1ਉਨ੍ਹਾਂ ਨੇ ਦਾਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
2ਦਾਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 62,700 ਸੀ।"
3ਉਨ੍ਹਾਂ ਨੇ ਆਸ਼ੇਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।"
4ਆਸ਼ੇਰ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 41,500 ਸੀ।"
5ਉਨ੍ਹਾਂ ਨੇ ਨਫ਼ਤਾਲੀ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ।"

6ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 53,400 ਸੀ।"
7ਮੂਸਾ ਹਾਰੂਨ ਅਤੇ ਇਸਰਾਏਲ ਦੇ 12 ਆਗੂਆ ਨੇ ਇਨ੍ਹਾਂ ਆਦਮੀਆ ਦੀ ਗਿਣਤੀ ਕੀਤੀ। (ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਸੀ।)"
8ਉਨ੍ਹਾਂ ਨੇ ਹਰ ਉਸ ਆਦਮੀ ਦੀ ਗਿਣਤੀ ਕੀਤੀ। ਜਿਹੜਾ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਸੀ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸੀ। ਹਰੇਕ ਆਦਮੀ, ਉਸ ਦੇ ਪਰਿਵਾਰ-ਸਮੂਹ ਦੇ ਨਾਲ ਦਰਜ਼ ਕੀਤਾ ਗਿਆ।"
9ਗਿਣੇ ਹੋਏ ਸਾਰਿਆ ਦੀ ਕੁੱਲ ਗਿਣਤੀ 6,03,550 ਸੀ।"
10ਲੇਵੀ ਦੇ ਪਰਿਵਾਰ-ਸਮੂਹ ਵਿੱਚਲੇ ਪਰਿਵਾਰਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ।"

11ਯਹੋਵਾਹ ਨੇ ਮੂਸਾ ਨੂੰ ਆਖ ਦਿੱਤਾ ਸੀ:"
12“ਲੇਵੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਗਿਣਤੀ ਨਹੀਂ ਕਰਨੀ ਅਤੇ ਉਨ੍ਹਾਂ ਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲ ਸ਼ਾਮਿਲ ਨਹੀਂ ਕਰਨਾ।"
13ਲੇਵੀ ਦੇ ਲੋਕਾਂ ਨੂੰ ਆਖਣਾ ਕਿ ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਤੰਬੂ ਅਤੇ ਉਸ ਵਿੱਚਲੀਆਂ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਵਿੱਤਰ ਤੰਬੂ ਅਤੇ ਉਸ ਵਿੱਚਲੀਆਂ ਸਭ ਚੀਜ਼ਾਂ ਨੂੰ ਚੁੱਕਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਡੇਰੇ ਇਸਦੇ ਆਲੇ-ਦੁਆਲੇ ਲਾਉਣ ਅਤੇ ਇਸਦੀ ਦੇਖ-ਭਾਲ ਕਰਨ।"
14ਜਦੋਂ ਕਦੇ ਵੀ ਪਵਿੱਤਰ ਤੰਬੂ ਨੂੰ ਕਿਤੇ ਲਿਜਾਣਾ ਪਵੇ ਤਾਂ ਇਹ ਗੱਲ ਲੇਵੀ ਦੇ ਆਦਮੀਆਂ ਨੂੰ ਕਰਨੀ ਚਾਹੀਦੀ ਹੈ। ਉਹੀ ਉਹ ਲੋਕ ਹਨ ਜਿਹੜੇ ਪਵਿੱਤਰ ਤੰਬੂ ਦੀ ਦੇਖ-ਭਾਲ ਕਰਨਗੇ। ਜੇ ਕੋਈ ਅਜਿਹਾ ਆਦਮੀ ਜਿਹੜਾ ਲੇਵੀ ਦੇ ਪਰਿਵਾਰ ਵਿੱਚੋਂ ਨਹੀਂ ਹੈ ਅਤੇ ਤੰਬੂ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸ ਨੂੰ ਅਵੱਸ਼ ਹੀ ਮਾਰ ਦੇਣਾ ਚਾਹੀਦਾ ਹੈ।"
15ਇਸਰਾਏਲ ਦੇ ਲੋਕ ਵੱਖ-ਵੱਖ ਸਮੂਹਾ ਵਿੱਚ ਆਪਣੇ ਡੇਰੇ ਲਾਉਣਗੇ। ਹਰੇਕ ਬੰਦੇ ਨੂੰ ਆਪਣੇ ਪਰਿਵਾਰ ਦੇ ਝੰਡੇ ਦੇ ਨੇੜੇ ਡੇਰਾ ਲਾਉਣਾ ਚਾਹੀਦਾ ਹੈ।"

