Lumina
Nehemiah

Nehemiah Sent to Jerusalem

Nehemiah 2·Punjabi Bible

1ਜਦੋਂ ਉਨ੍ਹਾਂ ਨੇ ਪਿਘਲੀ ਹੋਈ ਧਾਤ ਤੋਂ ਵੱਛਾ ਬਣਾਇਆ ਅਤੇ ਆਖਿਆ, ‘ਇਹ ਤੁਹਾਡਾ ਪਰਮੇਸ਼ੁਰ ਹੈ ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਅਤੇ ਉਨ੍ਹਾਂ ਨੇ ਵੱਡੀ ਬੇਅਦਬੀ ਕੀਤੀ।’"

2ਤੂੰ ਤਾਂ ਵੀ ਉਨ੍ਹਾਂ ਨੂੰ ਨਾਮਂਜ਼ੂਰ ਨਾ ਕੀਤਾ ਕਿਉਂ ਜੋ ਤੂੰ ਬਹੁਤ ਦਯਾਲੂ ਹੈਂ। ਇਹੀ ਕਾਰਣ ਹੈ ਕਿ ਤੂੰ ਉਨ੍ਹਾਂ ਨੂੰ ਮਾਰੂਬਲ ਵਿੱਚ ਵੀ ਨਹੀਂ ਛੱਡਿਆ। ੱਬਦ੍ਦਲ ਦਾ ਥੰਮ ਦਿਨ ਵੇਲੇ ਉਨ੍ਹਾਂ ਦੀ ਅਗਵਾਈ ਕਰਨ ਤੋਂ ਉਨ੍ਹਾਂ ਨਾਲੋਂ ਅੱਡ ਨਹੀਂ ਹੋਇਆ। ਅੱਗ ਦਾ ਥੰਮ ਰਾਤ ਵੇਲੇ ਉਸ ਰਾਹ ਤੇ ਰੋਸ਼ਨੀ ਕਰਨੋ ਨਾ ਹਟਿਆ ਜਿੱਥੇ ਉਹ ਜਾ ਰਹੇ ਸਨ।"

3ਤੂੰ ਉਨ੍ਹਾਂ ਨੂੰ ਸਿਆਣੇ ਹੋਣ ਲਈ ਆਪਣਾ ਨੇਕ ਆਤਮਾ ਦਿੱਤਾ। ਤੂੰ ਉਨ੍ਹਾਂ ਦੇ ਮੂੰਹਾਂ ਤੋਂ ਮੰਨ ਨਹੀਂ ਰੱਖਿਆ, ਅਤੇ ਤੂੰ ਉਨ੍ਹਾਂ ਨੂੰ ਉਨ੍ਹਾਂ ਦੀ ਪਿਆਸ ਲਈ ਪਾਣੀ ਦਿੱਤਾ ਸੀ।"

4ਚਾਲੀ ਵਰ੍ਹੇ ਤੂੰ ਉਜਾੜ ਵਿੱਚ ਉਨ੍ਹਾਂ ਦੀ ਦੇਖ-ਰੇਖ ਕੀਤੀ। ਜੋ ਲੋੜੀਂਦਾ ਸੋ ਉਨ੍ਹਾਂ ਪਾਇਆ। ਉਨ੍ਹਾਂ ਦੇ ਕੱਪੜੇ ਨਾ ਘਸੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।"

5ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ, ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ। ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।"

Nehemiah 2 illustration - Nehemiah Chapter 2

6ਤੂੰ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਅਕਾਸ਼ ਵਿੱਚਲੇ ਤਾਰਿਆਂ ਵਾਂਗ ਵੱਧਾਇਆ ਅਤੇ ਉਨ੍ਹਾਂ ਨੂੰ ਉਸ ਜ਼ਮੀਨ ਤੇ ਲਿਆਇਆ ਜਿਸ ਵਿੱਚ ਦਾਖਲ ਹੋਣ ਅਤੇ ਕਬਜਾ ਕਰਨ ਲਈ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਕਿਹਾ ਸੀ।"

7ਇਉਂ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਆਕੇ ਉਸ ਦੇਸ਼ ਉੱਪਰ ਕਬਜ਼ਾ ਕਰ ਲਿਆ। ਤੂੰ ਕਨਾਨੀਆਂ ਨੂੰ ਹਰਾਇਆ, ਅਤੇ ਉਨ੍ਹਾਂ ਦੇ ਰਾਜਿਆਂ ਅਤੇ ਉਨ੍ਹਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਤਾਂ ਜੋ ਉਹ ਜੋ ਚਾਹੁਣ ਉਨ੍ਹਾਂ ਨਾਲ ਕਰ ਸੱਕਣ।"

8ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ ਅਤੇ ਸਜੇ-ਸਜਾਏ ਘਰ ਮਿਲ ਗਏ। ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ। ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼, ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ। ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ ਅਤੇ ਉਹ ਮੋਟੇ ਹੋਦੇ ਗਏ ਸਨ। ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।"

9ਅਤੇ ਫ਼ੇਰ ਉਨ੍ਹਾਂ ਨੇ ਅਵਗਿਆ ਕੀਤੀ ਅਤੇ ਤੇਰੇ ਖਿਲਾਫ਼ ਵਿਦ੍ਰੋਹ ਕੀਤਾ। ਉਨ੍ਹਾਂ ਨੇ ਆਪਣੀਆਂ ਪਿੱਠਾ ਪਿੱਛੇ ਤੇਰੀ ਬਿਵਸਬਾ ਨੂੰ ਸੁੱਟ ਦਿੱਤਾ। ਉਨ੍ਹਾਂ ਨੇ ਤੇਰੀਆਂ ਸਿੱਖੀਆਂ ਨੂੰ ਅਣਦੇਖਿਆਂ ਕੀਤਾ ਅਤੇ ਤੇਰੇ ਨਬੀਆਂ ਨੂੰ ਵੱਢਿਆ ਉੱਨ੍ਹਾਂ ਨਬੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਤੇ ਤੇਰੇ ਵੱਲ ਮੋੜਨ ਦਾ ਯਤਨ ਕੀਤਾ ਪਰ ਸਾਡੇ ਪੁਰਖਿਆਂ ਨੇ ਤੇਰੇ ਵਿਰੁੱਧ ਬੜੇ ਭਿਆਨਕ ਕਾਰਜ਼ ਕੀਤੇ।"

10ਸੋ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾ ਦੇ ਹੱਖੀ ਪਾ ਦਿੱਤਾ। ਵੈਰੀਆਂ ਨੇ ਉਨ੍ਹਾਂ ਨੂੰ ਬਹੁਤ ਸਤਾਇਆ ਜਦੋਂ ਬਿਪਤਾ ਪਈ ਤਾਂ ਸਾਡੇ ਪੁਰਖਿਆਂ ਨੇ ਤੈਨੂੰ ਪੁਕਾਰਿਆ ਤੇ ਤੂੰ ਅਕਾਸ਼ ’ਚ ਉਨ੍ਹਾਂ ਦੀ ਪੁਕਾਰ ਸੁਣੀ। ਤੂੰ ਬਹੁਤ ਦਿਆਲੂ ਹੈਂ ਆਪਣੀ ਦਿਆਲਤਾ ਕਾਰਣ ਤੂੰ ਲੋਕਾਂ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ। ਫੇਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੀ ਸ਼ਕਤੀ ਤੋਂ ਬਚਾਇਆ।"

Nehemiah 2 illustration - Nehemiah Chapter 2

11ਫ਼ਿਰ ਜਦ ਵੀ ਸਾਡੇ ਪੁਰਖਿਆਂ ਨੂੰ ਚੈਨ ਮਿਲਿਆ ਤਾਂ ਉਹ ਬਦਲ ਗਏ ਅਤੇ ਤੇਰੇ ਅੱਗੇ ਬਦੀ ਕੀਤੀ। ਤਾਂ ਫ਼ਿਰ ਤੂੰ ਉਨ੍ਹਾਂ ਨੂੰ ਮੁੜ ਉਨ੍ਹਾਂ ਦੇ ਵੈਰੀਆਂ ਦੇ ਹੱਬੀ ਫਢ਼ ਦਿੱਤਾ, ਤਾਂ ਜੋ ਉਹ ਉਨ੍ਹਾਂ ਨੂੰ ਸਜ਼ਾ ਦੇਣ ਤੇ ਹਰਾਉਣ ਪਰ ਉਨ੍ਹਾਂ ਫ਼ਿਰ ਤੈਨੂੰ ਪੁਕਾਰਿਆ ਤੇ ਤੂੰ ਉਨ੍ਹਾਂ ਦੀ ਪੁਕਾਰ ਅਕਾਸ਼ ਤੋਂ ਸੁਣੀ ਤੇ ਉਨ੍ਹਾਂ ਨੂੰ ਆਜ਼ਾਦ ਕੀਤਾ। ਤੇ ਇਉਂ ਤੂੰ ਆਪਣੀ ਦਿਆਲਤਾ ਕਈ ਵਾਰ ਉਨ੍ਹਾਂ ਤੇ ਕੀਤੀ।"

