1“ਫ਼ੇਰ ਕਿਸੇ ਪਵਿੱਤਰ ਬੰਦੇ ਨੂੰ ਇਹ ਪਾਣੀ, ਉਸ ਅਪਵਿੱਤਰ ਬੰਦੇ ਉੱਤੇ, ਤੀਸਰੇ ਦਿਨ ਅਤੇ ਫ਼ੇਰ ਸੱਤਵੇਂ ਦਿਨ ਜ਼ਰੂਰ ਛਿੜਕਨਾ ਚਾਹੀਦਾ ਹੈ। ਸੱਤਵੇਂ ਦਿਨ ਉਹ ਬੰਦਾ ਪਵਿੱਤਰ ਹੋ ਜਾਵੇਗਾ। ਉਸ ਨੂੰ ਆਪਣੇ ਵਸਤਰ ਪਾਣੀ ਨਾਲ ਧੋਣੇ ਚਾਹੀਦੇ ਹਨ। ਉਹ ਸ਼ਾਮ ਨੂੰ ਪਵਿੱਤਰ ਹੋ ਜਾਣਗੇ।"
2“ਜੇ ਕੋਈ ਬੰਦਾ ਅਪਵਿੱਤਰ ਹੋ ਜਾਂਦਾ ਹੈ ਅਤੇ ਪਵਿੱਤਰ ਨਹੀਂ ਕੀਤਾ ਜਾਂਦਾ, ਤਾਂ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਉਸ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਗਿਆ ਸੀ। ਉਹ ਪਵਿੱਤਰ ਨਹੀਂ ਹੋਇਆ ਸੀ। ਇਸ ਲਈ ਹੋ ਸੱਕਦਾ ਹੈ ਕਿ ਉਹ ਪਵਿੱਤਰ ਤੰਬੂ ਨੂੰ ਹੀ ਅਪਵਿੱਤਰ ਕਰ ਦੇਵੇ।"
3ਇਹ ਬਿਧੀ ਤੁਹਾਡੇ ਲਈ ਸਦਾ ਵਾਸਤੇ ਹੋਵੇਗੀ। ਜੇ ਕਿਸੇ ਬੰਦੇ ਉੱਤੇ ਖਾਸ ਜਲ ਛਿੜਕਿਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਵਸਤਰ ਵੀ ਧੋ ਲੈਣੇ ਚਾਹੀਦੇ ਹਨ। ਜਿਹੜਾ ਵੀ ਕੋਈ ਬੰਦਾ ਖਾਸ ਜਲ ਨੂੰ ਛੂੰਹਦਾ ਹੈ ਉਹ ਸ਼ਾਮ ਤੱਕ ਅਪਵਿੱਤਰ ਰਹੇਗਾ।"
4ਜੇ ਕੋਈ ਅਪਵਿੱਤਰ ਬੰਦਾ ਕਿਸੇ ਪਵਿੱਤਰ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਹ ਦੂਸਰਾ ਬੰਦਾ ਵੀ ਅਪਵਿੱਤਰ ਹੋ ਜਾਂਦਾ ਹੈ। ਉਹ ਬੰਦਾ ਸ਼ਾਮ ਤੱਕ ਅਪਵਿੱਤਰ ਰਹੇਗਾ।”"
5ਮਿਰਯਮ ਦੀ ਮੌਤ ਪਹਿਲੇ ਮਹੀਨੇ ਵਿੱਚ ਇਸਰਾਏਲ ਦੇ ਸਾਰੇ ਲੋਕ ਸੀਨਈ ਮਾਰੂਥਲ ਪਹੁੰਚ ਗਏ। ਉਹ ਕਾਦੇਸ਼ ਵਿੱਚ ਠਹਿਰੇ। ਮਿਰਯਮ ਮਰ ਗਈ ਅਤੇ ਉੱਥੇ ਦਫ਼ਨਾਈ ਗਈ।"

6ਮੂਸਾ ਇੱਕ ਗਲਤੀ ਕਰਦਾ ਹੈ ਉਸ ਥਾਂ ਲੋਕਾਂ ਲਈ ਪੀਣ ਵਾਸਤੇ ਕਾਫ਼ੀ ਪਾਣੀ ਨਹੀਂ ਸੀ। ਇਸ ਲਈ ਲੋਕ ਇਕੱਠੇ ਹੋਕੇ ਮੂਸਾ ਅਤੇ ਹਾਰੂਨ ਕੋਲ ਸ਼ਿਕਾਇਤਾ ਲੈ ਕੇ ਆ ਗਏ।"
7ਲੋਕਾਂ ਨੇ ਮੂਸਾ ਨਾਲ ਝਗੜਾ ਕੀਤਾ। ਉਨ੍ਹਾਂ ਨੇ ਆਖਿਆ, “ਸ਼ਾਇਦ ਸਾਨੂੰ ਵੀ ਆਪਣੇ ਹੋਰਨਾ ਭਰਾਵਾਂ ਵਾਂਗ ਯਹੋਵਾਹ ਦੇ ਸਾਹਮਣੇ ਮਰ ਜਾਣਾ ਚਾਹੀਦਾ ਹੈ।"
8ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਇਸ ਮਾਰੂਥਲ ਅੰਦਰ ਕਿਉਂ ਲੈ ਕੇ ਆਏ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ?"
9ਤੁਸੀਂ ਸਾਨੂੰ ਮਿਸਰ ਵਿੱਚੋਂ ਕਿਉਂ ਲੈ ਕੇ ਆਏ? ਤੁਸੀਂ ਸਾਨੂੰ ਇੱਥੇ ਭੈੜੀ ਥਾਂ ਉੱਤੇ ਕਿਉਂ ਲੈ ਕੇ ਆਏ। ਇੱਥੇ ਕੋਈ ਅਨਾਜ ਨਹੀਂ। ਇੱਥੇ ਕੋਈ ਅੰਜੀਰ ਨਹੀਂ ਅਤੇ ਨਾ ਕੋਈ ਅੰਗੂਰ ਜਾਂ ਅਨਾਰ ਹਨ। ਅਤੇ ਇੱਥੇ ਪੀਣ ਲਈ ਪਾਣੀ ਵੀ ਨਹੀਂ।”"
10ਇਸ ਲਈ ਮੂਸਾ ਅਤੇ ਹਾਰੂਨ ਲੋਕਾਂ ਦੀ ਭੀੜ ਨੂੰ ਛੱਡ ਕੇ ਮੰਡਲੀ ਵਾਲੇ ਤੰਬੂ ਵੱਲ ਚੱਲੇ ਗਏ। ਉਹ ਆਪਣੇ ਮੂੰਹ ਹੇਠਾਂ ਜ਼ਮੀਨ ਵੱਲ ਕਰਕੇ ਝੁਕ ਗਏ ਅਤੇ ਉਨ੍ਹਾਂ ਨੇ ਯਹੋਵਾਹ ਦਾ ਪਰਤਾਪ ਵੇਖਿਆ।"

11ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ,"
12“ਚੱਲਣ ਵਾਲੀ ਖਾਸ ਰੋਟੀ ਲੈ ਆ। ਆਪਣੇ ਭਰਾ ਹਾਰੂਨ ਨੂੰ ਅਤੇ ਲੋਕਾਂ ਦੀ ਭੀੜ ਨੂੰ ਨਾਲ ਲੈ ਕੇ ਉਸ ਚੱਟਾਨ ਵੱਲ ਜਾ। ਲੋਕਾਂ ਦੇ ਸਾਹਮਣੇ ਚੱਟਾਨ ਨਾਲ ਗੱਲ ਕਰ, ਫ਼ੇਰ ਇਸ ਵਿੱਚੋਂ ਪਾਣੀ ਵਗ ਤੁਰੇਗਾ। ਤੂੰ ਉਹ ਪਾਣੀ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਦੇ ਸੱਕਦਾ ਹੈ।”"
13ਚੱਲਣ ਵਾਲੀ ਸੋਟੀ ਯਹੋਵਾਹ ਦੇ ਸਾਹਮਣੇ ਪਵਿੱਤਰ ਤੰਬੂ ਵਿੱਚ ਸੀ। ਮੂਸਾ ਨੇ ਯਹੋਵਾਹ ਦੇ ਕਹੇ ਅਨੁਸਾਰ ਸੋਟੀ ਚੁੱਕ ਲਈ।"
14ਮੂਸਾ ਅਤੇ ਹਾਰੂਨ ਨੇ ਲੋਕਾਂ ਨੂੰ ਚੱਟਾਨ ਦੇ ਸਾਹਮਣੇ ਇਕੱਠੇ ਹੋਣ ਲਈ ਆਖਿਆ। ਫ਼ੇਰ ਮੂਸਾ ਨੇ ਆਖਿਆ, “ਤੁਸੀਂ ਲੋਕ ਹਮੇਸ਼ਾ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਹੁਣ ਮੇਰੀ ਗੱਲ ਸੁਣੋ। ਮੈਂ ਇਸ ਚੱਟਾਨ ਅੰਦਰੋਂ ਪਾਣੀ ਵਗਾਵਾਂਗਾ।”"
15ਮੂਸਾ ਨੇ ਆਪਣੀ ਬਾਂਹ ਚੁੱਕੀ ਅਤੇ ਦੋ ਵਾਰ ਚੱਟਾਨ ਉੱਤੇ ਚੋਟ ਕੀਤੀ। ਚੱਟਾਨ ਵਿੱਚੋਂ ਪਾਣੀ ਵਗਣ ਲੱਗ ਪਿਆ। ਅਤੇ ਲੋਕਾਂ ਨੇ ਅਤੇ ਲੋਕਾਂ ਦੇ ਪਸ਼ੂਆਂ ਨੇ ਉਹ ਪਾਣੀ ਪੀਤਾ।"

16ਪਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, “ਸਾਰੇ ਇਸਰਾਏਲ ਦੇ ਲੋਕ ਜਮ੍ਹਾ ਸਨ। ਪਰ ਤੁਸੀਂ ਮੇਰੇ ਲਈ ਆਦਰ ਨਹੀਂ ਪ੍ਰਗਟ ਕੀਤਾ। ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਪਾਣੀ ਪੈਦਾ ਕਰਨ ਦੀ ਸ਼ਕਤੀ ਮੇਰੇ ਅੰਦਰ ਸੀ। ਤੁਸੀਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਮੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਤੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਉਹ ਧਰਤੀ ਦੇਵਾਂਗਾ ਜਿਸਦਾ ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਪਰ ਤੁਸੀਂ ਉਨ੍ਹਾਂ ਦੀ ਉਸ ਧਰਤੀ ਉੱਤੇ ਅਗਵਾਈ ਨਹੀਂ ਕਰੋਂਗੇ।”"
17ਇਸ ਸਥਾਨ ਦਾ ਨਾਮ ਮਰੀਬਾਹ ਦੇ ਪਾਣੀ ਸੀ। ਇਹੀ ਉਹ ਥਾਂ ਸੀ ਜਿੱਥੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ। ਅਤੇ ਇਹੀ ਉਹ ਥਾਂ ਸੀ ਜਿੱਥੇ ਯਹੋਵਾਹ ਨੇ ਉਨ੍ਹਾਂ ਨੂੰ ਦਰਸਾ ਦਿੱਤਾ ਸੀ ਕਿ ਉਹ ਪਵਿੱਤਰ ਸੀ।"
18ਅਦੋਮ ਇਸਰਾਏਲ ਨੂੰ ਲੰਘਣ ਨਹੀਂ ਦਿੰਦਾ ਜਦੋਂ ਮੂਸਾ ਕਾਦੇਸ਼ ਵਿੱਚ ਸੀ ਉਸ ਨੇ ਕੁਝ ਆਦਮੀਆਂ ਨੂੰ ਸੰਦੇਸ਼ ਦੇਕੇ ਅਦੋਮ ਦੇ ਰਾਜੇ ਵੱਲ ਭੇਜਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ: “ਤੁਹਾਡੇ ਭਰਾ, ਇਸਰਾਏਲ ਦੇ ਲੋਕ ਤੁਹਾਨੂੰ ਆਖਦੇ ਹਨ: ਤੁਸੀਂ ਜਾਣਦੇ ਹੋ ਕਿ ਅਸੀਂ ਕੀ-ਕੀ ਮੁਸੀਬਤਾਂ ਝੱਲੀਆਂ ਹਨ।"
19ਬਹੁਤ ਵਰ੍ਹੇ ਪਹਿਲਾਂ, ਸਾਡੇ ਪੁਰਖੇ ਮਿਸਰ ਨੂੰ ਗਏ ਸਨ ਅਤੇ ਅਸੀਂ ਉੱਥੇ ਕਾਫ਼ੀ ਵਰ੍ਹੇ ਰਹੇ। ਮਿਸਰੀ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬੁਰਾ ਵਿਹਾਰ ਕਰ ਰਹੇ ਸਨ।"
