1ਇਸਰਾਏਲੀ ਅਮੋਰੀਆਂ ਦੀ ਧਰਤੀ ਅੰਦਰ ਵਸ ਗਏ।"
2ਮੂਸਾ ਨੇ ਕੁਝ ਆਦਮੀਆਂ ਨੂੰ ਯਾਜ਼ੇਰ ਦਾ ਨਗਰ ਦੇਖਣ ਲਈ ਭੇਜਿਆ। ਜਦੋਂ ਮੂਸਾ ਨੇ ਅਜਿਹਾ ਕੀਤਾ, ਇਸਰਾਏਲ ਦੇ ਲੋਕਾਂ ਨੇ ਨਗਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲ ਦੇ ਲੋਕਾਂ ਨੇ ਉੱਥੇ ਰਹਿਣ ਵਾਲੇ ਅਮੋਰੀ ਲੋਕਾਂ ਨੂੰ ਭਜਾ ਦਿੱਤਾ।"
3ਫ਼ੇਰ ਇਸਰਾਏਲੀ ਲੋਕ ਬਾਸ਼ਾਨ ਨੂੰ ਜਾਣ ਵਾਲੀ ਸੜਕ ਉੱਤੇ ਤੁਰ ਪਏ। ਬਾਸ਼ਾਨ ਦੇ ਰਾਜੇ ਓਗ ਨੇ ਆਪਣੀਆਂ ਫ਼ੌਜਾਂ ਇਸਰਾਏਲ ਦੇ ਲੋਕਾਂ ਉੱਤੇ ਚੜ੍ਹਾ ਲਿਆਂਦੀਆਂ। ਉਸ ਨੇ ਉਨ੍ਹਾਂ ਨਾਲ ਅੰਦਰਾਈ ਵਿਖੇ ਲੜਾਈ ਕੀਤੀ।"
4ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਰਾਜੇ ਕੋਲੋਂ ਨਾ ਡਰੋ। ਉਸ ਨੂੰ ਹਰਾਉਣ ਲਈ ਮੈਂ ਉਸ ਨੂੰ ਤੁਹਾਨੂੰ ਦਿੰਦਾ ਹਾਂ। ਤੁਸੀਂ ਉਸਦੀ ਸਾਰੀ ਫ਼ੌਜ ਅਤੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ। ਉਸ ਨਾਲ ਉਹੀ ਸਲੂਕ ਕਰੋ ਜਿਹੜਾ ਤੁਸੀਂ ਹਸ਼ਬੋਨ ਵਿੱਚ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ।”"
5ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਓਗ ਅਤੇ ਉਸਦੀ ਫ਼ੌਜ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਸਦੀ ਸਾਰੀ ਫ਼ੌਜ ਨੂੰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਲੋਕਾਂ ਨੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ।"

