Lumina
Nehemiah

Covenant Renewed

Nehemiah 10·Punjabi Bible

1ਤਦ ਅਸਤਰ ਨੇ ਫਿਰ ਆਪਣਾ ਜਵਾਬ ਮਾਰਦਕਈ ਨੂੰ ਭੇਜਿਆ, “ਮਾਰਦਕਈ! ਜਾਕੇ ਸ਼ੂਸ਼ਨ ਸ਼ਹਿਰ ਵਿੱਚੋਂ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਉਨ੍ਹਾਂ ਨੂੰ ਮੇਰੇ ਲਈ ਵਰਤ ਰੱਖਣ ਲਈ ਕਹਿ। ਪੂਰੇ ਤਿੰਨਾਂ ਦਿਨ ਅਤੇ ਤਿੰਨ ਰਾਤਾਂ ਕੁਝ ਵੀ ਖਾਣਾ ਪੀਣਾ ਨਹੀਂ। ਮੈਂ ਅਤੇ ਮੇਰੀਆਂ ਦਾਸੀਆਂ ਵੀ ਇਵੇਂ ਹੀ ਵਰਤ ਰੱਖਾਂਗੀਆਂ। ਵਰਤ ਪੂਰਾ ਹੋਣ ਤੋਂ ਬਾਅਦ, ਮੈਂ ਪਾਤਸ਼ਾਹ ਕੋਲ ਜਾਵਾਂਗੀ। ਹਾਲਾਂ ਕਿ ਮੈਂ ਜਾਣਦੀ ਹਾਂ ਕਿ ਬਿਨ ਬੁਲਾਏ ਪਾਤਸ਼ਾਹ ਕੋਲ ਜਾਣਾ ਬਿਧੀ ਦੇ ਖਿਲਾਫ ਹੈ, ਪਰ ਫਿਰ ਵੀ ਮੈਂ ਜਾਵਾਂਗੀ ਤੇ ਜੇਕਰ ਮੈਂ ਮਰ ਵੀ ਗਈ ਤਾਂ ਕੋਈ ਗੱਲ ਨਹੀਂ।”"

2ਤਾਂ ਫਿਰ ਮਾਰਦਕਈ ਚੱਲਾ ਗਿਆ ਅਤੇ ਉਸ ਨੇ ਸਭ ਕੁਝ ਅਸਤਰ ਦੇ ਹੁਕਮ ਮੁਤਾਬਕ ਕੀਤਾ।"

3ਅਸਤਰ ਦਾ ਪਾਤਸ਼ਾਹ ਨਾਲ ਗੱਲ ਕਰਨਾ ਤੀਜੇ ਦਿਨ, ਅਸਤਰ ਨੇ ਆਪਣਾ ਸ਼ਾਹੀ ਪਹਿਰਾਵਾ ਪਾਇਆ ਅਤੇ ਜਾਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ ਖੜੀ ਹੋ ਗਈ। ਇਹ ਜਗ੍ਹਾ ਰਾਜੇ ਦੇ ਦੀਵਾਨ ਖਾਨੇ ਦੇ ਸਾਹਮਣੇ ਸੀ। ਰਾਜਾ ਦੀਵਾਨ ਖਾਨੇ ਵਿੱਚ ਪ੍ਰਵੇਸ਼ ਵੱਲ ਮੂੰਹ ਕਰਕੇ ਆਪਣੇ ਤਖਤ ਤੇ ਬੈਠਾ ਹੋਇਆ ਸੀ।"

4ਤਦ ਪਾਤਸ਼ਾਹ ਨੇ ਰਾਣੀ ਅਸਤਰ ਤੂੰ ਵਿਹੜੇ ਵਿੱਚ ਖੜੀ ਵੇਖਿਆ। ਉਹ ਉਸ ਨੂੰ ਵੇਖਕੇ ਬੜਾ ਖੁਸ਼ ਹੋਇਆ ਆਪਣਾ ਸੁਨਿਹਰੀ ਰਾਜ-ਦੰਡ ਰਾਣੀ ਵੱਲ ਵੱਧਾਇਆ, ਜੋ ਉਸ ਦੇ ਹੱਥ ਵਿੱਚ ਸੀ, ਫੇਰ ਰਾਣੀ ਕਮਰੇ ’ਚ ਪ੍ਰਵੇਸ਼ ਕਰਕੇ ਪਾਤਸ਼ਾਹ ਦੇ ਕੋਲ ਚਲੀ ਗਈ ਤੇ ਉਸ ਆਸੇ ਦੀ ਨੋਕ ਨੂੰ ਛੂਹਿਆ।"

