1ਤੂੰ ਹੀ ਯਹੋਵਾਹ ਪਰਮੇਸ਼ੁਰ ਹੈ ਜਿਸ ਨੇ ਅਬਰਾਮ ਨੂੰ ਚੁਣਿਆ, ਤੂੰ ਹੀ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ ਤੇ ਫਿਰ ਉਸ ਦਾ ਨਾਉ ਅਬਰਾਹਾਮ ਰੱਖਿਆ।"
2ਤੂੰ ਵੇਖਿਆ ਕਿ ਉਹ ਤੇਰੇ ਨਾਲ ਵਫ਼ਾਦਾਰ ਸੀ ਅਤੇ ਇਸ ਲਈ ਤੂੰ ਉਸ ਨਾਲ ਇਕਰਾਰਨਾਮਾ ਕੀਤਾ ਤੂੰ ਉਸ ਨੂੰ ਕਨਾਨੀਆਂ ਹਿੱਤੀਆਂ ਅਤੇ ਅੰਮੋਰੀਆਂ ਫਰਿਜ਼ੀਆਂ ਯ੍ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਤੂੰ ਉਹ ਧਰਤੀ ਅਬਰਾਹਾਮ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਤੇ ਉਸ ਇਕਰਾਰ ਨੂੰ ਨਿਭਾਇਆ। ਕਿਉਂ ਕਿ ਤੂੰ ਧਰਮੀ ਹੈਂ।"
3ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚ ਦੁੱਖੀ ਵੇਖਿਆ ਤੂੰ ਉਨ੍ਹਾਂ ਨੂੰ ਲਾਲ ਸਾਗਰ ਤੋਂ ਤੇਰੀ ਮਦਦ ਲਈ ਪੁਕਾਰ ਦਿਆਂ ਸੁਣਿਆ।"
4ਤੂੰ ਫ਼ਿਰਊਨ ਨਾਲ ਅਤੇ ਉਸ ਦੇ ਸਾਰੇ ਨੌਕਰਾਂ ਅਤੇ ਉਸ ਦੇ ਲੋਕਾਂ ਨਾਲ ਅਜੂਬੇ ਅਤੇ ਕਰਿਸ਼ਮੇ ਕੀਤੇ। ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਸਾਡੇ ਪੁਰਖਿਆਂ ਵੱਲ ਬਦਤਮੀਜ਼ੀ ਦਾ ਵਿਖਾਵਾ ਕੀਤਾ। ਪਰ ਤੂੰ ਆਪਣੇ ਲਈ ਇੱਕ ਪਰਤਿਸ਼ਠਾ ਬਣਾਈ ਜੋ ਅੱਜ ਤਾਈਂ ਜਾਰੀ ਹੈ।"
5ਤੂੰ ਲਾਲ ਸਾਗਰ ਨੂੰ ਉਨ੍ਹਾਂ ਸਾਹਮਣੇ ਦੋ ਹਿਸਿਆਂ ਵਿੱਚ ਵੰਡ ਦਿੱਤਾ ਅਤੇ ਉਹ ਸਾਗਰ ਵਿੱਚਲੀ ਸੁੱਕੀ ਧਰਤੀ ਤੋਂ ਦੀ ਲੰਘ ਗਏ। ਤੂੰ ਮਿਸਰੀ ਫ਼ੌਜ ਨੂੰ ਜਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਡੂੰਘਾਈਆਂ ਵਿੱਚ ਫ਼ਸਾ ਦਿੱਤਾ, ਜਿਵੇਂ ਕਿ ਕਰੋਧਵਾਨ ਸਮੁੰਦਰ ਵਿੱਚ ਇੱਕ ਪੱਥਰ ਹੋਵੇ।"

