1ਮੂਸਾ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ, “ਇਨ੍ਹਾਂ ਬੁਰੇ ਆਦਮੀਆਂ ਦੇ ਤੰਬੂਆਂ ਤੋਂ ਦੂਰ ਹਟ ਜਾਵੋ। ਇਨ੍ਹਾਂ ਦੀ ਕਿਸੇ ਚੀਜ਼ ਨੂੰ ਨਾ ਛੂਹੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਇਨ੍ਹਾਂ ਦੇ ਪਾਪਾਂ ਕਰਕੇ ਤਬਾਹ ਹੋ ਜਾਵੋਂਗੇ।”"
2ਇਸ ਲਈ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹਟ ਗਏ। ਦਾਥਾਨ ਅਤੇ ਅਬੀਰਾਮ ਆਪਣੇ ਤੰਬੂਆਂ ਵੱਲ ਚੱਲੇ ਗਏ। ਉਹ ਆਪਣੀਆਂ ਪਤਨੀਆਂ, ਬੱਚਿਆਂ ਅਤੇ ਛੋਟੇ ਨਿਆਣੀਆਂ ਸਮੇਤ ਆਪਣੇ ਤੰਬੂਆਂ ਦੇ ਬਾਹਰ ਖੜ੍ਹੇ ਹੋ ਗਏ।"
3ਫ਼ੇਰ ਮੂਸਾ ਨੇ ਆਖਿਆ, “ਮੈਂ ਤੁਹਾਨੂੰ ਸਬੂਤ ਦਿਆਂਗਾ ਕਿ ਯਹੋਵਾਹ ਨੇ ਮੈਨੂੰ ਇਹ ਸਾਰੀਆਂ ਗੱਲਾਂ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ, ਕਰਨ ਲਈ ਭੇਜਿਆ ਹੈ। ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਇਹ ਸਾਰੀਆਂ ਗੱਲਾਂ ਸਿਰਫ਼ ਮੇਰਾ ਵਿੱਚਾਰ ਨਹੀਂ ਸਨ।"
4ਇੱਥੇ ਇਹ ਆਦਮੀ ਮਾਰੇ ਜਾਣਗੇ। ਪਰ ਜੇ ਇਹ ਆਮ ਢੰਗ ਨਾਲ ਮਾਰੇ ਜਾਂਦੇ ਹਨ-ਜਿਵੇਂ ਸਾਰੇ ਆਦਮੀ ਮਰਦੇ ਹਨ-ਤਾਂ ਇਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਨੇ ਸੱਚ ਮੁੱਚ ਵਿੱਚ ਮੈਨੂੰ ਨਹੀਂ ਸੀ ਭੇਜਿਆ।"
5ਪਰ ਜੇ ਯਹੋਵਾਹ ਇਨ੍ਹਾਂ ਨੂੰ ਵਖਰੇ ਢੰਗ ਨਾਲ ਮਾਰ ਦਿੰਦਾ ਹੈ-ਕਿਸੇ ਨਵੇਂ ਢੰਗ ਨਾਲ-ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਨ੍ਹਾਂ ਲੋਕਾਂ ਨੇ ਸੱਚ ਮੁੱਚ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਸਬੂਤ ਹੈ: ਧਰਤੀ ਪਾਟ ਜਾਵੇਗੀ ਅਤੇ ਇਨ੍ਹਾਂ ਆਦਮੀਆਂ ਨੂੰ ਨਿਗਲ ਜਾਵੇਗੀ। ਉਹ ਜਿਉਂਦੇ ਜੀਅ ਆਪਣੀਆਂ ਕਬਰਾਂ ਵਿੱਚ ਪੈ ਜਾਣਗੇ। ਅਤੇ ਇਨ੍ਹਾਂ ਦੀ ਹਰ ਸ਼ੈਅ ਇਨ੍ਹਾਂ ਦੇ ਨਾਲ ਹੀ ਹੀ ਚਲੀ ਜਾਵੇਗੀ।”"

