1ਦਾਨ ਦੇ ਪਰਿਵਾਰ-ਸਮੂਹ ਵਿੱਚੋਂ-ਯਾਗਲੀ ਦਾ ਪੁੱਤਰ ਬੁੱਕੀ;"
2ਯੂਸੁਫ਼ ਦੇ ਉੱਤਰਾਧਿਕਾਰੀਆਂ ਲਈ: ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ-ਹੰਨੀਏਲ ਦਾ ਪੁੱਤਰ ਏਫ਼ੋਦ;"
3ਅਤੇ ਅਫ਼ਰਈਮ ਦੇ ਪਰਿਵਾਰ-ਸਮੂਹ ਵਿੱਚੋਂ-ਸ਼ਿਫ਼ਟਾਨ ਦਾ ਪੁੱਤਰ ਕਮੂਏਲ;"
4ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਪਰਨਾਕ ਦਾ ਪੁੱਤਰ ਅਲੀਸਾਫ਼ਾਨ;"
5ਯਿੱਸਾਕਾਰੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਅੱਜ਼ਾਨ ਦਾ ਪੁੱਤਰ ਪਲਟੀਏਲ;"

6ਆਸ਼ੇਰੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਸ਼ਲੋਮੀ ਦਾ ਪੁੱਤਰ ਅਹੀਹੂਦ;"
7ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ-ਅੰਮੀਹੂਦ ਦਾ ਪੁੱਤਰ ਪਦਹੇਲ।”"
8ਯਹੋਵਾਹ ਨੇ ਇਸਰਾਏਲੀਆਂ ਦੇ ਦਰਮਿਆਨ ਕਨਾਨ ਦੀ ਧਰਤੀ ਵੰਡਣ ਲਈ ਇਨ੍ਹਾਂ ਆਦਮੀਆਂ ਦੀ ਚੋਣ ਕੀਤੀ।"
9ਲੇਵੀਆਂ ਦੇ ਸ਼ਹਿਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਇਹ ਮੋਆਬ ਵਿੱਚ ਯਰਦਨ ਦੀ ਵਾਦੀ ਵਿਖੇ ਯਰਦਨ ਨਦੀ ਦੇ ਨੇੜੇ ਯਰੀਹੋ ਦੇ ਪਾਰ ਸੀ। ਯਹੋਵਾਹ ਨੇ ਆਖਿਆ,"
10“ਇਸਰਾਏਲ ਦੇ ਲੋਕਾਂ ਨੂੰ ਆਖ ਕਿ ਉਨ੍ਹਾਂ ਨੂੰ ਧਰਤੀ ਦੇ ਆਪਣੇ ਹਿੱਸੇ ਦੇ ਕੁਝ ਸ਼ਹਿਰ ਲੇਵੀਆਂ ਨੂੰ ਦੇਣੇ ਚਾਹੀਦੇ ਹਨ। ਇਸਰਾਏਲ ਦੇ ਲੋਕਾਂ ਨੂੰ ਉਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਚਰਾਂਕਾ ਲੇਵੀਆਂ ਨੂੰ ਦੇਣੀਆਂ ਚਾਹੀਦੀਆਂ ਹਨ।"

11ਲੇਵੀ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਸੱਕਣਗੇ। ਅਤੇ ਉਨ੍ਹਾਂ ਦੀਆਂ ਸਾਰਿਆਂ ਗਾਵਾਂ ਅਤੇ ਹੋਰ ਸਾਰੇ ਪਸ਼ੂ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾ ਤੋਂ ਘਾਹ ਚਰ ਸੱਕਣਗੇ।"
12ਤੁਹਾਨੂੰ ਆਪਣੀ ਜ਼ਮੀਨ ਦਾ ਕਿੰਨਾ ਕੁ ਹਿੱਸਾ ਲੇਵੀਆਂ ਨੂੰ ਦੇਣਾ ਚਾਹੀਦਾ ਹੈ? ਸ਼ਹਿਰਾਂ ਦੀਆਂ ਕੰਧਾਂ ਤੋਂ ਬਾਹਰ ਵੱਲ 1,500 ਫੁੱਟ ਤੱਕ ਜਾਵੋ-ਇਹ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ।"