5ਪਾਤਸ਼ਾਹ ਨੇ ਪੁੱਛਿਆ, “ਰ੍ਰਾਣੀ ਅਸਤਰ, ਤੈਨੂੰ ਕਿਸ ਗੱਲ ਦੀ ਚਿੰਤਾ ਹੈ? ਤੂੰ ਮੇਰੇ ਕੋਲੋਂ ਕੀ ਪੁੱਛਣਾ ਚਾਹੁੰਦੀ ਹੈ? ਤੂੰ ਜੋ ਮੇਰੇ ਤੋਂ ਮੰਗੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਇਬੋਁ ਤੀਕ ਕਿ ਭਾਵੇਂ ਇਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ।”"

Nehemiah 10 illustration - Nehemiah Chapter 10

6ਅਸਤਰ ਨੇ ਕਿਹਾ, “ਮੈਂ ਤੇਰੇ ਅਤੇ ਹਾਮਾਨ ਲਈ ਇੱਕ ਦਾਅਵਤ ਕੀਤੀ ਹੈ ਕੀ ਤੂੰ ਅਤੇ ਹਾਮਾਨ ਅੱਜ ਉਸ ਦਾਵਤ ਵਿੱਚ ਸ਼ਰੀਕ ਹੋਵੋਗੇ?”"

7ਫਿਰ ਪਾਤਸ਼ਾਹ ਨੇ ਕਿਹਾ, “ਹਾਮਾਨ ਨੂੰ ਜਲਦੀ ਬੁਲਾਓ ਤਾਂ ਜੋ ਜਿਵੇਂ ਅਸਤਰ ਚਾਹੁੰਦੀ ਹੈ, ਉਵੇਂ ਕੀਤਾ ਜਾਵੇ।” ਤਾਂ ਪਾਤਸ਼ਾਹ ਅਤੇ ਹਾਮਾਨ ਅਸਤਰ ਦੀ ਦਾਅਵਤ ਵਿੱਚ ਸ਼ਰੀਕ ਹੋਏ ਜਿਹੜੀ ਕਿ ਅਸਤਰ ਨੇ ਉਨ੍ਹਾ ਲਈ ਦਿੱਤੀ ਸੀ।"

8ਜਦੋਂ ਉਹ ਮੈਅ ਪੀ ਰਹੇ ਸਨ ਤਾਂ ਪਾਤਸ਼ਾਹ ਨੇ ਮੁੜ ਅਸਤਰ ਨੂੰ ਪੁੱਛਿਆ, “ਅੱਸਤਰ ਹੁਣ ਮੰਗ ਕਿ ਤੂੰ ਕੀ ਮੰਗਣਾ ਚਾਹੁੰਦੀ ਹੈ? ਤੂੰ ਕੁਝ ਵੀ ਮੰਗ ਲੈ ਮੈਂ ਉਹ ਤੈਨੂੰ ਦੇ ਦਿਆਂਗਾ ਸੋ ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈਂ। ਭਾਵੇਂ ਤੂੰ ਮੇਰਾ ਅੱਧਾ ਰਾਜ ਮੰਗ ਲੈ, ਮੈਂ ਉਹ ਵੀ ਤੈਨੂੰ ਦੇ ਦੇਵਾਂਗਾ।”"

9ਅਸਤਰ ਨੇ ਕਿਹਾ, “ਜੋ ਮੈਂ ਚਾਹੁੰਦੀ ਹਾਂ ਉਹ ਇਵੇਂ ਹੈ:"

10ਜੋ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਪਰਵਾਨ ਹਾਂ, ਅਤੇ ਜੋ ਮੈਂ ਮਂਗਾ ਉਹ ਪਾਤਸ਼ਾਹ ਖੁਸ਼ੀ ਨਾਲ ਪੂਰਾ ਕਰੇ ਤਾਂ ਚੰਗਾ ਹੋਵੇ ਜੋ ਪਾਤਸ਼ਾਹ ਅਤੇ ਹਾਮਾਨ ਕੱਲ ਇੱਥੇ ਆਉਣ। ਕੱਲ ਮੈਂ ਇੱਕ ਹੋਰ ਦਾਅਵਤ ਪਾਤਸ਼ਾਹ ਅਤੇ ਹਾਮਾਨ ਲਈ ਤਿਆਰ ਕਰਾਂਗੀ ਅਤੇ ਆਪਣੀ ਇੱਛਾ ਵੀ ਪਰਗਟ ਕਰਾਂਗੀ।”"

