1ਕੌਣ ਯਾਕੂਬ ਦੇ ਲੋਕਾਂ ਨੂੰ ਗਿਣ ਸੱਕਦਾ ਹੈ? ਉਹ ਰੇਤ ਦੇ ਕਿਣਕਿਆਂ ਵਾਂਗ ਅਨਗਿਣਤ ਹਨ। ਕੋਈ ਇਸਰਾਏਲ ਦੇ ਇੱਕ ਚੁਥਾਈ ਲੋਕਾਂ ਦੀ ਵੀ ਗਿਣਤੀ ਨਹੀਂ ਕਰ ਸੱਕਦਾ। ਮੈਨੂੰ ਇੱਕ ਨੇਕ ਇਨਸਾਨ ਵਾਂਗੂ ਮਰਨ ਦਿਉ। ਮੇਰੀ ਜ਼ਿੰਦਗੀ ਨੂੰ ਉਨ੍ਹਾਂ ਵਾਂਗ ਖੁਸ਼ੀ ਨਾਲ ਭਰੀ ਹੋਈ ਨੂੰ ਖਤਮ ਹੋਣ ਦਿਉ।”"
2ਬਾਲਾਕ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਸੱਦਿਆ ਸੀ। ਪਰ ਤੂੰ ਤਾਂ ਸਿਰਫ਼ ਉਨ੍ਹਾਂ ਨੂੰ ਅਸੀਸ ਦਿੱਤੀ ਹੈ।”"
3ਪਰ ਬਿਲਆਮ ਨੇ ਜਵਾਬ ਦਿੱਤਾ, “ਮੈਨੂੰ ਉਹੀ ਗੱਲਾਂ ਆਖਣੀਆਂ ਪੈਂਦੀਆਂ ਹਨ ਜਿਹੜੀਆਂ ਉਹ ਮੇਰੇ ਪਾਸੋਂ ਅਖਵਾਉਂਦਾ ਹੈ।”"
4ਫ਼ੇਰ ਬਾਲਾਕ ਨੇ ਉਸ ਨੂੰ ਆਖਿਆ, “ਇਸ ਲਈ ਮੇਰੇ ਨਾਲ ਕਿਸੇ ਹੋਰ ਥਾਂ ਉੱਤੇ ਆ। ਇਸ ਥਾਂ ਤੋਂ ਤੂੰ ਉਨ੍ਹਾਂ ਸਾਰਿਆਂ ਨੂੰ ਨਹੀਂ ਵੇਖ ਸੱਕਦਾ, ਤੂੰ ਸਿਰਫ਼ ਉਨ੍ਹਾਂ ਲੋਕਾਂ ਦੇ ਇੱਕ ਹਿੱਸੇ ਨੂੰ ਹੀ ਦੇਖ ਸੱਕਦਾ ਹੈ। ਹੋ ਸੱਕਦਾ ਹੈ ਕਿ ਉਸ ਥਾਂ ਤੋਂ ਤੂੰ ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ ਸੱਕੇਂ।”"
5ਇਸ ਲਈ ਬਾਲਾਕ ਬਿਲਆਮ ਨੂੰ ਸੋਫ਼ੀਮ ਦੇ ਖੇਤਾਂ ਨੂੰ ਲੈ ਗਿਆ। ਇਹ ਥਾਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਸੀ। ਉਸ ਥਾਂ ਉੱਤੇ, ਬਾਲਾਕ ਨੇ ਸੱਤ ਜਗਵੇਦੀਆਂ ਬਣਾਈਆ ਅਤੇ ਫ਼ੇਰ ਤੋਂ ਹਰੇਕ ਜਗਵੇਦੀ ਉੱਤੇ ਉਸ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜ੍ਹਾਇਆ।"

6ਇਸ ਲਈ ਬਿਲਆਮ ਨੇ ਬਾਲਾਕ ਨੂੰ ਆਖਿਆ, “ਆਪਣੀ ਬਲੀ ਦੇ ਕੋਲ ਖਲੋ। ਮੈਂ ਉਸ ਥਾਂ ਉੱਤੇ ਜਾਕੇ ਯਹੋਵਾਹ ਨੂੰ ਮਿਲਾਂਗਾ।”"
7ਇਸ ਤਰ੍ਹਾਂ ਯਹੋਵਾਹ ਬਿਲਆਮ ਨੂੰ ਮਿਲਣ ਲਈ ਆਇਆ ਅਤੇ ਬਿਲਆਮ ਨੂੰ ਦੱਸਿਆ ਕਿ ਉਸ ਨੇ ਕੀ ਆਖਣਾ ਹੈ। ਫ਼ੇਰ ਯਹੋਵਾਹ ਨੇ ਬਿਲਆਮ ਨੂੰ ਬਾਲਾਕ ਕੋਲ ਵਾਪਸ ਜਾਣ ਅਤੇ ਇਹ ਗੱਲਾਂ ਦੱਸਣ ਲਈ ਆਖਿਆ।"
8ਇਸ ਤਰ੍ਹਾਂ ਬਿਲਆਮ ਬਾਲਾਕ ਕੋਲ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਮੋਆਬ ਦੇ ਆਗੂ ਉਸ ਦੇ ਨਾਲ ਸਨ। ਅਤੇ ਬਾਲਾਕ ਨੇ ਬਿਲਆਮ ਨੂੰ ਆਉਂਦਿਆ ਦੇਖਿਆ ਅਤੇ ਆਖਿਆ, “ਯਹੋਵਾਹ ਨੇ ਕੀ ਆਖਿਆ ਹੈ?”"
