1ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ, ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨ ਵਾਲਾ ਖਾਸ ਕੰਮ ਦਿੱਤਾ ਗਿਆ ਸੀ।"
2ਗੇਰਸ਼ੋਨ ਪਰਿਵਾਰ-ਸਮੂਹ ਵਿੱਚ 2,630 ਆਦਮੀ ਅਜਿਹੇ ਸਨ ਜਿਹੜੇ ਇਸ ਯੋਗ ਸਨ।"
3ਇਸ ਲਈ ਗੇਰਸ਼ੋਨ ਦੇ ਪਰਿਵਾਰ-ਸਮੂਹ ਦੇ ਇਨ੍ਹਾਂ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਲਈ ਕਰਨ ਵਾਲਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।"
4ਇਸਤੋਂ ਇਲਾਵਾ ਮਰਾਰੀ ਪਰਿਵਾਰ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਵੀ ਕੀਤੀ ਗਈ।"
5ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ।"

6ਮਰਾਰੀ ਪਰਿਵਾਰ ਵਿੱਚ ਇਸ ਕੰਮ ਨੂੰ ਕਰਨ ਦੇ ਯੋਗ 3,250"
7ਇਸ ਲਈ ਮਰਾਰੀ ਪਰਿਵਾਰ-ਸਮੂਹ ਦੇ ਇਨ੍ਹਾਂ ਆਦਮੀਆ ਨੂੰ ਉਨ੍ਹਾਂ ਦਾ ਖਾਸ ਕੰਮ ਦਿੱਤਾ ਗਿਆ। ਮੂਸਾ ਅਤੇ ਹਾਰੂਨ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।"
8ਇਸ ਲਈ ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਨੇ ਹਰੇਕ ਪਰਿਵਾਰ ਅਤੇ ਹਰੇਕ ਪਰਿਵਾਰ-ਸਮੂਹ ਦੀ ਗਿਣਤੀ ਕੀਤੀ।"
9ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਵਿੱਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ। ਉਨ੍ਹਾਂ ਦਾ ਕੰਮ ਸਫ਼ਰ ਦੌਰਾਨ ਮੰਡਲੀ ਵਾਲੇ ਤੰਬੂ ਨੂੰ ਚੁੱਕਣਾ ਸੀ।"
10ਕੁੱਲ ਗਿਣਤੀ 8,580 ਸੀ।"

