Lumina
Numbers

The Levites

Numbers 3·Punjabi Bible

1ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਦੇਸ਼ ਦਿੱਤਾ ਕਿ ਉਹ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਅਤੇ ਇੱਕ ਮਹੀਨੇ ਜਾਂ ਇਸਤੋਂ ਵਡੇਰੇ ਮੁੰਡਿਆ ਦੀ ਗਿਣਤੀ ਕਰਨ। ਕੁੱਲ ਗਿਣਤੀ 22,000 ਸੀ।"

2ਲੇਵੀ ਪਹਿਲੋਠੇ ਪੁੱਤਰਾ ਦਾ ਸਥਾਨ ਲੈਂਦੇ ਹਨ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੋਠੇ ਆਦਮੀਆ ਅਤੇ ਉਨ੍ਹਾਂ ਮੁੰਡਿਆ ਦੀ ਗਿਣਤੀ ਕਰ ਜਿਹੜੇ ਘੱਟੋ-ਘੱਟ ਇੱਕ ਮਹੀਨੇ ਦੇ ਹਨ ਉਨ੍ਹਾਂ ਦੇ ਨਾਮ ਇੱਕ ਸੂਚੀ ਵਿੱਚ ਲਿਖ।"

3ਇਸਰਾਏਲ ਦੇ ਪਹਿਲੋਠੇ ਪੁੱਤਰਾ ਅਤੇ ਮੁੰਡਿਆ ਨੂੰ ਲੈਣ ਦੀ ਬਜਾਇ, ਮੈ ਯਹੋਵਾਹ, ਲੇਵੀਆਂ ਨੂੰ ਲਵਾਂਗਾ। ਮੈਂ ਹੋਰਨਾਂ ਲੋਕਾਂ ਦੇ ਪਹਿਲੋਠੇ ਜਾਨਵਰਾਂ ਨੂੰ ਲੈਣ ਦੀ ਬਜਾਇ ਲੇਵੀਆ ਦੇ ਪਹਿਲੋਠੇ ਜਾਨਵਰਾ ਨੂੰ ਲਵਾਗਾ।”"

4ਇਸ ਲਈ ਮੂਸਾ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਖਿਆ ਸੀ। ਮੂਸਾ ਨੇ ਇਸਆਏਲ ਦੇ ਲੋਕਾ ਦੇ ਸਾਰੇ ਪਹਿਲੋਠੇ ਬੱਚਿਆਂ ਦੀ ਗਿਣਤੀ ਕੀਤੀ।"

5ਮੂਸਾ ਨੇ ਸਾਰੇ ਪਹਿਲੋਠੇ ਆਦਮੀਆ ਅਤੇ ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਮੁੰਡਿਆ ਦੀ ਸੂਚੀ ਬਣਾਈ। ਇਸ ਸੂਚੀ ਵਿੱਚ 22,273 ਨਾਮ ਸਨ।"

Numbers 3 illustration - Numbers Chapter 3

6ਯਹੋਵਾਹ ਨੇ ਮੂਸਾ ਨੂੰ ਇਹ ਵੀ ਆਖਿਆ,"

7“ਮੈਂ, ਯਹੋਵਾਹ, ਇਹ ਆਦੇਸ਼ ਦਿੰਦਾ ਹਾਂ: ‘ਇਸਰਾਏਲ ਦੇ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਆਦਮੀਆ ਦੀ ਬਜਾਇ ਲੇਵੀਆ ਨੂੰ ਲੈ। ਅਤੇ ਮੈਂ ਹੋਰਨਾ ਲੋਕਾਂ ਦੇ ਜਾਨਵਰਾ ਦੀ ਬਜਾਇ ਲੇਵੀਆ ਦੇ ਜਾਨਵਰਾ ਨੂੰ ਲਵਾਗਾ। ਲੇਵੀ ਮੇਰੇ ਹਨ।"