6ਜਦੋਂ ਮੂਸਾ ਇਹ ਗੱਲਾਂ ਆਖਕੇ ਹਟਿਆ ਉਨ੍ਹਾਂ ਆਦਮੀਆਂ ਦੇ ਪੈਰਾਂ ਹੇਠਾਂ ਧਰਤੀ ਪਾਟ ਗਈ।"
7ਲਗਦਾ ਸੀ ਜਿਵੇਂ ਧਰਤੀ ਨੇ ਆਪਣਾ ਮੂੰਹ ਖੋਲ੍ਹਕੇ ਉਨ੍ਹਾਂ ਨੂੰ ਨਿਗਲ ਲਿਆ ਹੋਵੇ। ਕੋਰਹ ਦੇ ਸਾਰੇ ਬੰਦੇ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਹਰ ਸ਼ੈਅ ਧਰਤੀ ਅੰਦਰ ਸਮਾ ਗਈ।"
8ਇਹ ਲੋਕ ਜਿਉਂਦੇ ਜੀਅ ਆਪਣੀਆਂ ਕਬਰਾਂ ਨੂੰ ਅੰਦਰ ਚੱਲੇ ਗਏ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਨਾਲ ਗਈਆਂ। ਫ਼ੇਰ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ। ਉਹ ਆਪਣੇ ਡੇਰਿਆਂ ਵਿੱਚੋਂ ਫ਼ਨਾਹ ਹੋ ਗਏ ਸਨ।"
9ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਦੇ ਤਬਾਹ ਹੋਣ ਦੀਆਂ ਚੀਕਾਂ ਸੁਣੀਆਂ ਇਸ ਲਈ ਉਹ ਸਾਰੇ ਇਹ ਆਖਦਿਆਂ ਹੋਇਆ ਸ਼ਰਣ ਲਈ ਭੱਜੇ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ।”"
10ਫ਼ੇਰ ਯਹੋਵਾਹ ਵੱਲੋਂ ਇੱਕ ਅੱਗ ਆਈ ਅਤੇ ਉਸ ਨੇ ਧੂਫ਼ ਚੜ੍ਹਾਉਣ ਵਾਲੇ 250 ਆਦਮੀਆਂ ਨੂੰ ਤਬਾਹ ਕਰ ਦਿੱਤਾ।"

11ਯਹੋਵਾਹ ਨੇ ਮੂਸਾ ਨੂੰ ਆਖਿਆ,"
12“ਜਾਜਕ ਹਾਰੂਨ ਦੇ ਪੁੱਤਰ ਅਲਾਜ਼ਾਰ ਨੂੰ ਅੱਗ ਵਿੱਚੋਂ ਸਾਰੇ ਧੂਫ਼ਦਾਨ ਲਿਆਉਣ ਅਤੇ ਕੋਲਿਆਂ ਅਤੇ ਰਾਖ ਨੂੰ ਖਿੰਡਾਉਣ ਲਈ ਆਖ। ਉਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦੇ ਪਾਪ ਨੇ ਉਨ੍ਹਾਂ ਦੀਆਂ ਜਾਨਾ ਲੈ ਲਈਆਂ। ਪਰ ਧੂਫ਼ਦਾਨ ਹਾਲੇ ਵੀ ਪਵਿੱਤਰ ਹਨ ਕਿਉਂਕਿ ਇਹ ਉਨ੍ਹਾਂ ਨੇ ਯਹੋਵਾਹ ਨੂੰ ਦਿੱਤੇ ਸਨ। ਧੂਫ਼ਦਾਨਾ ਨੂੰ ਚੰਡ ਕੇ ਪੱਧਰ ਬਣਾ ਲੈ। ਇਨ੍ਹਾਂ ਧਾਤ ਦੀਆਂ ਚਾਦਰਾਂ ਨੂੰ ਜਗਵੇਦੀ ਨੂੰ ਢੱਕਣ ਲਈ ਵਰਤ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਹੋਵੇਗੀ।”"
13ਇਸ ਲਈ ਜਾਜਕ ਅਲਆਜ਼ਾਰ ਨੇ ਤਾਂਬੇ ਦੇ ਸਾਰੇ ਧੂਫ਼ਦਾਨ ਇਕੱਠੇ ਕੀਤੇ ਜਿਹੜੇ ਉਨ੍ਹਾਂ ਆਦਮੀਆਂ ਨੇ ਲਿਆਂਦੇ ਸਨ। ਉਹ ਸਾਰੇ ਆਦਮੀ ਸੜ ਚੁੱਕੇ ਸਨ ਪਰ ਧੂਫ਼ਦਾਨ ਬਚ ਗਏ ਸਨ। ਫ਼ੇਰ ਅਲਆਜ਼ਾਰ ਨੇ ਕੁਝ ਆਦਮੀਆਂ ਨੂੰ ਆਖਿਆ ਕਿ ਇਨ੍ਹਾਂ ਧੂਫ਼ਦਾਨਾ ਨੂੰ ਚੰਡ ਕੇ ਚਪਟਾ ਕਰ ਦੇਣ। ਫ਼ੇਰ ਉਸ ਨੇ ਉਹ ਧਾਤ ਦੇ ਪੱਤਰੇ ਜਗਵੇਦੀ ਉੱਤੇ ਰੱਖ ਦਿੱਤੇ।"
14ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਉਸ ਨੂੰ ਆਦੇਸ਼ ਦਿੱਤਾ ਸੀ। ਇਹ ਇਸਰਾਏਲ ਦੇ ਲੋਕਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰਨ ਵਾਲਾ ਸੰਕੇਤ ਸੀ ਕਿ ਸਿਰਫ਼ ਹਾਰੂਨ ਦੇ ਪਰਿਵਾਰ ਦੇ ਬੰਦਿਆਂ ਨੂੰ ਹੀ ਯਹੋਵਾਹ ਅੱਗੇ ਧੂਫ਼ ਧੁਖਾਉਣੀ ਚਾਹੀਦੀ ਸੀ। ਹੋਰ ਹਰ ਉਹ ਆਦਮੀ ਜਿਹੜਾ ਯਹੋਵਾਹ ਅੱਗੇ ਧੂਫ਼ ਧੁਖਾਵੇਗਾ ਉਹ ਕੋਰਹ ਅਤੇ ਉਸ ਦੇ ਅਨੁਯਾਈਆਂ ਵਾਂਗ ਮਾਰਿਆ ਜਾਵੇਗਾ।"
15ਹਾਰੂਨ ਲੋਕਾਂ ਦੀ ਰੱਖਿਆ ਕਰਦਾ ਹੈ ਅਗਲੇ ਦਿਨ ਇਸਰਾਏਲ ਦੇ ਸਮੂਹ ਲੋਕਾਂ ਨੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਖਿਆ, “ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਮਾਰ ਦਿੱਤਾ ਹੈ।”"

16ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤੇ ਹੋਏ ਸਨ। ਲੋਕ ਉੱਥੇ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਲਈ ਜਮ੍ਹਾ ਹੋ ਗਏ। ਪਰ ਜਦੋਂ ਉਨ੍ਹਾਂ ਨੇ ਤੰਬੂ ਵੱਲ ਦੇਖਿਆ, ਇਸ ਨੂੰ ਬੱਦਲ ਨੇ ਕਜਿਆ ਹੋਇਆ ਸੀ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਪਰਤਾਪ ਦੀ ਮਜੂਦਗੀ ਵੇਖੀ।"
