1ਅੱਯੂਬ ਨੇ ਆਪਣੀ ਪਤਨੀ ਨੂੰ ਜਵਾਬ ਦਿੱਤਾ, “ਤੂੰ ਤਾਂ ਮੂਰਖ ਔਰਤ ਵਾਂਗ ਗੱਲ ਕਰ ਰਹੀਁ ਹੈ। ਪਰਮੇਸ਼ੁਰ ਸਾਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ ਤੇ ਅਸੀਂ ਉਨ੍ਹਾਂ ਨੂੰ ਪ੍ਰਵਾਨ ਕਰ ਲੈਂਦੇ ਹਾਂ। ਇਸ ਲਈ ਸਾਨੂੰ ਮੁਸੀਬਤ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ। ਤੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ।” ਇਹ ਸਾਰੀਆਂ ਗੱਲਾਂ ਵਾਪਰੀਆਂ। ਪਰ ਅੱਯੂਬ ਨੇ ਪਾਪ ਨਹੀਂ ਕੀਤਾ। ਉਹ ਪਰਮੇਸ਼ੁਰ ਦੇ ਖਿਲਾਫ ਨਹੀਂ ਬੋਲਿਆ।"
2ਅੱਯੂਬ ਦੇ ਤਿੰਨ ਦੋਸਤ ਉਸ ਨੂੰ ਮਿਲਣ ਲਈ ਆਉਂਦੇ ਹਨ ਅੱਯੂਬ ਦੇ ਤਿੰਨ ਦੋਸਤ ਸਨ ਤੇਮਾਨੀ ਤੋਂ ਅਲੀਫ਼ਜ, ਸੂਹੀ ਤੋਂ ਬਿਲਦਦ, ਅਤੇ ਨਅਮਾਤੀ ਤੋਂ ਸੋਫ਼ਰ। ਇਨ੍ਹਾਂ ਤਿੰਨਾਂ ਦੋਸਤਾਂ ਨੇ ਅੱਯੂਬ ਨਾਲ ਵਾਪਰੀਆਂ ਮੰਦੀਆਂ ਘਟਨਾਵਾਂ ਬਾਰੇ ਸੁਣਿਆ। ਇਹ ਤਿੰਨੇ ਦੋਸਤ ਘਰੋ ਨਿਕਲ ਕੇ ਇਕੱਠੇ ਹੋਏ। ਉਨ੍ਹਾਂ ਨੇ ਨਿਆਂ ਕੀਤਾ ਕਿ ਅੱਯੂਬ ਕੋਲ ਜਾਕੇ ਉਸ ਨਾਲ ਹਮਦਰਦੀ ਜਤਾਉਣ ਤੇ ਉਸ ਨੂੰ ਹੌਸਲਾ ਦੇਣ।"
3ਪਰ ਜਦੋਂ ਉਨ੍ਹਾਂ ਤਿੰਨਾਂ ਦੋਸਤਾਂ ਨੇ ਅੱਯੂਬ ਨੂੰ ਦੂਰੋ ਦੇਖਿਆ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਅੱਯੂਬ ਹੀ ਸੀ, ਉਹ ਇੰਨਾ ਵੱਖਰਾ ਦਿਖਾਈ ਦਿੰਦਾ ਸੀ! ਉਹ ਉੱਚੀ-ਉੱਚੀ ਰੋਣ ਲੱਗ ਪਏ। ਉਨ੍ਹਾਂ ਨੇ ਆਪਣੇ ਕੱਪੜੇ ਪਾੜ ਲੇ ਅਤੇ ਸਿਰ ਉੱਤੇ ਘਟ੍ਟਾ ਪਾਉਣ ਲੱਗ ਪਏ ਇਹ ਦਰਸਾਉਣ ਲਈ ਕਿ ਉਹ ਦੁੱਖ੍ਖੀ ਤੇ ਉਦਾਸ ਸਨ।"
4ਫੇਰ ਤਿੰਨੇ ਦੋਸਤ ਅੱਯੂਬ ਦੇ ਕੋਲ ਸੱਤ ਦਿਨ ਤੇ ਸੱਤ ਰਾਤਾਂ ਧਰਤੀ ਤੇ ਬੈਠੇ ਰਹੇ। ਕੋਈ ਵੀ ਅੱਯੂਬ ਨਾਲ ਇੱਕ ਵੀ ਸ਼ਬਦ ਨਾ ਬੋਲਿਆ ਕਿਉਂਕਿ ਉਨ੍ਹਾਂ ਨੇ ਦੇਖ ਲਿਆ ਸੀ ਕਿ ਉਹ ਕਿੰਨਾ ਕਸ਼ਟ ਝੱਲ ਰਿਹਾ ਸੀ।"
