1ਸਿਪਾਹੀਆਂ ਨੇ 6,75,000 ਭੇਡਾਂ,"
272,000 ਗਾਵਾਂ,"
361,000 ਖੋਤੇ,"
4ਅਤੇ 32,000 ਔਰਤਾਂ ਲਿਆਂਦੀਆਂ ਸਨ। (ਇਨ੍ਹਾਂ ਵਿੱਚੋਂ ਸਿਰਫ਼ ਉਹੀ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਹੀਂ ਰੱਖੇ ਸਨ।)"
5ਜਿਹੜੇ ਸਿਪਾਹੀ ਜੰਗ ਵਿੱਚ ਗਏ ਸਨ ਉਨ੍ਹਾਂ ਨੂੰ 3,37,500 ਭੇਡਾਂ ਮਿਲੀਆਂ।"

6ਉਨ੍ਹਾਂ ਨੇ 675 ਭੇਡਾਂ ਯਹੋਵਾਹ ਨੂੰ ਅਰਪਨ ਕਰ ਦਿੱਤੀਆਂ।"
7ਸਿਪਾਹੀਆਂ ਨੂੰ 36,000 ਗਾਵਾਂ ਮਿਲੀਆਂ। ਉਨ੍ਹਾਂ ਨੇ 72 ਗਾਵਾਂ ਯਹੋਵਾਹ ਨੂੰ ਦੇ ਦਿੱਤੀਆਂ।"
8ਸਿਪਾਹੀਆਂ ਨੂੰ 30,500 ਖੋਤੇ ਮਿਲੇ। ਉਨ੍ਹਾਂ ਨੇ 61 ਖੋਤੇ ਯਹੋਵਾਹ ਨੂੰ ਦਿੱਤੇ।"
9ਸਿਪਾਹੀਆਂ ਨੂੰ 16,000 ਔਰਤਾਂ ਮਿਲੀਆਂ। ਉਨ੍ਹਾਂ ਨੇ 32 ਔਰਤਾਂ ਯਹੋਵਾਹ ਨੂੰ ਦੇ ਦਿੱਤੀਆਂ।"
10ਮੂਸਾ ਨੇ ਯਹੋਵਾਹ ਨੂੰ ਮਿਲਣ ਵਾਲੀਆਂ ਉਹ ਸਾਰੀਆਂ ਸੁਗਾਤਾਂ ਜਾਜਕ ਅਲਆਜ਼ਾਰ ਨੂੰ ਦੇ ਦਿੱਤੀਆਂ, ਜਿਹਾ ਕਿ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।"

11ਫ਼ੇਰ ਮੂਸਾ ਨੇ ਲੋਕਾਂ ਦੇ ਅੱਧੇ ਹਿੱਸੇ ਦੀ ਗਿਣਤੀ ਕੀਤੀ ਇਹ ਉਹ ਹਿੱਸਾ ਸੀ ਜਿਹੜਾ ਮੂਸਾ ਨੇ ਉਨ੍ਹਾਂ ਸਿਪਾਹੀਆਂ ਕੋਲੋਂ ਹਾਸਿਲ ਕੀਤੀ ਸੀ ਜਿਹੜੇ ਜੰਗ ਕਰਨ ਗਏ ਸਨ।"
12ਲੋਕਾਂ ਨੂੰ 3,37,500 ਭੇਡਾਂ,"
1336,000 ਗਾਵਾਂ,"
1430,500 ਖੋਤੇ,"
15ਅਤੇ 16,000 ਔਰਤਾਂ ਮਿਲੀਆਂ।"

