Lumina
Numbers

The Brazen Serpent

Numbers 21·Punjabi Bible

1ਇਸਰਾਏਲ ਨਿਮ੍ਰ ਅਤੇ ਲੰਮੇ ਪਏ ਹੋਏ ਸ਼ੇਰ ਵਾਂਗ ਹੈ। ਹਾਂ ਉਹ ਇੱਕ ਜਵਾਨ ਸ਼ੇਰ ਵਰਗੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਜਗਾਉਣਾ ਨਹੀਂ ਚਾਹੁੰਦਾ। ਉਨ੍ਹਾਂ ਨੂੰ ਅਸੀਸ ਮਿਲੇ ਜੋ ਉਨ੍ਹਾਂ ਨੂੰ ਅਸੀਸ ਦੇਣ ਅਤੇ ਉਹ ਸਰਾਪੇ ਜਾਣ ਜੋ ਉਨ੍ਹਾਂ ਨੂੰ ਸਰਾਪਣ।”"

2ਬਾਲਾਕ ਬਿਲਆਮ ਉੱਤੇ ਬਹੁਤ ਕਰੋਧਵਾਨ ਹੋ ਗਿਆ ਅਤੇ ਉਸ ਨੇ ਆਪਣੇ ਹੱਥ ਇਕੱਠੇ ਵਜਾਕੇ ਉਸ ਨੂੰ ਆਖਿਆ, “ਮੈਂ ਤੈਨੂੰ ਆਪਣੇ ਦੁਸ਼ਮਣਾ ਨੂੰ ਸਰਾਪਣ ਲਈ ਬੁਲਾਇਆ ਸੀ ਪਰ ਤੂੰ ਉਨ੍ਹਾਂ ਨੂੰ ਤਿੰਨ ਵਾਰੀ ਅਸੀਸ ਦੇ ਦਿੱਤੀ।"

3ਹੁਣ ਇੱਥੋਂ ਚੱਲਾ ਜਾ ਅਤੇ ਘਰ ਪਰਤ ਜਾ। ਮੈਂ ਤੈਨੂੰ ਆਖਿਆ ਸੀ ਕਿ ਮੈਂ ਤੈਨੂੰ ਬਹੁਤ ਚੰਗਾ ਇਨਾਮ ਦਿਆਂਗਾ। ਪਰ ਯਹੋਵਾਹ ਨੇ ਤੇਰੇ ਕੋਲੋਂ ਤੇਰਾ ਇਨਾਮ ਖੋਹ ਲਿਆ ਹੈ।”"

4ਬਿਲਆਮ ਨੇ ਬਾਲਾਕ ਨੂੰ ਆਖਿਆ, “ਕੀ ਮੈਂ, ਮੇਰੇ ਕੋਲ ਭੇਜੇ ਤੇਰੇ ਸੰਦੇਸ਼ਵਾਹਕਾਂ ਨੂੰ ਨਹੀਂ ਆਖਿਆ ਸੀ,"

5‘ਭਾਵੇਂ ਜੇ ਬਾਲਾਕ ਆਪਣਾ ਖੂਬਸੂਰਤ ਮਹਿਲ ਸੋਨੇ ਅਤੇ ਚਾਂਦੀ ਨਾਲ ਭਰਕੇ ਮੈਨੂੰ ਦੇਵੇ। ਮੈਂ ਖੁਦ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਕਰ ਸੱਕਦਾ ਅਤੇ ਯਹੋਵਾਹ ਦੇ ਹੁਕਮ ਦੇ ਖਿਲਾਫ਼ ਨਹੀਂ ਜਾ ਸੱਕਦਾ।’ ਮੈਨੂੰ ਉਹੀ ਆਖਣਾ ਪੈਂਦਾ ਹੈ ਜੋ ਯਹੋਵਾਹ ਆਖਦਾ ਹੈ।"

Numbers 21 illustration - Numbers Chapter 21

6ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ। ਪਰ ਮੈਂ ਤੈਨੂੰ ਇਹ ਚਿਤਾਵਨੀ ਦਿੰਦਾ ਹਾਂ। ਮੈਂ ਤੈਨੂੰ ਦੱਸਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਸਰਾਏਲ ਦੇ ਇਹ ਲੋਕ ਤੇਰੇ ਨਾਲ ਅਤੇ ਤੇਰੇ ਲੋਕਾਂ ਨਾਲ ਕੀ ਕਰਨਗੇ।”"

