1“ਹੋਰ ਕਿੰਨਾ ਚਿਰ ਇਹ ਮੰਦੇ ਲੋਕ ਮੇਰੇ ਵਿਰੁੱਧ ਸ਼ਿਕਾਇਤਾਂ ਕਰਨਗੇ? ਮੈਂ ਉਨ੍ਹਾਂ ਦੀਆਂ ਸ਼ਿਕਾਇਤਾ ਸੁਣ ਲਈਆਂ ਹਨ।"
2ਇਸ ਲਈ ਉਨ੍ਹਾਂ ਨੂੰ ਆਖ, ‘ਯਹੋਵਾਹ ਆਖਦਾ ਹੈ ਕਿ ਯਹੋਵਾਹ ਅਵੱਸ਼ ਹੀ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰੇਗਾ ਜਿਨ੍ਹਾਂ ਬਾਰੇ ਤੁਸੀਂ ਸ਼ਿਕਾਇਤ ਕੀਤੀ ਹੈ। ਤੁਹਾਡੇ ਨਾਲ ਇਹ ਕੁਝ ਵਾਪਰੇਗਾ:"
3ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ। ਹਰ ਵਿਅਕਤੀ, ਜਿਹੜਾ 20 ਸਾਲ ਜਾਂ ਇਸਤੋਂ ਵੱਡਾ ਹੈ ਅਤੇ ਮੇਰੇ ਬੰਦਿਆ ਵਿੱਚ ਗਿਣਿਆ ਗਿਆ, ਮਾਰਿਆ ਜਾਵੇਗਾ ਕਿਉਂਕਿ ਤੁਸੀਂ ਮੇਰੇ ਖਿਲਾਫ਼ ਸ਼ਿਕਾਇਤ ਕੀਤੀ।"
4ਇਸ ਲਈ ਤੁਸੀਂ ਕਦੇ ਵੀ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੋਂਗੇ ਜਿਸਦਾ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਉਸ ਧਰਤੀ ਵਿੱਚ ਦਾਖਲ ਹੋਣਗੇ।"
5ਤੁਸੀਂ ਡਰਦੇ ਸੀ ਅਤੇ ਸ਼ਿਕਾਇਤ ਕੀਤੀ ਕਿ ਉਹ ਧਰਤੀ ਦੇ ਤੁਹਾਡੇ ਦੁਸ਼ਮਣ ਕੋਲੋਂ ਤੁਹਾਡੇ ਬੱਚੇ ਖੋਹ ਲੈਣਗੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਉਨ੍ਹਾਂ ਬੱਚਿਆਂ ਨੂੰ ਉਸ ਧਰਤੀ ਉੱਤੇ ਲਿਜਾਵਾਂਗਾ। ਉਹ ਉਸ ਧਰਤੀ ਨੂੰ ਮਾਨਣਗੇ ਜਿਸ ਨੂੰ ਤੁਸੀਂ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ।"

6ਜਿੱਥੇ ਤੀਕ ਤੁਸਾਂ ਲੋਕਾਂ ਦੀ ਗੱਲ ਹੈ, ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ।"
7“‘ਤੁਹਾਡੇ ਬੱਚੇ ਇਸ ਮਾਰੂਥਲ ਵਿੱਚ 40 ਸਾਲਾਂ ਤੀਕ ਅਯਾਲੀ ਰਹਿਣਗੇ। ਉਹ ਇਸ ਵਾਸਤੇ ਦੁੱਖ ਝੱਲਣਗੇ ਕਿਉਂਕਿ ਤੁਸੀਂ ਮੇਰੇ ਨਾਲ ਵਫ਼ਾ ਨਹੀਂ ਕੀਤੀ। ਉਨ੍ਹਾਂ ਨੂੰ ਉਦੋਂ ਤੱਕ ਦੁੱਖ ਝੱਲਣਾ ਪਵੇਗਾ ਜਦੋਂ ਤੀਕ ਕਿ ਤੁਸੀਂ ਸਾਰੇ ਮਾਰੂਥਲ ਵਿੱਚ ਮਰਕੇ ਦਫ਼ਨ ਨਹੀਂ ਹੋ ਜਾਂਦੇ।"
