1ਜੇ ਉਸਦੀ ਕੋਈ ਧੀ ਨਾ ਹੋਵੇ ਤਾਂ ਉਸਦੀ ਹਰ ਸ਼ੈਅ ਉਸ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ।"
2ਜੇ ਉਸ ਦੇ ਭਰਾ ਨਾ ਹੋਣ ਤਾਂ ਉਸਦੀ ਹਰ ਸ਼ੈਅ ਉਸ ਦੇ ਪਿਤਾ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ।"
3ਜੇ ਉਸ ਦੇ ਪਿਤਾ ਦਾ ਕੋਈ ਭਰਾ ਨਹੀਂ ਤਾਂ ਉਸਦੀ ਹਰ ਸ਼ੈਅ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਹ ਇਸਰਾਏਲ ਦੇ ਲੋਕਾਂ ਲਈ ਬਿਧੀ ਹੋਣੀ ਚਾਹੀਦੀ ਹੈ। ਯਹੋਵਾਹ, ਮੂਸਾ ਨੂੰ ਇਹ ਆਦੇਸ਼ ਦਿੰਦਾ ਹੈ।’”"
4ਯਹੋਸ਼ੁਆ ਨਵਾਂ ਆਗੂ ਹੈ ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਯਰਦਨ ਨਦੀ ਦੇ ਪੂਰਬ ਵੱਲ ਦੇ ਮਾਰੂਥਲ ਵਿੱਚਲੇ ਇੱਕ ਪਰਬਤ ਉੱਤੇ ਜਾ। ਉੱਥੇ ਤੂੰ ਉਹ ਧਰਤੀ ਦੇਖੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ।"
5ਜਦੋਂ ਤੂੰ ਉਹ ਧਰਤੀ ਦੇਖ ਲਵੇਂਗਾ ਤਾਂ ਤੂੰ ਵੀ ਆਪਣੇ ਭਰਾ ਹਾਰੂਨ ਵਾਂਗ ਮਰ ਜਾਵੇਂਗਾ।"

6ਚੇਤੇ ਕਰ, ਜਦੋਂ ਲੋਕ ਸੀਨਈ ਦੇ ਮਾਰੂਥਲ ਵਿੱਚ ਪਾਣੀ ਲਈ ਗੁੱਸੇ ਹੋ ਰਹੇ ਸਨ, ਹਾਰੂਨ ਅਤੇ ਤੂੰ ਦੋਵਾਂ ਨੇ ਮੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤੂੰ ਮੇਰਾ ਆਦਰ ਨਹੀਂ ਕੀਤਾ ਅਤੇ ਲੋਕਾਂ ਨੂੰ ਨਹੀਂ ਦੱਸਿਆ ਕਿ ਮੈਂ ਪਵਿੱਤਰ ਹਾਂ।” (ਇਹ ਸੀਨ ਮਾਰੂਥਲ ਵਿੱਚ, ਕਾਦੇਸ਼ ਦੇ ਨੇੜੇ ਮਰੀਬਾਹ ਦੇ ਪਾਣੀ ਵਿਖੇ ਸੀ।)"
7ਮੂਸਾ ਨੇ ਯਹੋਵਾਹ ਨੂੰ ਆਖਿਆ,"
8“ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਇਹ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ। ਯਹੋਵਾਹ, ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਨ੍ਹਾਂ ਲੋਕਾਂ ਦਾ ਆਗੂ ਜ਼ਰੂਰ ਚੁਣੋਗੇ।"
9ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਅਜਿਹਾ ਆਗੂ ਚੁਣੇ ਜਿਹੜਾ ਇਨ੍ਹਾਂ ਲੋਕਾਂ ਦੀ ਯੁੱਧ ਵਿੱਚ ਅਗਵਾਈ ਕਰੇਗਾ। ਫ਼ੇਰ ਯਹੋਵਾਹ ਦੇ ਲੋਕ ਬਿਨ ਅਯਾਲੀ ਦੀਆਂ ਭੇਡਾਂ ਵਰਗੇ ਨਹੀਂ ਹੋਣਗੇ।”"
10ਇਸ ਲਈ ਯਹੋਵਾਹ ਨੇ ਮੂਸਾ ਨੂੰ ਆਖਿਆ, “ਨੂਨ ਦਾ ਪੁੱਤਰ ਯਹੋਸ਼ੁਆ ਨਵਾਂ ਆਗੂ ਹੋਵੇਗਾ। ਉਹ ਬਹੁਤ ਸਿਆਣਾ ਹੈ। ਉਸ ਨੂੰ ਨਵਾਂ ਆਗੂ ਬਣਾ ਦੇ।"

11ਉਸ ਨੂੰ ਆਖ ਕਿ ਉਹ ਜਾਜਕ ਅਲਆਜ਼ਾਰ ਅਤੇ ਹੋਰ ਸਾਰੇ ਲੋਕਾਂ ਸਾਹਮਣੇ ਖਲੋਵੋ। ਫ਼ੇਰ ਉਸ ਨੂੰ ਨਵਾਂ ਆਗੂ ਬਣਾ ਦੇਵੀ।"
12“ਲੋਕਾਂ ਨੂੰ ਇਹ ਦਰਸਾ ਕਿ ਤੂੰ ਉਸ ਨੂੰ ਆਗੂ ਥਾਪ ਰਿਹਾ ਹੈ, ਫ਼ੇਰ ਸਾਰੇ ਲੋਕ ਉਸਦਾ ਆਦੇਸ਼ ਮੰਨਣਗੇ।"
13ਜੇ ਯਹੋਸ਼ੁਆ ਨੂੰ ਕੋਈ ਨਿਆਂ ਕਰਨ ਦੀ ਲੋੜ ਪਵੇ, ਤਾਂ ਉਹ ਜਾਜਕ ਅਲਆਜ਼ਾਰ ਵੱਲ ਜਾਵੇਗਾ। ਅਲਆਜ਼ਾਰ ਊਰੀਮ ਦੀ ਵਰਤੋਂ ਕਰਕੇ ਯਹੋਵਾਹ ਦਾ ਉੱਤਰ ਜਾਣੇਗਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਮੂਹ ਲੋਕ ਉਹੀ ਗੱਲ ਕਰਨਗੇ ਜੋ ਪਰਮੇਸ਼ੁਰ ਆਖਦਾ ਹੈ। ਜੇ ਉਹ ਆਖੇ, ‘ਯੁੱਧ ਕਰੋ’, ਤਾਂ ਉਹ ਯੁੱਧ ਕਰਨਗੇ। ਅਤੇ ਜੇ ਉਹ ਆਖੇ ‘ਘਰ ਜਾਉ’ ਤਾਂ ਉਹ ਘਰ ਚੱਲੇ ਜਾਣਗੇ।”"
14ਮੂਸਾ ਨੇ ਯਹੋਵਾਹ ਦਾ ਹੁਕਮ ਪ੍ਰਵਾਨ ਕਰ ਲਿਆ। ਮੂਸਾ ਨੇ ਯਹੋਸ਼ੁਆ ਨੂੰ ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਸਮੂਹ ਲੋਕਾਂ ਦੇ ਸਾਹਮਣੇ ਖੜ੍ਹੇ ਹੋਣ ਲਈ ਆਖਿਆ।"
15ਫ਼ੇਰ ਮੂਸਾ ਨੇ ਇਹ ਦਰਸਾਉਣ ਲਈ ਉਸ ਉੱਤੇ ਆਪਣੇ ਹੱਥ ਰੱਖੇ, ਕਿ ਉਹੀ ਨਵਾਂ ਆਗੂ ਸੀ। ਜਿਵੇਂ ਯਹੋਵਾਹ ਚਾਹੁੰਦਾ ਸੀ ਕਿ ਉਹ ਕਰੇ।"

16ਰੋਜ਼ਾਨਾ ਦੀਆਂ ਭੇਟਾ ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ,"
17“ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ। ਉਨ੍ਹਾਂ ਨੂੰ ਠੀਕ ਸਮੇਂ ਤੇ ਅਨਾਜ ਦੀਆਂ ਭੇਟਾਂ ਅਤੇ ਬਲੀਆਂ ਚੜ੍ਹਾਉਣ ਲਈ ਕਹਿ। ਉਹ ਮੇਰੇ ਲਈ ਸੁਗਾਤਾਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।"