Nehemiah 10 illustration - Nehemiah Chapter 10

11ਮਾਰਦਕਈ ਤੇ ਹਾਮਾਨ ਦਾ ਕਰੋਧ ਉਸ ਦਿਨ ਹਾਮਾਨ ਪਾਤਸ਼ਾਹ ਦੇ ਮਹਿਲੋਁ ਬੜੀ ਖੁਸ਼ੀ-ਖੁਸ਼ੀ ਪਰਤਿਆ। ਪਰ ਜਦੋਂ ਉਸ ਨੇ ਮਾਰਦਕਈ ਨੂੰ ਪਾਤਸ਼ਾਹ ਦੇ ਫਾਟਕ ਕੋਲ ਵੇਖਿਆ ਤਾਂ ਉਸ ਨੂੰ ਮਾਰਦਕਈ ਤੇ ਬੜਾ ਕਰੋਧ ਆਇਆ। ਉਸ ਨੂੰ ਮਾਰਦਕਈ ਤੇ ਪਾਗਲਾਂ ਵਾਂਗ ਕਰੋਧ ਚੜ੍ਹਿਆ ਕਿਉਂ ਕਿ ਉੱਥੋਂ ਲੰਘਦਿਆਂ ਨੂੰ ਉਸ ਨੇ ਮਾਣ ਨਹੀਂ ਸੀ ਦਿੱਤਾ। ਮਾਰਦਕਈ ਹਾਮਾਨ ਤੋਂ ਡਰਦਾ ਨਹੀਂ ਸੀ ਇਹ ਸੋਚ ਕੇ ਉਹ ਕਰੋਧ ’ਚ ਪਾਗਲ ਹੋ ਰਿਹਾ ਸੀ।"

12ਪਰ ਉਹ ਆਪਣੇ ਗੁੱਸੇ ਨੂੰ ਵੱਸ ਵਿੱਚ ਰੱਖ ਕੇ ਆਪਣੇ ਘਰ ਨੂੰ ਮੁੜ ਗਿਆ। ਤਦ ਹਾਮਾਨ ਨੇ ਘਰ ਆਕੇ ਆਪਣੀ ਪਤਨੀ ਜ਼ਰਸ਼ ਅਤੇ ਮਿੱਤਰਾਂ ਨੂੰ ਇਕੱਠਿਆਂ ਹ੍ਹੀ ਬੁਲਾਇਆ।"

13ਤਾਂ ਉਹ ਉਨ੍ਹਾਂ ਸਾਰਿਆਂ ਅੱਗੇ ਆਪਣੀ ਅਮੀਰੀ ਅਤੇ ਆਪਣੇ ਬਹੁਤ ਸਾਰੇ ਪੁੱਤਰਾਂ ਬਾਰੇ ਸ਼ੇਖੀ ਮਾਰਨ ਲੱਗ ਪਿਆ ਅਤੇ ਕਿਵੇਂ ਰਾਜੇ ਨੇ ਉਸ ਨੂੰ ਸਨਮਾਨਿਤ ਕੀਤਾ ਸੀ। ਉਹ ਸ਼ੇਖੀਆਂ ਮਾਰ ਰਿਹਾ ਸੀ ਕਿ ਪਾਤਸ਼ਾਹ ਨੇ ਕਿਵੇਂ ਉਸ ਨੂੰ ਦੂਸਰੇ ਆਗੂਆਂ ਨਾਲੋਂ ਉੱਚੀ ਪਦਵੀ ਦਿੱਤੀ ਸੀ।"

14“ਅਤੇ ਇੱਥੇ ਹੀ ਬਸ ਨਹੀਂ”, ਹਾਮਾਨ ਨੇ ਅੱਗੋਂ ਇਹ ਵੀ ਆਖਿਆ, “ਅਸਤਰ ਨੇ ਸਭ ਨੂੰ ਛੱਡ ਕੇ ਪਾਤਸ਼ਾਹ ਨਾਲ ਸਿਰਫ ਮੈਨੂੰ ਹੀ ਆਪਣੀ ਦਾਅਵਤ ਵਿੱਚ ਸੱਦਿਆ ਹੈ। ਅਤੇ ਕੱਲ੍ਹ ਨੂੰ ਫੇਰ ਇੱਕ ਹੋਰ ਦਾਅਵਤ ਵਿੱਚ ਵੀ ਉਸਨੇਪਾਤਸ਼ਾਹ ਅਤੇ ਮੈਨੂੰ ਬੁਲਾਵਾ ਦਿੱਤਾ ਹੈ।"

15ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਮਾਰਦਕਈ ਯਹੂਦੀ ਨੂੰ ਪਾਤਸ਼ਾਹ ਦੇ ਫਾਟਕ ਤੇ ਬੈਠਿਆਂ ਵੇਖਦਾ ਹਾਂ।”"

