1ਇਸ ਲਈ ਤੁਸੀਂ ਲੰਮਾ ਸਮਾਂ ਕਾਦੇਸ਼ ਵਿਖੇ ਟਿਕੇ ਰਹੇ।"
2ਇਸਰਾਏਲ ਮਾਰੂਥਲ ਵਿੱਚ ਭਟਕਦਾ ਹੈ “ਫ਼ੇਰ, ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ, ਅਸੀਂ ਲਾਲ ਸਾਗਰ ਦੇ ਰਾਹ ਉੱਤੇ ਉਸ ਮਾਰੂਥਲ ਨੂੰ ਗਏ। ਅਸੀਂ ਸੇਈਰ ਪਰਬਤ ਘੁੰਮਣ ਲਈ ਕਈ ਦਿਨਾਂ ਤੱਕ ਸਫ਼ਰ ਕੀਤਾ।"
3ਫ਼ੇਰ ਯਹੋਵਾਹ ਨੇ ਮੈਨੂੰ ਆਖਿਆ,"
4‘ਤੁਸੀਂ ਇਨ੍ਹਾਂ ਪਰਬਤਾਂ ਦੇ ਆਲੇ-ਦੁਆਲੇ ਕਾਫ਼ੀ ਚਿਰ ਸਫ਼ਰ ਕਰ ਚੁੱਕੇ ਹੋ। ਹੁਣ ਉੱਤਰ ਵੱਲ ਮੁੜੋ।"
5ਇਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਤੁਸੀਂ ਸੇਈਰ ਦੀ ਧਰਤੀ ਵਿੱਚੋਂ ਹੋਕੇ ਲੰਘੋਂਗੇ। ਇਹ ਧਰਤੀ ਤੁਹਾਡੇ ਰਿਸ਼ਤੇਦਾਰਾ ਦੀ ਹੈ, ਏਸਾਓ ਦੇ ਵਾਰਸਾਂ ਦੀ। ਉਹ ਤੁਹਾਡੇ ਕੋਲੋਂ ਭੈਭੀਤ ਹੋਣਗੇ। ਬਹੁਤ ਹੁਸ਼ਿਆਰ ਰਹਿਣਾ।"

6ਉਨ੍ਹਾਂ ਨਾਲ ਲੜਾਈ ਨਹੀਂ ਕਰਨੀ। ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਦਾ ਕੋਈ ਵੀ ਟੁਕੜਾ ਨਹੀਂ ਦੇਵਾਂਗਾ-ਇੱਕ ਫੁੱਟ ਵੀ ਨਹੀਂ। ਕਿਉਂਕਿ ਮੈਂ ਸੇਈਰ ਦਾ ਪਹਾੜੀ ਪ੍ਰਦੇਸ਼ ਏਸਾਓ ਨੂੰ ਉਸ ਦੇ ਵਾਸਤੇ ਦਿੱਤਾ ਸੀ।"
7ਤੁਹਾਨੂੰ ਏਸਾਓ ਦੇ ਉੱਤਰਾਧਿਕਾਰੀਆਂ ਨੂੰ ਆਪਣੇ ਭੋਜਨ ਅਤੇ ਪਾਣੀ ਲਈ, ਪੈਸੇ ਦੇਣੇ ਪੈਣਗੇ।"
8ਚੇਤੇ ਰੱਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦਿੱਤੀ ਹੈ। ਉਹ ਇਸ ਮਹਾਨ ਮਾਰੂਥਲ ਵਿੱਚ ਕੀਤੇ ਤੁਹਾਡੇ ਸਫ਼ਰ ਬਾਰੇ ਜਾਣਦਾ ਹੈ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ 40 ਵਰ੍ਹਿਆਂ ਦੌਰਾਨ ਹਮੇਸ਼ਾ ਤੁਹਾਡੇ ਅੰਗ-ਸੰਗ ਰਿਹਾ ਹੈ। ਤੁਹਾਨੂੰ ਹਮੇਸ਼ਾ ਲੋੜੀਂਦੀ ਸ਼ੈਅ ਮਿਲਦੀ ਰਹੀ ਹੈ।’"
