1ਯਹੋਵਾਹ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਹੋ ਗਿਆ ਯਹੋਵਾਹ ਨੇ ਇਹ ਇਕਰਾਰ ਕੀਤੇ:"
2‘ਲੋਕਾਂ ਦਰਮਿਆਨ ਆਦਮੀਆਂ ਵਿੱਚੋਂ, ਕਿਸੇ ਨੂੰ ਵੀ, ਜੋ 20 ਸਾਲ ਜਾਂ ਇਸ ਨਾਲੋਂ ਵਡੇਰੇ ਹਨ ਇਸ ਧਰਤੀ ਨੂੰ ਦੇਖਣ ਦੀ ਆਗਿਆ ਨਹੀਂ ਮਿਲੇਗੀ। ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇਕਰਾਰ ਕੀਤਾ ਸੀ ਕਿ ਮੈਂ ਇਹ ਜ਼ਮੀਨ ਇਨ੍ਹਾਂ ਲੋਕਾਂ ਨੂੰ ਦੇਵਾਂਗਾ ਪਰ ਉਹ ਮੇਰੇ ਸੱਚੇ ਅਨੁਯਾਈ ਨਹੀਂ ਬਣੇ।"
3ਸਿਰਫ਼ ਕਨਿਜ਼ੀਆ ਦੇ ਯਫ਼ੁੰਨਹ ਦਾ ਪੁੱਤਰ ਕਾਲੇਬ, ਅਤੇ ਨੂਨ ਦਾ ਪੁੱਤਰ ਯਹੋਸ਼ੁਆ ਹੀ ਯਹੋਵਾਹ ਦੇ ਸੱਚੇ ਅਨੁਯਾਈ ਬਣੇ।’"
4“ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਇਸ ਲਈ ਯਹੋਵਾਹ ਨੇ ਲੋਕਾਂ ਨੂੰ 40 ਵਰ੍ਹੇ ਤੀਕ ਮਾਰੂਥਲ ਵਿੱਚ ਰਹਿਣ ਲਈ ਮਜ਼ਬੂਰ ਕੀਤਾ, ਜਦੋਂ ਤੱਕ ਕਿ ਉਹ ਸਾਰੇ ਲੋਕ ਮਰ ਨਹੀਂ ਗਏ ਜਿਨ੍ਹਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਸੀ।"
5ਹੁਣ ਤੁਸੀਂ ਵੀ ਉਹੀ ਕੁਝ ਕਰ ਰਹੇ ਹੋ ਜੋ ਤੁਹਾਡੇ ਪੁਰਖਿਆਂ ਨੇ ਕੀਤਾ ਸੀ। ਤੁਸੀਂ ਪਾਪੀ ਲੋਕ, ਇਸਰਾਏਲ ਦੇ ਖਿਲਾਫ਼ ਯਹੋਵਾਹ ਦੇ ਗੁੱਸੇ ਨੂੰ ਭੜਕਾ ਰਹੇ ਹੋ।"

6ਜੇ ਤੁਸੀਂ ਯਹੋਵਾਹ ਦੇ ਅਨੁਯਾਈ ਬਨਣਾ ਛੱਡ ਦਿਉਂਗੇ, ਤਾਂ ਯਹੋਵਾਹ ਇਸਰਾਏਲ ਨੂੰ ਹੋਰ ਵੀ ਵੱਧੇਰੇ ਸਮਾਂ ਮਾਰੂਥਲ ਵਿੱਚ ਰੱਖੇਗਾ। ਫ਼ੇਰ ਤੁਸੀਂ ਇਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ।”"
7ਪਰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਦੇ ਲੋਕ, ਮੂਸਾ ਕੋਲ ਗਏ। ਉਨ੍ਹਾਂ ਨੇ ਆਖਿਆ, “ਅਸੀਂ ਆਪਣੇ ਬੱਚਿਆਂ ਲਈ ਇੱਥੇ ਸ਼ਹਿਰ ਉਸਾਰਾਂਗੇ ਅਤੇ ਆਪਣੇ ਪਸ਼ੂਆਂ ਲਈ ਵਾੜੇ।"