Nehemiah 10 illustration - Nehemiah Chapter 10

16ਹਾਮਾਨ ਦੀ ਪਤਨੀ ਜ਼ਰਸ਼ ਅਤੇ ਹਾਮਾਨ ਦੇ ਸਾਰੇ ਮਿੱਤਰਾਂ ਨੇ ਉਸ ਨੂੰ ਸੁਝਾਵ ਦਿੱਤਾ। ਉਨ੍ਹਾਂ ਕਿਹਾ, “75 ਫੁੱਟ ਉੱਚੀ ਇੱਕ ਝੂਲਦੀ ਚੌਂਕੀ ਬਣਵਾਈ ਜਾਵੇ ਤੇ ਕੱਲ੍ਹ ਤੂੰ ਸਵੇਰੇ ਪਾਤਸ਼ਾਹ ਨੂੰ ਜਾਕੇ ਕਹੀਁ ਕਿ ਉਹ ਮਾਰਦਕਈ ਨੂੰ ਉਸਤੇ ਸੂਲੀ ਚੜ੍ਹਾ ਦੇਵੇੇ ਫ਼ਿਰ ਤੂੰ ਉਪਰੰਤ ਖੁਸ਼ੀ-ਖੁਸ਼ੀ ਪਾਤਸ਼ਾਹ ਨਾਲ ਦਾਅਵਤ ਤੇ ਚੱਲਾ ਜਾਵੀਂ।” ਹਾਮਾਨ ਨੂੰ ਇਹ ਸੁਝਾਵ ਪਸੰਦ ਆਇਆ ਅਤੇ ਉਸ ਨੇ ਉਹ ਸੂਲੀ ਬਨਾਉਣ ਦਾ ਹੁਕਮ ਦਿ"

17ਮਾਰਦਕਈ ਦਾ ਸਂਮਾਨ ਉਸ ਸਾਰੀ ਰਾਤ ਪਤਸ਼ਾਹ ਨੂੰ ਨੀਂਦ ਨਾ ਆਈ ਤਾਂ ਉਸ ਨੇ ਆਪਣੇ ਇੱਕ ਦਾਸ ਨੂੰ ਇਤਿਹਾਸ ਦੀ ਪੋਥੀ ਲਿਆ ਕੇ ਉਸ ਨੂੰ ਸੁਨਾਉਣ ਨੂੰ ਕਿਹਾ। ਇਤਿਹਾਸ ਦੀ ਪੋਥੀ ਵਿੱਚ ਪਾਤਸ਼ਾਹ ਦੇ ਰਾਜ ਦੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਅੰਕਿਤ ਸਨ।"

18ਪਾਤਸ਼ਾਹ ਨੇ ਸੇਵਾਦਾਰ ਨੇ ਪਾਤਸ਼ਾਹ ਨੂੰ ਪੋਥੀ ਪੜ੍ਹ ਕੇ ਸੁਣਾਈ। ਉਸ ਨੇ ਪਾਤਸ਼ਾਹ ਅਹਸ਼ਵੇਰੋਸ਼ ਨੂੰ ਮਾਰ ਮੁਕਉਣ ਦੀ ਵਿਉਂਤ ਨੂੰ ਵੀ ਪੜ੍ਹਿਆ। ਇਹ ਉਸ ਵੇਲੇ ਦੀ ਵਾਰਦਾਤ ਹੈ ਜਦੋਂ ਮਾਰਦਕਈ ਨੇ ਬਿਗਬਾਨਾ ਅਤੇ ਤਰਸ਼ ਦੀ ਖਬਰ ਦਿੱਤੀ ਸੀ। ਇਹ ਉਹ ਦੋ ਖੁਸਰੇ ਸਨ ਜਿਹੜੇ ਪਾਤਸ਼ਾਹ ਦੇ ਦਰਵਾਜ਼ੇ ਤੇ ਪਹਿਰੇਦਾਰੀ ਕਰਦੇ ਸਨ, ਅਤੇ ਜਿਨ੍ਹਾਂ ਨੇ ਪਾਤਸ਼ਾਹ ਨੂੰ ਮਾਰਨ ਦੀ ਵਿਉਂਤ ਬਣਾਈ ਸੀ। ਮਾਰਦਕਈ ਨੂੰ ਇਸਦੀ ਸੂਹ ਮਿਲ ਗਈ ਅਤੇ ਉਸ ਨੇ ਇਸ ਬਾਰੇ ਕਿਸੇ ਨੂੰ ਸੂਚਨਾ ਦਿੱਤੀ ਸੀ।"

19ਤਦ ਪਾਤਸ਼ਾਹ ਨੇ ਆਖਿਆ, “ਮਾਰਦਕਈ ਨੂੰ ਇਸ ਕਰਨੀ ਲਈ ਕੀ ਸਤਿਕਾਰ ਅਤੇ ਚੰਗਾ ਪੁਰਸੱਕਾਰ ਦਿੱਤਾ ਗਿਆ ਹੈ?” ਤਾਂ ਜਵਾਨ ਸੇਵਾਦਾਰਾਂ ਨੇ ਰਾਜੇ ਨੂੰ ਕਿਹਾ, “ਮਾਰਦਕਈ ਲਈ ਕੁਝ ਵੀ ਨਹੀਂ ਕੀਤਾ ਗਿਆ।”"