17ਫ਼ੇਰ ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਚੱਲੇ ਗਏ।"
18ਯਹੋਵਾਹ ਨੇ ਮੂਸਾ ਨੂੰ ਆਖਿਆ,"
19“ਉਨ੍ਹਾਂ ਲੋਕਾਂ ਕੋਲੋਂ ਦੂਰ ਹਟ ਜਾ ਤਾਂ ਜੋ ਮੈਂ ਉਨ੍ਹਾਂ ਨੂੰ ਹੁਣ ਤਬਾਹ ਕਰ ਸੱਕਾਂ।” ਇਸ ਲਈ ਮੂਸਾ ਅਤੇ ਹਾਰੂਨ ਨੇ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।"
20ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਜਗਵੇਦੀ ਤੋਂ ਆਪਣਾ ਕਾਂਸੇ ਦਾ ਧੂਫ਼ਦਾਨ ਅਤੇ ਕੁਝ ਅੱਗ ਵੀ ਲੈ ਕੇ ਆ। ਫ਼ੇਰ ਇਸ ਵਿੱਚ ਧੂਫ਼ ਪਾ। ਜਲਦੀ ਲੋਕਾਂ ਦੇ ਇਕੱਠ ਵੱਲ ਜਾਹ ਅਤੇ ਉਨ੍ਹਾਂ ਲਈ ਪਰਾਸਚਿਤ ਕਰਨ ਵਾਲੀਆਂ ਗੱਲਾਂ ਕਰ। ਯਹੋਵਾਹ ਉਨ੍ਹਾਂ ਉੱਤੇ ਕਰੋਧਵਾਨ ਹੈ ਅਤੇ ਬਿਮਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।”"

21ਇਸ ਲਈ ਹਾਰੂਨ ਨੇ ਉਹੀ ਕੀਤਾ ਜੋ ਮੂਸਾ ਨੇ ਆਖਿਆ ਸੀ। ਹਾਰੂਨ ਨੇ ਧੂਫ਼ ਅਤੇ ਅੱਗ ਲਿਆਂਦੀ ਅਤੇ ਲੋਕਾਂ ਦੇ ਵਿੱਚਕਾਰ ਭੱਜਕੇ ਚੱਲਾ ਗਿਆ। ਪਰ ਲੋਕਾਂ ਅੰਦਰ ਬਿਮਾਰੀ ਪਹਿਲਾਂ ਹੀ ਫ਼ੈਲ ਚੁੱਕੀ ਸੀ। ਇਸ ਲਈ ਹਾਰੂਨ ਜਿਉਂਦਿਆਂ ਅਤੇ ਮੁਰਦਿਆਂ ਵਿੱਚਕਾਰ ਖਲੋ ਗਿਆ। ਹਾਰੂਨ ਨੇ ਲੋਕਾਂ ਨੂੰ ਪਵਿੱਤਰ ਬਨਾਉਣ ਵਾਲੀਆਂ ਗੱਲਾਂ ਆਖੀਆਂ ਅਤੇ ਬਿਮਾਰੀ ਉੱਥੇ ਹੀ ਰੁਕ ਗਈ।"
22ਪਰ ਉਸ ਬਿਮਾਰੀ ਨਾਲ 14,700 ਆਦਮੀ ਮਾਰੇ ਗਏ-ਇਨ੍ਹਾਂ ਵਿੱਚ ਉਨ੍ਹਾਂ ਆਦਮੀਆਂ ਦੀ ਗਿਣਤੀ ਸ਼ਾਮਿਲ ਨਹੀਂ ਜਿਹੜੇ ਕੋਰਹ ਦੇ ਕਾਰਣ ਮਰੇ।"