8ਲੇਵੀ 22,000 ਹਨ, ਪਰ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਪੁੱਤਰ 22,273 ਹਨ। ਇਸ ਨਾਲ ਲੇਵੀਆ ਨਾਲੋਂ 273 ਪਹਿਲੋਠੇ ਪੁੱਤਰ ਵੱਧੇਰੇ ਬੱਚਦੇ ਹਨ।"

9ਸਰਕਾਰੀ ਮਾਪ ਦੇ ਅਨੁਸਾਰ, ਵਾਧੂ 273 ਲੋਕਾਂ ਲਈ ਚਾਂਦੀ ਦੇ 5 ਸ਼ੈਕਲ (ਇੱਕ ਸ਼ੈਕਲ 20 ਗੇਰਾਹ ਦੇ ਬਰਾਬਰ ਹੈ) ਜਮ੍ਹਾ ਕਰ। ਇਸਰਾਏਲ ਦੇ ਲੋਕਾਂ ਕੋਲੋਂ ਉਹ ਚਾਂਦੀ ਇਕੱਠੀ ਕਰ।"

10ਉਹ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰ ਨੂੰ ਦੇ। ਇਹ ਇਸਰਾਏਲ ਦੇ 273 ਲੋਕਾਂ ਲਈ ਅਦਾਇਗੀ ਕਰ।’”"

Numbers 3 illustration - Numbers Chapter 3

11ਉੱਥੇ ਹੋਰਨਾਂ ਪਰਿਵਾਰ-ਸਮੂਹਾ ਦੇ 273 ਆਦਮੀਆ ਦੀ ਥਾਂ ਲੈਣ ਵਾਲੇ ਕਾਫ਼ੀ ਲੇਵੀ ਨਹੀਂ ਸਨ। ਇਸ ਲਈ ਮੂਸਾ ਨੇ ਇਨ੍ਹਾਂ 273 ਆਦਮੀਆ ਲਈ ਚਾਂਦੀ ਇਕੱਠੀ ਕੀਤੀ।"

12ਮੂਸਾ ਨੇ ਇਸਰਾਏਲ ਦੇ ਪਹਿਲੋਠੇ ਆਦਮੀਆਂ ਕੋਲੋਂ ਚਾਂਦੀ ਇਕੱਠੀ ਕੀਤੀ। ਉਸ ਨੇ ਸਰਕਾਰੀ ਮਾਪ ਅਨੁਸਾਰ 1,365 ਸ਼ੈਕਲ ਚਾਂਦੀ ਇਕੱਠੀ ਕੀਤੀ।"

13ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਮੂਸਾ ਨੇ ਯਹੋਵਾਹ ਦੇ ਆਦੇਸ਼ ਅਨੁਸਾਰ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿੱਤੀ।"

14ਕਹਾਥ ਪਰਿਵਾਰ ਦੇ ਕੰਮ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,"

15“ਕਹਾਥ ਦੇ ਪਰਿਵਾਰ-ਸਮੂਹ ਦੇ ਪਰਿਵਾਰਾਂ ਦੇ ਆਦਮੀਆ ਦੀ ਗਿਣਤੀ ਕਰੋ। (ਕਹਾਥ ਪਰਿਵਾਰ-ਸਮੂਹ ਲੇਵੀ ਦੇ ਪਰਿਵਾਰ-ਸਮੂਹ ਦਾ ਅੰਗ ਹੈ।)"

Numbers 3 illustration - Numbers Chapter 3

16ਤੀਹ ਅਤੇ ਪੰਜਾਹ ਸਾਲਾਂ ਦੀ ਉਮਰ ਦੇ ਵਿੱਚਕਾਰਲੇ ਆਦਮੀਆ ਦੀ ਗਿਣਤੀ ਕਰੋ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨਗੇ"

17ਕਹਾਥੀ ਪਰਿਵਾਰ ਦਾ ਕੰਮ ਮੰਡਲੀ ਵਾਲੇ ਤੰਬੂ ਵਿੱਚਲੀਆ ਸਭ ਤੋਂ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਨਾ ਹੋਵੇਗਾ।"