12ਤੂੰ ਉਨ੍ਹਾਂ ਨੂੰ ਖਬਰਦਾਰ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਬਿਵਸਬਾ ਵੱਲ ਵਾਪਸ ਮੁੜਨ ਲਈ ਆਖਿਆ, ਪਰ ਇਨ੍ਹਾਂ ਹਂਕਾਰੀ ਲੋਕਾਂ ਨੇ ਤੇਰੇ ਹੁਕਮਾਂ ਨੂੰ ਨਾ ਮੰਨਿਆ। ਜਿਹੜਾ ਵਿਅਕਤੀ ਤੇਰੀ ਬਿਵਸਬਾ ਨੂੰ ਮੰਨਦਾ ਅਤੇ ਉਨ੍ਹਾਂ ਨੂੰ ਨਿਭਾਉਂਦਾ, ਉਹ ਜਿਉਂਦਾ ਰਹੇਗਾ। ਪਰ ਸਾਡੇ ਪੁਰਖਿਆਂ ਨੇ ਤੇਰੀ ਬਿਵਸਬਾ ਦੇ ਖਿਲਾਫ਼ ਪਾਪ ਕੀਤਾ। ਉਹ ਜ਼ਿੱਦੀ ਅੜੀਅਲ ਸਨ ਅਤੇ ਤੇਰੇ ਵੱਲ ਪਿੱਠ ਕਰ ਲਈ। ਉਨ੍ਹਾਂ ਨੇ ਤੇਰੀ ਆਵਾਜ਼ ਨਾ ਸੁਣੀ।"

13“ਪਰ ਤੂੰ ਕਈ ਸਾਲਾਂ ਤੀਕ ਉਨ੍ਹਾਂ ਨਾਲ ਧੀਰਜਵਾਨ ਰਿਹਾ। ਤੂੰ ਉਨ੍ਹਾਂ ਨੂੰ ਆਪਣੇ ਆਤਮੇ ਦੁਆਰਾ ਨਬੀਆਂ ਰਾਹੀਂ ਚੇਤਾਵਨੀ ਦਿੱਤੀ। ਪਰ ਸਾਡੇ ਪੁਰਖਿਆਂ ਨੇ ਇੱਕ ਨਾ ਸੁਣੀ। ਤਾਂ ਫ਼ਿਰ ਤੂੰ ਉਨ੍ਹਾਂ ਨੂੰ ਦੂਜੀਆਂ ਧਰਤੀਆਂ ਦੇ ਲੋਕਾਂ ਹੱਥੀਂ ਸੌਂਪ ਦਿੱਤਾ।"

14“ਪਰ ਫ਼ਿਰ ਵੀ ਤੂੰ ਇੰਨਾ ਕਿਰਪਾਲੂ ਹੈਂ ਕਿ ਤੂੰ ਉਨ੍ਹਾਂ ਨੂੰ ਜੜੋਂ ਖਤਮ ਨਾ ਕੀਤਾ ਤੂੰ ਉਨ੍ਹਾਂ ਨੂੰ ਛੱਡਿਆ ਨਾ ਕਿਉਂ ਕਿ ਹੈਂ ਪਰਮੇਸ਼ੁਰ ਤੂੰ ਬਹੁਤ ਕਿਰਪਲੂ ਅਤੇ ਦਿਆਲੂ ਹੈ।"

15ਹੇ ਪਰਮੇਸ਼ੁਰ, ਤੂੰ ਮਹਾਨਤਮ ਪਰਮੇਸ਼ੁਰ ਹੈਂ! ਤੂੰ ਭੈਦਾਇੱਕ ਤੇ ਬਲਸ਼ਾਲੀ ਹੈਂ! ਤੂੰ ਆਪਣਾ ਇਕਰਾਰਨਾਮਾ ਰੱਖਦੈਁ ਅਤੇ ਇਸ ਤੇ ਵਫ਼ਾਦਾਰ ਹੈਂ! ਸਾਡੇ ਤੇ ਅਨੇਕਾਂ ਮੁਸੀਬਤਾਂ ਆਈਆਂ। ਉਨ੍ਹਾਂ ਮੁਸੀਬਤਾਂ ਨੂੰ ਨਜ਼ਰ ਅੰਦਾਜ਼ ਨਾ ਕਰ ਜਿਹੜੀਆਂ ਸਾਡੇ ਪਾਤਸ਼ਹਾਂ, ਆਗੂਆਂ, ਜਾਜਕਾਂ, ਨਬੀਆਂ, ਪੁਰਖਿਆਂ ਅਤੇ ਤੇਰੇ ਸਾਰੇ ਲੋਕਾਂ ਉੱਤੇ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਤੀਕ ਆਈਆਂ ਹਨ!"

