1ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਸੀ, ਅਵ੍ਵੀ, ਰਕਮ, ਸੂਰ, ਹੂਰ ਅਤੇ ਰਬਾ ਪੰਜ ਮਿਦਯਾਨੀ ਰਾਜੇ ਸਨ। ਉਨ੍ਹਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।"
2ਇਸਰਾਏਲ ਦੇ ਲੋਕਾਂ ਨੇ ਮਿਦਯਾਨੀਆਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੇ ਉਨ੍ਹਾਂ ਦੀਆਂ ਸਮੂਹ ਭੇਡਾਂ, ਗਾਵਾਂ ਅਤੇ ਹੋਰ ਚੀਜ਼ਾਂ ਵੀ ਸਾਂਭ ਲਈਆਂ।"
3ਫ਼ੇਰ ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਨਗਰ ਅਤੇ ਉਨ੍ਹਾਂ ਦੇ ਮਹਿਲ ਸਾੜ ਦਿੱਤੇ।"
4ਉਨ੍ਹਾਂ ਨੇ ਸਾਰੇ ਆਦਮੀਆਂ ਅਤੇ ਜਾਨਵਰਾਂ ਉੱਤੇ ਕਬਜ਼ਾ ਕਰ ਲਿਆ।"
5ਅਤੇ ਮੂਸਾ, ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਹੋਰ ਸਾਰੇ ਲੋਕਾਂ ਕੋਲ ਲੈ ਆਏ। ਉਹ ਜੰਗ ਵਿੱਚ ਹਾਸਿਲ ਕੀਤੀਆਂ ਸਮੂਹ ਚੀਜ਼ਾਂ ਨੂੰ ਇਸਰਾਏਲੀਆਂ ਦੇ ਡੇਰੇ ਵਿੱਚ ਲੈ ਆਏ। ਇਸਰਾਏਲ ਦੇ ਲੋਕਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਥਾਂ ਯਰੀਹੋ ਦੇ ਸਾਹਮਣੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸੀ।"

6ਫ਼ੇਰ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂ, ਫ਼ੌਜੀਆਂ ਦੇ ਸਵਾਗਤ ਲਈ ਡੇਰੇ ਤੋਂ ਬਾਹਰ ਆਏ।"
7ਮੂਸਾ ਫ਼ੌਜ ਦੇ ਆਗੂਆਂ, 1,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾ ਨਾਲ ਬਹੁਤ ਨਾਰਾਜ਼ ਸੀ ਜਿਹੜੇ ਯੁੱਧ ਵਿੱਚੋਂ ਵਾਪਸ ਆ ਗਏ ਸਨ।"
8ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਔਰਤਾਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ।"
9ਇਹੀ ਉਹ ਔਰਤਾਂ ਸਨ ਜਿਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਨੂੰ ਪਓਰ ਵਿਖੇ ਬਿਲਆਮ ਦੀ ਘਟਨਾ ਤੋਂ ਬਾਦ ਯਹੋਵਾਹ ਤੋਂ ਮੂੰਹ ਮੋੜਨ ਲਈ ਪ੍ਰੇਰਿਆ ਸੀ। ਅਤੇ ਉੱਥੇ ਇਸਰਾਏਲੀਆਂ ਦਰਮਿਆਨ ਬਿਮਾਰੀ ਫ਼ੈਲ ਗਈ ਸੀ।"