18“ਜਦੋਂ ਇਸਰਾਏਲ ਦੇ ਲੋਕ ਕਿਸੇ ਨਵੀ ਥਾਂ ਨੂੰ ਜਾਣ, ਹਾਰੂਨ ਅਤੇ ਉਸ ਦੇ ਪੁੱਤਰਾ ਨੂੰ ਪਰਦੇ ਨੂੰ ਉਤਾਰ ਲੈਣਾ ਚਾਹੀਦਾ ਹੈ ਅਤੇ ਇਕਰਾਰਨਾਮੇ ਦੇ ਪਵਿੱਤਰ ਸੰਦੂਕ ਨੂੰ ਇਸ ਨਾਲ ਢੱਕ ਦੇਣਾ ਚਾਹੀਦਾ ਹੈ।"

19ਫ਼ੇਰ ਉਨ੍ਹਾਂ ਨੂੰ ਇਸ ਸਾਰੇ ਕੁਝ ਨੂੰ ਨਰਮ ਚਮੜੇ ਦੇ ਕੱਜਣ ਨਾਲ ਢੱਕ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਨੂੰ ਚਮੜੇ ਉੱਤੇ ਗੂੜੇ ਨੀਲੇ ਰੰਗ ਦਾ ਕੱਪੜਾ ਪਾ ਦੇਣਾ ਚਾਹੀਦਾ ਹੈ ਅਤੇ ਪਵਿੱਤਰ ਸੰਦੂਕ ਦੇ ਕੜਿਆਂ ਵਿੱਚ ਲੱਠਾਂ ਅੜਾ ਦੇਣੀਆ ਚਾਹੀਦੀਆਂ ਹਨ।"

20“ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਵਿੱਤਰ ਮੇਜ਼ ਉੱਤੇ ਨੀਲਾ ਕੱਪੜਾ ਵਿਛਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਮੇਜ਼ ਉੱਤੇ ਪਲੇਟਾਂ ਚਮਚੇ ਅਤੇ ਕੌਲੀਆ ਅਤੇ ਪੀਣ ਦੀਆਂ ਭੇਟਾ ਵਾਲੇ ਜੱਗ ਰੱਖ ਦੇਣ। ਅਤੇ ਮੇਜ਼ ਉੱਤੇ ਰੋਟੀ ਰੱਖ ਦੇਣ।"

Numbers 3 illustration - Numbers Chapter 3

21ਫ਼ੇਰ ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਉੱਪਰ ਲਾਲ ਕੱਪੜਾ ਪਾ ਦਿਉ। ਫ਼ੇਰ ਹਰ ਚੀਜ਼ ਨੂੰ ਨਰਮ ਚਮੜੇ ਨਾਲ ਕੱਜ ਦਿਉ। ਫ਼ੇਰ ਮੇਜ਼ ਦੇ ਰਿੰਗ ਵਿੱਚ ਲਠਾ ਪਾ ਦਿਉ।"

22“ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਸ਼ਮਾਦਾਨ ਅਤੇ ਉਸ ਦੇ ਦੀਵਿਆਂ ਨੂੰ ਨੀਲੇ ਕੱਪੜੇ ਨਾਲ ਢੱਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਦੀਵਿਆ ਨੂੰ ਬਲਦਾ ਰੱਖਦੀਆ ਹਨ ਅਤੇ ਦੀਵਿਆ ਵਿੱਚ ਵਰਤੇ ਜਾਣ ਵਾਲੇ ਤੇਲ ਦੇ ਬਰਤਨਾਂ ਨੂੰ ਢੱਕ ਦੇਣ।"

23ਫ਼ੇਰ ਸਭ ਕੁਝ ਨੂੰ ਨਰਮ ਚਮੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੁੱਕਣ ਵਾਲੀਆਂ ਲੱਠਾਂ ਉੱਤੇ ਰੱਖ ਦੇਣ।"

