Lumina
Numbers

The Cloud and the Fire

Numbers 9·Punjabi Bible

1ਇਸਤੋਂ ਮਗਰੋਂ ਲੋਕ ਹਸੇਰੋਥ ਛੱਡ ਕੇ ਪਾਰਾਨ ਦੇ ਮਾਰੂਥਲ ਨੂੰ ਚੱਲੇ ਗਏ। ਲੋਕਾਂ ਨੇ ਪਾਰਾਨ ਮਾਰੂਥਲ ਵਿੱਚ ਡੇਰਾ ਲਾ ਲਿਆ।"

2ਜਾਸੂਸ ਕਨਾਨ ਨੂੰ ਜਾਂਦੇ ਹਨ ਯਹੋਵਾਹ ਨੇ ਮੂਸਾ ਨੂੰ ਆਖਿਆ,"

3“ਕੁਝ ਲੋਕਾਂ ਨੂੰ ਕਨਾਨ ਦੀ ਧਰਤੀ ਦੀ ਪੜਤਾਲ ਕਰਨ ਲਈ ਭੇਜੋ। ਇਹੀ ਉਹ ਧਰਤੀ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇਵਾਂਗਾ। ਬਾਰ੍ਹਾਂ ਪਰਿਵਾਰ-ਸਮੂਹਾਂ, ਹਰੇਕ ਵਿੱਚੋਂ ਇੱਕ ਆਗੂ ਨੂੰ ਭੇਜੋ।”"

4ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਇਨ੍ਹਾਂ ਆਗੂਆਂ ਨੂੰ ਭੇਜ ਦਿੱਤਾ ਜਦੋਂ ਕਿ ਲੋਕਾਂ ਨੇ ਪਾਰਾਨ ਦੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਇਸਰਾਏਲ ਦੇ ਲੋਕਾਂ ਦੇ ਆਗੂ ਸਨ।"

5ਇਨ੍ਹਾਂ ਆਗੂਆਂ ਦੇ ਨਾਮ ਸਨ: ਰਊਬੇਨ ਦੇ ਪਰਿਵਾਰ-ਸਮੂਹ ਵਿੱਚੋਂ, ਸ਼ੰਮੂਆ, ਜ਼ਕੂਰ ਦਾ ਪੁੱਤਰ;"

Numbers 9 illustration - Numbers Chapter 9

6ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ, ਸ਼ਾਫ਼ਾਟ ਹੋਰੀ ਦਾ ਪੁੱਤਰ;"

7ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ, ਕਾਲੇਬ, ਯਫ਼ੁੰਨਾਹ ਦਾ ਪੁੱਤਰ;"

8ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ, ਯੂਸੁਫ਼ ਦਾ ਪੁੱਤਰ ਯਿਗਾਲ;"

9ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ, ਨੂਨ ਦਾ ਪੁੱਤਰ ਹੋਸ਼ੇਆ;"

10(ਯਹੋਸ਼ੂਆ) ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ, ਰਾਫ਼ੂ ਦਾ ਪੁੱਤਰ ਪਲਟੀ;"

Numbers 9 illustration - Numbers Chapter 9

11ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ, ਸੋਦੀ ਦਾ ਪੁੱਤਰ ਗੱਦੀਏਲ;"

12(ਮਨੱਸ਼ਹ) ਯੂਸਫ਼ ਦੇ ਪਰਿਵਾਰ-ਸਮੂਹ ਵਿੱਚੋਂ, ਸੂਸੀ ਦਾ ਪੁੱਤਰ ਗੱਦੀ;"

13ਦਾਨ ਦੇ ਪਰਿਵਾਰ-ਸਮੂਹ ਵਿੱਚੋਂ, ਗਮਲੀ ਦਾ ਪੁੱਤਰ ਅੰਮੀਏਲ;"

14ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ, ਮੀਕਾਏਲ ਦਾ ਪੁੱਤਰ ਸਥੂਰ;"

15ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ, ਵਾਫ਼ਸੀ ਦਾ ਪੁੱਤਰ ਨਹਬੀ;"

Numbers 9 illustration - Numbers Chapter 9

16ਗਾਦ ਦੇ ਪਰਿਵਾਰ-ਸਮੂਹ ਵਿੱਚੋਂ, ਮਾਕੀ ਦਾ ਪੁੱਤਰ ਗਊਏਲ;"

17ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜੋ ਮੂਸਾ ਦੁਆਰਾ ਉਸ ਧਰਤੀ ਦੀ ਪਰੱਖ ਕਰਨ ਲਈ ਘੱਲੇ ਗਏ ਸਨ। (ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯਹੋਸ਼ੁਆ ਬੁਲਾਇਆ ਕਰਦਾ ਸੀ।)"

18ਜਦੋਂ ਮੂਸਾ ਇਨ੍ਹਾਂ ਆਦਮੀਆਂ ਨੂੰ ਕਨਾਨ ਦੀ ਪਰੱਖ ਪੜਤਾਨ ਲਈ ਭੇਜ ਰਿਹਾ ਸੀ ਤਾਂ ਉਸ ਨੇ ਆਖਿਆ, “ਨੇਗੇਵ ਵਿੱਚੋਂ ਲੰਘਕੇ ਪਹਾੜੀ ਪ੍ਰਦੇਸ਼ ਵਿੱਚ ਜਾਉ।"