10ਹੁਣ ਸਾਰੇ ਮਿਦਯਾਨੀ ਮੁੰਡਿਆ ਨੂੰ ਮਾਰ ਦਿਉ। ਅਤੇ ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਮਾਰ ਦਿਉ। ਜਿਹੜੀਆਂ ਕਿਸੇ ਆਦਮੀ ਨਾਲ ਵਾਸ ਕਰ ਚੁੱਕੀਆਂ ਹਨ। ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਵੀ ਮਾਰ ਦਿਉ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹਨ।"

11ਤੁਸੀਂ ਉਨ੍ਹਾਂ ਸਾਰੀਆਂ ਜਵਾਨ ਔਰਤਾਂ ਨੂੰ ਜਿਉਂਦਿਆਂ ਛੱਡ ਸੱਕਦੇ ਹੋ-ਪਰ ਸਿਰਫ਼ ਤਾਂ ਹੀ ਜੇ ਉਨ੍ਹਾਂ ਨੇ ਕਦੇ ਵੀ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਾ ਰੱਖੇ ਹੋਣ।"
12ਅਤੇ ਫ਼ੇਰ, ਤੁਹਾਡੇ ਵਿੱਚੋਂ ਉਨ੍ਹਾਂ ਸਾਰੇ ਆਦਮੀਆਂ ਨੂੰ ਜਿਨ੍ਹਾਂ ਨੇ ਹੋਰਨਾਂ ਆਦਮੀਆਂ ਨੂੰ ਮਾਰਿਆ ਹੈ, ਸੱਤਾਂ ਦਿਨਾਂ ਤੱਕ ਡੇਰੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਮੁਰਦਾ ਸ਼ਰੀਰ ਨੂੰ ਛੂਹਿਆ ਵੀ ਹੈ ਤਾਂ ਵੀ ਤੁਹਾਨੂੰ ਡੇਰੇ ਤੋਂ ਬਾਹਰ ਰਹਿਣਾ ਚਹੀਦਾ ਹੈ। ਤੀਸਰੇ ਦਿਨ ਤੁਸੀਂ ਅਤੇ ਤੁਹਾਡੇ ਬੰਦੀਵਾਲ ਆਪਣੇ-ਆਪ ਨੂੰ ਜ਼ਰੂਰ ਪਵਿੱਤਰ ਬਨਾਉਣ। ਤੁਹਾਨੂੰ ਇਹੀ ਗੱਲ ਇੱਕ ਵਾਰ ਫ਼ੇਰ ਸੱਤਵੇਂ ਦਿਨ ਕਰਨੀ ਚਾਹੀਦੀ ਹੈ।"
13ਤੁਹਾਨੂੰ ਆਪਣੇ ਸਾਰੇ ਵਸਤਰ ਧੋ ਲੈਣੇ ਚਾਹੀਦੇ ਹਨ ਤੁਹਾਨੂੰ ਹਰ ਉਹ ਚੀਜ਼ ਧੋ ਲੈਣੀ ਚਾਹੀਦੀ ਹੈ ਜਿਹੜੀ ਚਮੜੇ, ਉੱਨ ਜਾਂ ਲੱਕੜੀ ਦੀ ਬਣੀ ਹੋਈ ਹੈ। ਤੁਹਾਨੂੰ ਪਵਿੱਤਰ ਹੋਣਾ ਚਾਹੀਦਾ ਹੈ।”"
14ਫ਼ੇਰ ਜਾਜਕ ਅਲਆਜ਼ਾਰ ਨੇ ਸਿਪਾਹੀਆਂ ਨਾਲ ਗੱਲ ਕੀਤੀ ਅਤੇ ਆਖਿਆ, “ਇਹ ਉਹ ਬਿਧੀਆਂ ਹਨ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਯੁੱਧ ਵਿੱਚੋਂ ਵਾਪਸ ਆਉਣ ਵਾਲੇ ਸਿਪਾਹੀਆਂ ਬਾਰੇ ਦਿੱਤੀਆਂ ਸਨ।"
15ਪਰ ਉਨ੍ਹਾਂ ਵਸਤਾਂ ਲਈ ਬਿਧੀਆਂ ਵਖਰੀਆਂ ਹਨ ਜਿਨ੍ਹਾਂ ਨੂੰ ਅੱਗ ਵਿੱਚ ਰੱਖਿਆ ਜਾ ਸੱਕਦਾ ਹੈ। ਤੁਹਾਨੂੰ ਸੋਨੇ, ਚਾਂਦੀ, ਕਾਂਸੀ, ਲੋਹੇ, ਟੀਨ ਜਾਂ ਸਿੱਕੇ ਨੂੰ ਅੱਗ ਵਿੱਚ ਰੱਖਣਾ ਚਾਹੀਦਾ ਹੈ। ਅਤੇ ਫ਼ੇਰ ਉਨ੍ਹਾਂ ਚੀਜ਼ਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਉਹ ਪਵਿੱਤਰ ਹੋ ਜਾਣਗੀਆਂ। ਜੇ ਉਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਨਹੀਂ ਰੱਖਿਆ ਜਾ ਸੱਕਦਾ ਤਾਂ ਵੀ ਤੁਹਾਨੂੰ ਉਨ੍ਹਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।"