8ਤਾਂ ਸਾਡੇ ਬੱਚੇ ਉਨ੍ਹਾਂ ਲੋਕਾਂ ਤੋਂ ਸੁਰੱਖਿਅਤ ਹੋ ਜਾਣਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਹਨ। ਪਰ ਅਸੀਂ ਖੁਸ਼ੀ ਨਾਲ ਇਸਰਾਏਲ ਦੇ ਹੋਰਨਾਂ ਲੋਕਾਂ ਦੀ ਆਕੇ ਸਹਾਇਤਾ ਕਰਾਂਗੇ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਉੱਤੇ ਲੈ ਜਾਵਾਂਗੇ।"
9ਅਸੀਂ ਉਦੋਂ ਤੀਕ ਘਰ ਵਾਪਸ ਨਹੀਂ ਆਵਾਂਗੇ ਜਦੋਂ ਤੀਕ ਕਿ ਇਸਰਾਏਲ ਦੇ ਹਰ ਬੰਦੇ ਨੂੰ ਉਸਦੀ ਜ਼ਮੀਨ ਨਹੀਂ ਮਿਲ ਜਾਂਦੀ।"
10ਅਸੀਂ ਯਰਦਨ ਨਦੀ ਪੱਛਮ ਵੱਲ ਕੋਈ ਜ਼ਮੀਨ ਨਹੀਂ ਲਵਾਂਗੇ। ਨਹੀਂ! ਸਾਡੇ ਹਿੱਸੇ ਦੀ ਜ਼ਮੀਨ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੀ ਹੈ।”"

11ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰੋਂਗੇ, ਤਾਂ ਇਹ ਜ਼ਮੀਨ ਤੁਹਾਡੀ ਹੋਵੇਗੀ। ਪਰ ਤੁਹਾਡੇ ਸਿਪਾਹਿਆਂ ਨੂੰ ਯਹੋਵਾਹ ਦੇ ਸਾਹਮਣੇ ਜੰਗ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ।"
12ਤੁਹਾਡੇ ਸਿਪਾਹੀਆਂ ਨੂੰ ਯਹੋਵਾਹ ਦੇ ਸਾਹਮਣੇ ਯਰਦਨ ਨਦੀ ਪਾਰ ਕਰਨੀ ਚਾਹੀਦੀ ਹੈ ਅਤੇ ਦੁਸ਼ਮਣ ਨੂੰ ਇਸ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।"
13ਜਦੋਂ ਯਹੋਵਾਹ ਸਾਡੀ ਸਾਰਿਆਂ ਦੀ ਸਹਾਇਤਾ ਜ਼ਮੀਨ ਹਾਸਿਲ ਕਰਨ ਵਿੱਚ ਕਰ ਦੇਵੇ ਤਾਂ ਤੁਸੀਂ ਘਰ ਵਾਪਸ ਜਾ ਸੱਕੋਂਗੇ। ਤਾਂ ਯਹੋਵਾਹ ਅਤੇ ਇਸਰਾਏਲ ਇਹ ਨਹੀਂ ਸੋਚਣਗੇ ਕਿ ਤੁਸੀਂ ਦੋਸ਼ੀ ਹੋ। ਫ਼ੇਰ ਯਹੋਵਾਹ ਤੁਹਾਨੂੰ ਇਹ ਜ਼ਮੀਨ ਲੈਣ ਦੇਵੇਗਾ।"
14ਪਰ ਜੇ ਤੁਸੀਂ ਇਹ ਗੱਲਾਂ ਨਹੀਂ ਕਰੋਂਗੇ, ਤਾਂ ਤੁਸੀਂ ਯਹੋਵਾਹ ਦੇ ਖਿਲਾਫ਼ ਪਾਪ ਕਰ ਰਹੇ ਹੋਵੋਂਗੇ। ਅਤੇ ਇਹ ਗੱਲ ਪੱਕੀ ਤਰ੍ਹਾਂ ਜਾਣ ਲਵੋ ਕਿ ਤੁਹਾਨੂੰ ਤੁਹਾਡੇ ਪਾਪ ਦੀ ਸਜ਼ਾ ਮਿਲੇਗੀ।"