11ਇਸ ਤਰ੍ਹਾਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ, ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ। ਹਰੇਕ ਆਦਮੀ ਨੂੰ ਉਸਦਾ ਕੰਮ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਉਸ ਨੇ ਕੀ ਕਰਨਾ ਸੀ। ਇਹ ਉਸੇ ਤਰ੍ਹਾਂ ਕੀਤਾ ਗਿਆ, ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਆਦੇਸ਼ ਦਿੱਤਾ ਸੀ।"
12ਸਫ਼ਾਈ ਬਾਰੇ ਬਿਧੀਆਂ ਯਹੋਵਾਹ ਨੇ ਮੂਸਾ ਨੂੰ ਆਖਿਆ,"
13“ਮੈਂ ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਆਪਣੇ ਡੇਰਿਆ ਨੂੰ ਬਿਮਾਰੀ ਤੋਂ ਮੁਕਤ ਰੱਖਣ। ਲੋਕਾਂ ਨੂੰ ਆਖ ਕਿ ਉਹ ਉਸ ਬੰਦੇ ਨੂੰ ਡੇਰੇ ਤੋਂ ਦੂਰ ਭੇਜ ਦੇਣ ਜਿਸ ਨੂੰ ਚਮੜੀ ਦਾ ਰੋਗ ਹੋਵੇ ਜਾਂ ਜਿਸਦੇ ਜਿਸਮ ਵਿੱਚੋਂ ਅਸਾਧਾਰਣ ਦ੍ਰਵ ਰਿਸਦਾ ਹੋਵੇ ਅਤੇ ਉਨ੍ਹਾਂ ਨੂੰ ਉਸ ਬੰਦੇ ਨੂੰ ਵੀ ਦੂਰ ਰੱਖਣ ਲਈ ਆਖ ਜੋ ਕਿ ਕਿਸੇ ਲਾਸ਼ ਕਾਰਣ ਨਾਪਾਕ ਹੋ ਗਿਆ ਹੋਵੇ।"
14ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਆਦਮੀ ਹੈ ਜਾਂ ਔਰਤ, ਉਨ੍ਹਾਂ ਨੂੰ ਆਪਣੇ ਡੇਰੇ ਵਿੱਚੋਂ ਬਾਹਰ ਕੱਢ ਦਿਉ। ਉਨ੍ਹਾਂ ਨੂੰ ਇਸ ਲਈ ਦੂਰ ਕਰ ਦਿਉ ਤਾਂ ਜੋ ਉਹ ਰੋਗੀ ਬਿਮਾਰੀ ਨਾ ਫ਼ੈਲਾ ਸੱਕਣ। ਮੈਂ ਤੁਹਾਡੇ ਡੇਰੇ ਵਿੱਚ ਤੁਹਾਡੇ ਅੰਗ-ਸੰਗ ਹਾਂ।”"
15ਇਸ ਲਈ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"

16ਗਲਤ ਕਰਨ ਦੀ ਅਦਾਇਗੀ ਯਹੋਵਾਹ ਨੇ ਮੂਸਾ ਨੂੰ ਆਖਿਆ,"
17“ਇਸਰਾਏਲ ਦੇ ਲੋਕਾਂ ਨੂੰ ਇਹ ਆਖ ਹੋ ਸੱਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਦਾ ਬੁਰਾ ਕਰੇ (ਜਦੋਂ ਕੋਈ ਹੋਰਨਾ ਲੋਕਾਂ ਦਾ ਬੁਰਾ ਕਰਦਾ ਹੈ ਤਾਂ ਅਸਲ ਵਿੱਚ ਉਹ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰ ਰਿਹਾ ਹੈ।) ਉਹ ਬੰਦਾ ਦੋਸ਼ੀ ਹੈ।"