7ਬਿਲਆਮ ਦਾ ਆਖਰੀ ਸੰਦੇਸ਼ ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆਂ: “ਇਹ ਸੰਦੇਸ਼ ਬਓਰ ਦੇ ਪੁੱਤਰ, ਬਿਲਆਮ ਵੱਲੋਂ ਹੈ। ਮੈਂ ਆਖਦਾ ਹਾਂ, ਜੋ ਮੈਂ ਸਾਫ਼-ਸਾਫ਼ ਦੇਖਦਾ ਹਾਂ।"

8ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ। ਮੈਂ ਉਹੀ ਸਿੱਖਿਆ ਜੋ ਮੈਨੂੰ ਪਰਮੇਸ਼ੁਰ ਸਰਬ-ਉੱਚ ਨੇ ਸਿੱਖਾਇਆ। ਮੈਂ ਦੇਖਿਆ, ਜੋ ਵੀ ਮੈਨੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ। ਮੈਂ ਨਿਮਰ ਹੋਕੇ ਦੱਸਦਾ ਹਾਂ ਜੋ ਵੀ ਮੈਂ ਸਾਫ਼-ਸਾਫ਼ ਦੇਖਦਾ ਹਾਂ।"

9“ਮੈਂ ਯਹੋਵਾਹ ਨੂੰ ਆਉਂਦਿਆ ਦੇਖਦਾ ਹਾਂ, ਪਰ ਛੇਤੀ ਨਹੀ। ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਤਾਰਾ ਆਵੇਗਾ। ਇਸਰਾਏਲ ਦੇ ਲੋਕਾਂ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ। ਉਹ ਹਾਕਮ, ਮੋਆਬੀ ਲੋਕਾਂ ਦੇ ਸਿਰ ਭਂਨੇਗਾ। ਉਹ ਹਾਕਮ, ਸੇਥ ਦੇ ਸਮੂਹ ਪੁੱਤਰਾਂ ਦੇ ਸਿਰ ਭੰਨ ਦੇਵੇਗਾ।"

10ਇਸਰਾਏਲ ਮਜ਼ਬੂਤ ਹੋ ਜਾਵੇਗਾ ਅਤੇ ਅਦੋਮ ਦੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ! ਉਹ ਸੇਈਰ, ਆਪਣੇ ਦੁਸ਼ਮਣ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।"

Numbers 21 illustration - Numbers Chapter 21

11“ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ, ਉਹ ਹਾਕਮ, ਉਸ ਸ਼ਹਿਰ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਤਬਾਹ ਕਰ ਦੇਵੇਗਾ।”"

12ਫ਼ੇਰ ਬਿਲਆਮ ਨੇ ਅਮਾਲੇਕੀ ਲੋਕਾਂ ਨੂੰ ਦੇਖਿਆ ਅਤੇ ਇਹ ਸ਼ਬਦ ਉਚਾਰੇ: “ਅਮਾਲੇਕ ਸਮੂਹ ਕੌਮਾਂ ਨਾਲੋਂ ਤਾਕਤਵਰ ਹੈ। ਪਰ ਅਮਾਲੇਕ ਵੀ ਤਬਾਹ ਹੋ ਜਾਏਗਾ!”"

13ਫ਼ੇਰ ਬਿਲਆਮ ਨੇ ਕੇਨੀ ਲੋਕਾਂ ਵੱਲ ਦੇਖਿਆ ਅਤੇ ਇਹ ਸ਼ਬਦ ਉੱਚਾਰੇ: “ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡਾ ਦੇਸ਼ ਸੁਰੱਖਿਅਤ ਹੈ ਜਿਵੇਂ ਪੰਛੀ ਉੱਚੇ ਪਰਬਤ ਬਣਾਏ ਆਲ੍ਹਣੇ ਅੰਦਰ ਬੈਠਾ ਹੋਵੇ।"

14ਪਰ ਤੁਸੀਂ ਕੇਨੀ ਲੋਕ ਤਬਾਹ ਕੀਤੇ ਜਾਵੋਂਗੇ ਜਦੋਂ ਅੱਸ਼ੂਰ ਤੁਹਾਨੂੰ ਕੈਦੀ ਬਣਾਕੇ ਲੈ ਜਾਵੇਗਾ।”"

15ਫ਼ੇਰ ਬਿਲਆਮ ਨੇ ਇਹ ਸ਼ਬਦ ਆਖੇ: “ਹਾਏ! ਕੌਣ ਜਿਉਂ ਸੱਕਦਾ ਹੈ ਜਦੋਂ ਪਰਮੇਸ਼ੁਰ ਅਜਿਹਾ ਕਰੇ?"