16ਪਰ ਲੇਵੀ ਦੇ ਆਦਮੀਆ ਨੂੰ ਆਪਣੇ ਡੇਰੇ ਪਵਿੱਤਰ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਲੇਵੀ ਦੇ ਆਦਮੀ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰੱਖਵਾਲੀ ਕਰਨ। ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰੱਖਵਾਲੀ ਕਰਨਗੇ ਤਾਂ ਜੋ ਇਸਰਾਏਲ ਦੇ ਲੋਕਾਂ ਨਾਲ ਕੋਈ ਮੰਦੀ ਗੱਲ ਨਾ ਵਾਪਰੇ।”"
17ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨ ਲਿਆ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।"
18ਡੇਰੇ ਦੀ ਬਿਵਸਥਾ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ:"
19“ਇਸਰਾਏਲ ਦੇ ਲੋਕਾਂ ਨੂੰ ਆਪਣੇ ਡੇਰੇ, ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਹਰ ਸਮੂਹ ਦਾ ਖਾਸ ਝੰਡਾ ਹੋਵੇਗਾ, ਅਤੇ ਹਰੇਕ ਬੰਦਾ ਆਪਣੇ ਸਮੂਹ ਦੇ ਝੰਡੇ ਨੇੜੇ ਡੇਰਾ ਲਾਵੇਗਾ।"
20“ਯਹੂਦਾਹ ਦੇ ਡੇਰੇ ਦਾ ਝੰਡਾ ਪੂਰਬ ਵਾਲੇ ਪਾਸੇ ਹੋਵੇਗਾ ਜਿਧਰੋ ਸੂਰਜ ਚੜ੍ਹਦਾ ਹੈ। ਯਹੂਦਾਹ ਦੇ ਲੋਕ ਆਪਣੇ ਝੰਡੇ ਦੇ ਨੇੜੇ ਡੇਰਾ ਲਾਉਣਗੇ। ਯਹੂਦਾਹ ਦੇ ਲੋਕਾਂ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।"

21ਉਸ ਦੇ ਸਮੂਹ ਵਿੱਚ 74,600 ਆਦਮੀ ਹਨ।"
22“ਯਿੱਸਾਕਾਰ ਦਾ ਪਰਿਵਾਰ-ਸਮੂਹ ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਅਗੇਰੇ ਡੇਰਾ ਲਾਵੇਗਾ। ਯਿੱਸਾਕਾਰ ਦੇ ਲੋਕਾਂ ਦਾ ਆਗੂ ਸੁਆਰ ਦਾ ਪੁੱਤਰ ਨਥਨਿਏਲ ਹੈ।"
23ਉਸ ਦੇ ਸਮੂਹ ਵਿੱਚ 54,400 ਆਦਮੀ ਹਨ।"
24“ਜ਼ਬੂਲੁਨ ਦਾ ਪਰਿਵਾਰ-ਸਮੂਹ ਦੀ ਯਹੂਦਾਹ ਦੇ ਪਰਿਵਾਰ-ਸਮੂਹ ਦੇ ਨੇੜੇ ਡੇਰਾ ਲਾਵੇਗਾ। ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਹੈ।"
25ਉਸ ਦੇ ਸਮੂਹ ਵਿੱਚ 57,400 ਆਦਮੀ ਹਨ।"

