲ ਬੀਮਾਰੀ ਦੌਰਾਨ ਉਸਦੀ ਦੇਖ-ਭਾਲ ਕਰਦਾ ਹੈ, ਪਰ ਕੌਣ ਆਦਮੀ ਟੁੱਟੇ ਹੋਏ ਆਤਮੇ ਨੂੰ ਉੱਠਾ ਸੱਕਦਾ ਹੈ।"

Proverbs 10 illustration - Proverbs Chapter 10

16ਇੱਕ ਸੂਝਵਾਨ ਆਦਮੀ ਗਿਆਨ ਪ੍ਰਾਪਤ ਕਰਦਾ ਹੈ, ਸਿਆਣੇ ਲੋਕਾਂ ਦੇ ਕੰਨ ਗਿਆਨ ਲੋਚਦੇ ਹਨ।"

17ਇੱਕ ਸੁਗਾਤ ਆਦਮੀ ਲਈ ਬੂਹੇ ਖੋਲ ਦਿੰਦੀ ਹੈ, ਉਹ ਮਹੱਤਵਪੂਰਣ ਲੋਕਾਂ ਨੂੰ ਮਿਲਣ ਦੇ ਕਾਬਿਲ ਹੋਵੇਗਾ।"

18ਜਿਹੜਾ ਵਿਅਕਤੀ ਵਿਵਾਦ ਦੌਰਾਨ ਆਪਣਾ ਮਾਮਲਾ ਪਹਿਲਾਂ ਹਾਜ਼ਰ ਕਰੇ ਸਹੀ ਪੱਖ ਵਿੱਚ ਹੁੰਦਾ, ਪਰ ਫ਼ੇਰ ਉਸ ਦੇ ਵਿਰੋਧੀ ਆਉਂਦੇ ਹਨ ਅਤੇ ਉਸਦੀ ਪਰੀਖਿਆ ਲੈਂਦੇ ਹਨ।"

19ਜਦੋਂ ਦੋ ਤਾਕਤਵਰ ਲੋਕ ਝਗੜ ਰਹੇ ਹੋਣ ਤਾਂ ਨਰਦਾਂ ਸੁੱਟਕੇ ਫ਼ੈਸਲਾ ਕਰਨਾ ਹੀ ਸਭ ਤੋਂ ਚੰਗਾ ਰਹਿੰਦਾ ਹੈ।"

20ਆਪਣੇ ਭਰਾ ਨਾਲ ਸੰਧੀ ਕਰਨੀ, ਜਿਸ ਨੂੰ ਤੁਸੀਂ ਨਾਰਾਜ਼ ਕੀਤਾ ਸੀ, ਕਿਸੇ ਮਜ਼ਬੂਤ ਰਾਜ ਤੇ ਜਿੱਤ ਪ੍ਰਾਪਤ ਕਰਨ ਨਾਲੋਂ ਵੀ ਵੱਧੇਰੇ ਔਖਾ ਹੈ। ਦਲੀਲਬਾਜ਼ੀ ਕਿਸੇ ਮਹਿਲ ਤੇ ਸਰੀਏ ਲੱਗੇ ਫ਼ਾਟਕਾਂ ਵਾਂਗ ਹੈ।"

Proverbs 10 illustration - Proverbs Chapter 10

21ਆਦਮੀ ਦਾ ਢਿੱਡ ਆਪਣੇ ਮੂੰਹ ਦੇ ਫ਼ਲਾਂ ਨਾਲ ਭਰ ਜਾਂਦਾ ਹੈ, ਉਹ ਆਪਣੇ ਬੁਲ੍ਹਾਂ ਦੀਆਂ ਫ਼ਸਲਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ।"

22ਵਿਅਕਤੀ ਦੀ ਜ਼ਬਾਨ ’ਚ ਜੀਵਨ ਅਤੇ ਮੌਤ ਦੀ ਸ਼ਕਤੀ ਹੈ ਕੋਈ ਵੀ ਜੋ ਇਸ ਨੂੰ ਇਸਤੇਮਾਲ ਕਰਨਾ ਪਸੰਦ ਕਰਦਾ ਇਸਦੇ ਫ਼ਲ ਨੂੰ ਖਾਂਦਾ ਹੈ।"

23ਜੇਕਰ ਤੇਰੀ ਇੱਕ ਪਤਨੀ ਹੈ, ਤੈਨੂੰ ਇੱਕ ਵੱਧੀਆ ਚੀਜ਼ ਮਿਲ ਗਈ ਹੈ ਅਤੇ ਤੂੰ ਯਾਹੋਵਾਹ ਤੋਂ ਅਸੀਸ ਪ੍ਰਾਪਤ ਹੈਂ।"