18ਇਹ ਉਹ ਸੁਗਾਤਾ ਹਨ ਜਿਹੜੀਆਂ ਉਨ੍ਹਾਂ ਨੂੰ ਯਹੋਵਾਹ ਨੂੰ ਚੜ੍ਹਾਉਣੀਆਂ ਚਾਹੀਦੀਆਂ ਹਨ। ਹਰ ਰੋਜ਼, ਉਨ੍ਹਾਂ ਨੂੰ ਯਹੋਵਾਹ ਨੂੰ ਬੇਨੁਕਸ ਇੱਕ ਸਾਲ ਦੇ ਦੋ ਲੇਲੇ ਭੇਟ ਕਰਨੇ ਚਾਹੀਦੇ ਹਨ।"
19ਉਹ ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਨੂੰ ਚੜ੍ਹਾਉਣ।"
20ਇਸ ਤੋਂ ਇਲਾਵਾ ਉਹ ਇੱਕ ਕੁਆਟਰ ਜ਼ੈਤੂਨ ਵਿੱਚ ਗੁੰਨ੍ਹੇ ਹੋਏ ਮੈਦੇ ਦੇ 8 ਕੱਪ ਵੀ, ਅਨਾਜ ਦੀਆਂ ਭੇਟ ਵਜੋਂ ਦੇਣ।”"

21(ਉਨ੍ਹਾਂ ਨੇ ਸੀਨਈ ਪਰਬਤ ਉੱਤੇ ਰੋਜ਼ਾਨਾ ਭੇਟਾ ਚੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੁਗਾਤਾ ਸਨ ਜਿਨ੍ਹਾਂ ਦੀ ਸੁਗੰਧੀ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ।)"
22ਲੋਕਾਂ ਨੂੰ ਹੋਮ ਦੀਆਂ ਭੇਟਾ ਦੇ ਨਾਲ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਲੇਲੇ ਦੇ ਨਾਲ ਇੱਕ ਕੁਆਟਰ ਮੈਅ ਜ਼ਰੂਰ ਦੇਣ। ਉਸ ਪੀਣ ਦੀ ਭੇਟ ਨੂੰ ਜਗਵੇਦੀ ਉੱਤੇ ਪਵਿੱਤਰ ਸਥਾਨ ਉੱਤੇ ਚੜ੍ਹਾਉਣ। ਇਹ ਯਹੋਵਾਹ ਵਾਸਤੇ ਸੁਗਾਤ ਹੈ।"
23ਦੂਸਰਾ ਲੇਲਾ ਸ਼ਾਮ ਨੂੰ ਚੜ੍ਹਾਇਆ ਜਾਣਾ ਚਾਹੀਦਾ। ਇਸ ਨੂੰ ਵੀ ਸਵੇਰੇ ਵਾਂਗ ਹੀ ਪੀਣ ਦੀ ਭੇਟ ਦੇ ਨਾਲ ਚੜ੍ਹਾਉਣਾ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।"
24ਸਬਤ ਦੀ ਭੇਟ “ਸਬਤ ਦੇ ਦਿਨ, ਤੁਹਾਨੂੰ ਦੋ ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਨ੍ਹਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ 16 ਕੱਪ ਮੈਦਾ ਅਨਾਜ ਦੀ ਭੇਟ ਵਜੋਂ ਇੱਕ ਪੀਣ ਦੀ ਭੇਟ ਦੇ ਨਾਲ ਚੜ੍ਹਾਉਣਾ ਚਾਹੀਦਾ ਹੈ।"
25ਇਹ ਸਬਤ ਲਈ ਖਾਸ ਭੇਟ ਹੈ। ਇਹ ਭੇਟ ਰੋਜ਼ਾਨਾ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਹੈ।"
You have read Numbers 24
25 verses