Numbers 21 illustration - Numbers Chapter 21

16ਆਉਣਗੇ ਜਹਾਜ਼ ਕਿਬਰਸ ਵਲੋ, ਹਰਾ ਦੇਣਗੇ ਉਹ ਅਸੀਂਰੀਆ ਅਤੇ ਏਬਰ ਨੂੰ ਪਰ ਤਬਾਹ ਹੋ ਜਾਵੇਗਾ ਉਹ ਜਹਾਜ਼ ਵੀ।”"

17ਫ਼ੇਰ ਬਿਲਆਮ ਉੱਠ ਖਲੋਇਆ ਅਤੇ ਵਾਪਸ ਘਰ ਨੂੰ ਮੁੜ ਪਿਆ। ਬਾਲਾਕ ਵੀ ਆਪਣੇ ਰਾਹ ਚੱਲਿਆ ਗਿਆ।"

18ਪਓਰ ਵਿਖੇ ਇਸਰਾਏਲ ਇਸਰਾਏਲ ਦੇ ਲੋਕਾਂ ਨੇ ਅਕੇਸੀਆ ਦੇ ਲਾਗੇ ਡੇਰਾ ਲਾਇਆ ਹੋਇਆ ਸੀ। ਉਸ ਸਮੇਂ, ਆਦਮੀਆਂ ਨੇ ਮੋਆਬੀ ਔਰਤਾਂ ਨਾਲ ਜਿਸਨੀ ਪਾਪ ਕਰਨੇ ਸ਼ੁਰੂ ਕਰ ਦਿੱਤੇ।"

19ਮੋਆਬੀ ਔਰਤਾਂ ਨੇ ਆਦਮੀਆ ਨੂੰ ਆਪਣੇ ਦੇਵਤਿਆ ਅੱਗੇ ਬਲੀਆਂ ਚੜ੍ਹਾਉਣ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਇਸਰਾਏਲੀਆਂ ਨੇ ਉਨ੍ਹਾ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਬਲੀਆ ਦਾ ਭੋਜਨ ਖਾਧਾ। ਉਹ ਦੇਵਤੇ ਪਓਰ ਬਆਲ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਉਨ੍ਹਾਂ ਦੇ ਨਾਲ ਬਹੁਤ ਗੁੱਸੇ ਹੋ ਗਿਆ।"

20ਯਹੋਵਾਹ ਨੇ ਮੂਸਾ ਨੂੰ ਆਖਿਆ, “ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ। ਫ਼ੇਰ ਉਨ੍ਹਾਂ ਨੂੰ ਧੁੱਪੇ ਯਹੋਵਾਹ ਦੇ ਸਾਹਮਣੇ ਫ਼ਾਂਸੀ ਦੇ ਦੇਵੀ ਤਾਂ ਜੋ ਹਰ ਕੋਈ ਵੇਖ ਸੱਕੇ। ਫ਼ੇਰ ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਆਪਣਾ ਗੁੱਸਾ ਨਹੀਂ ਦਰਸਾਵੇਗਾ।”"

Numbers 21 illustration - Numbers Chapter 21

21ਇਸ ਲਈ ਮੂਸਾ ਨੇ ਇਸਰਾਏਲ ਦੇ ਨਿਆਂਕਾਰਾ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪੋ-ਆਪਣੇ ਪਰਿਵਾਰ-ਸਮੂਹ ਵਿੱਚੋਂ ਅਜਿਹੇ ਬੰਦਿਆ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਝੂਠੇ ਦੇਵਤੇ ਪਓਰ ਦੇ ਬਆਲ ਦੀ ਉਪਾਸਨਾ ਕਰਨ ਵਿੱਚ ਅਗਵਾਈ ਕੀਤੀ। ਫ਼ੇਰ ਤੁਹਾਨੂੰ ਉਨ੍ਹਾਂ ਸਮੂਹ ਆਦਮੀਆ ਨੂੰ ਮਾਰ ਦੇਣਾ ਚਾਹੀਦਾ ਹੈ।”"