9“ਇਸੇ ਲਈ ਅਸੀਂ, ਸਾਡੇ ਰਿਸ਼ਤੇਦਾਰਾਂ, ਏਸਾਓ ਦੇ ਉੱਤਰਾਧਿਕਾਰੀਆਂ ਕੋਲੋਂ ਦੀ ਹੋਕੇ ਲੰਘੇ, ਜੋ ਕਿ ਸੇਈਰ ਵਿੱਚ ਰਹਿੰਦੇ ਹਨ। ਅਸੀਂ ਉਹ ਸੜਕ ਛੱਡ ਦਿੱਤੀ ਜਿਹੜੀ ਯਰਦਨ ਵਾਦੀ ਰਾਹੀਂ ਏਲਥ ਅਤੇ ਅਸਯੋਨ-ਗਬਰ ਦੇ ਸ਼ਹਿਰਾਂ ਨੂੰ ਜਾਂਦੀ ਹੈ ਅਤੇ ਉਸ ਸੜਕ ਵੱਲ ਮੁੜ ਪਏ ਜਿਹੜੀ ਮੋਆਬ ਦੇ ਮਾਰੂਥਲ ਵੱਲ ਜਾਂਦੀ ਹੈ।"
10ਆਰ ਵਿਖੇ ਇਸਰਾਏਲ “ਯਹੋਵਾਹ ਨੇ ਮੈਨੂੰ ਆਖਿਆ, ‘ਮੋਆਬ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰਨਾ। ਉਨ੍ਹਾਂ ਦੇ ਵਿਰੁੱਧ ਲੜਾਈ ਨਹੀਂ ਛੇੜਨੀ। ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ। ਉਹ ਲੂਤ ਦੇ ਉੱਤਰਾਧਿਕਾਰੀ ਹਨ ਅਤੇ ਮੈਂ ਉਨ੍ਹਾ ਨੂੰ ਆਰ ਦਾ ਸ਼ਹਿਰ ਦਿੱਤਾ ਸੀ।’”"

11(ਅਤੀਤ ਵਿੱਚ, ਏਮੀ ਲੋਕ ਆਰ ਵਿੱਚ ਰਹਿੰਦੇ ਸਨ। ਉਹ ਤਾਕਤਵਰ ਲੋਕ ਸਨ ਅਤੇ ਬਹੁਤ ਗਿਣਤੀ ਵਿੱਚ ਸਨ। ਉਹ ਅਨਾਕੀ ਲੋਕਾਂ ਵਾਂਗ ਕੱਦ ਵਾਲੇ ਸਨ।"
12ਅਨਾਕੀ ਲੋਕ ਰਫ਼ਾਈ ਲੋਕਾਂ ਦਾ ਅੰਗ ਸਨ। ਲੋਕਾਂ ਦਾ ਵਿੱਚਾਰ ਸੀ ਕਿ ਏਮੀ ਲੋਕ ਵੀ ਰਫ਼ਾਈ ਹੀ ਸਨ। ਪਰ ਮੋਆਬ ਦੇ ਲੋਕ ਉਨ੍ਹਾਂ ਨੂੰ ਏਮੀ ਬੁਲਾਂਉਂਦੇ ਸਨ।"
13ਹੋਰੀ ਲੋਕ ਵੀ ਪਹਿਲਾਂ ਸੇਈਰ ਵਿੱਚ ਰਹਿੰਦੇ ਸਨ ਪਰ ਏਸਾਓ ਦੇ ਲੋਕਾਂ ਨੇ ਉਨ੍ਹਾਂ ਦੀ ਧਰਤੀ ਖੋਹ ਲਈ। ਏਸਾਓ ਦੇ ਲੋਕਾਂ ਨੇ ਹੋਰੀ ਲੋਕਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਉੱਤੇ ਵੱਸ ਗਏ। ਇਹ ਉਹੋ ਜਿਹੀ ਗੱਲ ਹੈ ਜਿਹੋ ਜਿਹੀ ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਵਿੱਚ ਰਹਿੰਦੇ ਲੋਕਾਂ ਨਾਲ ਕੀਤੀ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਬਨਾਉਣ ਲਈ ਦਿੱਤੀ ਸੀ।)"
14“‘ਹੁਣ, ਜ਼ਾਰਦ ਵਾਦੀ ਦੇ ਦੂਸਰੇ ਪਾਸੇ ਵੱਲ ਜਾਓ’ ਇਸ ਲਈ ਅਸੀਂ ਜ਼ਾਰਦ ਵਾਦੀ ਪਾਰ ਕਰ ਲਈ।"