13ਅਤੇ, ਸ਼ਹਿਰ ਦੇ ਪੂਰਬ ਵੱਲ 3,000 ਫੁੱਟ ਜ਼ਮੀਨ ਅਤੇ ਸ਼ਹਿਰ ਦੇ ਦੱਖਣ ਵੱਲ 3,000 ਫੁੱਟ ਜ਼ਮੀਨ, ਅਤੇ 3,000 ਫੁੱਟ ਪੱਛਮ ਵੱਲ 3,000 ਫੁੱਟ ਉੱਤਰ ਵੱਲ ਦੀ ਸਾਰੀ ਦੀ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ। (ਸ਼ਹਿਰ ਉਸ ਜ਼ਮੀਨ ਦੇ ਵਿੱਚਕਾਰ ਹੋਵੇਗਾ।)"
14ਉਨ੍ਹਾਂ ਸ਼ਹਿਰਾਂ ਵਿੱਚੋਂ ਛੇ ਸ਼ਹਿਰ ਸੁਰੱਖਿਆ ਵਾਲੇ ਸ਼ਹਿਰ ਹੋਣਗੇ। ਜੇ ਕੋਈ ਬੰਦਾ ਦੁਰਘਟਨਾ ਕਾਰਣ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਹ ਆਦਮੀ ਉਨ੍ਹਾਂ ਸ਼ਹਿਰਾਂ ਵਿੱਚ ਸੁਰੱਖਿਆ ਲਈ ਭੱਜ ਕੇ ਜਾ ਸੱਕਦਾ ਹੈ। ਇਨ੍ਹਾਂ ਛੇ ਸ਼ਹਿਰਾਂ ਤੋਂ ਇਲਾਵਾ, ਤੁਸੀਂ 42 ਹੋਰ ਸ਼ਹਿਰ ਲੇਵੀਆਂ ਨੂੰ ਦੇਵੋਂਗੇ।"
15ਇਸ ਤਰ੍ਹਾਂ ਤੁਸੀਂ ਕੁੱਲ 48 ਸ਼ਹਿਰ ਲੇਵੀਆਂ ਨੂੰ ਦੇਵੋਂਗੇ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀ ਧਰਤੀ ਵੀ ਦੇਵੋਂਗੇ।"

16ਇਸਰਾਏਲ ਦੇ ਵੱਡੇ ਪਰਿਵਾਰ ਜ਼ਮੀਨ ਦੇ ਵੱਡੇ ਟੁਕੜੇ ਲੈਣਗੇ। ਇਸਰਾਏਲ ਦੇ ਛੋਟੇ ਪਰਿਵਾਰ ਜ਼ਮੀਨ ਦੇ ਛੋਟੇ ਟੁਕੜੇ ਲੈਣਗੇ। ਇਸ ਲਈ ਵੱਡੇ ਪਰਿਵਾਰ-ਸਮੂਹ, ਵੱਧ ਸ਼ਹਿਰ ਅਤੇ ਛੋਟੇ ਪਰਿਵਾਰ-ਸਮੂਹ, ਘੱਟ ਸ਼ਹਿਰ ਲੇਵੀਆਂ ਨੂੰ ਦੇਣਗੇ।”"
17ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ,"
18“ਲੋਕਾਂ ਨੂੰ ਇਹ ਗੱਲਾਂ ਦੱਸੋ: ਤੁਸੀਂ ਲੋਕ ਯਰਦਨ ਨਦੀ ਪਾਰ ਕਰੋਂਗੇ ਅਤੇ ਕਨਾਨ ਦੀ ਧਰਤੀ ਅੰਦਰ ਜਾਵੋਂਗੇ।"
19ਤੁਹਾਨੂੰ ਕੁਝ ਸ਼ਹਿਰਾਂ ਦੀ ਸੁਰੱਖਿਆ ਵਾਲੇ ਸ਼ਹਿਰਾਂ ਵਜੋਂ ਚੋਣ ਕਰਨੀ ਚਾਹੀਦੀ ਹੈ। ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਦੁਰਘਟਨਾ ਵਿੱਚ ਮਾਰ ਦਿੰਦਾ ਹੈ, ਤਾਂ ਉਹ ਬੰਦਾ ਭੱਜ ਕੇ ਉਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸੱਕਦਾ ਹੈ।"
20ਉਹ ਬੰਦਾ ਮ੍ਰਿਤ ਬੰਦੇ ਦੇ ਪਰਿਵਾਰ ਦੇ ਕਿਸੇ ਵੀ ਅਜਿਹੇ ਬੰਦੇ ਤੋਂ ਸੁਰੱਖਿਅਤ ਰਹੇਗਾ ਜਿਹੜਾ ਬਦਲਾ ਲੈਣਾ ਚਾਹੁੰਦਾ ਹੋਵੇ। ਉਹ ਬੰਦਾ ਓਨਾ ਚਿਰ ਸੁਰੱਖਿਅਤ ਰਹੇਗਾ ਜਿੰਨਾ ਚਿਰ ਤੱਕ ਕਿ ਉਸ ਬਾਰੇ ਕਚਿਹਰੀ ਵਿੱਚ ਨਿਆਂ ਨਹੀਂ ਹੁੰਦਾ।"

21ਇੱਥੇ ਸੁਰੱਖਿਆ ਵਾਲੇ ਛੇ ਸ਼ਹਿਰ ਹੋਣਗੇ।"