20ਉਸ ਵੇਲੇ ਹਾਮਾਨ ਪਾਤਸ਼ਾਹ ਦੇ ਮਹਿਲ ਦੇ ਵਿਹੜੇ ਵਿੱਚ ਅਜੇ ਦਾਖਲ ਹੀ ਹੋਇਆ ਸੀ। ਉਹ ਪਾਤਸ਼ਾਹ ਨੂੰ ਇਹ ਆਖਣ ਆਇਆ ਸੀ ਕਿ ਜੋ ਸੂਲੀ ਉਸ ਨੇ ਤਿਆਰ ਕੀਤੀ ਹੈ ਪਾਤਸ਼ਾਹ, ਮਾਰਦਕਈ ਨੂੰ ਉੱਥੇ ਟੰਗਣ ਦਾ ਹੁਕਮ ਦੇਵੇ। ਰਾਜੇ ਨੇ ਕਦਮਾਂ ਦੀ ਆਵਾਜ਼ ਸੁਣੀ। ਰਾਜੇ ਨੇ ਆਖਿਆ, “ਵਿਹੜੇ ਵਿੱਚ ਕੌਣ ਆਇਆ ਹੈ?”"

Nehemiah 10 illustration - Nehemiah Chapter 10

21ਪਾਤਸ਼ਾਹ ਦੇ ਸੇਵਾਦਾਰਾਂ ਨੇ ਕਿਹਾ, “ਵਿਹੜੇ ਵਿੱਚ ਹਾਮਾਨ ਖੜ੍ਹਾ ਹੈ?” ਤਾਂ ਪਾਤਸ਼ਾਹ ਨੇ ਕਿਹਾ, “ਉਸ ਨੂੰ ਅੰਦਰ ਬੁਲਾਓ।”"

22ਜਦੋਂ ਹਾਮਾਨ ਅੰਦਰ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਸੁਆਲ ਕੀਤਾ ਅਤੇ ਕਿਹਾ, “ਹਾਮਾਨ! ਜਿਸ ਮਨੁੱਖ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ, ਉਸ ਨੂੰ ਕਿਹੋ ਜਿਹਾ ਸਂਮਾਨ ਦੇਣਾ ਚਾਹੀਦਾ ਹੈ?” ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, “ਮੇਰੇ ਤੋਂ ਵੱਧ ਭਲਾ ਹੋਰ ਕੌਣ ਹੋ ਸੱਕਦਾ ਹੈ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ? ਜ਼ਰੂਰੀ ਹੈ ਕਿ ਪਾਤਸ਼ਾਹ ਮੈਨੂੰ ਹੀ ਸਂਮਾਨ ਦੇਣਾ ਚਾਹੁੰਦਾ ਹੋਣਾ ਹੈ! ਮੈਨੂੰ ਇਹ ਪੱਕਾ ਯਕੀਨ ਹੈ।”"

23ਤਾਂ ਹਾਮਾਨ ਨੇ ਪਾਤਸ਼ਾਹ ਨੂੰ ਕਿਹਾ, “ਜਿਸ ਨੂੰ ਪਾਤਸ਼ਾਹ ਦੀ ਨਦਰ ਹੋਵੇ ਉਸ ਮਨੁੱਖ ਦੇ ਸਂਮਾਨ ਲਈ ਪਾਤਸ਼ਾਹ ਨੂੰ ਇਉਂ ਕਰਨਾ ਚਾਹੀਦਾ ਹੈ।"

24ਜਿਹੜੀ ਪੋਸ਼ਾਕ ਪਾਤਸ਼ਾਹ ਪਹਿਨਦਾ ਹੈ ਨੌਕਰ ਉਹ ਸ਼ਾਹੀ ਪੋਸ਼ਾਕ ਉਸ ਲਈ ਲੈ ਕੇ ਆਉਣ ਅਤੇ ਜਿਸ ਘੋੜੇ ਤੇ ਪਾਤਸ਼ਾਹ ਆਪ ਸਵਾਰ ਹੁੰਦਾ ਹੈ ਉਹ ਸ਼ਾਹੀ ਸਵਾਰੀ ਉਸ ਲਈ ਤਿਆਰ ਕੀਤੀ ਜਾਵੇ, ਜਿਸ ਘੋੜੇ ਦੇ ਸਿਰ ਉੱਪਰ ਸ਼ਾਹੀ ਤਾਜ ਰੱਖਿਆ ਹੋਇਆ ਹੈ। ਉਸ ਨੂੰ ਲਿਆਂਦਾ ਜਾਵੇ।"

25ਫਿਰ ਉਹ ਪੋਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਮਹੱਤਵਪੂਰਣ ਸਰਦਾਰਾਂ ਵਿੱਚੋਂ ਕਿਸੇ ਇੱਕ ਦੇ ਹੱਥਾਂ ਵਿੱਚ ਦਿੱਤੇ ਜਾਣ ਤਾਂ ਜੋ ਉਹ ਉਸ ਮਨੁੱਖ ਨੂੰ ਇਹ ਪੋਸ਼ਾਕ ਪੁਆਵੇ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਫੇਰ ਉਹ ਉਸ ਨੂੰ ਘੋੜੇ ਉੱਤੇ ਚੜ੍ਹਾ ਕੇ ਸ਼ਹਿਰ ਦੇ ਚੌਁਕ ਵਿੱਚ ਫਿਰਾਇਆ ਜਾਵੇ, ਅਤੇ ਇਹ ਐਲਾਨ ਕੀਤਾ ਜਾਵੇ, ‘ਜਿਸ ਮਨੁੱਖ ਨੂੰ ਪਾਤਸ਼ਾਹ ਮਾਨ ਵਡਿਆਈ ਦੇਣੀ ਚਾਹੁੰਦਾ ਹੈ, ਇਹ ਉਸ ਲਈ ਕੀਤਾ ਗਿਆ ਹੈ!’”"