15ਇਹ ਗੱਲ ਉਸ ਸਮੇਂ ਤੋਂ 38 ਵਰ੍ਹੇ ਮਗਰੋਂ ਦੀ ਹੈ ਜਦੋਂ ਅਸੀਂ ਕਾਦੇਸ਼ ਬਰਨੇਆ ਨੂੰ ਛੱਡ ਕੇ ਜ਼ਾਰਦ ਵਾਦੀ ਨੂੰ ਪਾਰ ਕੀਤਾ ਸੀ। ਸਾਡੇ ਡੇਰੇ ਦੇ ਉਸ ਪੀੜੀ ਦੇ ਸਾਰੇ ਹੀ ਲੜਨ ਵਾਲੇ ਬੰਦੇ ਮਰ ਚੁੱਕੇ ਸਨ। ਯਹੋਵਾਹ ਨੇ ਸੌਂਹ ਚੁੱਕੀ ਸੀ ਕਿ ਇਹ ਗੱਲ ਵਾਪਰੇਗੀ।"

16ਯਹੋਵਾਹ ਉਨ੍ਹਾਂ ਲੋਕਾਂ ਦੇ ਵਿਰੁੱਧ ਸੀ ਜਦੋਂ ਤੀਕ ਕਿ ਉਹ ਸਾਰੇ ਮਰ ਨਹੀਂ ਗਏ ਅਤੇ ਸਾਡੇ ਡੇਰੇ ਵਿੱਚੋਂ ਬਾਹਰ ਨਹੀਂ ਚੱਲੇ ਗਏ।"
17“ਜਦੋਂ ਲੜਨ ਵਾਲੇ ਸਾਰੇ ਬੰਦੇ ਮਰ-ਮੁੱਕ ਗਏ,"
18ਯਹੋਵਾਹ ਨੇ ਮੈਨੂੰ ਆਖਿਆ,"
19‘ਅੱਜ ਤੈਨੂੰ ਆਰ ਛੱਡ ਕੇ ਸਰਹੱਦ ਪਾਰ ਕਰਕੇ ਮੋਆਬ ਨੂੰ ਜਾਣਾ ਚਾਹੀਦਾ ਹੈ।"
20ਤੁਸੀਂ ਅੰਮੋਨੀ ਲੋਕਾਂ ਦੇ ਨਜ਼ਦੀਕ ਜਾਉਂਗੇ। ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਨਾ। ਉਨ੍ਹਾਂ ਨਾਲ ਨਹੀਂ ਲੜਨਾ, ਕਿਉਂਕਿ ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਨਹੀਂ ਦੇਵਾਂਗਾ। ਕਿਉਂਕਿ ਉਹ ਲੂਤ ਦੇ ਉੱਤਰਾਧਿਕਾਰੀ ਹਨ, ਅਤੇ ਮੈਂ ਉਹ ਧਰਤੀ ਉਨ੍ਹਾਂ ਨੂੰ ਦਿੱਤੀ ਹੋਈ ਹੈ।’”"

21(ਉਸ ਦੇਸ਼ ਦਾ ਨਾਮ ਰਫ਼ਾਈਮ ਦੀ ਧਰਤੀ ਵੀ ਹੈ। ਪਿੱਛਲੇ ਸਮੇਂ ਵਿੱਚ ਰਫ਼ਾਈ ਲੋਕ ਓੱਥੇ ਰਹਿੰਦੇ ਸਨ। ਅੰਮੋਨ ਦੇ ਲੋਕ ਉਨ੍ਹਾਂ ਨੂੰ ਜ਼ਮਜ਼ੁੰਮੀ ਆਖਦੇ ਸਨ।"
22ਓੱਥੇ ਬਹੁਤ ਸਾਰੇ ਜ਼ਮਜ਼ੁੰਮੀ ਸਨ ਅਤੇ ਉਹ ਬਹੁਤ ਤਾਕਤਵਰ ਸਨ। ਉਹ ਅਨਾਕੀ ਲੋਕਾਂ ਵਾਂਗ ਲੰਮੇ ਕੱਦ ਦੇ ਸਨ। ਪਰ ਯਹੋਵਾਹ ਨੇ ਅੰਮੋਨੀ ਲੋਕਾਂ ਦੀ ਜ਼ਮਜ਼ੁੰਮੀ ਲੋਕਾਂ ਨੂੰ ਤਬਾਹ ਕਰਨ ਵਿੱਚ ਸਹਾਇਤਾ ਕੀਤੀ। ਅੰਮੋਨੀ ਲੋਕਾਂ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਤੇ ਹੁਣ ਉੱਥੇ ਰਹਿੰਦੇ ਹਨ।"
23ਪਰਮੇਸ਼ੁਰ ਨੇ ਇਹੀ ਗੱਲ ਏਸਾਓ ਦੇ ਲੋਕਾਂ ਨਾਲ ਕੀਤੀ ਸੀ। ਪਹਿਲਾਂ ਸੇਈਰ ਵਿੱਚ ਹੋਰੀ ਲੋਕ ਰਹਿੰਦੇ ਸਨ, ਪਰ ਏਸਾਓ ਦੇ ਲੋਕਾਂ ਨੇ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਸ ਦੇ ਉੱਤਰਾਧਿਕਾਰੀ ਹਾਲੇ ਵੀ ਓੱਥੇ ਰਹਿੰਦੇ ਹਨ।"