22ਇਨ੍ਹਾਂ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪੂਰਬ ਵੱਲ ਹੋਣਗੇ। ਅਤੇ ਉਨ੍ਹਾ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪੱਛਮ ਵੱਲ ਕਨਾਨ ਦੀ ਧਰਤੀ ਉੱਤੇ ਹੋਣਗੇ।"
23ਉਹ ਸ਼ਹਿਰ ਇਸਰਾਏਲ ਦੇ ਸ਼ਹਿਰੀਆਂ, ਵਿਦੇਸ਼ੀਆਂ ਅਤੇ ਮੁਸਾਫ਼ਿਰਾਂ ਲਈ ਸੁਰੱਖਿਆ ਵਾਲੇ ਸ਼ਹਿਰ ਹੋਣਗੇ। ਇਨ੍ਹਾਂ ਵਿੱਚੋਂ ਕੋਈ ਵੀ ਬੰਦਾ, ਜਿਸ ਕੋਲੋਂ ਅਨਜਾਣੇ ਵਿੱਚ ਕੋਈ ਬੰਦਾ ਮਰ ਜਾਵੇ, ਭੱਜ ਕੇ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸੱਕਦਾ ਹੈ।"
24“ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੋਹੇ ਦਾ ਹਥਿਆਰ ਵਰਤਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ।"
25ਅਤੇ ਜੇ ਕੋਈ ਬੰਦਾ ਪੱਥਰ ਮਾਰਕੇ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਪਰ ਉਹ ਪੱਥਰ ਉਨੇ ਆਕਾਰ ਦਾ ਹੋਣ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ।)"

26ਅਤੇ ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੱਕੜ ਦੇ ਟੁਕੜੇ ਦੀ ਵਰਤੋਂ ਕਰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਲੱਕੜ ਦੇ ਟੁਕੜੇ ਦਾ ਅਜਿਹਾ ਹਥਿਆਰ ਹੋਣਾ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ।)"
27ਮਰੇ ਹੋਏ ਬੰਦੇ ਦਾ ਕੋਈ ਜੀਅ ਉਸ ਕਾਤਲ ਦਾ ਪਿੱਛਾ ਕਰ ਸੱਕਦਾ ਹੈ ਅਤੇ ਉਸ ਨੂੰ ਮਾਰ ਸੱਕਦਾ ਹੈ।"
28“ਹੋ ਸੱਕਦਾ ਹੈ ਕੋਈ ਬੰਦਾ ਕਿਸੇ ਨੂੰ ਹੱਥ ਨਾਲ ਸੱਟ ਮਾਰੇ ਅਤੇ ਉਸ ਨੂੰ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਨੂੰ ਧੱਕਾ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਉੱਤੇ ਕੋਈ ਚੀਜ਼ ਸੁੱਟ ਕੇ ਉਸ ਨੂੰ ਮਾਰ ਦੇਵੇ। ਜੇ ਮਾਰਨ ਵਾਲੇ ਨੇ ਅਜਿਹਾ, ਨਫ਼ਰਤ ਕਾਰਣ ਕੀਤਾ, ਤਾਂ ਉਹ ਕਾਤਲ ਹੈ। ਉਸ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਮਰੇ ਹੋਏ ਬੰਦੇ ਦਾ ਕੋਈ, ਜੀਅ, ਕਾਤਲ ਦਾ ਪਿੱਛਾ ਕਰਕੇ, ਉਸ ਨੂੰ ਮਾਰ ਸੱਕਦਾ ਹੈ।"