8ਚਾਲੀ ਸਾਲਾਂ ਤੀਕ ਤੁਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗੋਂਗੇ। (ਮਤਲਬ ਇਹ ਕਿ ਉਨ੍ਹਾਂ 40 ਦਿਨਾਂ ਦੇ ਹਰੇਕ ਦਿਨ ਬਦਲੇ ਇੱਕ ਸਾਲ, ਜਦੋਂ ਆਦਮੀਆਂ ਨੇ ਉਸ ਧਰਤੀ ਦੀ ਖੋਜ ਪੜਤਾਲ ਕੀਤੀ ਸੀ।) ਤੁਸੀਂ ਜਾਣ ਜਾਵੋਂਗੇ ਕਿ ਮੇਰੇ ਲਈ ਤੁਹਾਡੇ ਵਿਰੁੱਧ ਹੋਣਾ ਕਿੰਨੀ ਭਿਆਨਕ ਗੱਲ ਹੈ।’"
9“ਮੈਂ ਯਹੋਵਾਹ ਹਾਂ, ਅਤੇ ਮੈਂ ਆਖ ਦਿੱਤਾ ਹੈ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਇਨ੍ਹਾਂ ਮੰਦੇ ਲੋਕਾਂ ਲਈ ਇਹ ਸਾਰੀਆਂ ਗੱਲਾਂ ਕਰਾਂਗਾ। ਇਹ ਲੋਕ ਮੇਰੇ ਵਿਰੁੱਧ ਇਕੱਠੇ ਹੋਕੇ ਆਏ ਹਨ। ਇਸ ਲਈ ਇਹ ਸਾਰੇ ਇਸ ਮਾਰੂਥਲ ਅੰਦਰ ਮਰਨਗੇ।”"
10ਉਹ ਆਦਮੀ ਜਿਨ੍ਹਾਂ ਨੂੰ ਮੂਸਾ ਨੇ ਨਵੀਂ ਧਰਤੀ ਦੀ ਖੋਜ ਲਈ ਭੇਜਿਆ ਸੀ ਉਹੋ ਹੀ ਸਨ ਜਿਨ੍ਹਾਂ ਨੇ ਵਾਪਸ ਆਕੇ ਸਾਰੇ ਇਸਰਾਏਲੀ ਲੋਕਾਂ ਅੰਦਰ ਸ਼ਿਕਾਇਤਾਂ ਫ਼ੈਲਾਈਆਂ ਸਨ। ਉਨ੍ਹਾਂ ਆਦਮੀਆਂ ਨੇ ਆਖਿਆ ਸੀ ਕਿ ਲੋਕ ਉਸ ਧਰਤੀ ਅੰਦਰ ਦਾਖਲ ਹੋਣ ਦੇ ਸਮਰਥ ਨਹੀਂ ਸਨ।"

11ਉਹ ਆਦਮੀ ਇਸਰਾਏਲੀ ਲੋਕਾਂ ਅੰਦਰ ਮੁਸ਼ਕਿਲਾਂ ਖੜੀਆਂ ਕਰਨ ਲਈ ਜ਼ਿੰਮੇਵਾਰ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰਨ ਲਈ ਬਿਮਾਰੀ ਭੇਜੀ।"
12ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਉਸ ਧਰਤੀ ਦੀ ਖੋਜ ਲਈ ਭੇਜਿਆ ਗਿਆ ਸੀ। ਅਤੇ ਯਹੋਵਾਹ ਨੇ ਉਨ੍ਹਾਂ ਦੋਹਾਂ ਆਦਮੀਆਂ ਨੂੰ ਬਚਾ ਲਿਆ। ਉਨ੍ਹਾਂ ਨੂੰ ਉਹ ਬਿਮਾਰੀ ਨਹੀਂ ਲਗੀ ਜਿਸਨੇ ਹੋਰਨਾ ਦਸਾਂ ਆਦਮੀਆਂ ਨੂੰ ਮਾਰ ਦਿੱਤਾ ਸੀ।"
13ਲੋਕ ਕਨਾਨ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ ਮੂਸਾ ਨੇ ਇਸਰਾਏਲੀ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਆਖੀਆਂ। ਲੋਕ ਬਹੁਤ ਉਦਾਸ ਹੋ ਗਏ।"