5ਅੱਯੂਬ ਆਪਣੇ ਜਨਮ ਦਿਹਾੜੇ ਨੂੰ ਸਰਾਪਦਾ ਫੇਰ ਅੱਯੂਬ ਨੇ ਆਪਣਾ ਮੂੰਹ ਖੋਲ੍ਹਿਆ ਤੇ ਉਸ ਦਿਨ ਨੂੰ ਸਰਾਪ ਦਿੱਤਾ ਜਿਸ ਦਿਨ ਉਹ ਜੰਮਿਆ ਸੀ।"

6ਉਸ ਨੇ ਆਖਿਆ:"
7“ਕਾਸ਼ ਕਿ ਉਹ ਦਿਨ, ਜਿਸ ਦਿਨ ਮੈਂ ਜੰਮਿਆ ਸਾਂ ਸਦਾ ਵਾਸਤੇ ਗੁੰਮ ਜਾਵੇ। ਕਾਸ਼ ਕਿ ਉਹ ਰਾਤ ਜਦੋਂ ਉਨ੍ਹਾਂ ਆਖਿਆ ਮੁੰਡਾ ਹੋਇਆ ਹੈ, ਕਦੇ ਵੀ ਨਾ ਹੁੰਦੀ।"
8ਕਾਸ਼ ਕਿ ਇਹ ਹਨੇਰੇ ਵਿੱਚ ਲੁਕਿਆ ਰਹਿੰਦਾ। ਕਾਸ਼ ਕਿ ਪਰਮੇਸ਼ੁਰ ਉਸ ਦਿਨ ਨੂੰ ਭੁਲਾ ਦੇਵੇ। ਕਾਸ਼ ਕਿ ਉਸ ਦਿਨ ਤੇ ਰੋਸ਼ਨੀ ਨਾ ਹੋਈ ਹੁੰਦੀ।"
9ਕਾਸ਼ ਕਿ ਉਹ ਦਿਨ ਹਨੇਰਾ ਰਹਿੰਦਾ, ਮੌਤ ਵਰਗਾ ਹਨੇਰਾ। ਕਾਸ਼ ਕਿ ਬੱਦਲ ਉਸ ਦਿਨ ਨੂੰ ਢੱਕ ਲੈਂਦੇ। ਕਾਸ਼ ਕਿ ਕਾਲੇ ਬੱਦਲ ਰੋਸ਼ਨੀ ਨੂੰ ਉਸ ਦਿਨ ਕੋਲੋਂ ਭਜਾ ਦਿੰਦੇ, ਜਦੋਂ ਮੈਂ ਜੰਮਿਆ ਸਾਂ।"
10ਉਹ ਰਾਤ ਹਨੇਰੇ ਵਿੱਚ ਛੁਪੀ ਰਹੇ। ਉਸ ਰਾਤ ਨੂੰ ਯਂਤਰੀ ਤੋਂ ਮਿਟਾ ਦੇਵੋ। ਉਸ ਰਾਤ ਨੂੰ ਕਿਸੇ ਵੀ ਮਹੀਨੇ ਅੰਦਰ ਨਾ ਰੱਖੋ।"

11ਉਸ ਰਾਤ ਨੂੰ ਕੁਝ ਵੀ ਪੈਦਾ ਨਾ ਕਰਨ ਦਿਉ ਉਸ ਰਾਤ ਨੂੰ ਕੋਈ ਵੀ ਖੁਸ਼ੀ ਦੀ ਕਿਲਕਾਰੀ ਨਾ ਸੁਣੇ।"
12ਕਈ ਜਾਦੂਗਰ ਹਮੇਸ਼ਾ ਲਿਵਯਾਬਾਨ ਨੂੰ ਜਾਗਉਣਾ ਲੋਚਦੇ ਨੇ। ਇਸ ਲਈ ਉਨ੍ਹਾਂ ਨੂੰ ਆਪਣੇ ਸਰਾਪ ਦੇਣ ਦੇਵੋ ਅਤੇ ਉਸ ਦਿਨ ਨੂੰ ਸਰਾਪ ਦੇਣ ਦਿਉ ਜਦੋਂ ਮੈਂ ਜੰਮਿਆ ਸਾਂ।"
13ਉਸ ਦਿਨ ਦੇ ਪ੍ਰਭਾਤ ਦੇ ਤਾਰੇ ਨੂੰ ਹਨੇਰਾ ਹੋਣ ਦਿਉ, ਉਸ ਰਾਤ ਨੂੰ ਸਵੇਰ ਦਾ ਇੰਤਜ਼ਾਰ ਕਰਨ ਦਿਉ, ਪਰ ਉਹ ਰੋਸ਼ਨੀ ਕਦੇ ਨਾ ਆਵੇ। ਇਸ ਨੂੰ ਸੂਰਜ ਦੀਆਂ ਪਹਿਲੀਆਂ ਕਿਰਣਾਂ ਨਾ ਦੇਖਣ ਦੇਵੋ।"
14ਕਿਉਂਕਿ ਉਸ ਰਾਤ ਨੇ ਮੈਨੂੰ ਜਨਮ ਲੈਣ ਤੋਂ ਨਹੀਂ ਰੋਕਿਆ। ਉਸ ਰਾਤ ਨੇ ਮੈਨੂੰ ਇਨ੍ਹਾਂ ਮੁਸੀਬਤਾਂ ਨੂੰ ਦੇਖਣ ਤੋਂ ਨਹੀਂ ਰੋਕਿਆ।"
15ਮੈਂ ਉਦੋਂ ਹੀ ਕਿਉਂ ਨਾ ਮਰ ਗਿਆ, ਜਦੋਂ ਮੈਂ ਜੰਮਿਆ ਸਾਂ? ਮੈਂ ਜਨਮ ਸਮੇਂ ਹੀ ਕਿਉਂ ਨਾ ਮਰਿਆ?"