29“ਪਰ ਹੋ ਸੱਕਦਾ ਹੈ ਕਿ ਕਿਸੇ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਜਾਵੇ। ਉਸ ਬੰਦੇ ਨੇ ਮਰਨ ਵਾਲੇ ਨੂੰ ਨਫ਼ਰਤ ਨਹੀਂ ਕੀਤੀ ਸੀ-ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ। ਜਾਂ ਕੋਈ ਬੰਦਾ ਕੋਈ ਚੀਜ਼ ਸੁੱਟੇ ਅਤੇ ਦੁਰਘਟਨਾ ਕਾਰਣ ਕੋਈ ਮਾਰਿਆ ਜਾਵੇ-ਉਸ ਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ।"
30ਜਾਂ ਸ਼ਾਇਦ ਕੋਈ ਬੰਦਾ ਪੱਥਰ ਸੁੱਟੇ। ਅਤੇ ਉਹ ਪੱਥਰ ਕਿਸੇ ਅਜਿਹੇ ਬੰਦੇ ਨੂੰ ਲੱਗ ਜਾਵੇ ਜਿਸੇ ਦੇਖਿਆ ਨਹੀਂ ਸੀ ਅਤੇ ਉਹ ਬੰਦਾ ਪੱਥਰ ਨਾਲ ਮਾਰਿਆ ਜਾਵੇ। ਉਸ ਬੰਦੇ ਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ। ਉਸ ਬੰਦੇ ਨੇ ਆਪਣੇ ਹੱਥੋਂ ਮਰਨ ਵਾਲੇ ਨਾਲ ਨਫ਼ਰਤ ਨਹੀਂ ਕੀਤੀ ਸੀ-ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ।"

31ਜੇ ਅਜਿਹਾ ਹੋਵੇ, ਭਾਈਚਾਰੇ ਨੂੰ ਇੱਕ ਨਿਸ਼ਚਾ ਕਰਨਾ ਚਾਹੀਦਾ ਹੈ ਕਿ, ਕੀ ਕੀਤਾ ਜਾਵੇ। ਭਾਈਚਾਰੇ ਦੀ ਪੰਚਾਇਤ ਨੂੰ ਨਿਆਂ ਕਰਨਾ ਚਾਹੀਦਾ ਹੈ ਕਿ, ਕੀ ਮਰੇ ਹੋਏ ਬੰਦਾ ਦਾ ਕੋਈ ਸੰਬੰਧੀ ਉਸ ਕਾਤਿਲ ਨੂੰ ਮਾਰ ਸੱਕਦਾ ਹੈ।"
32ਜੇ ਭਾਈਚਾਰਾ ਮਾਰਨ ਵਾਲੇ ਨੂੰ ਮਾਰਨ ਵਾਲੇ ਦੇ ਪਰਿਵਾਰ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਭਾਈਚਾਰੇ ਨੂੰ ਉਸ ਨੂੰ ਵਾਪਸ ਸੁਰੱਖਿਆ ਵਾਲੇ ਸ਼ਹਿਰ ਵਿੱਚ ਲੈ ਜਾਣਾ ਚਾਹੀਦਾ ਹੈ। ਅਤੇ ਕਾਤਲ ਨੂੰ ਓਨਾ ਚਿਰ ਉੱਥੇ ਹੀ ਰਹਿਣਾ ਚਾਹੀਦਾ ਹੈ ਜਿੰਨਾ ਚਿਰ ਤੱਕ ਕਿ ਪਰਧਾਨ ਜਾਜਕ ਮਰ ਨਹੀਂ ਜਾਂਦਾ।"
33“ਉਸ ਬੰਦੇ ਨੂੰ ਕਦੇ ਵੀ ਸੁਰੱਖਿਆ ਵਾਲੇ ਸ਼ਹਿਰਾਂ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਉਨ੍ਹਾਂ ਹੱਦਾਂ ਤੋਂ ਬਾਹਰ ਜਾਂਦਾ ਹੈ ਅਤੇ ਜੇ ਮਰੇ ਹੋਏ ਪਰਿਵਾਰ ਦਾ ਕੋਈ ਸਦੱਸ ਉਸ ਨੂੰ ਫ਼ੜ ਲੈਂਦਾ ਹੈ ਅਤੇ ਮਾਰ ਦਿੰਦਾ ਹੈ ਤਾਂ ਉਹ ਸਦੱਸ ਕਤਲ ਦਾ ਦੋਸ਼ੀ ਨਹੀਂ ਹੋਵੇਗਾ।"
34ਜਿਸ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਗਈ ਹੋਵੇ, ਉਸ ਨੂੰ ਪਰਧਾਨ ਜਾਜਕ ਦੀ ਮੌਤ ਤੱਕ ਉਸ ਸੁਰੱਖਿਆ ਵਾਲੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਜਦੋਂ ਪਰਧਾਨ ਜਾਜਕ ਦੀ ਮੌਤ ਹੋ ਜਾਵੇ ਤਾਂ ਉਹ ਬੰਦਾ ਆਪਣੀ ਧਰਤੀ ਉੱਤੇ ਆਪਣੇ ਘਰ ਜਾ ਸੱਕਦਾ ਹੈ।"