14ਦੂਸਰੇ ਦਿਨ ਸਵੇਰੇ-ਸਵੇਰੇ ਲੋਕਾਂ ਨੇ ਪਹਾੜੀ ਪ੍ਰਦੇਸ਼ ਵੱਲ ਜਾਣ ਲਈ ਚਾਲੇ ਪਾ ਦਿੱਤੇ। ਲੋਕਾਂ ਨੇ ਆਖਿਆ, “ਅਸੀਂ ਪਾਪ ਕੀਤਾ ਹੈ। ਸਾਨੂੰ ਅਫ਼ਸੋਸ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਨਹੀਂ ਕੀਤਾ। ਅਸੀਂ ਉਸ ਥਾਂ ਜਾਵਾਂਗੇ ਜਿਸਦਾ ਯਹੋਵਾਹ ਨੇ ਸਾਡੇ ਲਈ ਇਕਰਾਰ ਕੀਤਾ ਹੈ।”"
15ਪਰ ਮੂਸਾ ਨੇ ਆਖਿਆ, “ਤੁਸੀਂ ਯਹੋਵਾਹ ਦਾ ਆਦੇਸ਼ ਕਿਉਂ ਨਹੀਂ ਮੰਨ ਰਹੇ? ਤੁਸੀਂ ਸਫ਼ਲ ਨਹੀਂ ਹੋਵੋਂਗੇ!"

16ਉਸ ਧਰਤੀ ਉੱਤੇ ਨਾ ਜਾਵੋ। ਯਹੋਵਾਹ ਤੁਹਾਡੇ ਨਾਲ ਨਹੀਂ ਹੈ ਇਸ ਲਈ ਤੁਹਾਡੇ ਦੁਸ਼ਮਣ ਤੁਹਾਨੂੰ ਆਸਾਨੀ ਨਾਲ ਹਰਾ ਦੇਣਗੇ।"
17ਉੱਥੇ ਅਮਾਲੇਕੀ ਅਤੇ ਕਨਾਨੀ ਤੁਹਾਡੇ ਵਿਰੁੱਧ ਲੜਨਗੇ। ਤੁਸੀਂ ਯਹੋਵਾਹ ਤੋਂ ਆਪਣਾ ਮੂੰਹ ਫ਼ੇਰ ਲਿਆ ਹੈ। ਇਸ ਲਈ ਜਦੋਂ ਤੁਸੀਂ ਉਨ੍ਹਾਂ ਨਾਲ ਲੜੋਂਗੇ, ਉਹ ਤੁਹਾਡੇ ਨਾਲ ਨਹੀਂ ਹੋਵੇਗਾ।”"
18ਪਰ ਲੋਕਾਂ ਨੇ ਮੂਸਾ ਦੀ ਗੱਲ ਵਿੱਚ ਵਿਸ਼ਵਾਸ ਨਹੀਂ ਕੀਤਾ। ਇਸ ਲਈ ਉਹ ਪਹਾੜੀ ਪ੍ਰਦੇਸ਼ ਵੱਲ ਚੱਲੇ ਗਏ। ਪਰ ਮੂਸਾ ਅਤੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਸੰਦੂਕ ਲੋਕਾਂ ਦੇ ਨਾਲ ਨਹੀਂ ਗਏ।"
19ਪਹਾੜੀ ਪ੍ਰਦੇਸ਼ ਵਿੱਚ ਰਹਿਣ ਵਾਲੇ ਅਮਾਲੇਕੀ ਲੋਕ ਅਤੇ ਕਨਾਨੀ ਲੋਕ ਹੇਠਾ ਉਤਰ ਆਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਮਾਲੇਕੀਆਂ ਅਤੇ ਕਨਾਨੀਆਂ ਨੇ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਭਜਾ ਦਿੱਤਾ।"
20ਬਲੀਆਂ ਬਾਰੇ ਬਿਧੀਆਂ ਯਹੋਵਾਹ ਨੇ ਮੂਸਾ ਨੂੰ ਆਖਿਆ,"

21“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ: ਮੈਂ ਤੁਹਾਨੂੰ ਇੱਕ ਧਰਤੀ ਦੇ ਰਿਹਾ ਹਾਂ ਜਿਹੜੀ ਤੁਹਾਡਾ ਘਰ ਹੋਵੇਗੀ, ਜਦੋਂ ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂ,"