16ਮੈਨੂੰ ਮੇਰੀ ਮਾਂ ਨੇ ਆਪਣੀ ਗੋਦੀ ਵਿੱਚ ਕਿਉਂ ਚੁੱਕਿਆ? ਮ੍ਮੈਨੂੰ ਮੇਰੀ ਮਾਂ ਦੀਆਂ ਦੁੱਧੀਆਂ ਨੇ ਦੁੱਧ ਕਿਉਂ ਚਂੁਘਾਇਆ?"
17ਜੇ ਮੈਂ ਮਰ ਗਿਆ ਹੁੰਦਾ, ਜਦੋਂ ਮੈਂ ਜੰਮਿਆ ਸਾਂ, ਮੈਂ ਹੁਣ ਸ਼ਾਂਤ ਹੁੰਦਾ। ਕਾਸ਼ ਕਿ ਮੈਂ ਆਰਾਮ ਨਾਲ ਸੁੱਤਾ ਪਿਆ ਹੁੰਦਾ।"
18ਉਨ੍ਹਾਂ ਰਾਜਿਆਂ ਤੇ ਸਿਆਣੇ ਲੋਕਾਂ ਨਾਲ ਜਿਹੜੇ ਬੀਤੇ ਸਮੇਂ ਵਿੱਚ ਧਰਤੀ ਉੱਤੇ ਰਹਿੰਦੇ ਸਨ। ਉਨ੍ਹਾਂ ਲੋਕਾਂ ਨੇ ਆਪਣੇ ਲਈ ਮਹਿਲ ਬਣਾਏ ਜੋ ਹੁਣ ਖੰਡਰ ਬਣ ਗਏ ਹਨ।"
19ਕਾਸ਼ ਕਿ ਮੈਂ ਉਨ੍ਹਾਂ ਨਾਲ ਦਫਨ ਹੁੰਦਾ ਜਿਨ੍ਹਾਂ ਹਾਕਮਾਂ ਨੇ ਸੋਨੇ ਚਾਂਦੀ ਨਾਲ ਆਪਣੀਆਂ ਕਬਰਾਂ ਭਰੀਆਂ ਹੋਈਆਂ।"
20ਮੈਂ ਉਹ ਬੱਚਾ ਕਿਉਂ ਨਹੀਂ ਸਾਂ ਜਿਹੜਾ ਜਨਮ ਵੇਲੇ ਮਰ ਗਿਆ ਤੇ ਜਿਸ ਨੂੰ ਧਰਤੀ ਅੰਦਰ ਦਫਨਾਇਆ ਗਿਆ ਸੀ? ਕਾਸ਼ ਕਿ ਮੈਂ ਉਸ ਬੱਚੇ ਵਰਗਾ ਹੁੰਦਾ ਜਿਸਨੇ ਕਦੇ ਵੀ ਦਿਨ ਦਾ ਚਾਨਣ ਨਹੀਂ ਦੇਖਿਆ।"

21ਬੁਰੇ ਆਦਮੀ ਮੁਸੀਬਤਾਂ ਖੜੀਆਂ ਕਰਨ ਤੋਂ ਹਟ ਜਾਂਦੇ ਨੇ ਜਦੋਂ ਉਹ ਕਬਰ ਵਿੱਚ ਹੁੰਦੇ ਨੇ। ਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਬਕੱ ਜਾਂਦੇ ਨੇ ਕਬਰ ਵਿੱਚ ਆਰਾਮ ਮਿਲਦਾ ਹੈ।"
22ਕੈਦੀਆਂ ਨੂੰ ਕਬਰ ਵਿੱਚ ਆਰਾਮ ਮਿਲ ਜਾਂਦਾ ਹੈ; ਉਹ ਆਪਣੇ ਗਾਰਦਾਂ ਨੂੰ ਆਪਣੇ ਉੱਤੇ ਚੀਕਦਿਆਂ ਨਹੀਂ ਸੁਣਦੇ।"
23ਸਭ ਤਰ੍ਹਾਂ ਦੇ ਲੋਕ ਕਬਰ ਵਿੱਚ ਹਨ, ਮਹੱਤਵਪੂਰਣ ਲੋਕ ਵੀ ਅਤੇ ਉਹ ਲੋਕ ਵੀ ਜਿਹੜੇ ਇੰਨੇ ਮਹੱਤਵਪੂਰਣ ਨਹੀਂ ਹੁੰਦੇ। ਗੁਲਾਮ ਵੀ ਆਪਣੇ ਮਾਲਕ ਤੋਂ ਮੁਕਤ ਹੋ ਜਾਂਦਾ ਹੈ।"
24“ਕਿਉਂ ਜ਼ਰੂਰ ਹੀ ਇੱਕ ਦੁੱਖੀ ਬੰਦਾ ਜਿਉਂਦਾ ਜਾਵੇ? ਉਸ ਬੰਦੇ ਨੂੰ ਜੀਵਨ ਕਿਉਂ ਦੇਵੋਁ ਜਿਸਦਾ ਆਤਮਾ ਦੁੱਖ੍ਖੀ ਹੈ?"
