Lumina
Numbers

Israel's Sin at Peor

Numbers 25·Punjabi Bible

1ਮਾਹਵਾਰੀ ਸਭਾਵਾਂ “ਹਰੇਕ ਮਹੀਨੇ ਦੇ ਪਹਿਲੇ ਦਿਨ, ਤੁਸੀਂ ਯਹੋਵਾਹ ਨੂੰ ਖਾਸ ਹੋਮ ਦੀ ਭੇਟ ਚੜ੍ਹਾਉਂਗੇ। ਇਹ ਭੇਟ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ 7 ਲੇਲੇ ਹੋਣਗੇ।"

2ਹਰੇਕ ਬਲਦ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ ਦੇ 24 ਕੱਪ ਵੀ, ਅਨਾਜ ਦੀ ਭੇਟ ਵਜੋਂ ਚੜ੍ਹਾਉਣੇ ਚਾਹੀਦੇ ਹਨ। ਅਤੇ ਭੇਡੂ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ 16 ਕੱਪ ਵੀ ਅਨਾਜ ਦੀ ਭੇਟ ਵਜੋਂ ਚੜ੍ਹਾਊਣੇ ਚਾਹੀਦੇ ਹਨ।"

3ਹਰੇਕ ਲੇਲੇ ਦੇ ਨਾਲ ਜੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 8 ਕੱਪ ਅਨਾਜ ਦੀ ਭੇਟ ਹੋਣੀ ਚਾਹੀਦੀ ਹੈ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।"

4ਹਰੇਕ ਬਲਦ ਦੇ ਨਾਲ ਮੈਅ ਦੇ ਦੋ ਕੁਆਟਰ, ਹਰੇਕ ਭੇਡੂ ਦੇ ਨਾਲ 1 1/4 ਕੁਆਟਰ ਮੈਅ ਅਤੇ ਹਰੇਕ ਲੇਲੇ ਦੇ ਨਾਲ ਮੈਅ ਦਾ ਇੱਕ ਕੁਆਟਰ।"

5ਰੋਜ਼ਾਨਾ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ, ਤੁਹਾਨੂੰ ਪਾਪ ਦੀ ਭੇਟ ਵਜੋਂ ਯਹੋਵਾਹ ਨੂੰ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ।"

Numbers 25 illustration - Numbers Chapter 25

6ਪਸਾਹ “ਯਹੋਵਾਹ ਦਾ ਪਸਾਹ, ਮਹੀਨੇ ਦੀ 14 ਤਰੀਕ ਨੂੰ ਹੋਵੇਗਾ।"

7ਪਤੀਰੀ ਰੋਟੀ ਦਾ ਪਰਬ ਉਸ ਮਹੀਨੇ ਦੀ 15 ਤਰੀਕ ਨੂੰ ਸ਼ੁਰੂ ਹੁੰਦਾ ਹੈ। ਇਹ ਛੁੱਟੀ ਸੱਤਾਂ ਦਿਨਾਂ ਦੀ ਹੁੰਦੀ ਹੈ ਜਿਹੜੀ ਰੋਟੀ ਤੁਸੀਂ ਖਾ ਸੱਕਦੇ ਹੋ ਉਹ ਸਿਰਫ਼ ਪਤੀਰੀ ਰੋਟੀ ਹੀ ਹੈ।"

8ਇਨ੍ਹਾਂ ਛੁੱਟੀਆਂ ਦੇ ਪਹਿਲੇ ਦਿਨ ਤੁਹਾਨੂੰ ਖਾਸ ਸਭਾ ਕਰਨੀ ਚਾਹੀਦੀ ਹੈ। ਉਸ ਦਿਨ ਤੁਸੀਂ ਕੋਈ ਕੰਮ ਨਹੀਂ ਕਰੋਂਗੇ।"

9ਤੁਸੀਂ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜ੍ਹਾਵੋਂਗੇ। ਇਹ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ 7 ਲੇਲੇ ਹੋਣਗੇ।"