9ਬਿਲਆਮ ਦਾ ਦੂਸਰਾ ਸੰਦੇਸ਼ ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆ: “ਬਾਲਾਕ, ਖੜ੍ਹਾ ਹੋ ਜਾ ਅਤੇ ਜੋ ਮੈਂ ਆਖਦਾ ਹਾਂ ਸੁਣ। ਮੇਰੀ ਗੱਲ ਸੁਣ, ਸਿੱਪੋਰ ਦੇ ਪੁੱਤਰ।"
10ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ ਅਤੇ ਉਹ ਝੂਠ ਨਹੀਂ ਬੋਲਦਾ। ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ। ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ। ਜਦੋਂ ਯਹੋਵਾਹ ਕੁਝ ਆਖਦਾ, ਉਹ ਇਸ ਨੂੰ ਕਰੇਗਾ। ਜੇਕਰ ਯਹੋਵਾਹ ਕੋਈ ਇਕਰਾਰ ਕਰਦਾ, ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ।"

11ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਅਸੀਸ ਦੇਣ ਲਈ ਆਖਿਆ ਸੀ, ਯਹੋਵਾਹ ਨੇ ਉਨ੍ਹਾਂ ਨੂੰ ਅਸੀਸ ਦਿਤੀ, ਇਸ ਵਾਸਤੇ ਮੈਂ ਇਸ ਨੂੰ ਨਹੀਂ ਬਦਲ ਸੱਕਦਾ।"
12ਪਰਮੇਸ਼ੁਰ, ਨੂੰ ਯਾਕੂਬ ਦੇ ਲੋਕਾਂ ਅੰਦਰ ਕੁਝ ਵੀ ਗਲਤ ਨਹੀਂ ਦਿਸਿਆ। ਪਰਮੇਸ਼ੁਰ ਨੂੰ, ਇਸਰਾਏਲ ਦੇ ਲੋਕਾਂ ਵਿੱਚ ਕੋਈ ਪਾਪ ਨਹੀਂ ਦਿਸਿਆ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ ਅਤੇ ਉਹ ਉਨ੍ਹਾਂ ਦੇ ਨਾਲ ਹੈ। ਉਹ ਉਸ ਨੂੰ ਆਪਣਾ ਰਾਜਾ ਹੋਣ ਦਾ ਐਲਾਨ ਕਰਦੇ ਹਨ!"
13ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਇਆ। ਉਹ ਜੰਗਲੀ ਝੋਟੇ ਵਰਗੇ ਤਾਕਤਵਰ ਹਨ।"
14ਯਾਕੂਬ ਦੇ ਲੋਕਾਂ ਦੇ ਖਿਲਾਫ਼ ਕੋਈ ਜਾਦੂਗਰੀ ਨਹੀਂ ਹੈ। ਅਜਿਹਾ ਕੋਈ ਜਾਦੂ ਨਹੀਂ ਜੋ ਇਸਰਾਏਲ ਦੇ ਲੋਕਾਂ ਨੂੰ ਰੋਕ ਸੱਕੇ। ਸਹੀ ਸਮੇਂ ਤੇ, ਲੋਕ ਯਕੂਬ ਦੇ ਆਦਮੀਆਂ ਅਤੇ ਇਸਰਾਏਲ ਦੇ ਲੋਕਾਂ ਲਈ ਇਹੀ ਆਖਣਗੇ। ‘ਉਨ੍ਹਾਂ ਮਹਾਨ ਕਰਿਸ਼ਮਿਆਂ ਵੱਲ ਦੇਖੋ, ਜੋ ਪਰਮੇਸ਼ੁਰ ਨੇ ਕੀਤੇ ਹਨ!’"