15ਆਪਣੇ ਬੱਚਿਆਂ ਲਈ ਸ਼ਹਿਰ ਅਤੇ ਪਸ਼ੁਆਂ ਲਈ ਵਾੜੇ ਉਸਾਰ ਲਵੋ। ਪਰ ਫ਼ੇਰ ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜਿਸਦਾ ਤੁਸੀਂ ਇਕਰਾਰ ਕੀਤਾ ਹੈ।”"

16ਫ਼ੇਰ ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੁਹਾਡੇ ਸੇਵਾਦਾਰ ਹਾਂ। ਤੁਸੀਂ ਸਾਡੇ ਮਾਲਕ ਹੋ। ਇਸ ਲਈ ਅਸੀਂ ਉਹੀ ਕਰਾਂਗੇ ਜੋ ਤੁਸੀਂ ਆਖਦੇ ਹੋਂ।"
17ਸਾਡੀਆਂ ਪਤਨੀਆਂ, ਬੱਚੇ ਅਤੇ ਸਾਡੇ ਪਸ਼ੂ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।"
18ਪਰ ਅਸੀਂ, ਤੁਹਾਡੇ ਸੇਵਕ, ਯਰਦਨ ਨਦੀ ਨੂੰ ਪਾਰ ਕਰਾਂਗੇ। ਅਸੀਂ ਯਹੋਵਾਹ ਦੇ ਸਾਹਮਣੇ ਜੰਗ ਵਿੱਚ ਜਾਵਾਂਗੇ ਜਿਵੇਂ ਸਾਡਾ ਸੁਆਮੀ ਸਾਨੂੰ ਆਖਦਾ ਹੈ।”"
19ਇਸ ਲਈ ਮੂਸਾ ਨੇ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੂੰ ਉਨ੍ਹਾਂ ਬਾਰੇ ਹੁਕਮ ਦਿੱਤੇ।"
20ਮੂਸਾ ਨੇ ਉਨ੍ਹਾਂ ਨੂੰ ਆਖਿਆ, “ਗਾਦ ਅਤੇ ਰਊਬੇਨ ਦੇ ਆਦਮੀ ਤੁਹਾਡੇ ਨਾਲ ਯਰਦਨ ਨਦੀ ਪਾਰ ਕਰਨਗੇ। ਉਹ ਯਹੋਵਾਹ ਦੇ ਸਾਹਮਣੇ ਲੜਾਈ ਲਈ ਜਾਣਗੇ ਅਤੇ ਜ਼ਮੀਨ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ। ਫ਼ੇਰ ਤੁਸੀਂ ਉਨ੍ਹਾਂ ਨੂੰ ਗਿਲਆਦ ਦੀ ਜ਼ਮੀਨ ਉਨ੍ਹਾਂ ਦੇ ਹਿੱਸੇ ਵਜੋਂ ਦੇ ਦਿਉ।"

21ਉਹ ਕਨਾਨ ਦੀ ਧਰਤੀ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇਕਰਾਰ ਕਰਦੇ ਹਨ।”"
22ਗਾਦ ਅਤੇ ਰਊਬੇਨ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਉਹੀ ਕੁਝ ਕਰਨ ਦਾ ਇਕਰਾਰ ਕਰਦੇ ਹਾਂ, ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਹੈ।"