Nehemiah 10 illustration - Nehemiah Chapter 10

26“ਜਲਦੀ ਜਾ” ਪਾਤਸ਼ਾਹ ਨੇ ਹਾਮਾਨ ਨੂੰ ਹੁਕਮ ਦਿੱਤਾ। “ਜਾ ਕੇ ਸ਼ਾਹੀ ਪੋਸ਼ਾਕ ਅਤੇ ਘੋੜਾ ਲਿਆ ਜਿਵੇਂ ਕਿ ਤੂੰ ਹੁਣੇ ਸੁਝਾਅ ਦਿੱਤਾ ਹੈ ਤੇ ਇਹ ਸਭ ਕੁਝ ਮਾਰਦਕਈ ਯਹੂਦੀ ਲਈ ਕਰ। ਉਹ ਪਾਤਸ਼ਾਹੀ ਫਾਟਕ ਕੋਲ ਬੈਠਾ ਹੈ ਅਤੇ ਇਹ ਸਭ ਕੁਝ ਉਸ ਲਈ ਆਪਣੇ ਸੁਝਾਅ ਮੁਤਾਬਕ ਕਰ।”"

27ਫੇਰ ਹਾਮਾਨ ਪੋਸ਼ਾਕ ਅਤੇ ਘੋੜਾ ਲਿਅਇਆ। ਫਿਰ ਉਸ ਨੇ ਮਾਰਦਕਈ ਨੂੰ ਉਹ ਪੁਸ਼ਾਕ ਪੁਵਾਈ ਅਤੇ ਉਸ ਨੂੰ ਘੋੜੇ ਉੱਤੇ ਬਿਠਾਇਆ ਫੇਰ ਉਹ, ਉਸ ਨੂੰ ਸ਼ਹਿਰ ਦੇ ਦੁਆਲੇ ਲੈ ਗਿਆ ਅਤੇ ਐਲਾਨ ਕੀਤਾ, “ਇਹ ਉਸ ਵਿਅਕਤੀ ਲਈ ਕੀਤਾ ਗਿਆ ਜਿਸ ਨੂੰ ਪਾਤਸ਼ਾਹ ਸਤਿਕਾਰਨਾ ਚਾਹੁੰਦਾ ਹੈ।”"

28ਇਸ ਉਪਰੰਤ ਮਾਰਦਕਈ ਮੁੜ ਪਾਤਸ਼ਾਹੀ ਫਾਟਕ ਕੋਲ ਪਰਤ ਆਇਆ। ਪਰ ਹਾਮਾਨ ਛੇਤੀ ਨਾਲ ਘਰ ਨੂੰ ਮੁੜ ਗਿਆ ਅਤੇ ਉਸ ਨੇ ਆਪਣਾ ਸਿਰ ਮੂੰਹ ਢੱਕੱ ਲਿਆ ਕਿਉਂ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ।"

29ਉਪਰੰਤ ਹਾਮਾਨ ਨੇ ਇਹ ਸਾਰੀ ਵਾਰਦਾਤ ਜੋ ਉਸ ਨਾਲ ਘਟੀ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਮਿੱਤਰਾਂ ਨੂੰ ਸੁਣਾਈ। ਹਾਮਾਨ ਦੀ ਪਤਨੀ ਅਤੇ ਉਸ ਦੇ ਮਿੱਤਰਾਂ ਨੇ ਜਿਹੜੇ ਸੁਝਾਅ ਉਸ ਨੂੰ ਦਿੱਤੇ ਸਨ, ਉਨ੍ਹਾਂ ਨੇ ਕਿਹਾ, “ਜੇਕਰ ਮਾਰਦਕਈ ਯਹੂਦੀ ਹੈ ਤਾਂ ਤੂੰ ਇਸ ਨੂੰ ਹਰਾ ਨਹੀਂ ਸੱਕਦਾ ਪਰ ਹੁਣ ਤੋਂ ਹੀ ਤੇਰਾ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਤੇਰਾ ਪਤਨ ਤੇ ਹਾਰ ਅਵੱਸ਼ ਹੈ।”"

