1ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਯਿਮਨਾਹ-ਯਿਮਨਾਹੀਆਂ ਪਰਿਵਾਰ। ਯਿਸ਼ਵੀ-ਯਿਸ਼ਵੀਆਂ ਪਰਿਵਾਰ। ਬਰੀਯਾਹ-ਬਰੀਈਆਂ ਪਰਿਵਾਰ।"
2ਬਰੀਯਾਹ ਦੇ ਪਰਿਵਾਰ ਸਨ: ਹੇਬਰ-ਹੇਬਰੀਆਂ ਪਰਿਵਾਰ। ਮਲਕੀਏਲ-ਮਲਕੀਏਲੀਆਂ ਪਰਿਵਾਰ।"
3(ਆਸ਼ੇਰ ਦੀ ਇੱਕ ਧੀ ਵੀ ਸੀ ਜਿਸਦਾ ਨਾਮ ਸਾਰਹ ਸੀ।)"
4ਇਹ ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 53,400 ਸੀ।"
5ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਯਹਸਏਲ-ਯਹਸਏਲੀਆਂ ਪਰਿਵਾਰ। ਗੂਨੀ- ਗੂਨੀਆਂ ਪਰਿਵਾਰ।"

6ਯੇਸਰ-ਯੇਸਰੀਆਂ ਪਰਿਵਾਰ। ਸ਼ਿਲੇਮ-ਸ਼ਿਲੇਮੀਆਂ ਪਰਿਵਾਰ।"
7ਇਹ ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 45,400 ਸੀ।"
8ਇਸ ਤਰ੍ਹਾਂ ਇਸਰਾਏਲ ਦੇ ਆਦਮੀਆਂ ਦੀ ਕੁੱਲ ਗਿਣਤੀ 6,01,730 ਸੀ।"
9ਯਹੋਵਾਹ ਨੇ ਮੂਸਾ ਨੂੰ ਆਖਿਆ,"
10“ਧਰਤੀ ਫ਼ੇਰ ਵੰਡੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ। ਹਰੇਕ ਪਰਿਵਾਰ-ਸਮੂਹ ਨੂੰ ਗਿਣਤੀ ਕੀਤੇ ਗਏ ਲੋਕਾਂ ਲਈ ਧਰਤੀ ਮਿਲੇਗੀ।"

11ਵੱਡੇ ਪਰਿਵਾਰ ਨੂੰ ਵੱਧੇਰੇ ਧਰਤੀ ਮਿਲੇਗੀ ਅਤੇ ਛੋਟੇ ਪਰਿਵਾਰ ਨੂੰ ਘੱਟ ਧਰਤੀ ਮਿਲੇਗੀ। ਉਹ ਧਰਤੀ ਜਿਹੜੀ ਉਨ੍ਹਾਂ ਨੂੰ ਮਿਲੇਗੀ ਉਹ ਗਿਣਤੀ ਕੀਤੇ ਹੋਏ ਲੋਕਾਂ ਦੇ ਬਰਾਬਰ ਹੋਵੇਗੀ।"
12ਪਰ ਤੁਹਾਨੂੰ ਗੁਣੇ ਪਾਕੇ ਨਿਆਂ ਕਰਨਾ ਚਾਹੀਦਾ ਹੈ ਕਿ ਕਿਹੜੇ ਪਰਿਵਾਰ ਨੂੰ ਧਰਤੀ ਦਾ ਕਿਹੜਾ ਭਾਗ ਮਿਲੇਗਾ। ਹਰੇਕ ਪਰਿਵਾਰ-ਸਮੂਹ ਆਪਣਾ ਹਿੱਸਾ ਪ੍ਰਾਪਤ ਕਰੇਗਾ ਅਤੇ ਇਸਤੋਂ ਬਾਦ ਉਸ ਧਰਤੀ ਨੂੰ ਨਾਮ ਦਿੱਤਾ ਜਾਵੇਗਾ।"
13ਵੱਡੀ ਜਾਂ ਛੋਟੀ ਧਰਤੀ ਹਰੇਕ ਪਰਿਵਾਰ ਨੂੰ ਦਿੱਤੀ ਜਾਵੇਗੀ। ਅਤੇ ਤੁਸੀਂ ਨਿਆਂ ਕਰਨ ਲਈ ਗੁਣੇ ਪਾਵੋਂਗੇ।”"
14ਉਨ੍ਹਾਂ ਨੇ ਲੇਵੀ ਦੇ ਪਰਿਵਾਰ-ਸਮੂਹ ਦੀ ਗਿਣਤੀ ਵੀ ਕੀਤੀ। ਲੇਵੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਇਹ ਹਨ: ਗੇਰਸ਼ੋਨ-ਗੇਰਸ਼ੋਨੀਆ ਪਰਿਵਾਰ। ਕਹਾਥ-ਕਹਾਥੀਆ ਪਰਿਵਾਰ। ਮਰਾਰੀ-ਮਰਾਰੀਆ ਪਰਿਵਾਰ।"
15ਇਹ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ: ਲਿਬਨੀ ਪਰਿਵਾਰ। ਹਬਰੋਨੀ ਪਰਿਵਾਰ। ਮਹਲੀ ਪਰਿਵਾਰ। ਮੂਸ਼ੀ ਪਰਿਵਾਰ। ਕਾਰਹੀ ਪਰਿਵਾਰ। ਅਮਰਾਮ ਕਹਾਥ ਪਰਿਵਾਰ-ਸਮੂਹ ਵਿੱਚੋਂ ਸੀ।"

16ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ। ਉਹ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਮਿਸਰ ਵਿੱਚ ਜੰਮੀ ਸੀ। ਅਮਰਾਮ ਅਤੇ ਯੋਕਬਦ ਦੇ ਦੋ ਪੁੱਤਰ ਸਨ, ਹਾਰੂਨ ਅਤੇ ਮੂਸਾ। ਉਨ੍ਹਾਂ ਦੀ ਇੱਕ ਧੀ ਵੀ ਸੀ, ਮਿਰਯਮ।"
17ਹਾਰੂਨ ਨਾਦਾਮ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ।"
18ਪਰ ਨਾਦਾਬ ਅਤੇ ਅਬੀਹੂ ਮਰ ਗਏ ਸਨ। ਉਹ ਇਸ ਲਈ ਮਰ ਗਏ ਸਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਅਜਿਹੀ ਹੋਮ ਦੀ ਭੇਟ ਚੜ੍ਹਾਈ ਸੀ ਜਿਸਦੀ ਆਗਿਆ ਨਹੀਂ ਸੀ।"
19ਲੇਵੀ ਦੇ ਪਰਿਵਾਰ-ਸਮੂਹ ਵਿੱਚ ਹਰ, ਇੱਕ ਮਹੀਨੇ ਅਤੇ ਇਸਤੋਂ ਵੱਧ ਉਮਰ ਵਾਲੇ ਨਰਾਂ ਦੀ ਕੁੱਲ ਗਿਣਤੀ 23,000 ਸੀ। ਪਰ ਇਨ੍ਹਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ ਸੀ। ਉਨ੍ਹਾ ਨੂੰ ਉਸ ਧਰਤੀ ਦਾ ਉਹ ਹਿੱਸਾ ਨਹੀਂ ਮਿਲਿਆ ਜਿਹੜੀ ਯਹੋਵਾਹ ਨੇ ਹੋਰਨਾਂ ਲੋਕਾਂ ਨੂੰ ਦਿੱਤੀ ਸੀ।"
20ਮੂਸਾ ਅਤੇ ਜਾਜਕ ਅਲਆਜ਼ਾਰ ਨੇ ਇਨ੍ਹਾਂ ਸਾਰੇ ਲੋਕਾਂ ਦੀ ਗਿਣਤੀ ਉਦੋਂ ਕੀਤੀ ਜਦੋਂ ਉਹ ਮੋਆਬ ਵਿੱਚ ਯਰਦਨ ਵਾਦੀ ਵਿੱਚ ਸਨ। ਇਹ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ।"