6ਬਿਲਆਮ ਅਤੇ ਮੋਆਬ ਦਾ ਰਾਜਾ ਫ਼ੇਰ ਇਸਰਾਏਲ ਦੇ ਲੋਕ ਮੋਆਬ ਵਿੱਚਲੀ ਯਰਦਨ ਵਾਦੀ ਵੱਲ ਚੱਲੇ ਗਏ। ਉਨ੍ਹਾਂ ਨੇ ਯਰੀਹੋ ਦੇ ਸਾਹਮਣੇ ਯਰਦਨ ਨਦੀ ਨੇੜੇ ਡੇਰਾ ਲਾਇਆ।"
7ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਨਾਲ ਕੀਤੀਆਂ ਸਨ। ਮੋਆਬ ਦਾ ਰਾਜਾ ਬਹੁਤ ਭੈਭੀਤ ਸੀ, ਕਿਉਂਕਿ ਉੱਥੇ ਇਸਰਾਏਲ ਦੇ ਬਹੁਤ ਜ਼ਿਆਦਾ ਲੋਕ ਸਨ। ਮੋਆਬ ਸੱਚ ਮੁੱਚ ਉਨ੍ਹਾਂ ਪਾਸੋਂ ਡਰਦਾ ਸੀ।"
8ਮੋਆਬ ਦੇ ਰਾਜੇ ਨੇ ਮਿਦਯਾਨ ਦੇ ਆਗੂਆਂ ਨੂੰ ਆਖਿਆ, “ਲੋਕਾਂ ਦੀ ਏਡੀ ਵੱਡੀ ਭੀੜ, ਸਾਡੇ ਆਲੇ-ਦੁਆਲੇ ਦੀ ਹਰ ਸ਼ੈਅ ਨੂੰ ਨਸ਼ਟ ਕਰ ਦੇਵੇਗੀ, ਜਿਵੇਂ ਕੋਈ ਗਊ ਕਿਸੇ ਖੇਤ ਦੇ ਸਾਰੇ ਘਾਹ ਨੂੰ ਚਰ ਜਾਂਦੀ ਹੈ।” ਉਸ ਸਮੇਂ ਸਿੱਪੋਰ ਦਾ ਪੁੱਤਰ ਬਾਲਾਕ ਮੋਆਬ ਦਾ ਰਾਜਾ ਸੀ।"
9ਉਸ ਨੇ ਕੁਝ ਲੋਕਾਂ ਨੂੰ ਬਓਰ ਦੇ ਪੁੱਤਰ ਬਿਲਆਮ ਨੂੰ ਸੱਦਣ ਲਈ ਭੇਜਿਆ। ਬਿਲਆਮ, ਫ਼ਰਾਤ ਨਦੀ ਦੇ ਨੇੜੇ ਪਥੋਰ ਵਿਖੇ ਸੀ। ਇੱਥੇ ਸਿਰਫ਼ ਬਿਲਆਮ ਦੇ ਲੋਕੀ ਰਹਿੰਦੇ ਸਨ। ਬਾਲਾਕ ਦਾ ਸੰਦੇਸ਼ ਇਹ ਸੀ: “ਲੋਕਾਂ ਦਾ ਇੱਕ ਨਵਾਂ ਟੋਲਾ ਮਿਸਰ ਵਿੱਚੋਂ ਆਇਆ ਹੈ। ਉਹ ਗਿਣਤੀ ਵਿੱਚ ਇੰਨੇ ਹਨ ਕਿ ਉਨ੍ਹਾਂ ਨੇ ਸਾਰੀ ਧਰਤੀ ਨੂੰ ਕੱਜ ਲਿਆ ਹੈ। ਉਨ੍ਹਾਂ ਨੇ ਮੈਥੋਂ ਅੱਗੇ ਡੇਰਾ ਲਾਇਆ ਹੋਇਆ ਹੈ।"
10ਆਕੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ। ਇਹ ਲੋਕ ਮੇਰੇ ਨਾਲੋਂ ਵੱਧ ਤਾਕਤਵਰ ਹਨ। ਮੈਨੂੰ ਪਤਾ ਹੈ ਕਿ ਤੇਰੇ ਕੋਲ ਬਹੁਤ ਤਾਕਤ ਹੈ। ਜੇ ਤੂੰ ਕਿਸੇ ਵਿਅਕਤੀ ਨੂੰ ਅਸੀਸ ਦੇ ਦੇਵੇਂ ਤਾਂ ਉਸਦੀ ਕਿਸਮਤ ਖੁਲ੍ਹ ਜਾਂਦੀ ਹੈ ਅਤੇ ਜੇ ਤੂੰ ਕਿਸੇ ਨੂੰ ਸਰਾਪ ਦੇ ਦੇਵੇਂ, ਉਸ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਆਕੇ ਇਨ੍ਹਾਂ ਲੋਕਾਂ ਨੂੰ ਸਰਾਪ। ਸ਼ਾਇਦ ਫ਼ੇਰ ਮੈਂ ਇਨ੍ਹਾਂ ਨੂੰ ਹਰਾ ਸੱਕਾ।”"