16ਸੱਤਵੇਂ ਦਿਨ ਤੁਹਾਨੂੰ ਆਪਣੇ ਸਾਰੇ ਕੱਪੜੇ ਧੋ ਲੈਣੇ ਚਾਹੀਦੇ ਹਨ। ਫ਼ੇਰ ਤੁਸੀਂ ਪਵਿੱਤਰ ਹੋ ਜਾਵੋਂਗੇ। ਇਸਤੋਂ ਮਗਰੋਂ ਤੁਸੀਂ ਡੇਰੇ ਵਿੱਚ ਆ ਸੱਕਦੇ ਹੋਂ।”"
17ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,"
18“ਜਾਜਕ ਅਲਆਜ਼ਾਰ ਤੈਨੂੰ ਅਤੇ ਹੋਰ ਸਾਰੇ ਆਗੂਆਂ ਨੂੰ ਲੋਕਾਂ ਅਤੇ ਜਾਨਵਰਾਂ ਦੀ ਸਾਰੀ ਲੁੱਟ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਸਿਪਾਹੀ ਯੁੱਧ ਵਿੱਚੋਂ ਵਾਪਸ ਲਿਆਏ ਸਨ।"
19ਫ਼ੇਰ ਉਨ੍ਹਾਂ ਚੀਜ਼ਾਂ ਨੂੰ ਜੰਗ ਵਿੱਚ ਜਾਣ ਵਾਲੇ ਸਿਪਾਹੀਆਂ ਅਤੇ ਇਸਰਾਏਲ ਦੇ ਹੋਰਨਾਂ ਲੋਕਾਂ ਵਿੱਚਕਾਰ ਵੰਡ ਦਿਉ।"
20ਜੰਗ ਨੂੰ ਜਾਣ ਵਾਲੇ ਸਿਪਾਹੀਆਂ ਕੋਲੋਂ ਉਨ੍ਹਾਂ ਚੀਜ਼ਾਂ ਦਾ ਇੱਕ ਹਿੱਸਾ ਲੈ ਲਵੋ ਉਹ ਹਿੱਸਾ ਯਹੋਵਾਹ ਦਾ ਹੈ। ਯਹੋਵਾਹ ਦਾ ਹਿੱਸਾ ਹਰ 500 ਚੀਜ਼ਾਂ ਪਿੱਛੇ ਇੱਕ ਚੀਜ਼ ਹੈ। ਇਸ ਵਿੱਚ ਲੋਕ, ਗਾਵਾਂ, ਖੋਤੇ ਅਤੇ ਭੇਡਾਂ ਸ਼ਾਮਲ ਹਨ।"

21ਉਨ੍ਹਾਂ ਚੀਜ਼ਾਂ ਨੂੰ ਸਿਪਾਹੀਆਂ ਦੇ ਅੱਧੇ ਹਿੱਸੇ ਵਿੱਚੋਂ ਲੈ ਲਵੋ ਜਿਹੜੇ ਜੰਗ ਨੂੰ ਗਏ ਸਨ। ਫ਼ੇਰ ਉਹ ਚੀਜ਼ਾਂ ਜਾਜਕ ਅਲਆਜ਼ਾਰ ਨੂੰ ਦੇ ਦਿਉ। ਉਹ ਹਿੱਸਾ ਯਹੋਵਾਹ ਦਾ ਹੈ।"
22ਅਤੇ ਫ਼ੇਰ ਲੋਕਾਂ ਦੇ ਅੱਧੇ ਹਿੱਸੇ ਵਿੱਚੋਂ ਹਰ 50 ਚੀਜ਼ਾਂ ਪਿੱਛੇ ਇੱਕ ਚੀਜ਼ ਰੱਖ ਲਵੋ। ਇਸ ਵਿੱਚ ਲੋਕ, ਗਾਵਾਂ, ਖੋਤੇ, ਭੇਡਾਂ ਜਾਂ ਕੋਈ ਹੋਰ ਪਸ਼ੂ ਸ਼ਾਮਲ ਹਨ। ਇਹ ਹਿੱਸਾ ਲੇਵੀਆਂ ਨੂੰ ਦੇ ਦੇਵੋ। ਕਿਉਂਕਿ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਤੰਬੂ ਦੀ ਦੇਖ-ਭਾਲ ਕੀਤੀ ਸੀ।”"
23ਇਸ ਤਰ੍ਹਾਂ ਮੂਸਾ ਅਤੇ ਅਲਆਜ਼ਾਰ ਨੇ ਉਹੋ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"
You have read Numbers 27
23 verses