26“ਯਹੂਦਾਹ ਦੇ ਡੇਰੇ ਅੰਦਰ ਲੋਕਾਂ ਦੀ ਕੁੱਲ ਗਿਣਤੀ 1,86,400 ਹੈ। ਇਹ ਸਾਰੇ ਆਦਮੀ ਆਪਣੇ ਭਿੰਨ-ਭਿੰਨ ਪਰਿਵਾਰ-ਸਮੂਹਾ ਵਿੱਚ ਵੰਡੇ ਹੋਏ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਗੇ ਤਾਂ ਯਹੂਦਾਹ ਦਾ ਪਰਿਵਾਰ ਜਾਣ ਦੀ ਪਹਿਲ ਕਰੇਗਾ।"
27“ਰਊਬੇਨ ਦੇ ਡੇਰੇ ਦਾ ਝੰਡਾ ਪਵਿੱਤਰ ਤੰਬੂ ਦੇ ਦੱਖਣ ਵੱਲ ਹੋਵੇਗਾ। ਹਰ ਪਰਿਵਾਰ-ਸਮੂਹ ਆਪਣੇ ਝੰਡੇ ਦੇ ਨੇੜੇ ਡੇਰਾ ਲਾਵੇਗਾ। ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੈ।"
28ਉਸ ਦੇ ਪਰਿਵਾਰ-ਸਮੂਹ ਵਿੱਚ 46,500 ਆਦਮੀ ਹਨ।"
29“ਰਊਬੇਨ ਦੇ ਪਰਿਵਾਰ-ਸਮੂਹ ਤੋਂ ਅੱਗੇ ਸ਼ਿਮਓਨ ਦਾ ਪਰਿਵਾਰ-ਸਮੂਹ ਡੇਰਾ ਲਾਵੇਗਾ। ਸ਼ਿਮਓਨ ਦਾ ਲੋਕਾਂ ਦਾ ਆਗੂ ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਹੈ।"
30ਉਸ ਦੇ ਟੋਲੇ ਵਿੱਚ 59,300 ਆਦਮੀ ਸਨ।"

31“ਗਾਦ ਦੇ ਪਰਿਵਾਰ ਦਾ ਡੇਰਾ ਵੀ ਰਊਬੇਨ ਲੋਕਾਂ ਤੋਂ ਅੱਗੇ ਹੋਵੇਗਾ। ਗਾਦ ਦੇ ਪਰਿਵਾਰ ਦਾ ਆਗੂ ਰਊਏਲ (ਦਊਏਲ) ਦਾ ਪੁੱਤਰ ਅਲਯਾਸਾਫ਼ ਹੈ।"
32ਉਸ ਦੇ ਸਮੂਹ ਵਿੱਚ 45,650 ਆਦਮੀ ਹਨ।"
33“ਰਊਬੇਨ ਦੇ ਡੇਰੇ ਦੇ ਸਾਰੇ ਸਮੂਹਾ ਅੰਦਰ 1,51,450 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਰਊਬੇਨ ਦਾ ਸਮੂਹ ਦੂਜੇ ਨੰਬਰ ਉੱਤੇ ਚੱਲੇਗਾ।"
34“ਜਦੋਂ ਲੋਕ ਸਫ਼ਰ ਕਰਨਗੇ, ਲੇਵੀ ਦਾ ਸਮੂਹ ਜਾਣ ਲਈ ਅੱਗੇ ਹੋਵੇਗਾ। ਮੰਡਲੀ ਦਾ ਤੰਬੂ ਸਾਰੇ ਡੇਰਿਆ ਦੇ ਵਿੱਚਕਾਰ ਉਨ੍ਹਾਂ ਦੇ ਨਾਲ ਹੋਵੇਗਾ। ਲੋਕ ਉਸੇ ਤਰਤੀਬ ਵਿੱਚ ਡੇਰੇ ਲਾਉਣਗੇ ਜਿਵੇਂ ਉਹ ਜਾਣਗੇ ਅਤੇ ਹਰੇਕ ਵਿਅਕਤੀ ਆਪਣੇ ਪਰਿਵਾਰਿਕ ਝੰਡੇ ਦੇ ਨਾਲ ਹੋਵੇਗਾ।"
35“ਅਫ਼ਰਾਈਮ ਦੇ ਡੇਰੇ ਦਾ ਝੰਡਾ ਪੱਛਮ ਵਾਲੇ ਪਾਸੇ ਹੋਵੇਗਾ। ਅਫ਼ਰਾਈਮ ਦੇ ਪਰਿਵਾਰ-ਸਮੂਹ ਉੱਥੇ ਡੇਰੇ ਲਾਉਣਗੇ। ਅਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ।"