11ਮੋਆਬ ਅਤੇ ਮਿਦਯਾਨ ਦੇ ਆਗੂ ਬਾਲਾਮ ਨਾਲ ਗੱਲ ਕਰਨ ਲਈ ਚੱਲੇ ਗਏ। ਉਨ੍ਹਾਂ ਕੋਲ ਉਸ ਨੂੰ ਦੇਣ ਲਈ ਪੈਸੇ ਸਨ ਅਤੇ ਉਨ੍ਹਾ ਨੇ ਉਸ ਨੂੰ ਬਾਲਾਕ ਦੀ ਆਖੀ ਹੋਈ ਹਰ ਗੱਲ ਦੱਸੀ।"
12ਬਿਲਆਮ ਨੇ ਉਨ੍ਹਾਂ ਨੂੰ ਆਖਿਆ, “ਰਾਤ ਨੂੰ ਇੱਥੇ ਹੀ ਠਹਿਰੋ। ਮੈਂ ਯਹੋਵਾਹ ਨਾਲ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਉਹ ਕੀ ਆਖਦਾ ਹੈ।” ਇਸ ਲਈ ਮੋਆਬ ਦੇ ਆਗੂ ਉਸ ਰਾਤ ਬਿਲਆਮ ਦੇ ਨਾਲ ਉੱਥੇ ਹੀ ਠਹਿਰ ਗਏ।"
13ਪਰਮੇਸ਼ੁਰ ਬਿਲਆਮ ਕੋਲ ਆਇਆ ਅਤੇ ਪੁੱਛਿਆ, “ਤੇਰੇ ਨਾਲ ਇਹ ਕੌਣ ਲੋਕ ਹਨ?”"
14ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, “ਸਿੱਪੋਰ ਦੇ ਪੁੱਤਰ ਬਾਲਾਕ, ਮੋਆਬ ਦੇ ਰਾਜੇ ਨੇ ਇਨ੍ਹਾਂ ਨੂੰ ਮੇਰੇ ਕੋਲ ਇੱਕ ਸੁਨੇਹਾ ਦੇਕੇ ਘਲਿਆ ਹੈ।"
15ਸੁਨੇਹਾ ਇਹ ਹੈ: ਲੋਕਾਂ ਦੀ ਇੱਕ ਨਵੀਂ ਕੌਮ ਮਿਸਰ ਤੋਂ ਬਾਹਰ ਆ ਗਈ ਹੈ। ਇਹ ਲੋਕ ਇੰਨੇ ਜ਼ਿਆਦਾ ਹਨ ਕਿ ਸਾਰੀ ਧਰਤੀ ਕੱਜੀ ਹੋਈ ਹੈ। ਇਸ ਲਈ ਆਉ ਅਤੇ ਇਨ੍ਹਾਂ ਨੂੰ ਸਰਾਪ ਦੇ। ਤਾਂ ਸ਼ਾਇਦ ਮੈਂ ਇਨ੍ਹਾਂ ਨਾਲ ਲੜ ਸੱਕਾਂ ਅਤੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਸੱਕਾਂ।”"

16ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਦੇ ਨਾਲ ਨਾ ਜਾਵੀਂ। ਤੈਨੂੰ ਇਨ੍ਹਾਂ ਲੋਕਾਂ ਨੂੰ ਸਰਾਪ ਨਹੀਂ ਦੇਣਾ ਚਾਹੀਦਾ। ਉਹ ਮੇਰੇ ਲੋਕ ਹਨ।”"
