1ਉਸ ਨੇ ਆਖਿਆ, “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ 20 ਸਾਲਾਂ ਜਾਂ ਇਸਤੋਂ ਵਡੇਰੇ ਹਨ ਅਤੇ ਉਨ੍ਹਾਂ ਦੀ ਪਰਿਵਾਰਾਂ ਸਮੇਤ ਸੂਚੀ ਬਣਾਉ। ਇਹ ਉਹ ਲੋਕ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਹਨ।”"
2ਇਹ ਯਰੀਹੋ ਦੇ ਸਾਹਮਣੇ ਪਾਸੇ ਯਰਦਨ ਨਦੀ ਦੇ ਨੇੜੇ ਸੀ। ਇਸ ਲਈ ਮੂਸਾ ਅਤੇ ਅਲਆਜ਼ਾਰ ਨੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ,"
3“ਤੁਹਾਨੂੰ ਹਰ ਉਸ ਬੰਦੇ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜਾ 20 ਸਾਲਾਂ ਜਾਂ ਇਸਤੋਂ ਵਡੇਰੀ ਉਮਰ ਦਾ ਹੈ। ਯਹੋਵਾਹ ਨੇ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ।” ਇਹ ਇਸਰਾਏਲ ਦੇ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਹੜੇ ਮਿਸਰ ਵਿੱਚੋਂ ਬਾਹਰ ਆਏ ਸਨ:"
4ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਹਿਲੋਠਾ ਪੁੱਤਰ ਸੀ। ਪਰਿਵਾਰ ਸਨ: ਹਨੋਕ-ਹਨੋਕੀਆ ਪਰਿਵਾਰ। ਪੱਲੂ-ਪੱਲੂਆ ਪਰਿਵਾਰ।"
5ਹਸਰੋਨ-ਹਸਰੋਨੀਆ ਪਰਿਵਾਰ। ਕਰਮੀ-ਕਰਮੀਆ ਪਰਿਵਾਰ।"

6ਇਹ ਰਊਬੇਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਨ੍ਹਾਂ ਵਿੱਚ ਕੁੱਲ 43,730 ਆਦਮੀ ਸਨ।"
7ਪੱਲੂ ਦਾ ਪੁੱਤਰ ਸੀ ਅਲੀਆਬ।"
8ਅਲੀਆਬ ਦੇ ਤਿੰਨ ਪੁੱਤਰ ਸਨ-ਨਮੂਏਲ, ਦਾਥਾਨ ਅਤੇ ਅਬੀਰਾਮ। ਚੇਤੇ ਕਰੋ, ਦਾਥਾਨ ਅਤੇ ਅਬੀਰਾਮ ਉਹ ਦੋ ਆਗੂ ਸਨ ਜਿਹੜੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਹੋ ਗਏ ਸਨ। ਉਹ ਕੋਰਹ ਦੇ ਪਿੱਛੇ ਲੱਗੇ ਸਨ ਜਦੋਂ ਕੋਰਹ ਯਹੋਵਾਹ ਦੇ ਵਿਰੁੱਧ ਹੋ ਗਿਆ ਸੀ।"
9ਇਹ ਉਹ ਸਮਾਂ ਸੀ ਜਦੋਂ ਧਰਤੀ ਪਾਟ ਗਈ ਸੀ ਅਤੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਨਿਗਲ ਗਈ ਸੀ। ਅਤੇ 250 ਆਦਮੀ ਮਾਰੇ ਗਏ ਸਨ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਸੀ।"
10ਪਰ ਕੋਰਹ ਪਰਿਵਾਰ ਦੇ ਹੋਰ ਲੋਕ ਵੀ ਸਨ ਜਿਹੜੇ ਮਾਰੇ ਨਹੀਂ ਗਏ ਸਨ।"

11ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਨਮੂਏਲ-ਨਮੂਏਲੀਆਂ ਪਰਿਵਾਰ। ਯਮੀਨ-ਯਮੀਨੀਆ ਪਰਿਵਾਰ। ਯਾਕੀਨ-ਯਾਕਾਨੀਆਂ ਪਰਿਵਾਰ।"
12ਜ਼ਰਹ-ਜ਼ਰਹੀਆਂ ਪਰਿਵਾਰ। ਸ਼ਾਊਲ-ਸ਼ਾਊਲੀਆਂ ਪਰਿਵਾਰ।"
13ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਸ ਵਿੱਚ ਕੁੱਲ 22,200 ਅਦਮੀ ਸਨ।"
14ਇਹ ਗਾਦ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਸਫ਼ੋਨ-ਸਫ਼ੋਨੀਆਂ ਪਰਿਵਾਰ। ਹੱਗੀ-ਹੱਗੀਆਂ ਪਰਿਵਾਰ। ਸੂਨੀ-ਸੂਨੀਆਂ ਪਰਿਵਾਰ।"
15ਆਜ਼ਨੀ-ਆਜ਼ਨੀਆਂ ਪਰਿਵਾਰ। ਏਰੀ-ਏਰੀਆਂ ਪਰਿਵਾਰ।"

16ਅਰੋਦ-ਅਰੋਦੀਆਂ ਪਰਿਵਾਰ। ਅਰਏਲੀ-ਅਰਏਲੀਆਂ ਪਰਿਵਾਰ।"
17ਇਹ ਪਰਿਵਾਰ ਗਾਦ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਇਸ ਵਿੱਚ ਕੁੱਲ 40,500 ਆਦਮੀ ਸਨ।"
18ਇਹ ਯਹੂਦਾਹ ਦੇ ਪਰਿਵਾਰ-ਸਮੂਹ ਦੇ ਪਰਿਵਾਰ ਹਨ: ਸ਼ੇਲਾਹ-ਸ਼ੇਲਾਹੀਆਂ ਪਰਿਵਾਰ। ਪਰਸ-ਪਰਸੀਆਂ ਪਰਿਵਾਰ। ਜ਼ਰਹ-ਜ਼ਰਹੀਆਂ ਪਰਿਵਾਰ। (ਯਹੂਦਾਹ ਦੇ ਦੋ ਪੁੱਤਰ, ਏਰ ਅਤੇ ਓਨਾਨ ਕਨਾਨ ਵਿੱਚ ਮਾਰੇ ਗਏ ਸਨ।)"
19ਇਹ ਪਰਸ ਦੇ ਪਰਿਵਾਰ ਸਨ: ਹਸਰੋਨ-ਹਸਰੋਨੀਆਂ ਪਰਿਵਾਰ। ਹਮੂਲ-ਹਮੂਲੀਆਂ ਪਰਿਵਾਰ।"
20ਇਹ ਪਰਿਵਾਰ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 76,500 ਸੀ।"

21ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਤੋਲਾ-ਤੋਲੀਆਂ ਪਰਿਵਾਰ। ਪੁੱਵਾਹ-ਪੂਨੀਆਂ ਪਰਿਵਾਰ।"
22ਯਾਸੂਬ-ਯਾਸੂਬੀਆਂ ਪਰਿਵਾਰ। ਸ਼ਿਮਰੋਨ-ਸ਼ਿਮਰੋਨੀਆਂ ਪਰਿਵਾਰ।"
23ਇਹ ਪਰਿਵਾਰ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 64,300 ਸੀ।"
24ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਸਰਦ-ਸਰਦੀਆਂ ਪਰਿਵਾਰ। ਏਲੋਨ-ਏਲੋਨੀਆਂ ਪਰਿਵਾਰ। ਯਹਲਏਲ-ਯਹਲਏਲੀਆਂ ਪਰਿਵਾਰ।"
25ਇਹ ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਆਦਮੀਆਂ ਦੀ ਕੁੱਲ ਗਿਣਤੀ 60,500 ਸੀ।"