20ਪਰ ਅਸੀਂ ਯਹੋਵਾਹ ਪਾਸੋਂ ਸਹਾਇਤਾ ਮੰਗੀ ਯਹੋਵਾਹ ਨੇ ਸਾਡੀ ਫ਼ਰਿਆਦ ਸੁਣੀ ਅਤੇ ਸਾਡੀ ਸਹਾਇਤਾ ਲਈ ਇੱਕ ਦੂਤ ਨੂੰ ਭੇਜਿਆ। ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਲੈ ਆਇਆ ਹੈ। “ਹੁਣ ਅਸੀਂ ਕਾਦੇਸ਼ ਵਿੱਚ ਹਾਂ ਜਿੱਥੇ ਤੁਹਾਡੀ ਧਰਤੀ ਸ਼ੁਰੂ ਹੁੰਦੀ ਹੈ।"

21ਕਿਰਪਾ ਕਰਕੇ ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਖੇਤਾਂ ਜਾਂ ਅੰਗੂਰਾਂ ਦੇ ਬਗੀਚਿਆਂ ਵਿੱਚੋਂ ਨਹੀਂ ਲੰਘਾਂਗੇ। ਅਸੀਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਸ਼ਾਹੀ ਸੜਕ ਉੱਤੋਂ ਦੀ ਲੰਘਾਗੇ। ਅਸੀਂ ਇਹ ਸੜਕ ਛੱਡ ਕੇ ਸੱਜੇ ਜਾਂ ਖੱਬੇ ਨਹੀਂ ਹੋਵਾਂਗੇ। ਤੁਹਾਡੇ ਦੇਸ਼ ਵਿੱਚੋਂ ਗੁਜ਼ਰਦੇ ਹੋਏ ਇਸ ਨੂੰ ਪਾਰ ਕਰ ਜਾਣ ਤੀਕ ਸੜਕ ਉੱਤੇ ਹੀ ਚੱਲਾਂਗੇ।”"
22ਪਰ ਅਦੋਮ ਦੇ ਰਾਜੇ ਨੇ ਜਵਾਬ ਦਿੱਤਾ, “ਤੁਸੀਂ ਸਾਡੇ ਦੇਸ਼ ਵਿੱਚੋਂ ਨਾ ਲੰਘੇ। ਜੇ ਤੁਸੀਂ ਸਾਡੇ ਦੇਸ਼ ਵਿੱਚੋਂ ਹੋਕੇ ਗੁਜਰੋਂਗੇ, ਤਾਂ ਅਸੀਂ ਆਕੇ ਤੁਹਾਡੇ ਨਾਲ ਤਲਵਾਰਾ ਨਾਲ ਜੰਗ ਕਰਾਂਗੇ।”"
23ਇਸਰਾਏਲ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਮੁੱਖ ਸੜਕ ਉੱਤੋਂ ਦੀ ਲੰਘਾਗੇ। ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡਾ ਪਾਣੀ ਪੀਣਗੇ ਤਾਂ ਅਸੀਂ ਇਸਦਾ ਮੁੱਲ ਤਾਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ ਅਤੇ ਇਸ ਨੂੰ ਆਪਣੇ ਲਈ ਜਿੱਤਣਾ ਨਹੀਂ ਚਾਹੁੰਦੇ।”"
24ਪਰ ਅਦੋਮ ਨੇ ਫ਼ੇਰ ਜਵਾਬ ਦਿੱਤਾ, “ਅਸੀਂ ਤੁਹਾਨੂੰ ਆਪਣੇ ਦੇਸ਼ ਵਿੱਚ ਨਹੀਂ ਵੜਨ ਦਿਆਂਗੇ।” ਫ਼ੇਰ ਅਦੋਮ ਦੇ ਰਾਜੇ ਨੇ ਬਹੁਤ ਸ਼ਕਤੀਸ਼ਾਲੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਚੱਲਾ ਗਿਆ।"
25ਅਦੋਮ ਦੇ ਰਾਜੇ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ। ਅਤੇ ਇਸਰਾਏਲ ਦੇ ਲੋਕ ਹੋਰ ਪਾਸੇ ਮੁੜ ਪਏ ਅਤੇ ਹੋਰ ਰਾਹ ਚੱਲੇ ਗਏ।"