17ਅਗਲੀ ਸਵੇਰ ਬਿਲਆਮ ਉੱਠਿਆ ਅਤੇ ਉਸ ਨੇ ਬਾਲਾਕ ਦੇ ਆਗੁਆਂ ਨੂੰ ਆਖਿਆ, “ਆਪਣੇ ਦੇਸ਼ ਵਾਪਸ ਪਰਤ ਜਾਉ। ਯਹੋਵਾਹ ਮੈਨੂੰ ਤੁਹਾਡੇ ਨਾਲ ਜਾਣ ਦੀ ਆਗਿਆ ਨਹੀਂ ਦਿੰਦਾ।”"
18ਇਸ ਲਈ ਮੋਆਬ ਦੇ ਆਗੂ ਬਾਲਾਕ ਕੋਲ ਵਾਪਸ ਚੱਲੇ ਗਏ ਅਤੇ ਉਸ ਨੂੰ ਇਹ ਗੱਲ ਦੱਸੀ। ਉਨ੍ਹਾਂ ਨੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”"
19ਇਸ ਲਈ ਬਾਲਾਕ ਨੇ ਹੋਰਨਾਂ ਆਗੂਆਂ ਨੂੰ ਬਿਲਆਮ ਵੱਲ ਭੇਜਿਆ। ਇਸ ਵਾਰ ਉਸ ਨੇ ਪਹਿਲਾਂ ਨਾਲੋਂ ਵੱਧੇਰੇ ਗਿਣਤੀ ਵਿੱਚ ਬੰਦੇ ਭੇਜੇ। ਅਤੇ ਇਹ ਆਗੂ ਪਹਿਲੇ ਆਗੂਆਂ ਨਾਲੋਂ ਵੱਧੇਰੇ ਮਹੱਤਵਪੂਰਣ ਸਨ।"
20ਉਹ ਬਿਲਆਮ ਕੋਲ ਗਏ ਅਤੇ ਆਖਿਆ: “ਸਿੱਪੋਰ ਦਾ ਪੁੱਤਰ ਬਾਲਾਕ ਤੁਹਾਨੂੰ ਆਖਦਾ ਹੈ: ਕਿਰਪਾ ਕਰਕੇ ਕਿਸੇ ਵੀ ਕਾਰਣ ਮੇਰੇ ਕੋਲ ਆਉਣ ਤੋਂ ਇਨਕਾਰ ਨਾ ਕਰੋ।"

21ਜੇ ਤੁਸੀਂ ਮੇਰੇ ਕਹੇ ਅਨੁਸਾਰ ਕਰੋਂਗੇ ਤਾਂ ਮੈਂ ਤੁਹਾਨੂੰ ਬਹੁਤ ਕੁਝ ਦੇਵਾਂਗਾ। ਆਉ ਅਤੇ ਮੇਰੀ ਖਾਤਿਰ ਇਨ੍ਹਾਂ ਲੋਕਾਂ ਨੂੰ ਸਰਾਪ ਦਿਉ।”"
22ਬਿਲਆਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: ਉਸ ਨੇ ਆਖਿਆ, “ਮੈਨੂੰ ਯਹੋਵਾਹ ਮੇਰੇ ਪਰਮੇਸ਼ੁਰ ਦਾ ਹੁਕਮ ਮੰਨਣਾ ਪੈਂਦਾ ਹੈ। ਮੈਂ ਉਸ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰ ਸੱਕਦਾ। ਜਿੰਨਾ ਚਿਰ ਯਹੋਵਾਹ ਇਹ ਨਾ ਆਖੇ ਕਿ ਮੈਂ ਕਰ ਸੱਕਦਾ ਹਾਂ, ਮੈਂ ਕੁਝ ਵੀ ਨਹੀਂ ਕਰ ਸੱਕਦਾ, ਨਾ ਨਿੱਕੀ ਗੱਲ ਅਤੇ ਨਾ ਵੱਡੀ ਗੱਲ। ਭਾਵੇਂ ਰਾਜਾ ਬਾਲਾਕ ਮੈਨੂੰ ਆਪਣਾ ਸੋਨੇ ਚਾਂਦੀ ਨਾਲ ਭਰਿਆ ਹੋਇਆ ਖੂਬਸੂਰਤ ਘਰ ਹੀ ਕਿਉਂ ਨਾ ਦੇ ਦੇਵੇ, ਮੈਂ ਯਹੋਵਾਹ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰਾਂਗਾ।"