19ਇਹ ਦੇਖੋ ਕਿ ਧਰਤੀ ਕਿਹੋ ਜਿਹੀ ਲੱਗਦੀ ਹੈ। ਉੱਥੇ ਰਹਿਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਿਲ ਕਰੋ। ਕੀ ਉਹ ਤਾਕਤਵਰ ਹਨ ਜਾਂ ਕਮਜ਼ੋਰ ਹਨ? ਕੀ ਉਹ ਬਹੁਤ ਸਾਰੇ ਹਨ। ਜਾਂ ਥੋੜੀ ਗਿਣਤੀ ਵਿੱਚ ਹਨ?"

20ਉਸ ਧਰਤੀ ਬਾਰੇ ਜਾਣਕਾਰੀ ਹਾਸਿਲ ਕਰੋ ਜਿੱਥੇ ਉਹ ਰਹਿੰਦੇ ਹਨ। ਕੀ ਉਹ ਚੰਗੀ ਧਰਤੀ ਉੱਤੇ ਰਹਿੰਦੇ ਹਨ ਜਾਂ ਬੁਰੀ ਉੱਤੇ? ਉਹ ਕਿਹੋ ਜਿਹੇ ਨਗਰਾਂ ਵਿੱਚ ਰਹਿੰਦੇ ਹਨ? ਕੀ ਉਨ੍ਹਾਂ ਨਗਰਾਂ ਦੀ ਰਾਖੀ ਕਰਨ ਲਈ ਕੰਧਾਂ ਹਨ? ਕੀ ਉਹ ਨਗਰ ਮਜ਼ਬੂਤੀ ਨਾਲ ਸੁਰੱਖਿਅਤ ਕੀਤੇ ਗਏ ਹਨ?"

Numbers 9 illustration - Numbers Chapter 9

21ਅਤੇ ਉਸ ਧਰਤੀ ਦੀਆਂ ਹੋਰਨਾਂ ਗੱਲਾਂ ਬਾਰੇ ਵੀ ਜਾਣਕਾਰੀ ਹਾਸਿਲ ਕਰੋ। ਕੀ ਇਹ ਮਿੱਟੀ, ਪੌਦੇ ਉਗਾਉਣ ਵਾਸਤੇ ਚੰਗੀ ਉਪਜਾਊ ਹੈ। ਜਾਂ ਕੀ ਇਹ ਘੱਟ ਉਪਜਾਊ ਹੈ। ਕੀ ਇਸ ਧਰਤੀ ਉੱਤੇ ਰੁੱਖ ਹਨ? ਅਤੇ, ਉਸ ਧਰਤੀ ਤੋਂ ਕੁਝ ਫ਼ਲ ਵੀ ਲੈ ਕੇ ਆਉ।” (ਇਹ ਉਹ ਸਮਾਂ ਸੀ ਜਦੋਂ ਅੰਗੂਰਾਂ ਦੀ ਅਗੇਤੀ ਫ਼ਸਲ ਪੱਕ ਗਈ ਹੋਵੇਗੀ।)"

22ਇਸ ਲਈ ਉਹ ਉਸ ਪ੍ਰਦੇਸ਼ ਦੀ ਪਰੱਖ ਪੜਤਾਲ ਕਰਨ ਲਈ ਚੱਲੇ ਗਏ। ਉਨ੍ਹਾਂ ਨੇ ਸੀਨ ਦੇ ਮਾਰੂਥਲ ਤੋਂ ਰੇਹੋਬ ਅਤੇ ਲੇਬੋ ਹਾਮਾਥ ਤੱਕ ਦੇ ਇਲਾਕੇ ਦੀ ਪਰੱਖ ਪੜਤਾਲ ਕੀਤੀ।"

23ਉਹ ਨੇਗੇਵ ਰਾਹੀਂ ਉਸ ਇਲਾਕੇ ਵਿੱਚ ਦਾਖਲ ਹੋਏ ਅਤੇ ਹਬਰੋਨ ਵੱਲ ਚੱਲੇ ਗਏ। (ਹਬਰੋਨ ਦਾ ਨਗਰ ਮਿਸਰ ਦੇ ਸੋਆਨ ਨਗਰ ਤੋਂ ਸੱਤ ਸਾਲ ਪਹਿਲਾਂ ਉਸਾਰਿਆ ਗਿਆ ਸੀ।) ਅਹਿਮਾਨ ਸ਼ੇਸ਼ਈ ਅਤੇ ਤਲਮਈ ਉੱਥੇ ਰਹਿੰਦੇ ਸਨ। ਇਹ ਆਦਮੀ ਅਨਾਕ ਦੇ ਉੱਤਰਾਧਿਕਾਰੀ ਸਨ।"

Chapter Complete

You have read Numbers 9

23 verses