22ਉਸ ਸਮੇਂ, ਮੂਸਾ ਅਤੇ ਇਸਰਾਏਲ ਦੇ ਸਮੂਹ ਬਜ਼ੁਰਗ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋਏ ਸਨ। ਇੱਕ ਇਸਰਾਏਲੀ ਆਦਮੀ ਕਿਸੇ ਮਿਦਯਾਨੀ ਔਰਤ ਨੂੰ ਆਪਣੇ ਭਰਾਵਾ ਲਈ ਘਰ ਲੈ ਆਇਆ। ਉਸ ਨੇ ਅਜਿਹਾ ਉਸ ਥਾਂ ਕੀਤਾ ਜਿੱਥੇ ਮੂਸਾ ਅਤੇ ਸਮੂਹ ਆਗੂ ਦੇਖ ਸੱਕਦੇ ਸਨ। ਮੂਸਾ ਅਤੇ ਸਾਰੇ ਆਗੂ ਬਹੁਤ ਉਦਾਸ ਹੋ ਗਏ।"

23ਫ਼ੀਨਹਾਸ, ਅਲਆਜ਼ਾਰ ਦਾ ਪੁੱਤਰ ਅਤੇ ਜਾਜਕ ਹਾਰੂਨ ਦਾ ਪੋਤਰਾ ਸੀ। ਉਸ ਨੇ ਉਸ ਆਦਮੀ ਨੂੰ ਔਰਤ ਨੂੰ ਡੇਰੇ ਅੰਦਰ ਲਿਆਉਂਦਿਆ ਦੇਖ ਲਿਆ। ਇਸ ਲਈ ਉਹ ਲੋਕਾਂ ਵਿੱਚਕਾਰੋਂ ਉੱਠਿਆ ਅਤੇ ਆਪਣਾ ਬਰਛਾ ਲਿਆ।"

24ਉਸ ਨੇ ਇਸਰਾਏਲੀ ਆਦਮੀ ਦਾ ਤੰਬੂ ਤੱਕ ਪਿੱਛਾ ਕੀਤਾ। ਫ਼ੇਰ ਉਸ ਨੇ ਬਰਛੇ ਨਾਲ ਇਸਰਾਏਲੀ ਆਦਮੀ ਅਤੇ ਮਿਦਯਾਨੀ ਔਰਤ ਨੂੰ ਉਸ ਦੇ ਤੰਬੂ ਅੰਦਰ ਮਾਰ ਦਿੱਤਾ। ਉਸ ਨੇ ਬਰਛਾ ਦੋਹਾਂ ਦੇ ਸਰੀਰਾਂ ਅੰਦਰ ਖੋਭ ਦਿੱਤਾ। ਉਸ ਸਮੇਂ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਹੋਈ ਸੀ। ਪਰ ਜਦੋਂ ਫ਼ੀਨਹਾਸ ਏ ਇਨ੍ਹਾਂ ਦੋਹਾਂ ਨੂੰ ਮਾਰ ਦਿੱਤਾ, ਬਿਮਾਰੀ ਖਤਮ ਹੋ ਗਈ।"

25ਕੁੱਲ 24,000 ਬੰਦੇ ਇਸ ਮਹਾਮਾਰੀ ਨਾਲ ਮਾਰੇ ਗਏ ਸਨ।"

Numbers 21 illustration - Numbers Chapter 21

26ਯਹੋਵਾਹ ਨੇ ਮੂਸਾ ਨੂੰ ਆਖਿਆ,"

27“ਮੇਰੇ ਮਨ ਵਿੱਚ ਆਪਣੇ ਲੋਕਾਂ ਲਈ ਬਹੁਤ ਪਿਆਰ ਹੈ-ਮੈਂ ਚਾਹੁੰਦਾ ਹਾਂ ਕਿ ਉਹ ਸਿਰਫ਼ ਮੇਰੇ ਹੀ ਰਹਿਣ। ਅਲਆਜ਼ਾਰ ਦੇ ਪੁੱਤਰ ਫ਼ੀਨਹਾਸ, ਜਾਜਕ ਹਾਰੂਨ ਦੇ ਪੋਤਰੇ ਨੇ ਲੋਕਾਂ ਨੂੰ ਮੇਰੇ ਕਹਿਰ ਤੋਂ ਬਚਾ ਲਿਆ। ਉਸ ਨੇ ਅਜਿਹਾ ਮੇਰੇ ਲੋਕਾਂ ਵਾਸਤੇ ਇਨ੍ਹਾਂ ਭਾਵਾਂ ਦੇ ਪ੍ਰਗਟਾਵੇ ਰਾਹੀਂ ਕੀਤਾ। ਇਸ ਲਈ ਮੈਂ ਲੋਕਾਂ ਨੂੰ ਉਸ ਤਰ੍ਹਾਂ ਨਹੀਂ ਮਾਰਾਂਗਾ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ।"