22ਤੁਹਾਨੂੰ ਅਵੱਸ਼ ਹੀ ਯਹੋਵਾਹ ਨੂੰ ਅੱਗ ਦੁਆਰਾ ਭੇਟਾ ਚੜ੍ਹਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਹੋਮ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾ, ਖਾਸ ਇਕਰਾਰਾ, ਖਾਸ ਸੁਗਾਤਾ, ਅਤੇ ਆਪਣੇ ਪਰਬਾ ਵਾਲੇ ਦਿਨਾ ਦੀਆਂ ਬਲੀਆਂ ਲਈ ਆਪਣੀਆਂ ਗਊਆਂ, ਭੇਡਾਂ ਅਤੇ ਬੱਕਰੀਆਂ ਦੀ ਵਰਤੋਂ ਕਰੋਂਗੇ।"
23“ਜਦੋਂ ਵੀ ਕੋਈ ਬੰਦਾ ਆਪਣੀ ਭੇਟ ਲੈ ਕੇ ਆਵੇ ਉਸ ਨੂੰ ਯਹੋਵਾਹ ਅੱਗੇ ਅਨਾਜ ਦੀ ਭੇਟ ਵੀ ਚੜ੍ਹਾਉਣੀ ਚਾਹੀਦੀ ਹੈ। ਅਨਾਜ ਦੀ ਭੇਟ ਜ਼ੈਤੂਨ ਦੇ ਤੇਲ ਦੇ ਇੱਕ ਕੁਆਟਰ ਨਾਲ ਗੁੰਨ੍ਹੇ ਹੋਏ 8 ਕੱਪ ਮੈਦੇ ਦੇ ਰੂਪ ਵਿੱਚ ਹੋਵੇਗੀ।"
24ਹਰ ਵਾਰੀ ਜਦੋਂ ਤੁਸੀਂ ਹੋਮ ਦੀ ਭੇਟ ਵਜੋਂ ਲੇਲਾ ਚੜ੍ਹਾਵੋਂ ਤਾ ਤੁਹਾਨੂੰ ਪੀਣ ਦੀ ਭੇਟ ਵਜੋਂ ਇੱਕ ਕੁਆਟਰ ਮੈਅ ਵੀ ਤਿਆਰ ਕਰਨੀ ਚਾਹੀਦੀ ਹੈ।"
25“ਜੇ ਤੁਸੀਂ ਭੇਡ ਦੇ ਰਹੇ ਹੋਵੋ ਤਾਂ ਤੁਹਾਨੂੰ ਇੱਕ ਤਿਆਰ ਅਨਾਜ ਦੀ ਭੇਟ ਵੀ ਲਿਆਉਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ 1 1/4 ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 16 ਕੱਪਾਂ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।"

26ਤੁਹਾਨੂੰ ਪੀਣ ਦੀ ਭੇਟ ਵਜੋਂ 1 1/4 ਕੁਆਟਰ ਮੈਅ ਵੀ ਦੇਣੀ ਚਾਹੀਦੀ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।"
27“ਤੁਸੀਂ ਹੋਮ ਦੀ ਭੇਟ ਵਜੋਂ ਜਾਂ ਬਲੀ ਲਈ ਜਾਂ ਸੁੱਖ-ਸਾਂਦ ਦੀ ਭੇਟ ਲਈ ਜਾਂ ਯਹੋਵਾਹ ਨਾਲ ਕੀਤੇ ਖਾਸ ਇਕਰਾਰ ਲਈ ਇੱਕ ਜਵਾਨ ਬਲਦ ਲਿਆ ਸੱਕਦੇ ਹੋ।"