24“ਉਨ੍ਹਾਂ ਨੂੰ ਚਾਹੀਦਾ ਹੈ ਕਿ ਸੁਨਿਹਰੀ ਜਗਵੇਦੀ ਉੱਤੇ ਨੀਲਾ ਕੱਪੜਾ ਪਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਸ ਨੂੰ ਨਰਮ ਚਮੜੇ ਨਾਲ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਲਿਜਾਣ ਲਈ ਜਗਵੇਦੀ ਦੇ ਕੱਪੜਿਆ ਵਿੱਚ ਲੱਠਾ ਫ਼ਸਾ ਦੇਣ।"

25“ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਖਾਸ ਚੀਜ਼ਾਂ ਨੂੰ ਇੱਕਤਰ ਕਰਨ ਜਿਹੜੀਆਂ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਕੱਠੀਆਂ ਕਰ ਲੈਣ ਅਤੇ ਨੀਲੇ ਕੱਪੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਨਰਮ ਚਮੜੇ ਨਾਲ ਢੱਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਚੁੱਕਣ ਵਾਲੇ ਫ਼ਰੇਮ ਉੱਤੇ ਰੱਖ ਦੇਣ।"

Numbers 3 illustration - Numbers Chapter 3

26“ਉਨ੍ਹਾਂ ਨੂੰ ਚਾਹੀਦਾ ਹੈ ਕਿ ਕਾਂਸੀ ਦੀ ਜਗਵੇਦੀ ਵਿੱਚੋਂ ਰਾਖ ਝਾੜ ਦੇਣ ਅਤੇ ਇਸ ਉੱਤੇ ਬੈਂਗਨੀ ਕੱਪੜਾ ਪਾ ਦੇਣ।"

27ਫ਼ੇਰ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ ਜਿਹੜੀਆਂ ਜਗਵੇਦੀ ਉੱਤੇ ਉਪਾਸਨਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਅੱਗ ਵਾਲੇ ਭਾਂਡੇ ਹਨ, ਕਾਂਟੇ, ਕੜਛੇ ਅਤੇ ਕੌਲੇ ਉਨ੍ਹਾਂ ਨੂੰ ਇਹ ਚੀਜ਼ਾਂ ਕਾਂਸੀ ਦੀ ਜਗਵੇਦੀ ਉੱਤੇ ਰੱਖ ਦੇਣੀਆ ਚਾਹੀਦੀਆਂ ਹਨ। ਉਨ੍ਹਾਂ ਨੂੰ ਇਹ ਚੀਜ਼ਾਂ ਨਰਮ ਚਮੜੇ ਦੇ ਟੁਕੜੇ ਵਿੱਚ ਲਪੇਟ ਦੇਣੀਆ ਚਾਹੀਦੀਆਂ ਹਨ। ਫ਼ੇਰ ਉਨ੍ਹਾਂ ਨੂੰ ਜਗਵੇਦੀ ਦੇ ਕੜਿਆ ਵਿੱਚ ਇਸ ਨੂੰ ਚੁੱਕਣ ਲਈ ਛੜਾ ਪਾਉਣੀਆਂ ਚਾਹੀਦੀਆਂ ਹਨ।"

28“ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪਵਿੱਤਰ ਸਥਾਨ ਦੀਆ ਸਾਰੀਆਂ ਪਵਿੱਤਰ ਚੀਜ਼ਾ ਨੂੰ ਢੱਕਣ ਦਾ ਕੰਮ ਮੁਕਾ ਲੈਣਾ ਚਾਹੀਦਾ ਹੈ। ਫ਼ੇਰ ਕਹਾਥ ਪਰਿਵਾਰ ਦੇ ਆਦਮੀ ਅੰਦਰ ਜਾ ਸੱਕਦੇ ਹਨ ਅਤੇ ਇਨ੍ਹਾਂ ਚੀਜ਼ਾ ਨੂੰ ਚੁੱਕਣਾ ਸ਼ੁਰੂ ਕਰ ਸੱਕਦੇ ਹਨ ਇਸ ਤਰ੍ਹਾਂ ਉਹ ਪਵਿੱਤਰ ਸਥਾਨ ਨੂੰ ਨਹੀਂ ਛੂਹਣਗੇ ਅਤੇ ਮਰਨਗੇ ਨਹੀਂ।"

