Lumina
Numbers

The Twelve Spies

Numbers 13·Punjabi Bible

1ਉਨ੍ਹਾਂ ਨੇ ਉਸ ਆਦਮੀ ਨੂੰ ਉੱਥੇ ਰੋਕ ਲਿਆ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ, ਕਿ ਉਹ ਉਸ ਨੂੰ ਸਜ਼ਾ ਕਿਵੇਂ ਦੇਣ।"

2ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਆਦਮੀ ਨੂੰ ਮਰਨਾ ਚਾਹੀਦਾ ਹੈ। ਡੇਰੇ ਦੇ ਸਾਰਿਆਂ ਲੋਕਾਂ ਨੂੰ ਡੇਰੇ ਤੋਂ ਬਾਹਰ ਉਸ ਉੱਤੇ ਪੱਥਰ ਸੁੱਟਣੇ ਚਾਹੀਦੇ ਹਨ।”"

3ਇਸ ਲਈ ਲੋਕ ਉਸ ਨੂੰ ਡੇਰੇ ਤੋਂ ਬਾਹਰ ਲੈ ਆਏ ਅਤੇ ਪੱਥਰਾਂ ਨਾਲ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"

4ਪਰਮੇਸ਼ੁਰ ਆਪਣੇ ਲੋਕਾਂ ਨੂੰ ਬਿਧੀਆਂ ਚੇਤੇ ਰੱਖਣ ਵਿੱਚ ਸਹਾਇਤਾ ਕਰਦਾ ਹੈ ਯਹੋਵਾਹ ਨੇ ਮੂਸਾ ਨੂੰ ਆਖਿਆ,"

5“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਮੈਂ ਤੁਹਾਨੂੰ ਆਪਣੀਆਂ ਬਿਧੀਆਂ ਨੂੰ ਚੇਤੇ ਰੱਖਣ ਲਈ ਕੁਝ ਦੇਵਾਂਗਾ। ਕੁਝ ਧਾਗਿਆਂ ਨੂੰ ਇਕੱਠਿਆਂ ਬੰਨ੍ਹੋ ਅਤੇ ਇਸ ਨੂੰ ਆਪਣੇ ਵਸਤਰਾਂ ਦੀਆਂ ਨੁਕਰਾਂ ਨਾਲ ਬੰਨ੍ਹ ਲਵੋ। ਇਨ੍ਹਾਂ ਵਿੱਚੋਂ ਹਰੇਕ ਝਾਲਰ ਉੱਤੇ ਇੱਕ ਨੀਲਾ ਧਾਗਾ ਬੰਨ੍ਹੋ। ਤੁਹਾਨੂੰ ਉਹ ਚੀਜ਼ਾਂ ਹੁਣੇ ਤੋਂ ਪਹਿਨਣੀਆਂ ਚਾਹੀਦੀਆਂ ਹਨ।"

Numbers 13 illustration - Numbers Chapter 13

6ਤੁਸੀਂ ਇਨ੍ਹਾਂ ਝਾਲਰਾਂ ਵੱਲ ਵੇਖਕੇ ਉਨ੍ਹਾਂ ਸਮੂਹ ਬਿਧੀਆਂ ਨੂੰ ਚੇਤੇ ਕਰੋਂਗੇ ਜਿਹੜੀਆਂ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ। ਤੁਸੀਂ ਉਨ੍ਹਾਂ ਬਿਧੀਆਂ ਦੀ ਪਾਲਣਾ ਕਰੋਂਗੇ। ਅਤੇ ਤੁਸੀਂ ਆਪਣੇ ਦਿਲ ਜਾਂ ਆਪਣੀਆਂ ਅੱਖਾਂ ਨੂੰ ਮੰਨਕੇ ਭਟਕੋਂਗੇ ਨਹੀਂ, ਜੋ ਤੁਹਾਥੋਂ ਬੇਵਫ਼ਾਈ ਦਾ ਵਿਖਾਵਾ ਕਰਵਾਉਂਦੇ ਹਨ।"

7ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਨੂੰ ਮੰਨਣਾ ਚੇਤੇ ਰੱਖੋਂਗੇ, ਫ਼ੇਰ ਤੁਸੀਂ ਪਰਮੇਸ਼ੁਰ ਵਾਸਤੇ ਪਵਿੱਤਰ ਬਣ ਜਾਵੋਂਗੇ।"

8ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ। ਮੈਂ ਹੀ ਹਾਂ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ। ਮੈਂ ਅਜਿਹਾ ਤੁਹਾਡਾ ਪਰਮੇਸ਼ੁਰ ਬਨਣ ਵਾਸਤੇ ਕੀਤਾ ਸੀ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ।”"

9ਕੁਝ ਆਗੂ ਮੂਸਾ ਦੇ ਖਿਲਾਫ਼ ਹੋ ਜਾਂਦੇ ਹਨ ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰਊਬੇਨ ਦੇ ਉੱਤਰਾਧਿਕਾਰੀ ਸਨ।)"

10ਉਨ੍ਹਾਂ ਚਹੁੰਆਂ ਆਦਮੀਆਂ ਨੇ ਇਸਰਾਏਲ ਦੇ 250 ਹੋਰ ਆਦਮੀ ਇਕੱਠੇ ਕਰ ਲਏ ਅਤੇ ਮੂਸਾ ਦੇ ਵਿਰੁੱਧ ਹੋਕੇ ਆ ਗਏ। ਉਹ ਲੋਕਾਂ ਵੱਲੋਂ ਚੁਣੇ ਹੋਏ ਆਗੂ ਸਨ। ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ।"

Numbers 13 illustration - Numbers Chapter 13

11ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲਈ ਇੱਕ ਟੋਲੇ ਵਿੱਚ ਆਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਬਹੁਤ ਦੂਰ ਚੱਲੇ ਗਏ ਹੋ! ਇਸਰਾਏਲ ਦੇ ਸਾਰੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਦਰਮਿਆਨ ਹੈ! ਤੁਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ।”"

12ਜਦੋਂ ਮੂਸਾ ਨੇ ਇਹ ਗੱਲਾਂ ਸੁਣੀਆ, ਉਸ ਨੇ ਆਪਣਾ ਸਿਰ ਧਰਤੀ ਵੱਲ ਝੁਕਾ ਦਿੱਤਾ, ਇਹ ਦਰਸਾਉਣ ਲਈ ਕਿ ਉਹ ਗੁਮਾਨੀ ਨਹੀਂ ਸੀ।"

13ਫ਼ੇਰ ਮੂਸਾ ਨੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਆਖਿਆ, “ਕੱਲ੍ਹ ਸਵੇਰੇ ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਉਸਦਾ ਹੈ। ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਪਵਿੱਤਰ ਹੈ। ਅਤੇ ਯਹੋਵਾਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। ਯਹੋਵਾਹ ਉਸ ਬੰਦੇ ਨੂੰ ਚੁਣ ਲਵੇਗਾ, ਅਤੇ ਯਹੋਆਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ।"

14ਇਸ ਲਈ ਕੋਰਹ, ਤੁਹਾਨੂੰ ਅਤੇ ਤੁਹਾਡੇ ਸਾਰੇ ਅਨੁਯਾਈਆਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ:"

15ਕੁਝ ਖਾਸ ਭਾਂਡਿਆਂ ਵਿੱਚ ਧੂਫ਼ ਅਤੇ ਅੱਗ ਪਾਉ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਲਿਆਉ। ਯਹੋਵਾਹ ਉਸ ਬੰਦੇ ਦੀ ਚੋਣ ਕਰ ਲਵੇਗਾ ਜਿਹੜਾ ਸੱਚ ਮੁੱਚ ਹੀ ਪਵਿੱਤਰ ਹੈ। ਤੁਸੀਂ ਲੇਵੀ ਲੋਕ ਬਹੁਤ ਦੂਰ ਜਾ ਚੁੱਕੇ ਹੋ।”"

Numbers 13 illustration - Numbers Chapter 13

16ਮੂਸਾ ਨੇ ਕੋਰਹ ਨੂੰ ਇਹ ਵੀ ਆਖਿਆ, “ਲੇਵੀਓ, ਤੁਸੀਂ ਮੇਰੀ ਗੱਲ ਸੁਣੋ।"

17ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈ ਕੇ ਆਇਆ।"

18ਯਹੋਵਾਹ ਨੇ ਤੁਹਾਨੂੰ ਲੇਵੀਆਂ ਨੂੰ, ਆਪਣੇ ਨੇੜੇ ਲਿਆਂਦਾ ਜਾਜਕਾਂ ਦੀ ਸਹਾਇਤਾ ਲਈ। ਪਰ ਹੁਣ ਤੁਸੀਂ ਜਾਜਕ ਬਨਣ ਦੀ ਕੋਸ਼ਿਸ਼ ਵੀ ਕਰ ਰਹੇ ਹੋ।"

19ਤੁਸੀਂ ਅਤੇ ਤੁਹਾਡੇ ਅਨੁਯਾਈ ਯਹੋਵਾਹ ਦੇ ਵਿਰੁੱਧ ਇਕੱਠੇ ਹੋ ਗਏ ਹੋ! ਕੀ ਹਾਰੂਨ ਨੇ ਕੋਈ ਗਲਤ ਗੱਲ ਕੀਤੀ ਹੈ? ਨਹੀਂ! ਇਸ ਲਈ ਤੁਸੀਂ ਹਾਰੂਨ ਦੇ ਵਿਰੁੱਧ ਸ਼ਿਕਾਇਤ ਕਿਉਂ ਕਰ ਰਹੇ ਹੋ।”"

20ਫ਼ੇਰ ਮੂਸਾ ਨੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਨ੍ਹਾਂ ਦੋਹਾ ਆਦਮੀਆਂ ਨੇ ਆਖਿਆ, “ਅਸੀਂ ਨਹੀਂ ਆਵਾਂਗੇ!"

Numbers 13 illustration - Numbers Chapter 13

21ਤੂੰ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੋਂ ਬਾਹਰ ਲੈ ਕੇ ਆਇਆ। ਤੂੰ ਸਾਨੂੰ ਮਾਰਨ ਲਈ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਹੁਣ ਤੂੰ ਇਹ ਦਰਸਾਉਣਾ ਚਾਹੁੰਦਾ ਹੈ ਕਿ ਤੇਰੇ ਕੋਲ ਸਾਨੂੰ ਕਾਬੂ ਕਰਨ ਲਈ ਵੱਧੇਰੇ ਤਾਕਤ ਹੈ।"

22ਅਸੀਂ ਕਿਉਂ ਤੇਰੇ ਪਿੱਛੇ ਲੱਗੀਏ? ਤੂੰ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਉੱਤੇ ਨਹੀਂ ਲਿਆਂਦਾ। ਤੂੰ ਸਾਨੂੰ ਉਹ ਧਰਤੀ ਨਹੀਂ ਦਿੱਤੀ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ। ਤੂੰ ਸਾਨੂੰ ਖੇਤ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਦਿੱਤੇ। ਕੀ ਤੂੰ ਇਨ੍ਹਾਂ ਆਦਮੀਆ ਨੂੰ ਆਪਣੇ ਗੁਲਾਮ ਬਣਾ ਲਵੇਗਾ ਨਹੀਂ, ਅਸੀਂ ਨਹੀਂ ਆਵਾਂਗੇ।”"

23ਇਸ ਲਈ ਮੂਸਾ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਯਹੋਵਾਹ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨਾਲ ਕੋਈ ਬੁਰਾ ਨਹੀਂ ਕੀਤਾ। ਮੈਂ ਕਦੇ ਵੀ ਇਨ੍ਹਾਂ ਪਾਸੋਂ ਕੁਝ ਨਹੀਂ ਲਿਆ-ਇੱਕ ਖੋਤਾ ਵੀ ਨਹੀਂ! ਯਹੋਵਾਹ, ਇਨ੍ਹਾਂ ਦੀਆਂ ਸੁਗਾਤਾਂ ਪ੍ਰਵਾਨ ਨਾ ਕਰ।”"