35ਇਹ ਬਿਧੀਆਂ ਤੁਹਾਡੇ ਲੋਕਾਂ ਦੇ ਸਾਰੇ ਕਸਬਿਆਂ ਵਿੱਚ ਹਮੇਸ਼ਾ ਕਾਨੂੰਨ ਹੋਣਗੀਆਂ।"

36“ਕਿਸੇ ਕਾਤਲ ਨੂੰ ਮੌਤ ਦੀ ਸਜ਼ਾ ਸਿਰਫ਼ ਤਾਂ ਹੀ ਦੇਣੀ ਚਾਹੀਦੀ ਹੈ, ਜੇ ਇਸਦੇ ਗਵਾਹ ਹੋਣ। ਜੇ ਇੱਕ ਹੀ ਗਵਾਹ ਹੈ, ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸੱਕਦੀ।"
37“ਜੇ ਕੋਈ ਬੰਦਾ ਕਾਤਲ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਉਸਦੀ ਸਜ਼ਾ ਬਦਲਣ ਲਈ ਰਿਸ਼ਵਤ ਨਾ ਲਵੋ। ਉਸ ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ।"
38“ਜੇ ਕਿਸੇ ਬੰਦੇ ਨੇ ਕਿਸੇ ਨੂੰ ਮਾਰ ਦਿੱਤਾ ਅਤੇ ਫ਼ੇਰ ਸੁਰੱਖਿਆ ਵਾਲੇ ਕਿਸੇ ਸ਼ਹਿਰ ਵਿੱਚ ਭੱਜਕੇ ਚੱਲਾ ਗਿਆ ਤਾਂ ਪੈਸੇ ਲੈ ਕੇ ਉਸ ਨੂੰ ਘਰ ਨਾ ਜਾਣ ਦਿਉ। ਉਹ ਬੰਦਾ ਉਸ ਸ਼ਹਿਰ ਵਿੱਚ ਉਦੋਂ ਤੀਕ ਰਹਿਣਾ ਚਾਹੀਦਾ ਹੈ। ਜਦੋਂ ਤੀਕ ਕਿ ਪਰਧਾਨ ਜਾਜਕ ਨਹੀਂ ਮਰ ਜਾਂਦਾ।"
39“ਆਪਣੀ ਧਰਤੀ ਨੂੰ ਬੇਗੁਨਾਹ ਖੂਨ ਨਾਲ ਨਾਪਾਕ ਨਾ ਹੋਣ ਦਿਉ। ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਜੁਰਮ ਦੀ ਸਿਰਫ਼ ਇੱਕ ਹੀ ਕੀਮਤ ਹੈ ਕਿ ਕਾਤਲ ਨੂੰ ਮਾਰ ਦਿੱਤਾ ਜਾਵੇ। ਹੋਰ ਕੋਈ ਇਵਜ਼ਾਨਾ ਅਜਿਹਾ ਨਹੀਂ ਜਿਹੜਾ ਉਸ ਧਰਤੀ ਨੂੰ ਜ਼ੁਰਮ ਤੋਂ ਮੁਕਤ ਕਰ ਸੱਕੇ।"
40ਮੈਂ ਯਹੋਵਾਹ ਹਾਂ! ਮੈਂ ਤੁਹਾਡੇ ਦੇਸ਼ ਵਿੱਚ ਇਸਰਾਏਲ ਦੇ ਲੋਕਾਂ ਸੰਗ ਰਹਿ ਰਿਹਾ ਹੋਵਾਂਗਾ। ਮੈਂ ਉੱਥੇ ਰਹਿ ਰਿਹਾ ਹੋਵਾਂਗਾ, ਇਸ ਲਈ ਇਸ ਨੂੰ ਬੇਗੁਨਾਹਾਂ ਦੇ ਖੂਨ ਨਾਲ ਨਾਪਾਕ ਨਾ ਕਰੋ।”"

41ਸਲਾਫ਼ਹਾਦ ਦੀਆਂ ਧੀਆਂ ਮਨੱਸ਼ੀ ਯੂਸੁਫ਼ ਦਾ ਪੁੱਤਰ ਸੀ। ਮਾਕੀਰ ਮਨੱਸ਼ੀ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਗਿਲਆਦ ਦੇ ਪਰਿਵਾਰ ਦੇ ਆਗੂ ਮੂਸਾ ਅਤੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕਰਨ ਗਏ।"
42ਉਨ੍ਹਾਂ ਨੇ ਆਖਿਆ, “ਸ਼੍ਰੀ ਮਾਨ ਜੀ, ਯਹੋਵਾਹ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਸਲਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ। ਸਲਾਫ਼ਹਾਦ, ਸਾਡਾ ਭਰਾ ਸੀ।"
You have read Numbers 32
42 verses