30ਜਦੋਂ ਇਹ ਲੋਕ ਹਾਮਾਨ ਨਾਲ ਗੱਲਾਂ ਕਰ ਰਹੇ ਸਨ ਤਾਂ ਪਾਤਸ਼ਾਹ ਦਾ ਖੁਸਰਾ ਹਾਮਾਨ ਦੇ ਘਰ ਪੁਹਂਚਿਆ ਅਤੇ ਹਾਮਾਨ ਨੂੰ ਦਾਅਵਤ ਲਈ ਜਿਹੜੀ ਅਸਤਰ ਨੇ ਤਿਆਰ ਕੀਤੀ ਸੀ, ਉਸ ਲਈ ਲੈ ਗਏ।"

Nehemiah 10 illustration - Nehemiah Chapter 10

31ਹਾਮਾਨ ਨੂੰ ਫਾਂਸੀ ਤਾਂ ਫਿਰ ਪਾਤਸ਼ਾਹ ਤੇ ਹਾਮਾਨ ਅਸਤਰ ਦੀ ਦਾਅਵਤ ਤੇ ਪਹੁੰਚੇ।"

32ਤਾਂ ਫਿਰ ਜਦੋਂ ਦਾਅਵਤ ਦੇ ਦੌਰਾਨ ਦੂਸਰੇ ਦਿਨ ਮੈਅ ਪੀ ਰਹੇ ਸਨ, ਪਾਤਸ਼ਾਹ ਨੇ ਅਸਤਰ ਨੂੰ ਪੁੱਛਿਆ, “ਰ੍ਰਾਣੀ ਅਸਤਰ, ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈ! ਜੋ ਕੁਝ ਤੂੰ ਮਂਗੇਗੀ ਤੈਨੂੰ ਦਿੱਤਾ ਜਾਵੇਗਾ ਮੈਨੂੰ ਦੱਸ ਤੈਨੂੰ ਕੀ ਚਾਹੀਦਾ? ਤੂੰ ਜੋ ਵੀ ਮਂਗੇਁਗੀ , ਭਾਵੇਂ ਇਹ ਮੇਰਾ ਰਾਜ ਹੋਵੇ ਮੈਂ ਤੈਨੂੰ ਜ਼ਰੂਰ ਦੇਵਾਂਗਾ।”"

33ਰਾਣੀ ਅਸਤਰ ਨੇ ਕਿਹਾ, “ਪਾਤਸ਼ਾਹ, ਜੇਕਰ ਤੂੰ ਮੈਨੂੰ ਪਸੰਦ ਕਰਦਾ ਹੈਂ ਅਤੇ ਜੇਕਰ ਇਹ ਤੈਨੂੰ ਪ੍ਰਸੰਨ ਕਰੇ, ਤਾਂ ਮੈਨੂੰ ਜਿਉਣ ਦੇਵੀਂ। ਤੇ ਮੈਂ ਤੈਥੋਂ ਆਪਣੇ ਲੋਕਾਂ ਨੂੰ ਜਿਉਂਦਿਆਂ ਰਹਿਣ ਦੇਣ ਦੀ ਵੀ ਮੰਗ ਕਰਦੀ ਹਾਂ। ਬਸ ਇਹੀ ਮੇਰੀ ਫਰਿਆਦ ਹੈ।"

34ਕਿਉਂ ਕਿ ਮੈਂ ਅਤੇ ਮੇਰੇ ਲੋਕ ਨਸ਼ਟ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਕੁੱਲ ਸਰਬਨਾਸ਼ ਕੀਤੇ ਜਾਣ ਲਈ ਵੇਚ ਦਿੱਤੇ ਗਏ ਹਨ। ਜੇਕਰ ਅਸੀਂ ਦਾਸ-ਦਾਸੀਆਂ ਵਾਂਗ ਵੇਚੇ ਗਏ ਹੁੰਦੇ, ਤਾਂ ਮੈਂ ਚੁੱਪ ਰਹਿੰਦੀ ਕਿਉਂ ਕਿ ਸਾਡੀਆਂ ਮੁਸੀਬਤਾਂ ਰਾਜੇ ਦੇ ਚਿੰਤਾ ਕਰਨ ਲਈ ਵੱਡੀ ਸੱਮਸਿਆ ਨਹੀਂ ਹੋਣੀਆਂ ਸਨ।”"

35ਤਦ ਪਾਤਸ਼ਾਹ ਅਹਸ਼ਵੇਰੋਸ਼ ਨੇ ਰਾਣੀ ਨੂੰ ਪੁੱਛਿਆ, “ਕਿੱਸ ਨੇ ਅਜਿਹਾ ਤੁਹਾਡੇ ਨਾਲ ਕੀਤਾ ਹੈ? ਕਿਸ ਆਦਮੀ ਨੇ ਤੇਰੇ ਲੋਕਾਂ ਨਾਲ ਅਜਿਹਾ ਕਰਨ ਦੀ ਹਿਂਮਤ ਕੀਤੀ।”"