16ਹਰ 50 ਚੀਜ਼ਾਂ ਵਿੱਚੋਂ, ਇਸਰਾਏਲ ਦੇ ਲੋਕਾਂ ਦੀ ਅੱਧੀ ਲੁੱਟ ਵਿੱਚੋਂ ਮੂਸਾ ਨੇ ਇੱਕ ਚੀਜ਼ ਯਹੋਵਾਹ ਲਈ ਲੈ ਲਈ। ਇਨ੍ਹਾਂ ਵਿੱਚ ਆਦਮੀਆਂ ਦੀਆਂ ਚੀਜ਼ਾਂ ਅਤੇ ਜਾਨਵਰ ਸ਼ਾਮਿਲ ਸਨ। ਅਤੇ ਉਸ ਨੇ ਇਹ ਚੀਜ਼ਾਂ ਲੇਵੀਆਂ ਨੂੰ ਦੇ ਦਿੱਤੀਆਂ। ਕਿਉਂਕਿ ਉਹ ਯਹੋਵਾਹ ਦੇ ਪਵਿੱਤਰ ਤੰਬੂ ਦੀ ਸੰਭਾਲ ਕਰਦੇ ਸਨ। ਮੂਸਾ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ ਸੀ।"
17ਫ਼ੇਰ ਸੈਨਾ ਦੇ ਆਗੂ (1,000 ਆਦਮੀਆਂ ਦੇ ਆਗੂ ਅਤੇ 100 ਆਦਮੀਆਂ ਦੇ ਆਗੂ) ਮੂਸਾ ਕੋਲ ਆਏ।"
18ਉਨ੍ਹਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੇਰੇ ਸੇਵਕ ਨੇ, ਸਾਡੇ ਸਿਪਾਹੀਆਂ ਦੀ ਗਿਣਤੀ ਕਰ ਲਈ ਹੈ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਘਟ ਰਿਹਾ।"
19ਇਸ ਲਈ ਅਸੀਂ ਹਰ ਸਿਪਾਹੀ ਕੋਲੋਂ ਯਹੋਵਾਹ ਦੀ ਸੁਗਾਤ ਲੈ ਕੇ ਆ ਰਹੇ ਹਾਂ। ਅਸੀਂ ਉਹ ਚੀਜ਼ਾਂ ਵੀ ਲਿਆ ਰਹੇ ਹਾਂ ਜਿਹੜੀਆਂ ਸੋਨੇ ਦੀਆਂ ਬਣੀਆਂ ਹਨ-ਬਾਜੂ ਬੰਦ, ਹਾਰ, ਮੁੰਦਰੀਆਂ ਵਾਲੀਆਂ ਅਤੇ ਗਲੇ ਦੇ ਹਾਰ। ਇਹ ਸੁਗਾਤ ਯਹੋਵਾਹ ਲਈ ਹਨ ਤਾਂ ਜੋ ਅਸੀਂ ਪਵਿੱਤਰ ਹੋ ਸੱਕੀਏ।”"
20ਇਸ ਲਈ ਮੂਸਾ ਅਤੇ ਜਾਜਕ ਅਲਆਜ਼ਾਰ ਨੇ ਸੋਨੇ ਦੀਆਂ ਇਹ ਸਾਰੀਂ ਚੀਜ਼ਾਂ ਲੈ ਲਈਆਂ।"

21ਜਿਹੜਾ ਸੋਨੇ 1,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾਂ ਨੇ ਯਹੋਵਾਹ ਨੂੰ ਦਿੱਤਾ 420 ਪੌਂਡ ਵਜਨ ਦਾ ਸੀ।"
22ਸਿਪਾਹੀਆਂ ਨੇ ਜੰਗ ਵਿੱਚ ਹਾਸਿਲ ਕੀਤੀਆਂ ਹੋਰਨਾਂ ਚੀਜ਼ਾਂ ਦਾ ਬਾਕੀ ਹਿੱਸਾ ਰੱਖ ਲਿਆ।"
23ਮੂਸਾ ਅਤੇ ਜਾਜਕ ਅਲਆਜ਼ਾਰ 1,000 ਆਦਮੀਆਂ ਅਤੇ 100 ਆਦਮੀਆਂ ਦੇ ਆਗੂਆਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਨ੍ਹਾਂ ਨੇ ਉਹ ਸੋਨਾ ਮੰਡਲੀ ਵਾਲੇ ਤੰਬੂ ਵਿੱਚ ਰੱਖ ਦਿੱਤਾ। ਇਹ ਤੋਹਫ਼ਾ ਯਹੋਵਾਹ ਦੇ ਲਈ ਇਸਰਾਏਲ ਦੇ ਲੋਕਾਂ ਦੀ ਯਾਦਗਾਰ ਸੀ।"
24ਯਰਦਨ ਨਦੀ ਦੇ ਪੂਰਬ ਦੇ ਪਰਿਵਾਰ-ਸਮੂਹ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ।"
25ਇਸ ਲਈ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕ ਮੂਸਾ ਕੋਲ ਆਏ। ਉਨ੍ਹਾਂ ਨੇ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂਆਂ ਨਾਲ ਗੱਲ ਕੀਤੀ,"