18ਇਸ ਲਈ ਉਸ ਵਿਅਕਤੀ ਨੂੰ ਆਪਣੀ ਗਲਤੀ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਫ਼ੇਰ ਉਸ ਨੂੰ ਆਪਣੇ ਬੁਰੇ ਕੰਮ ਦਾ ਪੂਰਾ ਇਵਜ਼ਾਨਾ ਦੇਣਾ ਚਾਹੀਦਾ ਹੈ। ਉਹ ਉਸ ਰਕਮ ਵਿੱਚ ਪੰਜਵਾ ਹਿੱਸਾ ਹੋਰ ਜਮ੍ਹਾ ਕਰਕੇ ਉਸ ਬੰਦੇ ਨੂੰ ਸਾਰੀ ਰਕਮ ਦੇ ਦੇਵੇ ਜਿਸਦਾ ਉਸ ਨੇ ਬੁਰਾ ਕੀਤਾ ਹੈ।"
19ਪਰ ਹੋ ਸੱਕਦਾ ਹੈ ਕਿ ਉਸ ਨੇ ਜਿਸ ਬੰਦੇ ਦਾ ਬੁਰਾ ਕੀਤਾ ਸੀ ਉਹ ਮਰ ਚੁੱਕਿਆ ਹੋਵੇ। ਅਤੇ ਸ਼ਾਇਦ ਉਸ ਮਰੇ ਹੋਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਵੀ ਰਕਮ ਲੈਣ ਵਾਲਾ ਨਾ ਹੋਵੇ। ਇਸ ਹਾਲਤ ਵਿੱਚ ਉਹ ਬੰਦਾ ਜਿਸਨੇ ਬੁਰਾ ਕੀਤਾ ਸੀ ਯਹੋਵਾਹ ਨੂੰ ਦੇਵੇਗਾ। ਉਹ ਬੰਦਾ ਜਾਜਕ ਨੂੰ ਪੂਰਾ ਇਵਜ਼ਾਨਾ ਦੇਵੇਗਾ। ਜਾਜਕ ਨੂੰ ਚਾਹੀਦਾ ਹੈ ਕਿ ਉਹ ਉਸ ਭੇਡ ਦੀ ਬਲੀ ਚੜ੍ਹਾਵੇ ਜਿਹੜੀ ਲੋਕਾਂ ਨੂੰ ਪਵਿੱਤਰ ਕਰਦੀ ਹੈ। ਇਸ ਭੇਡ ਦੀ ਬਲੀ ਬੁਰਾ ਕਰਨ ਵਾਲੇ ਦੇ ਪਾਪਾਂ ਨੂੰ ਢੱਕਣ ਲਈ ਚੜ੍ਹਾਉਂਣੀ ਚਾਹੀਦੀ ਹੈ। ਪਰ ਬਾਕੀ ਦੀ ਰਕਮ ਜਾਜਕ ਖੁਦ ਰੱਖ ਸੱਕਦਾ ਹੈ।"
20“ਜੇ ਇਸਰਾਏਲ ਦੇ ਲੋਕਾਂ ਵਿੱਚੋਂ ਕੋਈ ਜਣਾ ਪਰਮੇਸ਼ੁਰ ਨੂੰ ਖਾਸ ਸੁਗਾਤ ਭੇਟ ਕਰਦਾ ਹੈ ਤਾਂ ਉਹ ਜਾਜਕ ਜਿਹੜਾ ਉਸ ਸੁਗਾਤ ਨੂੰ ਪ੍ਰਵਾਨ ਕਰਦਾ ਹੈ ਉਹ ਉਸ ਨੂੰ ਰੱਖ ਸੱਕਦਾ ਹੈ। ਇਹ ਉਸੇ ਦੀ ਹੈ।"

21ਕਿਸੇ ਬੰਦੇ ਲਈ ਇਹ ਖਾਸ ਸੁਗਾਤਾ ਦੇਣੀਆਂ ਜ਼ਰੂਰੀ ਨਹੀਂ। ਪਰ ਜੇ ਉਹ ਦਿੰਦਾ ਹੈ ਤਾਂ ਸੁਗਾਤਾ ਜਾਜਕ ਦੀਆਂ ਹਨ।”"
22ਸ਼ੱਕੀ ਸੁਭਾ ਵਾਲੇ ਪਤੀ ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,"
23“ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਹੋ ਸੱਕਦਾ ਹੈ ਕਿਸੇ ਬੰਦੇ ਦੀ ਪਤਨੀ ਉਸ ਨਾਲ ਬੇਵਫ਼ਾਈ ਕਰੇ।"