23ਅਸੀਂ ਯਰਦਨ ਨਦੀ ਪਾਰ ਕਰਾਂਗੇ ਅਤੇ ਯਹੋਵਾਹ ਦੇ ਅੱਗੇ ਕਨਾਨ ਦੀ ਧਰਤੀ ਵੱਲ ਮਾਰਚ ਕਰਾਂਗੇ। ਅਤੇ ਸਾਡੇ ਹਿੱਸੇ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੀ ਹੈ।”"
24ਇਸ ਲਈ ਮੂਸਾ ਨੇ ਉਹ ਧਰਤੀ ਗਾਦ ਦੇ ਲੋਕਾਂ, ਰਊਬੇਨ ਦੇ ਪਰਿਵਾਰ ਨੂੰ ਅਤੇ ਮਨੱਸ਼ਹ ਪਰਿਵਾਰ ਦੇ ਅੱਧੇ ਲੋਕਾਂ ਨੂੰ ਦੇ ਦਿੱਤੀ। (ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ।) ਇਸ ਧਰਤੀ ਵਿੱਚ ਅਮੋਰੀ, ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਸ਼ਾਮਿਲ ਹਨ। ਇਸ ਧਰਤੀ ਵਿੱਚ ਉਸ ਖੇਤਰ ਦੇ ਆਲੇ-ਦੁਆਲੇ ਦੇ ਸਾਰੇ ਨਗਰ ਵੀ ਸ਼ਾਮਿਲ ਹਨ।"
25ਗਾਦ ਦੇ ਲੋਕਾਂ ਨੇ ਦੀਬੋਨ, ਅਟਾਰੋਥ ਅਤੇ ਅਰੋਏਰ,"

26ਅਟਰੋਥ ਸੋਫ਼ਾਨ, ਯਾਜ਼ੇਰ, ਯਾਗਬਹਾਹ,"
27ਬੈਤ ਨਿਮਰਾਹ ਅਤੇ ਬੈਤ ਹਾਰਾਨ ਦੇ ਸ਼ਹਿਰ ਉਸਾਰੇ। ਉਨ੍ਹਾਂ ਨੇ ਮਜ਼ਬੂਤ ਕੰਧਾਂ ਵਾਲੇ ਸ਼ਹਿਰ ਉਸਾਰੇ ਅਤੇ ਆਪਣੇ ਪਸ਼ੂਆਂ ਲਈ ਉਨ੍ਹਾਂ ਨੇ ਵਾੜੇ ਉਸਾਰੇ।"
28ਰਊਬੇਨ ਦੇ ਲੋਕਾਂ ਨੇ ਹਸ਼ਬੋਨ, ਅਲਆਲੇ, ਕਿਰਯਾਥੈਮ,"
29ਨਬੋ, ਬਆਲ ਮਓਨ ਅਤੇ ਸਿਬਮਾਹ ਉਸਾਰੇ। ਉਨ੍ਹਾਂ ਨੇ ਉਨ੍ਹਾਂ ਹੀ ਸ਼ਹਿਰਾਂ ਦੇ ਨਾਮ ਰੱਖੇ ਜਿਨ੍ਹਾਂ ਨੂੰ ਮੁੜਕੇ ਉਸਾਰਿਆ ਗਿਆ ਸੀ। ਪਰ ਉਨ੍ਹਾਂ ਨੇ ਨਬੋ ਅਤੇ ਬਆਲ ਮਓਨ ਦੇ ਨਾਮ ਬਦਲ ਦਿੱਤੇ।"
30ਮਾਕੀਰ ਦੇ ਪਰਿਵਾਰ-ਸਮੂਹ ਦੇ ਲੋਕ ਗਿਲਆਦ ਚੱਲੇ ਗਏ। (ਮਾਕੀਰ ਮਨੱਸ਼ਹ ਦਾ ਪੁੱਤਰ ਸੀ।) ਉਨ੍ਹਾਂ ਨੇ ਸ਼ਹਿਰ ਨੂੰ ਹਰਾ ਦਿੱਤਾ ਉਨ੍ਹਾਂ ਨੇ ਓੱਥੇ ਰਹਿਣ ਵਾਲੇ ਅਮੋਰੀਆਂ ਨੂੰ ਹਰਾ ਦਿੱਤਾ।"

31ਇਸ ਲਈ ਮੂਸਾ ਨੇ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਮਾਕੀਰ ਨੂੰ ਗਿਲਆਦ ਦੇ ਦਿੱਤਾ। ਇਸ ਲਈ ਉਸਦਾ ਪਰਿਵਾਰ ਓੱਥੇ ਵਸ ਗਿਆ।"