24ਫ਼ੇਰ ਮੂਸਾ ਨੇ ਕੋਰਹ ਨੂੰ ਆਖਿਆ, “ਤੂੰ ਅਤੇ ਤੇਰੇ ਸਾਰੇ ਅਨੁਯਾਈ ਕੱਲ੍ਹ ਨੂੰ ਯਹੋਵਾਹ ਅੱਗੇ ਖੜ੍ਹੇ ਹੋਵੋਂਗੇ। ਉੱਥੇ ਹਾਰੂਨ ਅਤੇ ਤੂੰ ਅਤੇ ਤੇਰੇ ਅਨੁਯਾਈ ਹੋਣਗੇ।"

25ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਭਾਂਡਾ ਲਿਆਉਣਾ ਚਾਹੀਦਾ ਹੈ, ਇਸ ਵਿੱਚ ਧੂਫ਼ ਪਾਕੇ ਯਹੋਵਾਹ ਨੂੰ ਚੜ੍ਹਾਵੋ। ਇੱਥੇ ਆਗੂਆਂ ਲਈ 250 ਭਾਂਡੇ ਹੋਣਗੇ ਅਤੇ ਇੱਕ ਭਾਂਡਾ ਤੁਹਾਡੇ ਲਈ ਅਤੇ ਇੱਕ ਭਾਂਡਾ ਹਾਰੂਨ ਲਈ।”"

Numbers 13 illustration - Numbers Chapter 13

26ਇਸ ਲਈ ਹਰੇਕ ਆਦਮੀ ਇੱਕ-ਇੱਕ ਭਾਂਡਾ ਲਿਆਇਆ ਅਤੇ ਇਸ ਵਿੱਚ ਧੂਫ਼ ਧੁਖਦੀ ਰੱਖੀ। ਫ਼ੇਰ ਉਹ ਜਾਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਏ। ਮੂਸਾ ਅਤੇ ਹਾਰੂਨ ਵੀ ਉੱਥੇ ਖਲੋਤੇ ਸਨ।"

27ਕੋਰਹ ਨੇ ਸਾਰੇ ਲੋਕਾਂ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠਾ ਕਰ ਲਿਆ। ਫ਼ੇਰ ਉੱਥੋਂ ਦੇ ਹਰ ਬੰਦੇ ਨੂੰ ਪਰਮੇਸ਼ੁਰ ਦਾ ਪਰਤਾਪ ਦਿਖਾਈ ਦਿੱਤਾ।"

28ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,"

29“ਇਨ੍ਹਾਂ ਲੋਕਾਂ ਪਾਸੋਂ ਦੂਰ ਚੱਲੇ ਜਾਵੋ! ਮੈਂ ਇਨ੍ਹਾਂ ਨੂੰ ਹੁਣੇ ਤਬਾਹ ਕਰਨਾ ਚਾਹੁੰਦਾ ਹਾਂ।”"

30ਪਰ ਮੂਸਾ ਅਤੇ ਹਾਰੂਨ ਨੇ ਝੁਕ ਕੇ ਸਿਜਦਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਪਰਮੇਸ਼ੁਰ, ਤੂੰ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ ਕਿਰਪਾ ਕਰਕੇ ਇਨ੍ਹਾਂ ਸਾਰੇ ਲੋਕਾਂ ਉੱਤੇ ਕਰੋਧਵਾਨ ਨਾ ਹੋ। ਅਸਲ ਵਿੱਚ ਸਿਰਫ਼ ਇੱਕ ਆਦਮੀ ਨੇ ਹੀ ਪਾਪ ਕੀਤਾ ਹੈ।”"

Numbers 13 illustration - Numbers Chapter 13

31ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,"

32“ਲੋਕਾਂ ਨੂੰ ਆਖ ਕਿ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹੋ ਜਾਣ।”"

33ਮੂਸਾ ਖੜ੍ਹਾ ਹੋ ਗਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਚੱਲਾ ਗਿਆ। ਇਸਰਏਲ ਦੇ ਸਾਰੇ ਬਜ਼ੁਰਗ ਉਸ ਦੇ ਪਿੱਛੇ ਚੱਲੇ ਗਏ।"

Chapter Complete

You have read Numbers 13

33 verses