26ਹਾਰੂਨ ਦੀ ਮੌਤ ਇਸਰਾਏਲ ਦੇ ਸਾਰੇ ਲੋਕ ਕਾਦੇਸ਼ ਤੋਂ ਚੱਲ ਕੇ “ਹੋਰ ਪਹਾੜੀ” ਵੱਲ ਚੱਲੇ ਗਏ।"
27“ਹੋਰ ਪਹਾੜੀ” ਅਦੋਮ ਦੀ ਸੀਮਾ ਲਾਗੇ ਸੀ। ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,"
28“ਹੁਣ ਹਾਰੂਨ ਦੇ ਦੇਹਾਂਤ ਦਾ ਸਮਾਂ ਆ ਗਿਆ ਹੈ ਅਤੇ ਉਸ ਦੇ ਪੁਰਖਿਆਂ ਕੋਲ ਪਹੁੰਚਣ ਦਾ ਵੇਲਾ ਆ ਗਿਆ ਹੈ। ਹਾਰੂਨ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਹੈ। ਮੂਸਾ, ਇਹ ਗੱਲ ਮੈਂ ਤੈਨੂੰ ਆਖਦਾ ਹਾਂ ਕਿਉਂਕਿ ਤੂੰ ਅਤੇ ਹਾਰੂਨ ਦੋਹਾਂ ਨੇ ਮੇਰੇ ਉਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਸੀ ਜਿਹੜਾ ਮੈਂ ਤੁਹਾਨੂੰ ਮਰੀਬਾਹ ਦੇ ਪਾਣੀਆਂ ਕੰਢੇ ਦਿੱਤਾ ਸੀ।"
29“ਹੁਣ, ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ‘ਹੋਰ ਪਹਾੜੀ’ ਉੱਪਰ ਲੈ ਆ।"
30ਹਾਰੂਨ ਦੇ ਖਾਸ ਵਸਤਰ ਉਸ ਕੋਲੋਂ ਲੈ ਅਤੇ ਇਨ੍ਹਾਂ ਨੂੰ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦੇ, ਹਾਰੂਨ ਉੱਥੇ ਪਹਾੜੀ ਉੱਤੇ ਮਰ ਜਾਵੇਗਾ। ਅਤੇ ਉਹ ਆਪਣੇ ਪੁਰਖਿਆਂ ਕੋਲ ਚੱਲਾ ਜਾਵੇਗਾ।”"

31ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨ ਲਿਆ। ਮੂਸਾ, ਹਾਰੂਨ ਅਤੇ ਅਲਆਜ਼ਾਰ ਹੋਰ ਪਹਾੜੀ ਉੱਪਰ ਚੱਲੇ ਗਏ। ਇਸਰਾਏਲ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆ ਦੇਖਿਆ।"
32ਮੂਸਾ ਨੇ ਹਾਰੂਨ ਦੇ ਖਾਸ ਵਸਤਰ ਉਤਾਰ ਲਈ ਅਤੇ ਇਹ ਵਸਤਰ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦਿੱਤੇ। ਫ਼ੇਰ ਹਾਰੂਨ ਪਹਾੜੀ ਦੀ ਚੋਟੀ ਉੱਤੇ ਜਾਕੇ ਮਰ ਗਿਆ। ਮੂਸਾ ਅਤੇ ਅਲਆਜ਼ਾਰ ਪਹਾੜੀ ਤੋਂ ਹੇਠਾਂ ਉੱਤਰ ਆਏ।"