23ਇਸ ਲਈ ਭਿਆਨਕ ਬਿਮਾਰੀ ਨੂੰ ਰੋਕ ਲਿਆ ਗਿਆ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਮੂਸਾ ਵੱਲ ਚੱਲਾ ਗਿਆ।"
24ਪਰਮੇਸ਼ੁਰ ਦਾ ਸਿਧ ਕਰਨਾ ਕਿ ਹਾਰੂਨ ਪਰਧਾਨ ਜਾਜਕ ਹੈ ਯਹੋਵਾਹ ਨੇ ਮੂਸਾ ਨੂੰ ਆਖਿਆ,"
25“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਪਾਸੋਂ ਲੱਕੜ ਦੀਆਂ ਬਾਰ੍ਹਾਂ ਸੋਟੀਆਂ ਲੈ ਕੇ ਆ। ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਆਗੂ ਪਾਸੋਂ ਇੱਕ-ਇੱਕ ਲੈ। ਹਰੇਕ ਆਦਮੀ ਦੀ ਸੋਟੀ ਉੱਤੇ ਉਸਦਾ ਨਾਮ ਲਿਖਦੇ।"

26ਲੇਵੀ ਦੀ ਸੋਟੀ ਉੱਤੇ ਹਾਰੂਨ ਦਾ ਨਾਮ ਲਿਖ। ਬਾਰ੍ਹਾਂ ਪਰਿਵਾਰਾਂ ਦੇ ਮੁਖੀਆਂ ਵਿੱਚੋਂ ਹਰੇਕ ਦੀ ਇੱਕ ਸੋਟੀ ਹੋਣੀ ਚਾਹੀਦੀ ਹੈ।"
27ਇਨ੍ਹਾਂ ਸੋਟੀਆਂ ਨੂੰ ਇਕਰਾਰਨਾਮੇ ਦੇ ਸੰਦੂਕ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਵਿੱਚ ਰੱਖ ਦਿਉ। ਇਹੀ ਉਹ ਥਾਂ ਹੈ ਜਿੱਥੇ ਮੈਂ ਤੁਹਾਨੂੰ ਮਿਲਦਾ ਹਾਂ।"
28ਮੈਂ ਇੱਕ ਆਦਮੀ ਨੂੰ ਸੱਚੇ ਜਾਜਕ ਵਜੋਂ ਚੁਣਾਂਗਾ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸ ਆਦਮੀ ਦੀ ਚੋਣ ਕੀਤੀ ਹੈ ਕਿਉਂਕਿ ਉਸਦੀ ਸੋਟੀ ਉੱਤੇ ਨਵੇਂ ਪੱਤੇ ਪੁੰਗਰਨ ਲੱਗ ਪੈਣਗੇ। ਇਸ ਤਰ੍ਹਾਂ, ਮੈਂ ਲੋਕਾਂ ਨੂੰ ਤੁਹਾਡੇ ਵਿਰੁੱਧ ਸ਼ਿਕਾਇਤਾਂ ਕਰਨੋ ਰੋਕ ਦਿਆਂਗਾ।”"
29ਇਸ ਤਰ੍ਹਾਂ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ। ਹਰੇਕ ਆਗੂ ਨੇ ਉਸ ਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦਿੱਤੀ। ਉੱਥੇ ਬਾਰ੍ਹਾਂ ਸੋਟੀਆਂ ਸਨ। ਹਰੇਕ ਪਰਿਵਾਰ-ਸਮੂਹ ਦੇ ਆਗੂ ਦੀ ਇੱਕ ਸੋਟੀ। ਇਨ੍ਹਾਂ ਸੋਟੀਆਂ ਵਿੱਚ ਇੱਕ ਸੋਟੀ ਹਾਰੂਨ ਦੀ ਵੀ ਸੀ।"