21ਬਹੁਤ ਵਰ੍ਹੇ ਪਹਿਲਾਂ, ਸੀਨਈ ਮਾਰੂਥਲ ਵਿੱਚ ਮੂਸਾ ਅਤੇ ਜਾਜਕ ਹਾਰੂਨ ਨੇ ਇਸਰਾਏਲ ਦੇ ਲੋਕਾਂ ਦੀ ਗਿਣਤੀ ਕੀਤੀ ਸੀ। ਪਰ ਉਹ ਸਾਰੇ ਲੋਕ ਮਰ ਚੁੱਕੇ ਸਨ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਹੁਣ ਜਿਉਂਦਾ ਨਹੀਂ ਸੀ।"
22ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਦੱਸਿਆ ਸੀ ਕਿ ਉਹ ਸਾਰੇ ਹੀ ਮਾਰੂਥਲ ਅੰਦਰ ਮਾਰੇ ਜਾਣਗੇ। ਸਿਰਫ਼ ਦੋ ਬੰਦੇ ਜਿਹੜੇ ਜਿਉਂਦੇ ਬਚ ਗਏ ਸਨ ਉਹ ਸਨ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ।"
23ਸਲਾਫ਼ਹਾਦ ਦੀਆਂ ਧੀਆਂ ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ। ਸਲਾਫ਼ਹਾਦ ਦੀਆਂ ਪੰਜ ਧੀਆਂ ਸਨ। ਉਨ੍ਹਾਂ ਦੇ ਨਾਮ ਸਨ: ਮਾਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।"
24ਇਹ ਪੰਜੇ ਔਰਤਾਂ, ਮੰਡਲੀ ਵਾਲੇ ਤੰਬੂ ਵੱਲ ਗਈਆਂ ਅਤੇ ਮੂਸਾ, ਜਾਜਕ ਅਲਆਜ਼ਾਰ, ਆਗੂਆ ਅਤੇ ਇਸਰਾਏਲ ਦੇ ਸਮੂਹ ਲੋਕਾਂ ਸਾਹਮਣੇ ਖਲੋ ਗਈਆਂ। ਪੰਜਾਂ ਧੀਆਂ ਨੇ ਆਖਿਆ,"
25“ਜਦੋਂ ਅਸੀਂ ਮਾਰੂਥਲ ਵਿੱਚ ਸਫ਼ਰ ਕਰ ਰਹੀਆਂ ਸਾਂ ਤਾਂ ਸਾਡੇ ਪਿਤਾ ਦਾ ਦੇਹਾਂਤ ਹੋ ਗਿਆ। ਸਾਡੇ ਪਿਤਾ ਦੀ ਮੌਤ ਕੁਦਰਤੀ ਤੌਰ ਤੇ ਹੋਈ ਸੀ। ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਕੋਰਹ ਦੇ ਸਮੂਹ ਵਿੱਚ ਸ਼ਾਮਿਲ ਹੋ ਗਏ ਸਨ। (ਕੋਰਹ ਉਹ ਬੰਦਾ ਸੀ ਜਿਹੜਾ ਯਹੋਵਾਹ ਦੇ ਖਿਲਾਫ਼ ਹੋ ਗਿਆ ਸੀ।) ਪਰ ਸਾਡੇ ਪਿਤਾ ਦਾ ਕੋਈ ਪੁੱਤਰ ਨਹੀਂ ਸੀ।"

26ਨਤੀਜਤਨ, ਸਾਡੇ ਪਿਤਾ ਦਾ ਨਾਮ ਹਟਾ ਦਿੱਤਾ ਜਾਵੇਗਾ ਕਿਉਂਕਿ ਉਸ ਦੇ ਕੋਈ ਪੁੱਤਰ ਨਹੀਂ ਸਨ। ਇਹ ਉਚਿਤ ਨਹੀਂ ਕਿ ਸਾਡੇ ਪਿਤਾ ਦਾ ਨਾਮ ਜਾਰੀ ਨਾ ਰਹੇ। ਇਸ ਲਈ ਅਸੀਂ ਤੁਹਾਡੇ ਕੋਲੋਂ ਉਸ ਜ਼ਮੀਨ ਦਾ ਕੁਝ ਹਿੱਸਾ ਮੰਗਦੀਆਂ ਹਾਂ ਜਿਹੜੀ ਸਾਡੇ ਪਿਤਾ ਦੇ ਭਰਾਵਾਂ ਨੂੰ ਮਿਲੇਗੀ।”"
27ਇਸ ਲਈ ਮੂਸਾ ਨੇ ਯਹੋਵਾਹ ਨੂੰ ਪੁੱਛਿਆ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ।"
28ਯਹੋਵਾਹ ਨੇ ਉਸ ਨੂੰ ਆਖਿਆ,"
29“ਸਲਾਫ਼ਹਾਦ ਦੀਆਂ ਧੀਆਂ ਠੀਕ ਆਖਦੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਦੀ ਜ਼ਮੀਨ ਦਾ ਹਿੱਸਾ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਉਹ ਜ਼ਮੀਨ ਦੇ ਦਿਉ ਜਿਹੜੀ ਤੁਸੀਂ ਉਨ੍ਹਾ ਦੇ ਪਿਤਾ ਨੂੰ ਦੇਣੀ ਸੀ।”"
30“ਇਸ ਲਈ ਇਸਰਾਏਲ ਦੇ ਲੋਕਾਂ ਲਈ ਇਹ, ਬਿਧੀ ਬਣਾ ਦਿਉ, ‘ਜੇ ਕਿਸੇ ਬੰਦੇ ਦੇ ਕੋਈ ਪੁੱਤਰ ਨਾ ਹੋਵੇ ਅਤੇ ਉਹ ਮਰ ਜਾਵੇ, ਉਸਦੀ ਹਰ ਚੀਜ਼ ਉਸ ਦੀਆਂ ਧੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।"
You have read Numbers 23
30 verses