33ਇਸਰਾਏਲ ਦੇ ਸਮੂਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਰੂਨ ਮਰ ਚੁੱਕਿਆ। ਇਸ ਲਈ ਇਸਰਾਏਲ ਦੇ ਹਰ ਬੰਦੇ ਨੇ 30 ਦਿਨਾਂ ਦਾ ਸੋਗ ਮਨਾਇਆ।"
34ਕਨਾਨੀਆਂ ਨਾਲ ਯੁੱਧ ਆਰਾਦ ਦਾ ਕਨਾਨੀ ਰਾਜਾ ਨੇਗੇਵ ਵਿੱਚ ਰਹਿੰਦਾ ਸੀ। ਉਸ ਨੇ ਸੁਣਿਆ ਕਿ ਇਸਰਾਏਲ ਦੇ ਲੋਕ ਅਥਾਰੀਮ ਨੂੰ ਜਾਣ ਵਾਲੀ ਸੜਕ ਉੱਤੇ ਆ ਰਹੇ ਸਨ। ਇਸ ਲਈ ਰਾਜੇ ਨੇ ਬਾਹਰ ਆਕੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸ ਨੇ ਕੁਝ ਲੋਕਾਂ ਨੂੰ ਫ਼ੜਕੇ ਬੰਦੀ ਬਣਾ ਲਿਆ।"
35ਤਾਂ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਇੱਕ ਖਾਸ ਇਕਰਾਰ ਕੀਤਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰ। ਜੇ ਤੂੰ ਅਜਿਹਾ ਕੀਤਾ, ਤਾਂ ਅਸੀਂ ਉਨ੍ਹਾਂ ਦੇ ਸ਼ਹਿਰ ਤੈਨੂੰ ਅਰਪਣ ਕਰ ਦਿਆਂਗੇ। ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗੇ।”"

36ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਗੱਲ ਸੁਣੀ। ਅਤੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਕਨਾਨੀ ਲੋਕਾਂ ਨੂੰ ਹਰਾਉਣ ਵਿੱਚ ਮਦਦ ਕੀਤੀ। ਇਸਰਾਏਲ ਦੇ ਲੋਕਾਂ ਨੇ ਕਨਾਨੀ ਲੋਕਾਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਸ ਸਥਾਨ ਦਾ ਨਾਮ ਹਾਰਮਾਹ ਰੱਖ ਦਿੱਤਾ ਗਿਆ।"
37ਕਾਂਸੇ ਦਾ ਸੱਪ ਇਸਰਾਏਲ ਦੇ ਲੋਕ ਹੋਰ ਪਰਬਤ ਨੂੰ ਛੱਡ ਕੇ ਲਾਲ ਸਾਗਰ ਵੱਲ ਜਾਂਦੀ ਸੜਕ ਉੱਤੇ ਚੱਲ ਪਏ। ਉਨ੍ਹਾਂ ਨੇ ਅਜਿਹਾ ਅਦੋਮ ਦੇ ਦੇਸ਼ ਦੇ ਆਲੇ-ਦੁਆਲੇ ਜਾਣ ਲਈ ਕੀਤਾ। ਪਰ ਲੋਕ ਅਧੀਰ ਹੋ ਉੱਠੇ।"
38ਲੋਕਾਂ ਨੇ ਮੂਸਾ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਮਰਨ ਵਾਸਤੇ ਮਿਸਰ ਵਿੱਚੋਂ ਬਾਹਰ ਕਿਉਂ ਲੈ ਕੇ ਆਏ ਹੋ? ਇੱਥੇ ਕੋਈ ਰੋਟੀ, ਕੋਈ ਪਾਣੀ ਨਹੀਂ ਹੈ ਅਤੇ ਅਸੀਂ ਇਸ ਭਿਆਨਕ ਭੋਜਨ ਨੂੰ ਨਫ਼ਰਤ ਕਰਦੇ ਹਾਂ!”"