29“ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹੋਵੇਗਾ। ਉਹ ਪਵਿੱਤਰ ਸਥਾਨ ਲਈ ਅਤੇ ਉਸ ਵਿੱਚਲੀ ਹਰ ਚੀਜ਼ਾ ਲਈ ਜ਼ਿੰਮੇਵਾਰ ਹੋਵੇਗਾ। ਉਹ ਦੀਵਿਆਂ ਦੇ ਤੇਲ, ਸੁਗੰਧੀ, ਧੂਫ਼, ਹਰ ਰੋਜ਼ ਦੀ ਭੇਟ ਅਤੇ ਛਿੜਕਣ ਵਾਲੇ ਤੇਲ ਲਈ ਜ਼ਿੰਮੇਵਾਰ ਹੋਵੇਗਾ।”"

30ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,"

Numbers 3 illustration - Numbers Chapter 3

31“ਹੋਸ਼ਿਆਰ ਰਹਿਣਾ! ਇਨ੍ਹਾਂ ਕਹਾਥੀ ਆਦਮੀਆ ਨੂੰ ਲੇਵੀ ਦੇ ਪਰਿਵਾਰ ਤੋਂ ਹਟਣ ਨਾ ਦੇਣਾ।"

32ਤੁਹਾਨੂੰ ਚਾਹੀਦਾ ਹੈ ਕਿ ਇਹ ਗੱਲਾਂ ਕਰੋ ਤਾਂ ਜੋ ਕਹਾਥੀ ਆਦਮੀ ਅੱਤ ਪਵਿੱਤਰ ਸਥਾਨ ਉੱਤੇ ਜਾ ਸੱਕਣ ਅਤੇ ਮਰਨ ਨਾ। ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣਾ ਚਾਹੀਦਾ ਹੈ ਅਤੇ ਹਰ ਕਹਾਥੀ ਬੰਦੇ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਕੀ ਕਰਨਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਆਦਮੀ ਨੂੰ ਉਹ ਚੀਜ਼ਾ ਦੇਣ ਜਿਨ੍ਹਾਂ ਦੀ ਉਸ ਨੂੰ ਚੁੱਕਣ ਲਈ ਜ਼ਰੂਰਤ ਹੈ।"

33ਜੇ ਤੁਸੀਂ ਅਜਿਹਾ ਨਹੀਂ ਕਰੋਂਗੇ ਤਾਂ ਹੋ ਸੱਕਦਾ ਹੈ ਕਿ ਕਹਾਥੀ ਆਦਮੀ ਅੰਦਰ ਚੱਲੇ ਜਾਣ ਅਤੇ ਪਵਿੱਤਰ ਚੀਜ਼ਾਂ ਵੱਲ ਤੱਕ ਲੈਣ। ਜੇ ਉਹ ਇੱਕ ਪਲ ਲਈ ਵੀ ਇਨ੍ਹਾਂ ਚੀਜ਼ਾ ਵੱਲ ਦੇਖ ਲੈਣਗੇ ਤਾਂ ਉਹ ਮਰ ਜਾਣਗੇ।”"

34ਗੇਰਸ਼ੋਨ ਪਰਿਵਾਰ ਦੇ ਕੰਮ ਯਹੋਵਾਹ ਨੇ ਮੂਸਾ ਨੂੰ ਆਖਿਆ,"

35“ਗੇਰਸ਼ੋਨ ਪਰਿਵਾਰ ਦੇ ਸਾਰੇ ਬੰਦਿਆ ਦੀ ਗਿਣਤੀ ਕਰ। ਉਨ੍ਹਾਂ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਅਨੁਸਾਰ ਸੂਚੀ ਬਣਾ।"