24ਗਰੀਬ ਆਦਮੀ ਸਹਾਇਤਾ ਲਈ ਬੇਨਤੀ ਕਰੇਗਾ ਪਰ ਅਮੀਰ ਆਦਮੀ ਜਦੋਂ ਉਸਦਾ ਜਵਾਬ ਦਿੰਦਾ ਤਾਂ ਕੁਰੱਖਤ ਹੁੰਦਾ ਹੈ।"

25ਕੁਝ ਦੋਸਤ ਸਿਰਫ਼ ਸਮਾਜਿਕ ਸਾਥੀ ਹੀ ਹੁੰਦੇ ਹਨ। ਪਰ ਇੱਕ ਚੰਗਾ ਦੋਸਤ ਇੱਕ ਭਰਾ ਨਾਲੋਂ ਵੀ ਬਿਹਤਰ ਹੋ ਸੱਕਦਾ ਹੈ"

Proverbs 10 illustration - Proverbs Chapter 10

26ਜਿਹੜਾ ਗਰੀਬ ਨਿਰਦੋਸ਼ ਹੈ ਉਸ ਮੂਰਖ ਨਾਲੋਂ ਬਿਹਤਰ ਹੈ ਜੋ ਦੁਸ਼ਟ ਗੱਲਾਂ ਕਰਦਾ ਹੈ।"

27ਗਿਆਨ ਤੋਂ ਬਿਨਾ ਇੱਛਾ ਕਾਫ਼ੀ ਨਹੀਂ ਅਤੇ ਜਿਹੜਾ ਵਿਅਕਤੀ ਤੇਜ਼ੀ ਵਿੱਚ ਰਹਿੰਦਾ ਗਲਤੀਆਂ ਕਰਦਾ।"

28ਕਿਸੇ ਬੰਦੇ ਦੀ ਆਪਣੀ ਮੂਰੱਖਤਾ ਹੀ ਉਸ ਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ।"

29ਜੇ ਕੋਈ ਬੰਦਾ ਅਮੀਰ ਹੈ, ਤਾਂ ਉਸਦੀ ਦੌਲਤ ਉਸ ਦੇ ਕਈ ਦੋਸਤ ਪੈਦਾ ਕਰੇਗੀ। ਪਰ ਜੇ ਕੋਈ ਬੰਦਾ ਗਰੀਬ ਹੈ ਤਾਂ ਉਸ ਦੇ ਸਾਰੇ ਦੋਸਤ ਉਸਦਾ ਸਾਥ ਛੱਡ ਦੇਣਗੇ।"

30ਜਿਹੜਾ ਬੰਦਾ ਕਿਸੇ ਹੋਰ ਦੇ ਖਿਲਾਫ਼ ਝੂਠ ਬੋਲਦਾ ਹੈ ਉਸ ਨੂੰ ਸਜ਼ਾ ਮਿਲੇਗੀ। ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਸੁਰੱਖਿਅਤ ਨਹੀਂ ਰਹੇਗਾ।"

Proverbs 10 illustration - Proverbs Chapter 10

31ਅਨੇਕਾਂ ਲੋਕ ਸ਼ਾਸਕ ਨੂੰ ਮਿਲਣਾ ਚਾਹੁੰਦੇ ਹਨ, ਅਤੇ ਹਰ ਕੋਈ ਉਸਦਾ ਦੋਸਤ ਬਣਨਾ ਚਾਹੁੰਦਾ ਜੋ ਸੁਗਾਤਾਂ ਦਿੰਦਾ ਹੈ।"

32ਇੱਕ ਗਰੀਬ ਆਦਮੀ ਆਪਣੇ ਹੀ ਰਿਸ਼ਤੇਦਾਰਾਂ ਦੁਆਰਾ ਵੀ ਤਿਰਸੱਕਾਰਿਆ ਜਾਂਦਾ ਹੈ, ਤਾਂ ਉਸਦਾ ਉਸ ਦੇ ਦੋਸਤਾਂ ਦੁਆਰਾ ਕਿੰਨਾ ਪਰਹੇਜ ਹੁੰਦਾ ਹੋਵੇਗਾ। ਉਹ ਉਨ੍ਹਾਂ ਅੱਗੇ ਬੇਨਤੀ ਕਰਦਾ, ਪਰ ਉਹ ਪਰਵਾਹ ਨਹੀਂ ਕਰਦੇ ਹਨ।"

Chapter Complete

You have read Proverbs 10

32 verses