39ਇਸ ਲਈ ਯਹੋਵਾਹ ਨੇ ਲੋਕਾਂ ਦਰਮਿਆਨ ਜ਼ਹਿਰੀਲੇ ਸੱਪ ਭੇਜ ਦਿੱਤੇ। ਸੱਪਾਂ ਨੇ ਲੋਕਾਂ ਨੂੰ ਡਸਿਆ, ਅਤੇ ਬਹੁਤ ਸਾਰੇ ਇਸਰਾਏਲੀ ਮਾਰੇ ਗਏ।"
40ਲੋਕ ਮੂਸਾ ਕੋਲ ਆਏ ਅਤੇ ਆਖਿਆ, “ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੇ ਅਤੇ ਤੇਰੇ ਵਿਰੁੱਧ ਬੋਲਿਆ ਤਾਂ ਅਸੀਂ ਪਾਪ ਕੀਤਾ। ਯਹੋਵਾਹ ਅੱਗੇ ਪ੍ਰਾਰਥਨਾ ਕਰ। ਉਸ ਨੂੰ ਆਖ ਕਿ ਇਨ੍ਹਾਂ ਸੱਪਾਂ ਨੂੰ ਦੂਰ ਹਟਾ ਲਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।"

41ਯਹੋਵਾਹ ਨੇ ਮੂਸਾ ਨੂੰ ਆਖਿਆ, “ਇੱਕ ਕਾਂਸੇ ਦਾ ਸੱਪ ਬਣਾ ਅਤੇ ਇਸ ਨੂੰ ਸੋਟੀ ਉੱਤੇ ਟੰਗ ਦੇ। ਜੇ ਕਿਸੇ ਬੰਦੇ ਨੂੰ ਸੱਪ ਡਸ ਲਵੇ, ਤਾਂ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਸੋਟੇ ਉੱਤੇ ਟਂਗੇ ਸੱਪ ਵੱਲ ਦੇਖੇ। ਤਾਂ ਉਹ ਬੰਦਾ ਨਹੀਂ ਮਰੇਗਾ।”"
42ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਕਾਂਸੇ ਦਾ ਇੱਕ ਸੱਪ ਬਣਾਇਆ ਅਤੇ ਇਸ ਨੂੰ ਸੋਟੀ ਉੱਤੇ ਟੰਗ ਦਿੱਤਾ। ਫ਼ੇਰ ਜਦੋਂ ਵੀ ਕਿਸੇ ਬੰਦੇ ਨੂੰ ਸੱਪ ਲੜਿਆ, ਉਸ ਵਿਅਕਤੀ ਨੇ ਸੋਟੀ ਉੱਤੇ ਟੰਗੇ ਸੱਪ ਵੱਲ ਦੇਖਿਆ ਅਤੇ ਜਿਉਂਦਾ ਰਿਹਾ।"
43ਮੋਆਬ ਦੀ ਯਾਤਰਾ ਇਸਰਾਏਲ ਦੇ ਲੋਕ ਉੱਥੋਂ ਚੱਲ ਪਏ ਅਤੇ ਓਬੋਥ ਵਿਖੇ ਡੇਰਾ ਲਾ ਲਿਆ।"