28ਉਸ ਵੇਲੇ, ਤੁਹਾਨੂੰ ਬਲਦ ਦੇ ਨਾਲ ਇੱਕ ਅਨਾਜ ਦੀ ਭੇਟ ਵੀ ਦੇਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ ਦੋ ਕੁਆਟਰ ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ 24 ਕੱਪ ਮੈਦੇ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।"
29ਅਤੇ ਇਸਦੇ ਨਾਲ ਹੀ ਦੋ ਕੁਆਟਰ ਮੈਅ ਵੀ ਪੀਣ ਦੀ ਭੇਟ ਵਜੋਂ ਲੈ ਕੇ ਆਵੋ। ਇਹ ਭੇਟ ਹੋਮ ਦੇ ਰੂਪ ਵਿੱਚ ਹੋਵੇਗੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ।"
30ਹਰੇਕ ਬਲਦ, ਭੇਡ, ਜਾਂ ਬੱਕਰੀ, ਜਿਸ ਨੂੰ ਤੁਸੀਂ ਸੁਗਾਤ ਵਜੋਂ ਯਹੋਵਾਹ ਨੂੰ ਭੇਟ ਕਰੋ, ਇੰਝ ਤਿਆਰ ਕੀਤਾ ਜਾਣਾ ਚਾਹੀਦਾ ਹੈ।"

31ਇਨ੍ਹਾਂ ਵਿੱਚੋਂ ਹਰੇਕ ਜਾਨਵਰ ਜਿਹੜਾ ਤੁਸੀਂ ਭੇਟ ਕਰੋ ਇਸੇ ਢੰਗ ਨਾਲ ਹੋਣਾ ਚਾਹੀਦਾ ਹੈ।"
32“ਇਹੀ ਉਹ ਢੰਗ ਹੈ ਜਿਹੜਾ ਹਰ ਇਸਰਾਏਲੀ ਨਾਗਰਿਕ ਨੂੰ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਵਜੋਂ ਕਰਨਾ ਚਾਹੀਦਾ ਹੈ।"
33ਤੁਹਾਡੇ ਦਰਮਿਆਨ ਵਿਦੇਸ਼ੀ ਵੀ ਰਹਿਣਗੇ। ਜੇ ਉਹ ਲੋਕ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।"
34ਹਰ ਕਿਸੇ ਲਈ ਇੱਕੋ ਜਿਹੀਆਂ ਬਿਧੀਆਂ ਹੋਣਗੀਆਂ-ਇਸਰਾਏਲ ਦੇ ਲੋਕਾਂ ਲਈ ਵੀ ਅਤੇ ਤੁਹਾਡੇ ਦੇਸ਼ ਵਿੱਚ ਰਹਿੰਦੇ ਵਿਦੇਸ਼ੀਆ ਲਈ ਵੀ। ਇਹ ਬਿਧੀ ਹਮੇਸ਼ਾ ਜਾਰੀ ਰਹੇਗੀ। ਤੁਸੀਂ ਅਤੇ ਤੁਹਾਡੇ ਵਿੱਚਕਾਰ ਰਹਿਣ ਵਾਲੇ ਲੋਕ ਯਹੋਵਾਹ ਦੇ ਸਾਹਮਣੇ ਇੱਕੋ ਜਿਹੇ ਹੋਣਗੇ।"
35ਇਸਦਾ ਅਰਥ ਇਹ ਹੈ ਕਿ ਤੁਹਾਨੂੰ ਉਨ੍ਹਾਂ ਹੀ ਕਾਨੂੰਨਾ ਅਤੇ ਉਨ੍ਹਾਂ ਹੀ ਬਿਧੀਆਂ ਉੱਤੇ ਚੱਲਣਾ ਚਾਹੀਦਾ ਹੈ। ਉਹੀ ਕਾਨੂੰਨ ਅਤੇ ਉਹੀ ਬਿਧੀਆਂ ਤੁਹਾਡੇ ਇਸਰਾਏਲ ਦੇ ਲੋਕਾਂ ਲਈ ਅਤੇ ਤੁਹਾਡੇ ਵਿੱਚਕਾਰ ਰਹਿੰਦੇ ਹੋਰਨਾਂ ਲੋਕਾਂ ਲਈ ਵੀ ਹਨ।”"
You have read Numbers 11
35 verses