23ਪਰ ਤੁਸੀਂ ਰਾਤ ਇੱਥੇ ਠਹਿਰ ਸੱਕਦੇ ਹੋ ਜਿਵੇਂ ਦੂਸਰੇ ਲੋਕ ਠਹਿਰੇ ਸਨ। ਅਤੇ ਰਾਤ ਵੇਲੇ ਮੈਨੂੰ ਪਤਾ ਚੱਲ ਜਾਵੇਗਾ ਕਿ ਯਹੋਵਾਹ ਮੈਨੂੰ ਕੀ ਆਖਣਾ ਚਾਹੁੰਦਾ ਹੈ।”"
24ਉਸ ਰਾਤ, ਪਰਮੇਸ਼ੁਰ ਬਿਲਆਮ ਕੋਲ ਆਇਆ। ਪਰਮੇਸ਼ੁਰ ਨੇ ਆਖਿਆ, “ਇਹ ਲੋਕ ਤੈਨੂੰ ਆਪਣੇ ਨਾਲ ਲਿਜਾਣ ਲਈ ਫ਼ੇਰ ਆ ਗਏ ਹਨ। ਇਸ ਲਈ ਤੂੰ ਇਨ੍ਹਾਂ ਨਾਲ ਜਾ ਸੱਕਦਾ ਹੈ। ਪਰ ਸਿਰਫ਼ ਉਹੀ ਗੱਲਾਂ ਕਰਨੀਆਂ ਜਿਹੜੀਆਂ ਮੈਂ ਤੈਨੂੰ ਕਰਨ ਲਈ ਆਖਾਂ।”"
25ਬਿਲਆਮ ਅਤੇ ਉਸਦਾ ਖੋਤਾ ਅਗਲੀ ਸਵੇਰ, ਬਿਲਆਮ ਉੱਠਿਆ ਅਤੇ ਆਪਣੇ ਖੋਤੇ ਉੱਤੇ ਕਾਠੀ ਪਾ ਲਈ। ਫ਼ੇਰ ਉਹ ਮੋਆਬ ਦੇ ਆਗੂਆਂ ਨਾਲ ਤੁਰ ਪਿਆ।"

26ਬਿਲਆਮ ਆਪਣੇ ਖੋਤੇ ਦੀ ਸਵਾਰੀ ਕਰ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਸੇਵਾਦਾਰ ਵੀ ਸਨ। ਜਦੋਂ ਬਿਲਆਮ ਸਫ਼ਰ ਕਰ ਰਿਹਾ ਸੀ ਤਾਂ ਪਰਮੇਸ਼ੁਰ ਗੁੱਸੇ ਵਿੱਚ ਆ ਗਿਆ। ਇਸ ਲਈ ਯਹੋਵਾਹ ਦਾ ਦੂਤ ਬਿਲਆਮ ਦੇ ਸਾਹਮਣੇ ਸੜਕ ਉੱਤੇ ਖਲੋ ਗਿਆ। ਦੂਤ ਬਿਲਆਮ ਨੂੰ ਰੋਕਣਾ ਚਾਹੁੰਦਾ ਸੀ।"
27ਬਿਲਆਮ ਦੇ ਖੋਤੇ ਨੇ ਯਹੋਵਾਹ ਦੇ ਦੂਤ ਨੂੰ ਸੜਕ ਉੱਤੇ ਖਲੋਤਿਆ ਦੇਖਿਆ, ਦੂਤ ਦੇ ਹੱਥ ਵਿੱਚ ਤਲਵਾਰ ਸੀ। ਇਸ ਲਈ ਖੋਤਾ ਸੜਕ ਤੋਂ ਮੁੜ ਪਿਆ ਅਤੇ ਖੇਤ ਵਿੱਚ ਚੱਲਾ ਗਿਆ। ਬਿਲਆਨ ਨੂੰ ਦੂਤ ਦਿਖਾਈ ਨਹੀਂ ਦਿੱਤਾ ਇਸ ਲਈ ਉਹ ਖੋਤੇ ਉੱਤੇ ਬਹੁਤ ਕਰੋਧਵਾਨ ਹੋਇਆ ਉਸ ਨੇ ਖੋਤੇ ਨੂੰ ਕੁੱਟਿਆ ਅਤੇ ਇਸ ਨੂੰ ਸੜਕ ਉੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।"