Numbers 3 illustration - Numbers Chapter 3

36ਉਨ੍ਹਾਂ ਦੇ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨਗੇ।"

37“ਇਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ ਨੂੰ ਕਰਨਾ ਚਾਹੀਦਾ ਹੈ ਅਤੇ ਇਹ ਉਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਕਰਨੀਆ ਚਾਹੀਦੀਆਂ ਹਨ।"

38ਉਨ੍ਹਾਂ ਨੂੰ ਪਵਿੱਤਰ ਤੰਬੂ, ਮੰਡਲੀ ਵਾਲੇ ਤੰਬੂ, ਇਸਦੇ ਕੱਜਣ ਅਤੇ ਨਰਮ ਚਮੜੇ ਦੇ ਬਣੇ ਹੋਏ ਕੱਜਣ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣ।"

39ਉਨ੍ਹਾਂ ਨੂੰ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦਿਆ ਨੂੰ ਵੀ ਚੁੱਕਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਵਿਹੜੇ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਪਰਦਿਆ ਲਈ ਵਰਤਿਆ ਜਾਣ ਵਾਲੀਆ ਸਾਰੀਆ ਚੀਜ਼ਾਂ, ਅਤੇ ਸਾਰੇ ਰਸਿਆ ਨੂੰ ਚੁੱਕਣਾ ਚਾਹੀਦਾ ਹੈ। ਗੇਰਸ਼ੋਨੀ ਆਦਮੀ ਉਸ ਹਰ ਗੱਲ ਲਈ ਜ਼ਿੰਮੇਵਾਰ ਹੋਣਗੇ ਜਿਹੜੀ ਇਨ੍ਹਾਂ ਚੀਜ਼ਾਂ ਨਾਲ ਸੰਬੰਧਿਤ ਹੈ ਅਤੇ ਕੀਤੀ ਜਾਣੀ ਚਾਹੀਦੀ ਹੈ।"

40ਹਾਰੂਨ ਅਤੇ ਉਸ ਦੇ ਪੁੱਤਰ ਇਸ ਕੀਤੇ ਜਾਣ ਵਾਲੇ ਸਾਰੇ ਕੰਮ ਦੀ ਦੇਖ-ਰੇਖ ਕਰਨਗੇ। ਹਰ ਉਹ ਚੀਜ਼ ਜਿਹੜੀ ਗੇਰਸ਼ੋਨੀਆ ਵੱਲੋਂ ਕੀਤੀ ਜਾਵੇਗੀ ਅਤੇ ਹੋਰ ਦੂਸਰਾ ਕੰਮ ਜਿਹੜਾ ਕਰਨਗੇ, ਹਾਰੂਨ ਅਤੇ ਉਸ ਦੇ ਪੁੱਤਰ ਦੀ ਨਿਗਰਾਨੀ ਵਿੱਚ ਹੋਵੇਗਾ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੋ ਜਿਨ੍ਹਾਂ ਦੇ ਕਰਨ ਲਈ ਉਹ ਜ਼ਿੰਮੇਵਾਰ ਹਨ।"

Numbers 3 illustration - Numbers Chapter 3

41ਇਹ ਉਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ-ਸਮੂਹ ਦੇ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨਾ ਪਵੇਗਾ। ਜਾਜਕ ਹਾਰੂਨ ਦਾ ਪੁੱਤਰ, ਈਥਾਮਾਰ, ਉਨ੍ਹਾਂ ਦਾ ਨੇਤ੍ਰਤਵ ਕਰੇਗਾ।”"

42ਮਰਾਰੀ ਪਰਿਵਾਰ ਦੇ ਕੰਮ “ਮਰਾਰੀ ਪਰਿਵਾਰ-ਸਮੂਹ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੇ ਸਾਰੇ ਆਦਮੀਆ ਦੀ ਗਿਣਤੀ ਕਰ।"

43ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਦਾ ਖਾਸ ਕੰਮ ਕਰਨਗੇ।"