24ਹੋ ਸੱਕਦਾ ਹੈ ਕਿ ਉਸ ਦੇ ਕਿਸੇ ਦੂਸਰੇ ਆਦਮੀ ਨਾਲ ਜਿਸਨੀ ਸੰਬੰਧ ਹੋਣ ਅਤੇ ਇਸ ਨੂੰ ਉਹ ਆਪਣੇ ਪਤੀ ਕੋਲੋਂ ਛੁਪਾਵੇ। ਅਤੇ ਹੋ ਸੱਕਦਾ ਹੈ ਕਿ ਉਸ ਨੂੰ ਇਹ ਦੱਸਣ ਵਾਲਾ ਕੋਈ ਨਾ ਹੋਵੇ ਕਿ ਉਸ ਨੇ ਇਹ ਪਾਪ ਕੀਤਾ ਹੈ। ਉਸਦਾ ਪਤੀ ਸ਼ਾਇਦ ਕਦੇ ਵੀ ਉਸ ਦੇ ਕੀਤੇ ਹੋਏ ਬੁਰੇ ਕੰਮ ਬਾਰੇ ਨਾ ਜਾਣੇ। ਅਤੇ ਹੋ ਸੱਕਦਾ ਹੈ ਕਿ ਉਹ ਔਰਤ ਆਪਣੇ ਪਤੀ ਨੂੰ ਆਪਣੇ ਪਾਪ ਬਾਰੇ ਨਾ ਦੱਸੇ।"
25ਪਰ ਹੋ ਸੱਕਦਾ ਹੈ ਕਿ ਪਤੀ ਇਸ ਬਾਰੇ ਸ਼ੱਕ ਕਰਨ ਲੱਗ ਪਾਵੇ ਕਿ ਉਸਦੀ ਪਤਨੀ ਨੇ ਉਸ ਦੇ ਖਿਲਾਫ਼ ਪਾਪ ਕੀਤਾ ਹੈ। ਉਹ ਸ਼ਾਇਦ ਈਰਖਾ ਕਰਨ ਲੱਗ ਜਾਵੇ। ਸ਼ਾਇਦ ਉਹ ਵਿਸ਼ਵਾਸ ਕਰਨ ਲੱਗ ਜਾਵੇ ਕਿ ਉਹ ਪਵਿੱਤਰ ਨਹੀਂ ਹੈ ਅਤੇ ਉਸ ਨਾਲ ਸੱਚੀ ਨਹੀਂ ਹੈ।"

26ਜੇ ਅਜਿਹਾ ਹੋ ਜਾਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ। ਪਤੀ ਨੂੰ ਵੀ ਜੌਂਆ ਦੇ ਆਟੇ ਦੇ 8 ਕੱਪ ਭੇਟ ਵਜੋਂ ਲੈ ਜਾਣੇ ਚਾਹੀਦੇ ਹਨ। ਉਹ ਜੌਆਂ ਦੇ ਆਟੇ ਉੱਤੇ ਤੇਲ ਜਾਂ ਧੂਫ਼ ਨਾ ਪਾਵੇ। ਇਹ ਜੌਂਆ ਦਾ ਆਟਾ ਯਹੋਵਾਹ ਲਈ ਅਨਾਜ ਦੀ ਭੇਟ ਹੈ। ਇਹ ਇਸ ਲਈ ਦਿੱਤਾ ਗਿਆ ਹੈ ਕਿ ਪਤੀ ਈਰਖਾਲੂ ਹੈ। ਇਹ ਭੇਟ ਇਹ ਦਰਸਾਵੇਗੀ ਕਿ ਇਸ ਨੂੰ ਇਹ ਵਿਸ਼ਵਾਸ ਹੈ ਕਿ ਉਸਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ।"
27“ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁੱਖ ਲੈ ਜਾਵੇਗਾ ਅਤੇ ਉਸ ਨੂੰ ਉੱਥੇ ਯਹੋਵਾਹ ਦੇ ਸਾਹਮਣੇ ਖੜੀ ਕਰੇਗਾ।"
28ਫ਼ੇਰ ਜਾਜਕ ਕੁਝ ਖਾਸ ਪਾਣੀ ਲਵੇਗਾ ਅਤੇ ਇਸ ਨੂੰ ਮਿੱਟੀ ਦੇ ਭਾਂਡੇ ਵਿੱਚ ਪਾਵੇਗਾ। ਜਾਜਕ ਪਵਿੱਤਰ ਤੰਬੂ ਦੇ ਫ਼ਰਸ਼ ਦੀ ਥੋੜੀ ਜਿਹੀ ਮਿੱਟੀ ਪਾਣੀ ਵਿੱਚ ਪਾ ਦੇਵੇਗਾ।"