30ਮੂਸਾ ਨੇ ਇਹ ਸੋਟੀਆਂ ਇਕਰਾਰਨਾਮੇ ਵਲੇ ਤੰਬੂ ਵਿੱਚ ਯਹੋਵਾਹ ਦੇ ਸਾਹਮਣੇ ਧਰ ਦਿੱਤੀਆਂ।"

31ਅਗਲੇ ਦਿਨ, ਮੂਸਾ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਇਆ। ਉਸ ਨੇ ਦੇਖਿਆ ਕਿ ਲੇਵੀ ਦੇ ਪਰਿਵਾਰ ਦੀ ਸੋਟੀ, ਹਾਰੂਨ ਦੀ ਸੋਟੀ, ਹੀ ਸੀ ਜਿਸ ਉੱਤੇ ਨਵੇਂ ਪੱਤੇ ਪੁੰਗਰ ਆਏ ਸਨ। ਇਸ ਉੱਤੇ ਟਹਿਣੀਆਂ ਉੱਗ ਆਈਆਂ ਸਨ ਅਤੇ ਬਦਾਮ ਵੀ ਪੈਦਾ ਹੋ ਗਏ ਸਨ।"
32ਇਸ ਲਈ ਮੂਸਾ ਨੇ ਯਹੋਵਾਹ ਦੇ ਸਥਾਨ ਤੋਂ ਸਾਰੀਆਂ ਸੋਟੀਆਂ ਲੈ ਆਦੀਆਂ। ਮੂਸਾ ਨੇ ਇਹ ਸੋਟੀਆਂ ਇਸਰਾਏਲ ਦੇ ਲੋਕਾਂ ਨੂੰ ਦਿਖਾਈਆਂ। ਉਨ੍ਹਾ ਸਾਰਿਆਂ ਨੇ ਸੋਟੀਆਂ ਵੱਲ ਦੇਖਿਆ ਅਤੇ ਹਰੇਕ ਆਦਮੀ ਨੇ ਆਪੋ-ਆਪਣੀ ਸੋਟੀ ਲੈ ਲਈ।"
33ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੀ ਸੋਟੀ ਇਕਰਾਰਨਾਮੇ ਦੇ ਸਾਹਮਣੇ ਵਾਲੇ ਤੰਬੂ ਵਿੱਚ ਵਾਪਸ ਰੱਖ ਦੇ। ਇਹ ਇਨ੍ਹਾਂ ਸਮੂਹ ਲੋਕਾਂ ਲਈ ਚਿਤਾਵਨੀ ਹੋਵੇਗੀ ਜਿਹੜੇ ਹਮੇਸ਼ਾ ਮੇਰੇ ਵਿਰੁੱਧ ਹੁੰਦੇ ਰਹਿੰਦੇ ਹਨ। ਇਹ ਇਨ੍ਹਾਂ ਨੂੰ ਮੇਰੇ ਵਿਰੁੱਧ ਸ਼ਿਕਾਇਤਾਂ ਕਰਨ ਤੋਂ ਰੋਕ ਦੇਵੇਗੀ ਤਾਂ ਜੋ ਮੈਂ ਇਨ੍ਹਾਂ ਨੂੰ ਤਬਾਹ ਨਾ ਕਰਾ।”"
34ਇਸ ਤਰ੍ਹਾਂ ਮੂਸਾ ਨੇ ਉਹੀ ਕੁਝ ਕੀਤਾ ਜਿਸਦਾ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।"
35ਇਸਰਾਏਲ ਦੇ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਜਾਣਦੇ ਹਾਂ ਕਿ ਅਸੀਂ ਮਾਰੇ ਜਾਵਾਂਗੇ! ਅਸੀਂ ਬਰਬਾਦ ਹੋਣ ਵਾਲੇ ਹਾਂ! ਅਸੀਂ ਸਾਰੇ ਹੀ ਤਬਾਹ ਹੋ ਜਾਵਾਂਗੇ।"

36ਕੋਈ ਵੀ ਬੰਦਾ ਜਿਹੜਾ ਯਹੋਵਾਹ ਦੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਮਾਰਿਆ ਜਾਵੇਗਾ। ਕੀ ਇਹ ਸੱਚ ਹੈ ਕਿ ਅਸੀਂ ਸਾਰੇ ਹੀ ਮਾਰੇ ਜਾਵਾਂਗੇ?”"