28ਬਾਦ ਵਿੱਚ, ਯਹੋਵਾਹ ਦਾ ਦੂਤ ਉਸ ਥਾਂ ਖਲੋ ਗਿਆ ਜਿੱਥੇ ਸੜਕ ਤੰਗ ਹੋ ਗਈ ਸੀ। ਇਹ ਦੋ ਅੰਗੂਰਾਂ ਦੇ ਬਾਗਾਂ ਦੇ ਵਿੱਚਕਾਰ ਸੀ। ਸੜਕ ਦੇ ਦੋਹੀ ਪਾਸੀਂ ਕੰਧਾ ਸਨ।"
29ਇੱਕ ਵਾਰੀ ਫ਼ੇਰ ਖੋਤੇ ਨੂੰ ਯਹੋਵਾਹ ਦਾ ਦੂਤ ਦਿਖਾਈ ਦਿੱਤਾ ਇਸ ਲਈ ਖੋਤਾ ਇੱਕ ਕੰਧ ਨਾਲ ਖਹਿਕੇ ਲੰਘਿਆ। ਇਸ ਨਾਲ ਬਿਲਆਮ ਦਾ ਪੈਰ ਕੰਧ ਨਾਲ ਰਗੜ ਖਾ ਗਿਆ ਇਸ ਲਈ ਬਿਲਆਮ ਨੇ ਫ਼ੇਰ ਆਪਣੇ ਖੋਤੇ ਨੂੰ ਕੁੱਟਿਆ।"
30ਬਾਦ ਵਿੱਚ ਯਹੋਵਾਹ ਦਾ ਦੂਤ ਇੱਕ ਹੋਰ ਥਾਂ ਖਲੋ ਗਿਆ। ਇਹ ਇੱਕ ਹੋਰ ਅਜਿਹੀ ਥਾਂ ਸੀ ਜਿੱਥੇ ਰਸਤਾ ਤੰਗ ਸੀ। ਖੋਤੇ ਦੇ ਇਧਰ-ਉਧਰ ਹੋਣ ਦਾ ਕੋਈ ਰਸਤਾ ਨਹੀਂ ਸੀ। ਖੋਤਾ ਨਾ ਖੱਬੇ ਮੁੜ ਸੱਕਦਾ ਸੀ ਨਾ ਸੱਜੇ।"

31ਖੋਤੇ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ। ਇਸ ਲਈ ਖੋਤਾ ਬਿਲਆਮ ਸਣੇ ਹੇਠਾਂ ਲੇਟ ਗਿਆ। ਬਿਲਆਮ ਨੂੰ ਖੋਤੇ ਉੱਤੇ ਬਹੁਤ ਗੁੱਸਾ ਆਇਆ। ਇਸ ਲਈ ਉਸ ਨੇ ਇਸ ਨੂੰ ਆਪਣੀ ਸੋਟੀ ਨਾਲ ਕੁੱਟਿਆ।"
32ਤਾਂ ਯਹੋਵਾਹ ਨੇ ਖੋਤੇ ਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ। ਖੋਤੇ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਉੱਤੇ ਕਿਉਂ ਗੁੱਸਾ ਕੱਢਦਾ ਹੈਂ? ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੈਨੂੰ ਤਿੰਨ ਵਾਰੀ ਮਾਰ ਚੁੱਕਿਆ ਹੈ!”"
You have read Numbers 18
32 verses