29ਜਾਜਕ ਔਰਤ ਨੂੰ ਯਹੋਵਾਹ ਦੇ ਸਾਹਮਣੇ ਖੜ੍ਹਾ ਹੋਣ ਲਈ ਮਜ਼ਬੂਰ ਕਰੇਗਾ। ਫ਼ੇਰ ਉਹ ਉਸ ਦੇ ਵਾਲ ਖੋਲ੍ਹ ਦੇਵੇਗਾ ਅਤੇ ਅਨਾਜ ਦੀ ਭੇਟ ਉਸ ਦੇ ਹੱਥ ਉੱਤੇ ਪਾ ਦੇਵੇਗਾ। ਇਹ ਉਹੀ ਜੌਂਆ ਦਾ ਆਟਾ ਹੈ ਜਿਹੜਾ ਉਸ ਦੇ ਪਤੀ ਨੇ ਦਿੱਤਾ ਸੀ ਕਿਉਂਕਿ ਉਹ ਈਰਖਾਲੂ ਹੋ ਗਿਆ ਸੀ। ਉਸ ਵਕਤ ਉਹ ਕੌੜੇ ਪਾਣੀ ਵਾਲਾ ਭਾਂਡਾ ਫ਼ੜੇਗਾ, ਜੋ ਸਰਾਪ ਲਿਆਉਂਦਾ ਹੈ।"
30“ਫ਼ੇਰ ਜਾਜਕ ਔਰਤ ਨੂੰ ਆਖੇਗਾ ਕਿ ਉਸ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਉਸ ਨੂੰ ਸੱਚ ਬੋਲਣ ਦਾ ਇਕਰਾਰ ਕਰਨਾ ਚਾਹੀਦਾ ਹੈ। ਜਾਜਕ ਉਸ ਨੂੰ ਆਖੇਗਾ: ‘ਜੇ ਤੂੰ ਕਿਸੇ ਹੋਰ ਆਦਮੀ ਨਾਲ ਨਹੀਂ ਸੁੱਤੀ, ਅਤੇ ਜੇ ਤੂੰ ਆਪਣੇ ਵਿਆਹੁਤਾ ਜੀਵਨ ਵਿੱਚ ਆਪਣੇ ਪਤੀ ਨਾਲ ਬੇਵਫ਼ਾਈ ਨਹੀਂ ਕੀਤੀ, ਤਾਂ ਇਹ ਪਾਣੀ ਜਿਹੜਾ ਮੁਸੀਬਤ ਪੈਦਾ ਕਰਦਾ ਹੈ, ਤੈਨੂੰ ਨੁਕਸਾਨ ਨਹੀਂ ਪਹੁੰਚਾਏਗਾ।"

31ਪਰ ਜੇ ਤੂੰ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ ਜੇ ਤੂੰ ਉਸ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹਨ ਜਿਹੜਾ ਤੇਰਾ ਪਤੀ ਨਹੀਂ ਹੈ ਫ਼ੇਰ ਤੂੰ ਪਵਿੱਤਰ ਨਹੀਂ ਹੈ।"
32ਜੇ ਇਹ ਗੱਲ ਸੱਚ ਹੈ, ਫ਼ੇਰ ਤੂੰ ਬਹੁਤ ਦੁੱਖ ਭੋਗੇਗੀ ਜਦੋਂ ਤੂੰ ਇਹ ਖਾਸ ਪਾਣੀ ਪੀਵੇਂਗੀ। ਤੂੰ ਕੋਈ ਔਲਾਦ ਪੈਦਾ ਨਹੀਂ ਕਰ ਸੱਕੇਂਗੀ। ਅਤੇ ਜੇ ਤੂੰ ਹੁਣ ਗਰਭਵਤੀ ਹੈ ਤਾਂ ਤੇਰਾ ਬੱਚਾ ਗਿਰ ਜਾਵੇਗਾ। ਤਾਂ ਤੇਰੇ ਲੋਕ ਤੈਨੂੰ ਛੱਡ ਦੇਣਗੇ ਅਤੇ ਤੇਰੇ ਬਾਰੇ ਮੰਦਾ ਬੋਲਣਗੇ।’ “ਫ਼ੇਰ ਜਾਜਕ ਨੂੰ ਉਸ ਔਰਤ ਨੂੰ ਯਹੋਵਾਹ ਅੱਗੇ ਇੱਕ ਖਾਸ ਇਕਰਾਰ ਕਰਨ ਲਈ ਆਖਣਾ ਚਾਹੀਦਾ ਹੈ। ਔਰਤ ਇਸ ਬਾਰੇ ਸਹਿਮਤ ਹੋਣੀ ਚਾਹੀਦੀ ਹੈ ਕਿ ਜੇ ਉਹ ਝੂਠ ਬੋਲੇ ਤਾਂ ਇਹ ਬੁਰੀਆਂ ਗੱਲਾਂ ਉਸ ਨਾਲ ਵਾਪਰਨਗੀਆਂ।"