26ਯੂਸੁਫ਼ ਦੇ ਦੋ ਪੁੱਤਰ ਸਨ ਮਨੱਸ਼ਹ ਅਤੇ ਅਫ਼ਰਾਈਮ ਹਰ ਪੁੱਤਰ ਆਪੋ-ਆਪਣੇ ਪਰਿਵਾਰ ਨਾਲ ਇੱਕ ਪਰਿਵਾਰ-ਸਮੂਹ ਬਣ ਗਿਆ।"
27ਮਨੱਸ਼ਹ ਦੇ ਪਰਿਵਾਰ ਸਨ: ਮਾਕੀਰ-ਮਾਕੀਰੀਆਂ ਪਰਿਵਾਰ। (ਮਾਕੀਰ ਗਿਲਆਦ ਦਾ ਪਿਤਾ ਸੀ।) ਗਿਲਆਦ-ਗਿਲਆਦੀਆਂ ਪਰਿਵਾਰ।"
28ਗਿਲਆਦ ਦੇ ਪਰਿਵਾਰ ਸਨ: ਈਅਜ਼ਰ-ਈਅਜ਼ਰੀਆਂ ਪਰਿਵਾਰ। ਹੇਲਕ-ਹੇਲਕੀਆਂ ਪਰਿਵਾਰ।"
29ਅਸਰੀਏਲ-ਅਸਰੀਏਲੀਆਂ ਪਰਿਵਾਰ। ਸ਼ਕਮ-ਸ਼ਕਮੀਆਂ ਪਰਿਵਾਰ।"
30ਸ਼ਮੀਦਾ-ਸ਼ਮੀਦਾਈਆਂ ਪਰਿਵਾਰ। ਹੇਫ਼ਰ-ਹੇਫ਼ਰੀਆਂ ਪਰਿਵਾਰ।"

31ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਪਰ ਉਸਦਾ ਕੋਈ ਪੁੱਤਰ ਨਹੀਂ ਸੀ-ਸਿਰਫ਼ ਧੀਆਂ ਸਨ। ਉਸ ਦੀਆਂ ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।"
32ਉਹ ਸਾਰੇ ਮਨੱਸ਼ਹ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 52,700 ਸੀ।"
33ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ: ਸੂਥਲਹ-ਸੂਥਲਹੀਆਂ ਪਰਿਵਾਰ। ਬਕਰ-ਬਕਰੀਆਂ ਪਰਿਵਾਰ। ਬਹਨ-ਬਹਨੀਆਂ ਪਰਿਵਾਰ।"
34ਏਰਾਨ ਸੂਥਲਹ ਪਰਿਵਾਰ ਵਿੱਚੋਂ ਸੀ। ਏਰਾਨ ਦਾ ਪਰਿਵਾਰ ਏਰਾਨੀਆਂ ਪਰਿਵਾਰ ਸੀ।"
35ਇਹ ਅਫ਼ਰਾਈਮ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਕੁੱਲ ਆਦਮੀਆਂ ਦੀ ਗਿਣਤੀ 32,500 ਸੀ। ਉਹ ਸਾਰੇ ਲੋਕ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚੋਂ ਸਨ।"

36ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਬਲਾ-ਬਲੀਆਂ ਪਰਿਵਾਰ। ਅਸ਼ਬੇਲ-ਅਸ਼ਬੇਲੀਆਂ ਪਰਿਵਾਰ। ਅਹੀਰਾਮ-ਅਹੀਰਾਮੀਆਂ ਪਰਿਵਾਰ।"
37ਸ਼ਫ਼ੂਫ਼ਾਮ-ਸ਼ਫ਼ੂਫ਼ਾਮੀਆਂ ਪਰਿਵਾਰ ਹੂਫ਼ਾਮ-ਹੂਫ਼ਾਮੀਆਂ ਪਰਿਵਾਰ।"
38ਬਲਾ ਦੇ ਪਰਿਵਾਰ ਸਨ: ਅਰਦ-ਅਰਦੀਆਂ ਪਰਿਵਾਰ। ਨਆਮਾਨ-ਨਆਮਾਨੀਆਂ ਪਰਿਵਾਰ।"
39ਇਹ ਸਾਰੇ ਪਰਿਵਾਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 45,600 ਸੀ।"
40ਦਾਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਸ਼ੂਹਾਮ-ਸ਼ੂਹਾਮੀਆਂ ਪਰਿਵਾਰ-ਸਮੂਹ। ਇਹ ਦਾਨ ਦੇ ਪਰਿਵਾਰ-ਸਮੂਹ ਦਾ ਪਰਿਵਾਰ ਸੀ।"

41ਸ਼ੂਹਾਮ ਪਰਿਵਾਰ-ਸਮੂਹ ਦੇ ਬਹੁਤ ਸਾਰੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 64,400 ਸੀ।"
You have read Numbers 22
41 verses