24ਪਰਮੇਸ਼ੁਰ ਨੇ ਅਵਾਤੀਆਂ ਨਾਲ ਵੀ ਇੰਝ ਹੀ ਕੀਤਾ। ਉਹ ਅੱਜ਼ਾਹ ਦੇ ਨੇੜੇ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ, ਪਰ ਕੁਝ ਲੋਕ ਕਫ਼ਰੋਤ ਤੋਂ ਆਏ ਅਤੇ ਅੱਵੀਆਂ ਨੂੰ ਤਬਾਹ ਕਰ ਦਿੱਤਾ। ਕਫ਼ਰੋਤ ਦੇ ਉਨ੍ਹਾਂ ਲੋਕਾਂ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਦਿਨ ਤੀਕ ਉੱਥੇ ਰਹਿੰਦੇ ਹਨ।)"
25ਅਮੋਰੀ ਲੋਕਾਂ ਨਾਲ ਜੰਗ ਕਰਨੀ “‘ਅਰਨੋਨ ਵਾਦੀ ਦੇ ਪਾਰ ਜਾਣ ਲਈ ਤਿਆਰ ਹੋ ਜਾਵੋ। ਵੇਖੋ, ਮੈਂ ਤੁਹਾਨੂੰ ਸੀਹੋਨ ਅਮੋਰੀ, ਹਸ਼ਬੋਨ ਦੇ ਰਾਜੇ ਉੱਪਰ ਜਿੱਤ ਦਿਵਾਉਣ ਅਤੇ ਤੁਹਾਨੂੰ ਉਸਦੀ ਧਰਤੀ ਦੇਣ ਦਾ ਫ਼ੈਸਲਾ ਕੀਤਾ ਹੈ। ਜਾਉ ਅਤੇ ਇਸ ਨੂੰ ਲੈ ਲਵੋ। ਉਸ ਨੂੰ ਜੰਗ ਵਿੱਚ ਰੁਝਾ ਦੇਵੋ।"

26ਅੱਜ ਮੈਂ ਸਭ ਲੋਕਾਂ ਨੂੰ ਹਰ ਥਾਈਂ ਤੁਹਾਡੇ ਕੋਲੋਂ ਭੈਭੀਤ ਕਰ ਦਿਆਂਗਾ। ਉਹ ਤੁਹਾਡੇ ਬਾਰੇ ਖਬਰਾਂ ਸੁਨਣਗੇ ਅਤੇ ਉਹ ਭੈਭੀਤ ਹੋ ਜਾਣਗੇ ਅਤੇ ਡਰ ਨਾਲ ਕੰਬਣ ਲੱਗ ਪੈਣਗੇ।’"
27“ਜਦੋਂ ਅਸੀਂ ਕਦੇਮੋਥ ਦੇ ਮਾਰੂਥਲ ਵਿੱਚ ਸਾਂ, ਮੈਂ (ਮੂਸਾ) ਨੇ ਹਸ਼ਬੋਨ ਦੇ ਰਾਜੇ ਸੀਹੋਨ ਵੱਲ ਸੰਦੇਸ਼ਵਾਹਕ ਭੇਜੇ ਸਨ ਇਨ੍ਹਾਂ ਸੰਦੇਸ਼ਵਾਹਕਾਂ ਨੇ ਸੀਹੋਨ ਨੂੰ ਅਮਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਆਖਿਆ,"
28‘ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਸੜਕ ਉੱਤੇ ਹੀ ਰਹਾਂਗੇ। ਅਸੀਂ ਸੜਕ ਦੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ।"
29ਜੋ ਵੀ ਕੁਝ ਅਸੀਂ ਖਾਵਾਂਗੇ ਜਾਂ ਪੀਵਾਂਗੇ ਉਸਦੀ ਕੀਮਤ ਤੁਹਾਨੂੰ ਚਾਂਦੀ ਦੇ ਸਿੱਕਿਆਂ ਵਿੱਚ ਅਦਾ ਕਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ।"
You have read Numbers 34
29 verses