37ਜਾਜਕਾਂ ਅਤੇ ਲੇਵੀਆਂ ਦਾ ਕਾਰਜ ਯਹੋਵਾਹ ਨੇ ਹਾਰੂਨ ਨੂੰ ਆਖਿਆ, “ਤੂੰ, ਮੇਰੇ ਪੁੱਤਰ, ਅਤੇ ਤੇਰੇ ਪਿਤਾ ਦੇ ਪਰਿਵਾਰ ਦੇ ਸਮੂਹ ਦੇ ਬੰਦੇ, ਹੁਣ ਕਿਸੇ ਵੀ ਉਨ੍ਹਾਂ ਗਲਤ ਕਂਮਾ ਲਈ ਜ਼ਿੰਮੇਵਾਰ ਹੋ, ਜਿਹੜੇ ਪਵਿੱਤਰ ਸਥਾਨ ਦੇ ਵਿਰੁੱਧ ਕੀਤੇ ਜਾਂਦੇ ਹਨ।"
38ਆਪਣੇ ਪਰਿਵਾਰ-ਸਮੂਹ ਵਿੱਚੋਂ ਹੋਰਨਾ ਲੇਵੀਆਂ, ਆਪਣੇ ਭਰਾਵਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰ ਲੈ। ਉਹ ਮੰਡਲੀ ਵਾਲੇ ਤੰਬੂ ਵਿੱਚ ਤੇਰੇ ਅਤੇ ਤੇਰੇ ਪੁੱਤਰਾਂ ਦੇ ਕੰਮ ਵਿੱਚ ਸਹਾਇਤਾ ਕਰਨਗੇ।"
39ਲੇਵੀ ਦੇ ਪਰਿਵਾਰ ਦੇ ਉਹ ਲੋਕ ਤੇਰੇ ਸਪੁਰਦ ਹਨ। ਉਹ ਤੰਬੂ ਵਿੱਚ ਕੀਤੇ ਜਾਣ ਵਾਲੇ ਸਮੂਹ ਕਂਮਾ ਨੂੰ ਕਰਨਗੇ। ਪਰ ਉਨ੍ਹਾਂ ਨੂੰ ਪਵਿੱਤਰ ਸਥਾਨ ਦੀਆਂ ਵਸਤਾਂ ਜਾਂ ਜਗਵੇਦੀ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ ਤਾਂ ਮਾਰੇ ਜਾਣਗੇ-ਅਸੀਂ ਤੁਸੀਂ ਵੀ ਮਾਰੇ ਜਾਵਾਂਗੇ।"
40ਉਹ ਤੁਹਾਡੇ ਵਿੱਚ ਸ਼ਾਮਿਲ ਹੋਣਗੇ ਅਤੇ ਤੁਹਾਡੇ ਨਾਲ ਕੰਮ ਕਰਨਗੇ। ਉਹ ਮੰਡਲੀ ਵਾਲੇ ਤੰਬੂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ। ਜਿਹੜਾ ਵੀ ਕੰਮ ਤੰਬੂ ਵਿੱਚ ਕਰਨ ਵਾਲਾ ਹੋਵੇਗਾ ਉਹ ਉਨ੍ਹਾਂ ਰਾਹੀ ਹੀ ਕੀਤਾ ਜਾਵੇਗਾ। ਹੋਰ ਕੋਈ ਵੀ ਉੱਥੇ ਨਾ ਆਵੇ ਜਿੱਥੇ ਤੁਸੀਂ ਹੋ।"

41“ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਹੋ। ਮੈਂ ਇਸਰਾਏਲ ਦੇ ਲੋਕਾਂ ਨਾਲ ਫ਼ੇਰ ਕਰੋਧਵਾਨ ਨਹੀਂ ਹੋਣਾ ਚਾਹੁੰਦਾ।"