44ਫ਼ੇਰ ਉਨ੍ਹਾਂ ਨੇ ਓਬੋਥ ਨੂੰ ਛੱਡ ਕੇ ਮੋਆਬ ਦੇ ਪੂਰਬ ਵੱਲ ਮਾਰੂਥਲ ਅੰਦਰ ਆਏ ਉਨ੍ਹਾਂ ਅਬਾਰੀਮ ਵਿਖੇ ਡੇਰਾ ਲਾਇਆ।"
45ਉਨ੍ਹਾਂ ਨੇ ਉਹ ਥਾਂ ਛੱਡ ਕੇ ਜ਼ਰਦ ਵਾਦੀ ਅੰਦਰ ਡੇਰਾ ਲਾਇਆ।"

46ਫ਼ੇਰ ਉਨ੍ਹਾਂ ਨੇ ਉਹ ਥਾਂ ਛੱਡ ਕੇ ਮਾਰੂਥਲ ਵਿੱਚ ਅਰਨੋਨ ਨਦੀ ਦੇ ਪਰਲੇ ਪਾਸੇ ਡੇਰਾ ਲਾਇਆ। ਇਹ ਨਦੀ ਅਮੋਰੀਆਂ ਦੀ ਸਰਹੱਦ ਤੋਂ ਸ਼ੁਰੂ ਹੁੰਦੀ ਸੀ। ਵਾਦੀ, ਮੋਆਬ ਅਤੇ ਅਮੋਰੀਆਂ ਦੀਆਂ ਸਰਹੱਦਾਂ ਦੇ ਵਿੱਚਾਲੇ ਸੀ।"
47ਇਸੇ ਲਈ ਯਹੋਆਹ ਦੇ ਯੁੱਧਾਂ ਦੀ ਪੋਥੀ ਵਿੱਚ ਨਿਮਨਲਿਖਤ ਸ਼ਬਦ ਲਿਖੇ ਹੋਏ ਹਨ: “ਅਤੇ ਸੂਫ਼ਾਹ ਵਿੱਚਲੇ ਵਾਹੇਬ, ਅਤੇ ਅਰਨੋਨ ਦੀਆਂ ਵਾਦੀਆਂ,"
48ਅਤੇ ਉਹ ਪਹਾੜੀਆਂ ਅਤੇ ਵਾਦੀਆਂ ਜਿਹੜੀਆਂ ਆਰ ਸ਼ਹਿਰ ਵੱਲ ਜਾਂਦੀਆਂ ਹਨ। ਇਹ ਸਥਾਨ ਮੋਆਬ ਦੀ ਸਰਹੱਦ ਉੱਤੇ ਸਨ।”"
49ਇਸਰਾਏਲ ਦੇ ਲੋਕਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰ ਵੱਲ ਚੱਲੇ ਗਏ। ਇਹ ਖੂਹ ਵਾਲੀ ਥਾਂ ਸੀ। ਇਹੀ ਉਹ ਥਾਂ ਸੀ ਜਿੱਥੇ ਮੂਸਾ ਨੂੰ ਯਹੋਵਾਹ ਨੇ ਆਖਿਆ ਸੀ, “ਲੋਕਾਂ ਨੂੰ ਇਕੱਠੇ ਕਰਕੇ ਇੱਥੇ ਲਿਆ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।”"
50ਫ਼ੇਰ ਇਸਰਾਏਲ ਦੇ ਲੋਕਾਂ ਨੇ ਇਹ ਗੀਤ ਗਾਇਆ: “ਖੂਹੀਏ, ਪਾਣੀ ਨਾਲ ਭਰ ਜਾ। ਇਸ, ਲਈ ਗੀਤ ਗਾਵੋ!"
You have read Numbers 16
50 verses