15ਲੋਕ ਸ਼ੇਰ ਵਾਂਗ ਮਜ਼ਬੂਤ ਨੇ। ਉਹ ਸ਼ੇਰ ਆਰਾਮ ਨਹੀਂ ਕਰੇਗਾ ਜਦੋਂ ਤੱਕ ਉਹ ਆਪਣੇ ਦੁਸ਼ਮਣ ਨੂੰ ਖਾ ਨਹੀਂ ਲੈਂਦਾ। ਅਤੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਦਾ ਖੂਨ ਨਹੀਂ ਪੀ ਲੈਂਦਾ।”"

16ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਨੂੰ ਨਾ ਸਰਾਪੀ ਅਤੇ ਨਾ ਹੀ ਉਨ੍ਹਾ ਨੂੰ ਅਸੀਸ ਦੇਵੀ।”"
17ਬਿਲਆਮ ਨੇ ਜਵਾਬ ਦਿੱਤਾ, “ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਤਾਂ ਸਿਰਫ਼ ਉਹੀ ਗੱਲਾਂ ਆਖ ਸੱਕਦਾ ਹਾਂ ਜਿਹੜੀਆਂ ਯਹੋਵਾਹ ਮੇਰੇ ਕੋਲੋਂ ਅਖਵਾਉਂਦਾ ਹੈ।”"
18ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਤਾਂ ਮੇਰੇ ਨਾਲ ਕਿਸੇ ਹੋਰ ਥਾਂ ਆ। ਸ਼ਾਇਦ ਪਰਮੇਸ਼ੁਰ ਪ੍ਰਸੰਨ ਹੋ ਜਾਵੇ ਅਤੇ ਤੇਰੇ ਕੋਲੋਂ ਉਨ੍ਹਾਂ ਨੂੰ ਉਸ ਥਾਂ ਤੋਂ ਸਰਾਪ ਦੇ ਦੇਵੇ।”"
19ਇਸ ਲਈ ਬਾਲਾਕ ਬਿਲਆਮ ਨੂੰ ਪਓਰ ਪਰਬਤ ਦੀ ਚੋਟੀ ਉੱਤੇ ਲੈ ਗਿਆ। ਇਸ ਪਰਬਤ ਦਾ ਰੁੱਖ ਮਾਰੂਥਲ ਵੱਲ ਹੈ।"
20ਬਿਲਆਮ ਨੇ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ। ਫ਼ੇਰ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।”"

21ਬਾਲਾਕ ਨੇ ਉਹੀ ਕੀਤਾ ਜੋ ਬਿਲਆਮ ਨੇ ਆਖਿਆ ਸੀ। ਬਾਲਾਕ ਨੇ ਇੱਕ ਬਲਦ ਅਤੇ ਇੱਕ ਭੇਡੂ ਹਰੇਕ ਜਗਵੇਦੀ ਉੱਤੇ ਬਲੀ ਚੜ੍ਹਾਇਆ।"
22ਬਿਲਆਮ ਦਾ ਤੀਸਰਾ ਸੰਦੇਸ਼ ਬਿਲਆਮ ਨੇ ਦੇਖਿਆ ਕਿ ਯਹੋਵਾਹ ਇਸਰਾਏਲ ਨੂੰ ਅਸੀਸ ਦੇਣਾ ਚਾਹੁੰਦਾ ਸੀ। ਇਸ ਲਈ ਬਿਲਆਮ ਨੇ ਇਸ ਨੂੰ ਕਿਸੇ ਵੀ ਤਰ੍ਹਾਂ ਕਾਲੇ ਇਲਮ ਰਾਹੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਬਿਲਆਮ ਨੇ ਆਪਣਾ ਮੂੰਹ ਮੋੜਕੇ ਮਾਰੂਥਲ ਵੱਲ ਦੇਖਿਆ।"