Nehemiah 2 illustration - Nehemiah Chapter 2

16ਪਰ ਪਰਮੇਸ਼ੁਰ, ਤੂੰ ਉਹ ਕਰਨ ਵਿੱਚ ਧਰਮੀ ਸੀ ਜੋ ਤੂੰ ਸਾਡੇ ਨਾਲ ਕੀਤਾ। ਤੂੰ ਧਰਮੀ ਸੀ ਅਤੇ ਅਸੀਂ ਦੁਸ਼ਟਤਾ ਦਾ ਵਿਖਾਵਾ ਕੀਤਾ।"

17ਸਾਡੇ ਪਾਤਸ਼ਾਹਾਂ, ਆਗੂਆਂ, ਜਾਜਕਾਂ ਤੇ ਪੁਰਖਿਆਂ ਨੇ ਤੇਰੀ ਬਿਵਸਬਾ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਤੇਰੇ ਹੁਕਮਾਂ ਅਤੇ ਤੇਰੀਆਂ ਚਿਤਾਵਨੀਆਂ ਨੂੰ ਨਾ ਸੁਣਿਆ ਜੋ ਤੂੰ ਉਨ੍ਹਾਂ ਨੂੰ ਦਿੱਤੀਆਂ ਸਨ।"

18ਸਾਡੇ ਪੁਰਖਿਆਂ ਨੇ ਤੇਰੀ ਸੇਵਾ ਨਾ ਕੀਤੀ ਇੱਥੋਂ ਤੀਕ ਕਿ ਜਦੋਂ ਉਹ ਆਪਣੇ ਰਾਜ ’ਚ ਵੱਸਦੇ ਸਨ, ਤਦ ਵੀ ਉਹ ਬਦਕਾਰੀਆਂ ਤੋਂ ਨਾ ਟਲੇ ਉਨ੍ਹਾਂ ਤੇਰੀ ਹਰ ਰਹਿਮਤ ਨੂੰ ਭੋਗਿਆ ਤੇ ਮਾਣਿਆ ਉਨ੍ਹਾਂ ਨੇ ਜ਼ਰੱਖੇਜ਼ ਧਰਤੀ ਦੀਆਂ ਖੁਸ਼ੀਆਂ ਮਾਣੀਆਂ ਖੁਲ੍ਹੀਆਂ ਥਾਵਾਂ ਤੇ ਜਿਉਂਦੇ ਰਹੇ ਪਰ ਉਹ ਆਪਣੀ ਬਦਕਾਰੀ ਤੋਂ ਨਾ ਟਲੇ।"

19ਅਤੇ ਹੁਣ ਅਸੀਂ ਇਸ ਧਰਤੀ ਤੇ ਗੁਲਾਮ ਬਣ ਗਏ ਹਾਂ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ ਤਾਂ ਜੋ ਉਹ ਇਸ ਦੇ ਫ਼ਲਾਂ ਅਤੇ ਚੰਗਿਆਈ ਨੂੰ ਮਾਣ ਸੱਕਣ।"

20ਇਸ ਧਰਤੀ ਦੀ ਮਿੱਟੀ ਬੜੀ ਉਪਜਾਉ ਹੈ ਪਰ ਅਸੀਂ ਪਾਪ ਕੀਤੇ ਹਨ। ਅਤੇ ਜਿਹੜੇ ਰਾਜੇ ਤੂੰ ਸਾਡੇ ਉੱਪਰ ਨਿਯੁਕਤ ਕੀਤੇ ਇਹ ਫ਼ਸ਼ਲ ਉਨ੍ਹਾਂ ਨੂੰ ਚਲੀ ਗਈ। ਉਹੀ ਪਾਤਸ਼ਾਹ ਸਾਡੇ ਸਰੀਰਾਂ ਅਤੇ ਸਾਡੇ ਪਸ਼ੂਆਂ ਤੇ ਸ਼ਾਸਨ ਕਰਦੇ ਹਨ। ਉਹ ਆਪਣੀ ਮਨ ਮਰਜ਼ੀ ਕਰਦੇ ਹਨ ਤੇ ਹੁਣ ਅਸੀਂ ਬੜੀ ਮੁਸੀਬਤ ਵਿੱਚ ਹਾਂ।"

Chapter Complete

You have read Nehemiah 2

20 verses