44ਜਦੋਂ ਤੁਸੀਂ ਸਫ਼ਰ ਕਰੋਂਗੇ ਇਹ ਉਨ੍ਹਾਂ ਦਾ ਕੰਮ ਹੋਵੇਗਾ ਕਿ ਉਹ ਮੰਡਲੀ ਵਾਲੇ ਤੰਬੂ ਦੇ ਫ਼ਰੇਮਾ ਨੂੰ ਚੁੱਕਣ। ਉਨ੍ਹਾਂ ਨੂੰ ਬਰੇਸ, ਪੋਸਟ ਅਤੇ ਥੜੇ ਵੀ ਚੁੱਕਣੇ ਚਾਹੀਦੇ ਹਨ।"

45ਉਨ੍ਹਾਂ ਨੂੰ ਉਹ ਟੇਕਾਂ ਵੀ ਚੁੱਕਣੀਆ ਚਾਹੀਦੀਆਂ ਹਨ ਜਿਹੜੀਆ ਵਿਹੜੇ ਦੇ ਆਲੇ-ਦੁਆਲੇ ਹਨ। ਉਨ੍ਹਾਂ ਨੂੰ ਥੜੇ, ਤੰਬੂ ਦੀਆਂ ਕਿੱਲੀਆ, ਰੱਸੇ ਅਤੇ ਹਰ ਉਹ ਚੀਜ਼ ਚੁੱਕਣੀ ਚਾਹੀਦੀ ਹੈ ਜਿਹੜੀ ਵਿਹੜੇ ਦੇ ਇਰਦ-ਗਿਰਦ ਥਮਲਿਆ ਲਈ ਵਰਤੀ ਜਾਂਦੀ ਹੈ। ਨਾਮਾ ਦੀ ਸੂਚੀ ਬਣਾਉ ਅਤੇ ਹਰੇਕ ਆਦਮੀ ਨੂੰ ਦੱਸੋ ਕਿ ਉਸ ਨੇ ਕੀ ਕਰਨਾ ਹੈ।"

Numbers 3 illustration - Numbers Chapter 3

46ਇਹ ਗੱਲਾਂ ਹਨ ਜਿਹੜੀਆਂ ਮਰਾਰੀ ਪਰਿਵਾਰ ਦੇ ਲੋਕ, ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਸੇਵਾ ਵਜੋਂ ਕਰਨਗੇ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਉਨ੍ਹਾਂ ਦੇ ਕੰਮ ਲਈ ਜ਼ਿੰਮੇਵਾਰ ਹੋਵੇਗਾ।”"

47ਲੇਵੀ ਪਰਿਵਾਰ ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਕਹਾਥੀ ਲੋਕਾਂ ਦੀ ਗਿਣਤੀ ਕੀਤੀ, ਉਨ੍ਹਾਂ ਨੇ ਉਨ੍ਹਾਂ ਦੀ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਅਨੁਸਾਰ ਗਿਣਤੀ ਕੀਤੀ,"

48ਉਨ੍ਹਾਂ ਨੇ 30 ਤੋਂ 50 ਸਾਲ ਦੀ ਉਮਰ ਦੇ ਵਿੱਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਕਰਨ ਲਈ ਦਿੱਤਾ ਗਿਆ ਸੀ।"

49ਕਹਾਥ ਪਰਿਵਾਰ ਦੇ 2,750 ਆਦਮੀ ਅਜਿਹੇ ਸਨ ਜਿਹੜੇ ਇਹ ਕੰਮ ਕਰਨ ਦੇ ਯੋਗ ਸਨ।"

50ਇਸ ਲਈ ਕਹਾਥ ਪਰਿਵਾਰ ਦੇ ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।"

Numbers 3 illustration - Numbers Chapter 3

51ਗੇਰਸ਼ੋਨ ਦੇ ਪਰਿਵਾਰ-ਸਮੂਹ ਦੀ ਵੀ ਗਿਣਤੀ ਕੀਤੀ ਗਈ।"

Chapter Complete

You have read Numbers 3

51 verses