26ਉਨ੍ਹਾਂ ਨੇ ਆਖਿਆ, “ਸਾਡੇ, ਤੁਹਾਡੇ ਸੇਵਕਾਂ ਕੋਲ, ਬਹੁਤ ਸਾਰੀਆਂ ਗਊਆਂ ਹਨ। ਅਤੇ ਉਹ ਜ਼ਮੀਨ ਜਿਸ ਲਈ ਅਸੀਂ ਲੜਾਈ ਕੀਤੀ ਉਹ ਸਾਡੇ ਲਈ ਚੰਗੀ ਹੈ। ਇਸ ਜ਼ਮੀਨ ਵਿੱਚ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ ਦਾ ਇਲਾਕਾ ਸ਼ਾਮਿਲ ਹੈ।"
27ਜੇ ਇਸ ਵਿੱਚ ਤੁਹਾਡੀ ਖੁਸ਼ੀ ਹੋਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜ਼ਮੀਨ ਸਾਨੂੰ ਦਿੱਤੀ ਜਾਵੇ। ਸਾਨੂੰ ਯਰਦਨ ਨਦੀ ਦੇ ਪਰਲੇ ਪਾਸੇ ਨਾ ਲਿਜਾਉ।”"
28ਮੂਸਾ ਨੇ ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਦੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਆਪਣੇ ਭਰਾਵਾਂ ਨੂੰ ਜਾਕੇ ਲੜਨ ਦੇਵੋਂਗੇ ਜਦੋਂ ਕਿ ਤੁਸੀਂ ਇੱਥੇ ਟਿਕੇ ਰਹੋ?"
29ਤੁਸੀਂ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਢਾਹੁਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਤੁਸੀਂ ਉਨ੍ਹਾਂ ਦੀ ਨਦੀ ਪਾਰ ਕਰਨ ਦੀ ਇੱਛਾ ਵਿੱਚ ਰੋਕ ਪਾ ਦਿਉਂਗੇ ਅਤੇ ਉਸ ਜ਼ਮੀਨ ਨੂੰ ਹਾਸਿਲ ਕਰਨ ਵਿੱਚ ਰੁਕਾਵਟ ਬਣੋਂਗੇ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਹੈ।"
30ਤੁਹਾਡੇ ਪੁਰਖਿਆਂ ਨੇ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਸੀ। ਕਾਦੇਸ਼ ਬਰਨੇਆ ਵਿੱਚ ਮੈਂ ਧਰਤੀ ਦੇਖਣ ਲਈ ਜਾਸੂਸ ਭੇਜੇ।"

31ਉਹ ਲੋਕ ਅਸ਼ਕੋਲ ਵਾਦੀ ਤੀਕ ਗਏ। ਉਨ੍ਹਾਂ ਨੇ ਜ਼ਮੀਨ ਦੇਖੀ ਅਤੇ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਤੋੜ ਦਿੱਤਾ। ਉਨ੍ਹਾਂ ਨੇ ਉਸ ਧਰਤੀ ਉਤੇ ਜਾਣ ਦੀ ਉਨ੍ਹਾਂ ਦੀ ਇੱਛਾ ਵਿੱਚ ਰੁਕਾਵਟ ਪਾ ਦਿੱਤੀ, ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਸੀ।"
You have read Numbers 28
31 verses