42ਮੈਂ ਖੁਦ ਲੇਵੀਆਂ ਨੂੰ ਇਸਰਾਏਲੀਆਂ ਦਰਮਿਆਨੋ ਚੁਣਿਆ ਸੀ। ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਅਤੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਾਸਤੇ ਤੁਹਾਨੂੰ ਦਿੱਤਾ ਹੈ।"
43ਪਰ, ਹਾਰੂਨ ਸਿਰਫ਼ ਤੂੰ ਅਤੇ ਤੇਰੇ ਪੁੱਤਰ ਹੀ ਜਾਜਕ ਵਜੋਂ ਸੇਵਾ ਕਰਨ। ਸਿਰਫ਼ ਤੁਸੀਂ ਹੀ ਹੋ ਜਿਹੜੇ ਜਗਵੇਦੀ ਦੇ ਨੇੜੇ ਜਾ ਸੱਕਦੇ ਹੋ। ਸਿਰਫ਼ ਤੁਸੀਂ ਹੀ ਹੋ ਜਿਹੜੇ ਪਰਦੇ ਅੰਦਰ ਅੱਤ ਪਾਵਨ ਸਥਾਨ ਵਿੱਚ ਜਾ ਸੱਕਦੇ ਹੋ। ਮੈਂ ਤੁਹਾਨੂੰ ਇੱਕ ਸੁਗਾਤ ਦੇ ਰਿਹਾ ਹਾਂ-ਤੁਹਾਡੀ ਜਾਜਕ ਵਜੋਂ ਸੇਵਾ ਨੂੰ। ਹੋਰ ਕੋਈ ਵੀ ਜਿਹੜਾ ਮੇਰੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਅਵੱਸ਼ ਮਾਰਿਆ ਜਾਏਗਾ।”"
44ਫ਼ੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, “ਮੈਂ ਖੁਦ ਉਨ੍ਹਾਂ ਖਾਸ ਸੁਗਾਤਾਂ ਦੀ ਜ਼ਿੰਮੇਵਾਰੀ ਤੈਨੂੰ ਦਿੱਤੀ ਸੀ ਜਿਹੜੀਆਂ ਲੋਕ ਮੈਨੂੰ ਦਿੰਦੇ ਹਨ। ਉਹ ਸਾਰੀਆਂ ਪਵਿੱਤਰ ਸੁਗਾਤਾ ਜਿਹੜੀਆਂ ਇਸਰਾਏਲ ਦੇ ਲੋਕ ਮੈਨੂੰ ਦਿੰਦੇ ਹਨ, ਮੈਂ ਤੈਨੂੰ ਦਿੰਦਾ ਹਾਂ। ਤੂੰ ਅਤੇ ਤੇਰੇ ਪੁੱਤਰ ਇਨ੍ਹਾਂ ਸੁਗਾਤਾਂ ਵਿੱਚੋਂ ਹਿੱਸਾ ਲੈ ਸੱਕਦੇ ਹੋ। ਉਹ ਹਮੇਸ਼ਾ ਤੁਹਾਡੀਆਂ ਹੀ ਰਹਿਣਗੀਆਂ।"
45ਲੋਕੀ ਬਲੀਆਂ, ਅਨਾਜ ਦੀਆਂ ਭੇਟਾ, ਪਾਪ ਦੀਆਂ ਭੇਟਾ ਅਤੇ ਦੋਸ਼ ਦੀਆਂ ਭੇਟਾ ਲੈ ਕੇ ਆਉਣਗੇ। ਇਹ ਭੇਟਾ ਅੱਤ ਪਵਿੱਤਰ ਹਨ। ਇਨ੍ਹਾਂ ਸਾਰੀਆਂ ਪਵਿੱਤਰ ਭੇਟਾ ਵਿੱਚੋਂ ਤੁਹਾਡਾ ਹਿੱਸਾ ਅੱਗ ਵਿੱਚ ਨਾ ਪਾਏ ਹੋਏ ਹਿੱਸੇ ਹੋਣਗੇ। ਇਹ ਸਾਰੀਆਂ ਵਸਤਾਂ ਤੇਰੇ ਅਤੇ ਤੇਰੇ ਪੁੱਤਰਾਂ ਲਈ ਹੋਣਗੀਆਂ।"
You have read Numbers 14
45 verses