36ਉਸ ਦੇ ਪਰਿਵਾਰ-ਸਮੂਹ ਵਿੱਚ 40,500 ਆਦਮੀ ਹਨ।"
37“ਮਨੱਸ਼ਹ ਦਾ ਪਰਿਵਾਰ-ਸਮੂਹ, ਅਫ਼ਰਾਈਮ ਦੇ ਪਰਿਵਾਰ ਦੇ ਨੇੜੇ ਡੇਰਾ ਲਾਵੇਗਾ। ਮਨੱਸ਼ਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ।"
38ਉਸ ਦੇ ਸਮੂਹ ਵਿੱਚ 32,200 ਆਦਮੀ ਹਨ।"
39“ਬਿਨਯਾਮੀਨ ਦਾ ਪਰਿਵਾਰ-ਸਮੂਹ ਵੀ ਅਫ਼ਰਾਈਮ ਦੇ ਪਰਿਵਾਰ ਤੋਂ ਅੱਗੇ ਡੇਰਾ ਲਾਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ।"
40ਉਸ ਦੇ ਸਮੂਹ ਵਿੱਚ 35,400 ਆਦਮੀ ਹਨ।"

41“ਅਫ਼ਰਾਈਮ ਦੇ ਡੇਰੇ ਅੰਦਰ 1,08,100 ਆਦਮੀ ਹਨ। ਜਦੋਂ ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਦਾ ਤੀਜਾ ਨੰਬਰ ਹੋਵੇਗਾ।"
42“ਦਾਨ ਦੇ ਡੇਰੇ ਦਾ ਝੰਡਾ ਉੱਤਰ ਵਾਲੇ ਪਾਸੇ ਹੋਵੇਗਾ। ਦਾਨ ਦੇ ਪਰਿਵਾਰ-ਸਮੂਹ ਉੱਥੇ ਡੇਰਾ ਲਾਉਣਗੇ। ਦਾਨ ਦੇ ਲੋਕਾਂ ਦਾ ਆਗੂ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਹੈ।"
43ਉਸ ਦੇ ਪਰਿਵਾਰ-ਸਮੂਹ ਵਿੱਚ 62,700 ਆਦਮੀ ਹਨ।"
44“ਆਸ਼ੇਰ ਦੇ ਪਰਿਵਾਰ-ਸਮੂਹ ਦੇ ਲੋਕ ਦਾਨ ਦੇ ਪਰਿਵਾਰ-ਸਮੂਹ ਅਗੇਰੇ ਡੇਰਾ ਲਾਉਣਗੇ। ਆਸ਼ੇਰ ਦੇ ਲੋਕਾਂ ਦਾ ਆਗੂ ਆਕਰਾਨ ਦਾ ਪੁੱਤਰ ਪਗੀਏਲ ਹੈ।"
45ਉਸ ਦੇ ਸਮੂਹ ਅੰਦਰ 41,500 ਆਦਮੀ ਹਨ।"