33ਜਾਜਕ ਨੂੰ ਆਖਣਾ ਚਾਹੀਦਾ ਹੈ, ‘ਤੈਨੂੰ ਇਹ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਦਿੰਦਾ ਹੈ। ਜੇ ਤੂੰ ਪਾਪ ਕੀਤਾ ਹੈ ਤਾਂ ਤੂੰ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਰਹੇਂਗੀ ਅਤੇ ਜਿਹੜਾ ਬੱਚਾ ਤੇਰੇ ਗਰਭ ਵਿੱਚ ਹੈ ਉਹ ਜੰਮਣ ਤੋਂ ਪਹਿਲਾ ਹੀ ਮਰ ਜਾਵੇਗਾ।’ ਅਤੇ ਔਰਤ ਨੂੰ ਆਖਣਾ ਚਾਹੀਦਾ ਹੈ: ‘ਜੋ ਤੁਸੀਂ ਆਖਦੇ ਹੋ ਮੈਂ ਕਰਨ ਲਈ ਸਹਿਮਤ ਹਾਂ।’"
34“ਜਾਜਕ ਨੂੰ ਇਹ ਚਿਤਾਵਨੀਆਂ ਸੂਚੀ ਉੱਤੇ ਲਿਖ ਦੇਣੀਆ ਚਾਹੀਦੀਆਂ ਹਨ। ਫ਼ੇਰ ਉਸ ਨੂੰ ਇਨ੍ਹਾਂ ਸ਼ਬਦਾ ਨੂੰ ਪਾਣੀ ਵਿੱਚ ਘੋਲ ਦੇਣਾ ਚਾਹੀਦਾ ਹੈ।"
35ਫ਼ੇਰ ਉਸ ਔਰਤ ਨੂੰ ਉਹ ਪਾਣੀ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਲਿਆਉਂਦਾ ਹੈ। ਇਹ ਪਾਣੀ ਉਸ ਵਿੱਚ ਦਾਖਲ ਹੋ ਜਾਵੇਗਾ, ਅਤੇ ਜੇ ਉਹ ਦੋਸ਼ੀ ਹੈ, ਤਾਂ ਇਹ ਉਸ ਨੂੰ ਬਹੁਤ ਦੁੱਖ ਦੇਵੇਗਾ।"

36“ਫ਼ੇਰ ਜਾਜਕ ਉਸ ਕੋਲੋਂ ਅਨਾਜ ਦੀ ਭੇਟ (ਈਰਖਾ ਦੀ ਭੇਟ) ਲੈ ਲਵੇਗਾ ਅਤੇ ਇਸ ਨੂੰ ਯਹੋਵਾਹ ਅੱਗੇ ਉੱਚਾ ਚੁੱਕੇਗਾ ਅਤੇ ਇਸ ਨੂੰ ਜਗਵੇਦੀ ਕੋਲ ਲਿਆਵੇਗਾ।"
37ਜਾਜਕ ਆਪਣੇ ਹੱਥਾਂ ਵਿੱਚ ਕੁਝ ਅਨਾਜ ਲਵੇਗਾ ਅਤੇ ਇਸ ਨੂੰ ਜਗਵੇਦੀ ਉੱਤੇ ਰੱਖ ਦੇਵੇਗਾ ਅਤੇ ਇਸ ਨੂੰ ਸਾੜ ਦੇਵੇਗਾ। ਇਸਤੋਂ ਮਗਰੋਂ ਉਹ ਔਰਤ ਨੂੰ ਪਾਣੀ ਪੀਣ ਲਈ ਆਖੇਗਾ।"
38ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ। ਤਾਂ ਪਾਣੀ ਉਸ ਨੂੰ ਮੁਸੀਬਤ ਵਿੱਚ ਪਾਵੇਗਾ। ਪਾਣੀ ਉਸ ਦੇ ਸ਼ਰੀਰ ਵਿੱਚ ਜਾਵੇਗਾ ਅਤੇ ਬਹੁਤ ਦੁੱਖ ਦੇਵੇਗਾ। ਜਿਹੜਾ ਵੀ ਬੱਚਾ ਉਸ ਦੇ ਗਰਭ ਵਿੱਚ ਹੋਵੇਗਾ ਉਹ ਜੰਮਣ ਤੋਂ ਪਹਿਲਾਂ ਹੀ ਮਰ ਜਾਵੇਗਾ ਅਤੇ ਉਹ ਫ਼ੇਰ ਕਦੇ ਵੀ ਬੱਚੇ ਪੈਦਾ ਨਹੀਂ ਕਰ ਸੱਕੇਗੀ। ਸਾਰੇ ਲੋਕ ਉਸ ਦੇ ਵਿਰੁੱਧ ਹੋ ਜਾਣਗੇ।"