10ਤੁਹਾਨੂੰ ਅਨਾਜ ਦੀ ਭੇਟ ਵਜੋਂ ਹਰੇਕ ਬਲਦ ਦੇ ਨਾਲ ਜੈਤੂਨ ਦੇ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ, ਅਤੇ ਹਰੇਕ ਲੇਲੇ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਗੁੰਨ੍ਹਿਆ 8 ਕੱਪ ਮੈਦਾ ਦੇਣਾ ਚਾਹੀਦਾ ਹੈ।"

Numbers 25 illustration - Numbers Chapter 25

11ਤੁਹਾਨੂੰ ਖੁਦ ਦੀ ਖਾਤਰ ਪਰਾਸਚਿਤ ਕਰਨ ਲਈ, ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ।"

12ਇਹ ਭੇਟਾ ਤੁਹਾਨੂੰ ਨਿਤਨੇਮ ਵਜੋਂ ਸਵੇਰੇ ਦਿੱਤੀਆਂ ਗਈਆਂ ਹੋਮ ਦੀਆਂ ਭੇਟਾ ਤੋਂ ਇਲਾਵਾ ਹੋਣਗੀਆਂ।"

13“ਇਸੇ ਤਰ੍ਹਾਂ, ਸੱਤਾਂ ਦਿਨਾਂ ਤੱਕ ਹਰ ਰੋਜ਼, ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈਆਂ ਭੇਟਾ ਵਜੋਂ ਅਤੇ ਉਨ੍ਹਾਂ ਦੇ ਨਾਲ ਪੀਣ ਦੀਆਂ ਭੇਟਾ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਭੇਟਾ ਦੀ ਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਤੋਂ ਇਲਾਵਾ ਦੇਣੀਆਂ ਚਾਹੀਦੀਆਂ ਹਨ।"

14“ਫ਼ੇਰ ਇਨ੍ਹਾਂ ਛੁੱਟੀਆਂ ਦੇ ਸੱਤਵੇਂ ਦਿਨ, ਤੁਹਾਨੂੰ ਇੱਕ ਹੋਰ ਖਾਸ ਸਭਾ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।"

15ਅੱਠਵਾਰਿਆ ਦਾ ਪਰਬ (ਪੇਂਟੇਕੋਸਟ) “ਪਹਿਲੇ ਫ਼ਲਾਂ ਦੇ ਪਰਬ (ਅੱਠਵਾਰਿਆਂ ਦੇ ਪਰਬ) ਵੇਲੇ ਯਹੋਵਾਹ ਨੂੰ ਅਨਾਜ ਦੀ ਭੇਟ ਚੜ੍ਹਾਉਣ ਲਈ ਨਵੀਆਂ ਫ਼ਸਲਾਂ ਦੀ ਵਰਤੋਂ ਕਰੋ। ਉਸ ਸਮੇਂ, ਤੁਹਾਨੂੰ ਇੱਕ ਖਾਸ ਸਭਾ ਵੀ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।"

Numbers 25 illustration - Numbers Chapter 25

16ਤੁਹਾਨੂੰ ਇੱਕੋ ਹੋਮ ਦੀ ਭੇਟ ਦੇਣੀ ਚਾਹੀਦੀ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਬੇਨੁਕਸ ਲੇਲੇ ਭੇਟ ਕਰਨੇ ਚਾਹੀਦੇ ਹਨ।"

17ਤੁਹਾਨੂੰ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ ਅਤੇ ਹਰੇਕ ਭੇਡੂ ਨਾਲ 16 ਕੱਪ ਮੈਦਾ ਅਤੇ"

18ਹਰੇਕ ਲੇਲੇ ਦੇ ਨਾਲ 8 ਕੱਪ ਮੈਦਾ ਅਵੱਸ਼ ਦੇਣਾ ਚਾਹੀਦਾ ਹੈ।"

Chapter Complete

You have read Numbers 25

18 verses