46“ਨਫ਼ਤਾਲੀ ਦਾ ਪਰਿਵਾਰ-ਸਮੂਹ ਵੀ ਦਾਨ ਦੇ ਪਰਿਵਾਰ-ਸਮੂਹ ਦੇ ਨਾਲ ਡੇਰਾ ਲਾਵੇਗਾ। ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ।"
47ਇਸ ਸਮੂਹ ਵਿੱਚ 53,400 ਆਦਮੀ ਹਨ।"
48“ਦਾਨ ਦੇ ਡੇਰੇ ਅੰਦਰ 1,57,600 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦਾ ਪਰਿਵਾਰ ਸਭ ਤੋਂ ਅਖੀਰ ਉੱਤੇ ਤੁਰੇਗਾ। ਹਰੇਕ ਆਦਮੀ ਆਪਣੇ ਪਰਿਵਾਰ ਦੇ ਝੰਡੇ ਨਾਲ ਹੋਵੇਗਾ।”"
49ਇਸ ਤਰ੍ਹਾਂ ਉਹ ਇਸਰਾਏਲ ਦੇ ਲੋਕ ਸਨ। ਉਨ੍ਹਾਂ ਦੀ ਗਿਣਤੀ ਪਰਿਵਾਰਾਂ ਦੇ ਰੂਪ ਵਿੱਚ ਕੀਤੀ ਗਈ। ਸਮੂਹਾ ਦੇ ਤੌਰ ਤੇ ਗਿਣੇ ਗਏ ਇਸਰਾਏਲੀ ਲੋਕਾਂ ਦੀ ਕੁੱਲ ਗਿਣਤੀ 6,03,550 ਹੈ।"
50ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਲੇਵੀ ਦੇ ਲੋਕਾਂ ਦੀ ਗਿਣਤੀ ਇਸਰਾਏਲ ਦੇ ਹੋਰਨਾ ਲੋਕਾਂ ਦੇ ਨਾਲ ਨਹੀਂ ਕੀਤੀ।"

51ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਹ ਸਾਰਾ ਕੁਝ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ। ਹਰੇਕ ਸਮੂਹ ਨੇ ਆਪਣੇ ਝੰਡੇ ਹੇਠਾ ਡੇਰਾ ਲਾਇਆ। ਹਰੇਕ ਬੰਦਾ ਆਪਣੇ ਪਰਿਵਾਰ ਅਤੇ ਪਰਿਵਾਰ-ਸਮੂਹ ਦੇ ਨਾਲ ਰਿਹਾ।"
52ਹਾਰੂਨ ਦਾ ਜਾਜਕ ਪਰਿਵਾਰ ਇਹ ਹਾਰੂਨ ਅਤੇ ਮੂਸਾ ਦੇ ਪਰਿਵਾਰ ਦੇ ਉਸ ਵੇਲੇ ਦਾ ਇਤਿਹਾਸ ਹੈ ਜਦੋਂ ਯਹੋਵਾਹ ਨੇ ਮੂਸਾ ਨਾਲ ਸੀਨਈ ਪਰਬਤ ਉੱਤੇ ਗੱਲ ਕੀਤੀ ਸੀ।"
53ਹਾਰੂਨ ਦੇ ਚਾਰ ਪੁੱਤਰ ਸਨ। ਪਹਿਲੋਠਾ ਪੁੱਤਰ ਨਾਦਾਬ ਸੀ। ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।"
54ਇਹ ਪੁੱਤਰ ਚੁਣੇ ਹੋਏ ਜਾਜਕ ਸਨ। ਇਨ੍ਹਾਂ ਪੁੱਤਰਾਂ ਨੂੰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਨ ਦਾ ਖਾਸ ਕੰਮ ਦਿੱਤਾ ਗਿਆ ਸੀ।"
You have read Numbers 1
54 verses