23ਬਿਲਆਮ ਨੇ ਮਾਰੂਥਲ ਵੱਲ ਤੱਕਿਆ ਅਤੇ ਇਸਰਾਏਲ ਦੇ ਲੋਕਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਪਰਿਵਾਰ-ਸਮੂਹ ਨਾਲ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਸੀ। ਫ਼ੇਰ ਪਰਮੇਸ਼ੁਰ ਦਾ ਆਤਮਾ ਬਿਲਆਮ ਕੋਲ ਆਇਆ।"
24ਬਿਲਆਮ ਨੇ ਇਹ ਸ਼ਬਦ ਆਖੇ: “ਇਹ ਸੰਦੇਸ਼ ਬਓਰ ਦੇ ਪੁੱਤਰ ਬਿਲਆਮ ਵੱਲੋ ਹੈ। ਮੈਂ ਉਨ੍ਹਾਂ ਗੱਲਾਂ ਬਾਰੇ ਦੱਸ ਰਿਹਾ ਹਾਂ ਜੋ ਮੈਂ ਸਾਫ਼ ਤੌਰ ਤੇ ਦੇਖੀਆਂ ਹਨ।"
25ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ ਸੀ। ਮੈਂ ਉਹੀ ਦੇਖਿਆ ਜੋ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ। ਮੈਂ ਨਿਮਰਤਾ ਨਾਲ ਆਖਦਾ ਹਾਂ, ਜੋ ਮੈਂ ਸਾਫ਼ ਤੌਰ ਤੇ ਦੇਖਿਆ।"

26“ਯਾਕੂਬ ਦੇ ਲੋਕੋ, ਤੁਹਾਡੇ ਤੰਬੂ ਸੁੰਦਰ ਨੇ। ਇਸਰਏਲ ਦੇ ਲੋਕੋ, ਤੁਹਾਡੇ ਘਰ ਸੁੰਦਰ ਨੇ।"
27ਤੁਸੀਂ ਉਨ੍ਹਾਂ ਬਾਗਾਂ ਵਰਗੇ ਹੋ ਜਿਹੜੇ ਨਹਿਰਾਂ ਨੇ ਸਿੰਜੇ ਨੇ। ਤੁਸੀਂ ਉਨ੍ਹਾਂ ਬਾਗਾਂ ਵਰਗੇ ਹੋ ਜਿਹੜੇ ਨਦੀਆਂ ਕੰਢੇ ਉੱਗਦੇ ਨੇ। ਤੁਸੀਂ ਉਨ੍ਹਾਂ ਸੁਗੰਧਿਤ ਝਾੜੀਆਂ ਵਰਗੇ ਹੋ ਜਿਹੜੀਆਂ ਯਹੋਵਾਹ ਨੇ ਬੀਜੀਆਂ ਨੇ। ਤੁਸੀਂ ਉਨ੍ਹਾਂ ਸੁੰਦਰ ਰੁੱਖਾਂ ਵਰਗੇ ਹੋ ਜਿਹੜੇ ਪਾਣੀ ਕੰਢੇ ਉੱਗਦੇ ਨੇ।"
28ਤੁਹਾਨੂੰ ਹਮੇਸ਼ਾ ਹੀ ਕਾਫ਼ੀ ਪਾਣੀ ਮਿਲੇਗਾ, ਤੁਹਾਡੇ ਬੀਜ਼ਾਂ ਲਈ ਵੀ ਕਾਫ਼ੀ ਪਾਣੀ। ਤੁਹਾਡਾ ਰਾਜਾ ਅਗਾਗ ਰਾਜੇ ਨਾਲੋਂ ਵੀ ਵੱਧੇਰੇ ਮਹਾਨ ਹੋਵੇਗਾ। ਤੁਹਾਡੀ ਸਲਤਨਤ ਬਹੁਤ ਮਹਾਨ ਹੋਵੇਗੀ।"
29“ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ। ਉਹ ਜੰਗਲੀ ਝੋਟੇ ਵਾਂਗ ਮਜ਼ਬੂਤ ਹਨ ਅਤੇ ਉਹ ਆਪਣੇ ਸਾਰੇ ਦੁਸ਼ਮਣਾ ਨੂੰ ਹਰਾ ਦੇਣਗੇ। ਉਹ ਉਨ੍ਹਾਂ ਦੀਆਂ ਹੱਡੀਆਂ ਤੋੜ ਦੇਣਗੇ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਤੀਰਾਂ ਨਾਲ ਕੁਚਲ ਦੇਣਗੇ।"
You have read Numbers 20
29 verses