6ਦਿਨ ਵੇਲੇ ਤੂੰ ਬੱਦਲ ਦੇ ਥੰਮ ਦੁਆਰਾ ਅਤੇ ਰਾਤ ਵੇਲੇ ਅੱਗ ਦੇ ਥੰਮ ਦੁਆਰਾ ਉਨ੍ਹਾਂ ਦੀ ਅਗਵਾਈ ਕੀਤੀ ਤੇ ਉਸ ਰਾਹ ਤੇ ਰੋਸ਼ਨੀ ਚਮਕੀ ਜਿੱਥੇ ਦੀ ਉਹ ਗਏ।"
7ਫ਼ੇਰ ਤੂੰ ਸੀਨਈ ਪਹਾੜੀ ਤੇ ਉੱਤਰਿਆ। ਤੂੰ ਅਕਾਸ਼ ਤੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਨੂੰ ਚੰਗੇ ਨਿਆਉਂ ਅਤੇ ਸੱਚੀਆਂ ਬਿਵਸਬਾਂ ਅਤੇ ਚੰਗੀਆਂ ਬਿਧੀਆਂ ਅਤੇ ਹੁਕਮ ਦਿੱਤੇ।"
8ਤੂੰ ਉਨ੍ਹਾਂ ਨੂੰ ਆਪਣੇ ਆਰਾਮ ਦੇ ਵਿਸ਼ੇਸ਼ ਦਿਨ ਤੋਂ ਜਾਣੂ ਕਰਵਾਇਆ। ਤੂੰ ਉਨ੍ਹਾਂ ਨੂੰ ਹੁਕਮ, ਬਿਧੀਆਂ ਅਤੇ ਬਿਵਸਬਾਂ ਮੂਸਾ ਆਪਣੇ ਸੇਵਕ ਰਾਹੀਂ ਦਿੱਤੀਆਂ।"
9ਉਹ ਭੁੱਖੇ ਸਨ, ਇਸ ਲਈ ਤੂੰ ਉਨ੍ਹਾਂ ਨੂੰ ਅਕਾਸ਼ ਤੋਂ ਭੋਜਨ ਦਿੱਤਾ। ਉਹ ਪਿਆਸੇ ਸਨ ਤੂੰ ਉਨ੍ਹਾਂ ਨੂੰ ਚੱਟਾਨ ਤੋਂ ਪਾਣੀ ਦਿੱਤਾ ਤੇ ਉਨ੍ਹਾਂ ਨੂੰ ਤੂੰ ਆਖਿਆ, ‘ਆਓ ਤੇ ਇਸ ਧਰਤੀ ਤੇ ਕਬਜਾ ਕਰ ਲਵੋ!’ ਤੂੰ ਉਨ੍ਹਾਂ ਨੂੰ ਇਹ ਜ਼ਮੀਨ ਦੇਣ ਦੀ ਸੌਂਹ ਖਾਧੀ ਸੀ।"
10ਪਰ ਉਹ ਲੋਕ, ਸਾਡੇ ਪੁਰਖੇ ਹਂਕਾਰੇ ਗਏ ਸਨ। ਉਹ ਜ਼ਿੱਦੀ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।"

11ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਤੇਰੇ ਹੈਰਾਨਕੁਨ ਕਾਰਜ ਚੇਤੇ ਨਹੀਂ ਰੱਖੇ ਜੋ ਤੂੰ ਉਨ੍ਹਾਂ ਲਈ ਕੀਤੇ ਸਨ। ਉਹ ਜ਼ਿੱਦੀ ਬਣ ਗਏ ਅਤੇ ਮਿਸਰ ਨੂੰ ਵਾਪਸ ਜਾਣ ਦੀ ਠਾਨ ਲਈ। “ਪਰ ਤੂੰ ਪਰਮੇਸ਼ੁਰ ਹੈਂ ਜੋ ਮੁਆਫ਼ ਕਰਦਾ, ਜੋ ਮਿਹਰਬਾਨ ਅਤੇ ਦਯਾਲੂ ਹੈ, ਜੋ ਗੁੱਸੇ ਹੋਣ ਵਿੱਚ ਢਿੱਲਾ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈਂ, ਇਸ ਲਈ ਤੂੰ ਉਨ੍ਹਾਂ ਵੱਲੋਂ ਨਹੀਂ ਪਰਤਿਆ।"
You have read Nehemiah 1
11 verses