25ਉਹ ਆਦਮੀ ਮਰਨਾ ਚਾਹੁੰਦਾ ਹੈ ਪਰ ਮੌਤ ਨਹੀਂ ਆਉਂਦੀ। ਉਹ ਉਦਾਸ ਬੰਦਾ ਮੌਤ ਦੀ ਤਲਾਸ਼ ਛੁੱਪੇ ਹੋਏ ਖਜ਼ਾਨੇ ਨਾਲੋਂ ਵੀ ਵੱਧੇਰੇ ਕਰਦਾ ਹੈ।"

26ਉਹ ਲੋਕ ਆਪਣੀ ਕਬਰ ਲੱਭ ਕੇ ਖੁਸ਼ ਹੋਵਣਗੇ। ਉਹ ਆਪਣੇ ਮਕਬਰੇ ਨੂੰ ਲੱਭ ਕੇ ਖੁਸ਼ੀ ਮਨਾਉਣਗੇ।"
27ਪਰ ਪਰਮੇਸ਼ੁਰ ਉਨ੍ਹਾਂ ਦੇ ਭਵਿੱਖ ਨੂੰ ਗੁਪਤ ਰੱਖਦਾ ਹੈ ਤੇ ਉਨ੍ਹਾਂ ਦੀ ਰਾਖੀ ਲਈ ਉਨ੍ਹਾਂ ਦੁਆਲੇ ਕੰਧ ਉਸਾਰ ਦਿੰਦਾ ਹੈ।"
28ਜਦੋਂ ਭੋਜਨ ਦਾ ਸਮਾਂ ਹੁੰਦਾ ਹੈ, ਮੈਂ ਸਿਰਫ ਗਮ ਦੇ ਹੌਁਕੇ ਭਰਦਾ ਹਾਂ, ਖੁਸ਼ੀ ਦੇ ਨਹੀਂ। ਮੇਰੇ ਸ਼ਿਕਵੇ ਪਾਣੀ ਵਾਂਗਰਾਂ ਫੁੱਟ ਨਿਕਲਦੇ ਨੇ।"
29ਮੈਂ ਡਰਦਾ ਸਾਂ ਕਿ ਮੇਰੇ ਨਾਲ ਕੁਝ ਬਹੁਤ ਹੀ ਭਿਆਨਕ ਨਾ ਵਾਪਰ ਜਾਵੇ ਤੇ ਉਹ ਵਾਪਰ ਗਿਆ ਹੈ। ਮੈਂ ਜਿਨ੍ਹਾਂ ਗੱਲਾਂ ਤੋਂ ਬਹੁਤ ਹੀ ਡਰਦਾ ਸਾਂ ਮੇਰੇ ਨਾਲ ਵਾਪਰ ਗਈਆਂ ਨੇ।"
30ਮੈਂ ਸ਼ਾਂਤ ਨਹੀਂ ਹੋ ਸੱਕਦਾ। ਮੈਂ ਸਹਿਜ ਨਹੀਂ ਹੋ ਸੱਕਦਾ। ਮੈਂ ਆਰਾਮ ਨਹੀਂ ਕਰ ਸੱਕਦਾ, ਮੈਂ ਬਹੁਤ ਹੀ ਉਪਰਾਮ ਹਾਂ।”"

31ਅਲੀਫ਼ਜ ਬੋਲਦਾ ਹੈ ਤੇਮਾਨ ਦੇ ਅਲੀਫਜ਼ ਨੇ ਜਵਾਬ ਦਿੱਤਾ:"
You have read Nehemiah 13
31 verses