32ਮਨੱਸ਼ਹ ਦੇ ਪਰਿਵਾਰ ਦੇ ਯਾਈਰ ਨੇ ਓਥੋਂ ਦੇ ਛੋਟੇ ਕਸਬਿਆਂ ਨੂੰ ਹਰਾ ਦਿੱਤਾ। ਤਾਂ ਉਸ ਨੇ ਉੱਥੋਂ ਦੇ ਛੋਟੇ ਕਸਬਿਆਂ ਨੂੰ ਯਾਈਰ ਦੇ ਕਸਬੇ ਆਖਿਆ।"
33ਨੋਬਹ ਨੇ ਕਨਾਥ ਨੂੰ ਹਰਾਇਆ ਅਤੇ ਉਸ ਦੇ ਨੇੜੇ ਦੇ ਛੋਟੇ ਕਸਬਿਆਂ ਨੂੰ ਵੀ। ਫ਼ੇਰ ਉਸ ਨੇ ਉਸ ਥਾਂ ਨੂੰ ਆਪਣਾ ਨਾਮ ਦਿੱਤਾ।"
34ਇਸਰਾਏਲ ਦਾ ਮਿਸਰ ਤੋਂ ਸਫ਼ਰ ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਟੋਲਿਆਂ ਵਿੱਚ ਲਿਆਂਦਾ। ਇਹ ਉਹ ਥਾਵਾਂ ਹਨ ਜਿੱਥੇ ਉਨ੍ਹਾਂ ਨੇ ਸਫ਼ਰ ਕੀਤਾ।"
35ਮੂਸਾ ਨੇ ਉਨ੍ਹਾਂ ਥਾਵਾਂ ਬਾਰੇ ਲਿਖਿਆ ਜਿਨ੍ਹਾਂ ਵਿੱਚੋਂ ਉਹ ਲੰਘੇ। ਮੂਸਾ ਨੇ ਉਹੀ ਗੱਲਾਂ ਲਿਖੀਆਂ ਜੋ ਯਹੋਵਾਹ ਚਾਹੁੰਦਾ ਸੀ। ਇਹ ਉਹ ਥਾਵਾਂ ਹਨ ਜਿੱਥੇ ਉਹ ਲੰਘੇ:"

36ਪਹਿਲੇ ਮਹੀਨੇ ਦੀ 15ਵੀਂ ਤਰੀਕ ਨੂੰ ਉਨ੍ਹਾਂ ਨੇ ਰਾਮਸੇਸ ਛੱਡਿਆ। ਪਸਾਹ ਦੀ ਅਗਲੀ ਸਵੇਰ, ਇਸਰਾਏਲ ਦੇ ਲੋਕ ਆਪਣੇ ਹਥਿਆਰ ਚੁੱਕੇ (ਜਿੱਤ ਵਿੱਚ) ਮਿਸਰ ਵਿੱਚੋਂ ਬਾਹਰ ਨਿਕਲੇ। ਮਿਸਰ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ।"
37ਮਿਸਰੀ ਆਪਣੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਦਫ਼ਨਾ ਰਹੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ। ਯਹੋਵਾਹ ਨੇ ਮਿਸਰੀ ਦੇਵਤਿਆਂ ਵਿਰੁੱਧ ਆਪਣਾ ਨਿਆਂ ਦੇ ਦਿੱਤਾ ਸੀ।"
38ਇਸਰਾਏਲ ਦੇ ਲੋਕਾਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁੱਕੋਥ ਚੱਲੇ ਗਏ।"
39ਸੁੱਕੋਥ ਤੋਂ ਉਹ ਏਥਾਮ ਚੱਲੇ ਗਏ। ਲੋਕਾਂ ਨੇ ਉੱਥੇ ਮਾਰੂਥਲ ਦੇ ਕੰਢੇ ਡੇਰਾ ਲਾ ਲਿਆ।"
40ਉਹ ਏਥਾਮ ਛੱਡਦੇ ਹੋਏ ਪੀ ਹਹੀਰੋਥ ਚੱਲੇ ਗਏ। ਇਹ ਥਾਂ ਬਆਲਸਫ਼ੋਮ ਦੇ ਨੇੜੇ ਸੀ। ਲੋਕਾਂ ਨੇ ਮਿਗਦੋਲ ਨੇੜੇ ਡੇਰਾ ਲਾਇਆ।"
You have read Numbers 29
40 verses