39ਪਰ ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਕੋਈ ਪਾਪ ਨਹੀਂ ਕੀਤਾ ਅਤੇ ਉਹ ਪਵਿੱਤਰ ਹੈ, ਤਾਂ ਜਾਜਕ ਆਖੇਗਾ ਕਿ ਉਹ ਦੋਸ਼ੀ ਨਹੀਂ ਹੈ। ਫ਼ੇਰ ਉਹ ਸਾਧਾਰਣ ਹੋ ਜਾਵੇਗੀ ਅਤੇ ਬੱਚੇ ਪੈਦਾ ਕਰਨ ਦੇ ਯੋਗ ਹੋਵੇਗੀ।"
40“ਇਸ ਲਈ ਈਰਖਾ ਦੇ ਬਾਰੇ ਇਹ ਬਿਧੀ ਹੈ। ਇਹੀ ਹੈ ਜੋ ਤੁਹਾਨੂੰ ਉਦੋਂ ਕਰਨਾ ਚਾਹੀਦਾ ਹੈ ਜਦੋਂ ਕੋਈ ਔਰਤ ਆਪਣੇ ਵਿਆਹੁਤਾ ਜੀਵਨ ਵਿੱਚ ਪਤੀ ਦੇ ਖਿਲਾਫ਼ ਪਾਪ ਕਰਦੀ ਹੈ।"

41ਜੇਕਰ ਆਦਮੀ ਈਰਖਾਲੂ ਹੈ ਅਤੇ ਸ਼ੱਕ ਕਰਦਾ ਹੈ ਕਿ ਉਸਦੀ ਪਤਨੀ ਉਸ ਨਾਲ ਵਫ਼ਾਦਾਰ ਨਹੀਂ ਰਹੀ ਤਾਂ ਇਹੀ ਹੈ ਜੋ ਪਤੀ ਨੂੰ ਕਰਨਾ ਚਾਹੀਦਾ ਹੈ। ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁੱਖ ਖੜ੍ਹਾ ਹੋਣ ਲਈ ਆਖੇ ਅਤੇ ਇਹ ਸਾਰੀਆਂ ਗੱਲਾਂ ਕਰੇ ਇਹ ਬਿਧੀ ਹੈ।"
42ਪਤੀ ਕਿਸੇ ਗਲਤੀ ਦਾ ਦੋਸ਼ੀ ਨਹੀਂ ਹੋਵੇਗਾ। ਪਰ ਔਰਤ ਨੇ ਜੇ ਪਾਪ ਕੀਤਾ ਹੈ ਤਾਂ ਦੁੱਖ ਭੋਗੇਗੀ।”"
43ਨਜ਼ੀਰ ਯਹੋਵਾਹ ਨੇ ਮੂਸਾ ਨੂੰ ਆਖਿਆ,"
44“ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਕੋਈ ਆਦਮੀ ਜਾਂ ਔਰਤ ਸ਼ਾਇਦ ਕੁਝ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਹੋਣਾ ਚਾਹੇ। ਵੱਖ ਹੋਣ ਦਾ ਇਹ ਖਾਸ ਸਮਾਂ ਉਸ ਬੰਦੇ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਯਹੋਵਾਹ ਦੇ ਲਈ ਸਮਰਪਿਤ ਹੋਣ ਦੀ ਇਜਾਜ਼ਤ ਦਿੰਦਾ ਹੈ। ਉਹ ਬੰਦਾ ਨਜ਼ੀਰ ਸੱਦਿਆ ਜਾਵੇਗਾ।"