Nehemiah 10 illustration - Nehemiah Chapter 10

36ਅਸਤਰ ਨੇ ਕਿਹਾ, “ਜਿਹੜਾ ਵੈਰੀ ਸਾਡੇ ਵਿਰੁੱਧ ਵਿਉਂਤਾ ਬਣਾ ਰਿਹਾ ਉਹ ਇਹ ਬਦਆਦਮੀ ਹਾਮਾਨ ਹੈ।” ਫ਼ੇਰ ਹਾਮਾਨ ਰਾਜੇ ਅਤੇ ਰਾਣੀ ਅੱਗੇ ਡਰ ਨਾਲ ਕੰਬਣ ਲੱਗ ਪਿਆ।"

37ਪਾਤਸ਼ਾਹ ਨੂੰ ਬੜਾ ਕਰੋਧ ਆਇਆ। ਉਹ ਆਪਣੀ ਮੈਅ ਉੱਥੇ ਹੀ ਛੱਡ ਕੇ ਉੱਠ ਖਲੋਤਾ ਅਤੇ ਆਪਣੇ ਬਾਗ਼ ਵੱਲ ਚੱਲਾ ਗਿਆ। ਪਰ ਹਾਮਾਨ ਰਾਣੀ ਕੋਲ ਰਹਿ ਕੇ ਆਪਣੀ ਜਾਨ ਬਖਸ਼ਾਉਣ ਲਈ ਫ਼ਰਿਆਦ ਕਰਦਾ ਰਿਹਾ, ਕਿਉਂ ਕਿ ਉਹ ਜਾਣਦਾ ਸੀ ਕਿ ਰਾਜੇ ਨੇ ਉਸ ਨੂੰ ਮਰਵਾਉਣ ਦਾ ਨਿਆਂ ਕਰ ਲਿਆ ਸੀ।"

38ਜਦੋਂ ਪਾਤਸ਼ਾਹ ਬਾਗ਼ ਵਿੱਚੋਂ ਦਾਅਵਤਖਾਨੇ ਵੱਲ ਮੁੜ ਰਿਹਾ ਸੀ, ਤਾਂ ਉਸ ਨੇ ਹਾਮਾਨ ਨੂੰ ਉਸ ਚੌਂਕੀ ਤੇ ਡਿਗਦਿਆਂ ਵੇਖਿਆ ਜਿੱਥੇ ਅਸਤਰ ਬੈਠੀ ਹੋਈ ਸੀ ਤਾਂ ਪਾਤਸ਼ਾਹ ਕਰੋਧ ਵਿੱਚ ਉੱਚੀ ਆਵਾਜ਼ ਵਿੱਚ ਬੋਲਿਆ, “ਮੇਰੇ ਘਰ ਵਿੱਚ ਹੁੰਦਿਆਂ ਹੋਇਆਂ ਮੇਰੀ ਰਾਣੀ ਤੇ ਕਾਮਵਾਸਨਾ ਨਾਲ ਵਾਰ ਕਰਨ ਦੀ ਤੇਰੀ ਇੰਨੀ ਜੁਰਅਤ ਕਿਵੇਂ ਹੋਈ?” ਜਿਉਂ ਹੀ ਪਾਤਸ਼ਾਹ ਨੇ ਇਉਂ ਆਖਿਆ ਤਾਂ ਦਾਸਾਂ ਨੇ ਦਾਅਵਤਖਾਨੇ ਵਿੱਚ ਆ ਕੇ ਹਾਮਾਨ ਨੂੰ ਮਾਰ ਦਿੱਤਾ।"

39ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਨੇ ਹਰਬੋਨਾਹ ਨੇ ਪਾਤਸ਼ਾਹ ਨੂੰ ਆਖਿਆ, “ਇੱਕ 75 ਫੁੱਟ ਉੱਚੀ ਝੂਲਦੀ ਚੌਂਕੀ ਹਾਮਾਨ ਨੇ ਮਰਦਕਈ ਨੂੰ ਸੂਲੀ ਚੜ੍ਹਾਉਣ ਲਈ ਆਪਣੇ ਘਰ ਦੇ ਅੱਗੇ ਬਣਾਈ ਹੈ ਮਾਰਦਜਈ ਹੀ ਉਹ ਆਦਮੀ ਹੈ ਜਿਸਨੇ ਤੈਨੂੰ ਮਾਰੇ ਜਾਣ ਦੀ ਵਿਉਂਤ ਬਾਰੇ ਜਾਣਕਾਰੀ ਦੇਕੇ ਤੇਰੀ ਜਾਨ ਬਚਾਈ ਸੀ।” ਪਾਤਸ਼ਾਹ ਨੇ ਕਿਹਾ, “ਇਸੇ ਸੂਲੀ ਤੇ ਹਾਮਾਨ ਨੂੰ ਟੰਗ ਦੇਵੋ।”"

Chapter Complete

You have read Nehemiah 10

39 verses