28ਫ਼ੀਨਹਾਸ ਨੂੰ ਆਖ ਕਿ ਮੈਂ ਉਸ ਨੂੰ ਆਪਣੀ ਸ਼ਾਂਤੀ ਦੀ ਬਿਧੀ ਦੇ ਰਿਹਾ ਹਾਂ।"

29ਇਕਰਾਰਨਾਮਾ ਇਹ ਹੈ: ਉਹ ਅਤੇ ਉਸਤੋਂ ਬਾਦ, ਉਸਦਾ ਸਾਰਾ ਪਰਿਵਾਰ ਹਮੇਸ਼ਾ ਜਾਜਕ ਹੋਣਗੇ। ਕਿਉਂਕਿ ਉਸ ਦੇ ਦਿਲ ਵਿੱਚ ਆਪਣੇ ਪਰਮੇਸ਼ੁਰ ਲਈ ਡੂੰਘੀਆਂ ਭਾਵਨਾਵਾਂ ਸਨ। ਅਤੇ ਉਸ ਨੇ ਉਹ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਣਾਇਆ।”"

30ਉਸ ਇਸਰਾਏਲੀ ਆਦਮੀ ਦਾ ਨਾਮ, ਸਾਲੂ ਦਾ ਪੁੱਤਰ ਜ਼ਿਮਰੀ ਸੀ, ਜਿਹੜਾ ਮਿਦਯਾਨੀ ਔਰਤ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਸੀ।"

Numbers 21 illustration - Numbers Chapter 21

31ਅਤੇ ਜਿਹੜੀ ਮਿਦਯਾਨੀ ਔਰਤ ਮਾਰੀ ਗਈ ਸੀ ਉਸਦਾ ਨਾਮ ਕਾਜ਼ਬੀ ਸੀ। ਉਹ ਸੂਰ ਦੀ ਧੀ ਸੀ। ਸੂਰ ਇੱਕ ਮਿਦਯਾਨੀ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਅਤੇ ਮੁਖੀਆ ਸੀ।"

32ਯਹੋਵਾਹ ਨੇ ਮੂਸਾ ਨੂੰ ਆਖਿਆ,"

33“ਮਿਦਯਾਨੀ ਲੋਕ ਤੁਹਾਡੇ ਦੁਸ਼ਮਣ ਹਨ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਮਾਰ ਦਿਉ।"

34ਉਨ੍ਹਾਂ ਨੇ ਪਹਿਲਾਂ ਹੀ ਤੁਹਾਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ। ਉਨ੍ਹਾਂ ਨੇ ਪਓਰ ਵਿਖੇ ਤੁਹਾਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਨੇ ਤੁਹਾਨੂੰ ਕਾਜ਼ਬੀ ਨਾਮ ਦੀ ਇੱਕ ਔਰਤ ਰਾਹੀਂ ਧੋਖਾ ਦਿੱਤਾ। ਉਹ ਇੱਕ ਮਿਦਯਾਨੀ ਆਗੂ ਦੀ ਧੀ ਸੀ। ਪਰ ਉਹ ਉਦੋਂ ਮਾਰੀ ਗਈ ਸੀ ਜਦੋਂ ਪਓਰ ਵਾਲੀ ਘਟਨਾ ਕਾਰਣ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਸੀ।”"

35ਲੋਕਾਂ ਦੀ ਗਿਣਤੀ ਕੀਤੀ ਗਈ ਮਹਾਮਾਰੀ ਤੋਂ ਮਗਰੋਂ ਯਹੋਵਾਹ ਨੇ ਮੂਸਾ ਅਤੇ ਜਾਜਕ ਹਾਰੂਨ ਦੇ ਪੁੱਤਰ ਅਲਆਜ਼ਾਰ ਨਾਲ ਗੱਲ ਕੀਤੀ।"

Chapter Complete

You have read Numbers 21

35 verses