45ਉਸ ਸਮੇਂ ਦੌਰਾਨ, ਉਸ ਬੰਦੇ ਨੂੰ ਮੈਅ ਜਾਂ ਇਹੋ ਜਿਹੀ ਹੋਰ ਮੈਅ ਨਹੀਂ ਪੀਣੀ ਚਾਹੀਦੀ ਉਸ ਬੰਦੇ ਨੂੰ ਸਿਰਕਾ ਵੀ ਨਹੀਂ ਪੀਣਾ ਚਾਹੀਦਾ ਜਿਹੜਾ ਮੈਅ ਜਾਂ ਕਿਸੇ ਇਹੋ ਜਿਹੀ ਹੋਰ ਚੀਜ਼ ਤੋਂ ਤਿਆਰ ਕੀਤਾ ਜਾਂਦਾ ਹੈ। ਉਸ ਬੰਦੇ ਨੂੰ ਅੰਗੂਰਾ ਦਾ ਰਸ ਨਹੀਂ ਪੀਣਾ ਚਾਹੀਦਾ। ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ।"

46ਉਸ ਬੰਦੇ ਨੂੰ ਵੱਖ ਹੋਣ ਦੇ ਇਸ ਖਾਸ ਸਮੇਂ ਦੌਰਾਨ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜਿਹੜੀ ਅੰਗੂਰਾ ਤੋਂ ਤਿਆਰ ਹੁੰਦੀ ਹੈ। ਉਸ ਬੰਦੇ ਨੂੰ ਅੰਗੂਰਾ ਦੇ ਬੀਜ ਜਾਂ ਉਨ੍ਹਾਂ ਦਾ ਛਿਲਕਾ ਵੀ ਨਹੀਂ ਖਾਣਾ ਚਾਹੀਦਾ।"
47“ਵੱਖ ਹੋਣ ਦੇ ਇਸ ਸਮੇਂ ਦੌਰਾਨ, ਉਸ ਬੰਦੇ ਦੇ ਸਿਰ ਨੂੰ ਉਸਤਰਾ ਨਹੀਂ ਲੱਗਣਾ ਚਾਹੀਦਾ। ਵੱਖ ਹੋਣ ਦਾ ਇਹ ਸਮਾਂ ਖਤਮ ਹੋਣ ਤੀਕ ਉਸ ਨੂੰ ਆਪਣੇ ਇਕਰਾਰ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ। ਉਸ ਨੂੰ ਆਪਣੇ ਵਾਲ ਵੱਧਾਉਣੇ ਚਾਹੀਦੇ ਹਨ। ਉਸ ਦੇ ਵਾਲ ਪਰਮੇਸ਼ੁਰ ਨਾਲ ਉਸ ਦੇ ਇਕਰਾਰ ਦਾ ਖਾਸ ਹਿੱਸਾ ਹਨ। ਉਸ ਨੂੰ ਆਪਣੇ ਵਾਲਾਂ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨਾ ਚਾਹੀਦਾ।"
48“ਇੱਕ ਨਜ਼ੀਰ ਨੂੰ ਵੱਖ ਹੋਣ ਦੇ ਖਾਸ ਸਮੇਂ ਦੌਰਾਨ ਕਦੇ ਵੀ ਮੁਰਦਾ ਜਿਸਮ ਦੇ ਨੇੜੇ ਨਹੀਂ ਜਾਣਾ ਚਾਹੀਦਾ। ਕਿਉਂਕਿ ਉਸ ਬੰਦੇ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪਿਆ ਹੋਇਆ ਹੈ।"
49ਜੇ ਭਾਵੇਂ ਉਸਦਾ ਆਪਣਾ ਪਿਤਾ, ਮਾਂ ਭਰਾ ਜਾਂ ਭੈਣ ਵੀ ਮਰ ਜਾਵੇ, ਉਸ ਨੂੰ ਉਨ੍ਹਾਂ ਨੂੰ ਨਹੀਂ ਛੂਹਣਾ ਚਾਹੀਦਾ। ਇਸ ਨਾਲ ਉਹ ਅਪਵਿੱਤਰ ਹੋ ਜਾਵੇਗਾ। ਉਸ ਨੂੰ ਇਹ ਜ਼ਰੂਰ ਦਰਸਾਉਣਾ ਚਾਹੀਦਾ ਹੈ ਕਿ ਉਹ ਵੱਖ ਹੋ ਗਿਆ ਹੈ ਅਤੇ ਉਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸੌਂਪ ਦਿੱਤਾ ਹੈ।"
You have read Numbers 4
49 verses