Lumina
Nahum

The Fall of Nineveh

Nahum 2·Punjabi Bible

1ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦੇਣਗੇ। ਉਨ੍ਹਾਂ ਵਿੱਚੋਂ ਕੁਝ ਕਹਿਣਗੇ: ‘ਅਸੀਂ ਯਹੋਵਾਹ ਸਰਬ ਸ਼ਕਤੀਮਾਨ ਦੀ’ ਉਪਾਸਨਾ ਕਰਨ ਲਈ ਜਾ ਰਹੇ ਹਾਂ ਅਤੇ ਦੂਜੇ ਆਖਣਗੇ, ‘ਅਸੀਂ ਤੁਹਾਡੇ ਨਾਲ ਜਾਵਾਂਗੇ।’”"

2ਬਹੁਤ ਸਾਰੇ ਲੋਕ ਅਤੇ ਬਹੁਤ ਸਾਰੀਆਂ ਤਕੜੀਆਂ ਕੌਮਾਂ ਅਤੇ ਰਾਜ ਯਹੋਵਾਹ ਸਰਬ-ਸ਼ਕਤੀਮਾਨ ਦੀ ਖੋਜ ਵਿੱਚ ਅਤੇ ਉਸਦੀ ਪੂਜਾ ਕਰਨ ਲਈ ਯਰੂਸ਼ਲਮ ਨੂੰ ਆਉਣਗੇ।"

3ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਨ੍ਹਾਂ ਦਿਨਾਂ ਵਿੱਚ ਵੱਖੋ-ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਬਹੁਤ ਸਾਰੇ ਮਨੁੱਖ ਇੱਕ ਯਹੂਦੀ ਮਨੁੱਖ ਦਾ ਪੱਲਾ ਫ਼ੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚਲਾਂਗੇ ਕਿਉਂ ਕਿ ਅਸੀਂ ਸੁਣਿਆ ਹੈ ਕਿ ‘ਪਰਮੇਸ਼ੁਰ ਤੁਹਾਡੇ ਨਾਲ ਹੈ। ਕੀ ਅਸੀਂ ਤੁਹਾਡੇ ਨਾਲ ਉਸਦੀ ਉਪਾਸਨਾ ਲਈ ਚੱਲ ਸੱਕਦੇ ਹਾਂ?’”"

4ਦੂਜੀਆਂ ਕੌਮਾਂ ਵਿਰੁੱਧ ਨਿਆਂ ਅਗੰਮ ਵਾਕ! ਇਹ ਯਹੋਵਾਹ ਦਾ ਇਦਰਾਕ ਦੇਸ ਦੇ ਵਿਰੁੱਧ ਅਤੇ ਉਸਦੀ ਰਾਜਧਾਨੀ ਦੰਮਿਸਕ ਦੇ ਵਿਰੁੱਧ ਸੰਦੇਸ਼ ਹੈ, “ਇਸਰਾਏਲ ਦਾ ਘਰਾਣਾ ਹੀ ਨਹੀਂ ਸਗੋਂ ਹੋਰ ਸਾਰੀਆਂ ਗੋਤਾਂ ਦੀਆਂ ਅੱਖਾਂ ਵੀ ਪਰਮੇਸ਼ੁਰ ਬਾਰੇ ਜਾਨਣ ਅਤੇ ਉਸਦੀ ਮਿਹਰ ਲੈਣ ਉੱਪਰ ਲੱਗੀਆਂ ਹੋਈਆਂ ਹਨ।"

5ਅਤੇ ਇਹ ਸੰਦੇਸ਼ ਹਮਾਬ ਦੇ ਵਿਰੁੱਧ ਹੈ। ਜਿਹੜਾ ਕਿ ਇਦਰਾਕ ਦੀ ਸੀਮਾਂ ਨਾਲ ਲਗਦਾ ਹੈ। ਸੂਰ ਅਤੇ ਸੀਦੋਨ ਦੇ ਵਿਰੁੱਧ ਹੈ ਜਦ ਕਿ ਉਹ ਕਿੰਨੇ ਬੁੱਧਵਾਨ ਅਤੇ ਹੁਨਰ ਵਾਲੇ ਹਨ।"

Nahum 2 illustration - Nahum Chapter 2

6ਸੂਰ ਗੜ੍ਹ ਵਾਂਗ ਸਥਾਪਿਤ ਹੈ ਅਤੇ ਉਨ੍ਹਾਂ ਲੋਕਾਂ ਕੋਲ ਚਾਂਦੀ ਧੂੜ ਵਾਂਗ ਅਤੇ ਸੋਨਾ ਮਿੱਟੀ ਵਾਂਗ ਰੁਲਦਾ ਹੈ।"

7ਪਰ ਯਹੋਵਾਹ ਸਾਡਾ ਪ੍ਰਭੂ ਸਭ ਉਨ੍ਹਾਂ ਤੋਂ ਲੈ ਲਵੇਗਾ। ਉਹ ਉਸਦਾ ਸਭ ਕੁਝ ਸਮੁੰਦਰ ਵਿੱਚ ਤਬਾਹ ਕਰ ਦੇਵੇਗਾ ਅਤੇ ਉਸ ਦੀ ਨੌ-ਸੈਨਾ ਨੂੰ ਨਸ਼ਟ ਕਰ ਦੇਵੇਗਾ। ਅਤੇ ਉਸ ਸ਼ਹਿਰ ਨੂੰ ਅੱਗ ਨਾਲ ਸਾੜ ਦੇਵੇਗਾ।"

8“ਅਸ਼ਕਲੋਨ ਦੇ ਲੋਕ ਇਹ ਦਿ੍ਰਸ਼ ਵੇਖਣਗੇ ਤਾਂ ਡਰ ਜਾਣਗੇ। ਅਜ਼ਾਹ ਦੇ ਮਨੁੱਖ ਭੈਅ ਨਾਲ ਕੰਬਣਗੇ। ਅਕਰੋਨ ਦੇ ਲੋਕਾਂ ਦੀ ਆਸ ਟੁੱਟ ਜਾਵੇਗੀ ਜਦੋਂ ਇਹ ਸਭ ਕੁਝ ਉਹ ਵਾਪਰਦਾ ਵੇਖਣਗੇ। ਅਜ਼ਾਹ ਵਿੱਚ ਕੋਈ ਪਾਤਸ਼ਾਹ ਨਾ ਰਹੇਗਾ ਤੇ ਨਾ ਹੀ ਕੋਈ ਮਨੁੱਖ ਅਸ਼ਕਲੋਨ ਵਿੱਚ ਰਹੇਗਾ।"

9ਅਸ਼ਦੋਦ ਵਿੱਚ ਵੱਸਦੇ ਲੋਕਾਂ ਨੂੰ ਇਹ ਵੀ ਸਮਝ ਨਾ ਆਵੇਗੀ ਕਿ ਉਨ੍ਹਾਂ ਦਾ ਅਸਲੀ ਪਿਤਾ ਕੌਣ ਹੈ? ਮੈਂ ਫ਼ਲਿਸਤੀਆਂ ਦੇ ਘੁਮੰਡ ਨੂੰ ਖਤਮ ਕਰ ਦੇਵਾਂਗਾ।"

10ਮੈਂ ਉਨ੍ਹਾਂ ਦੇ ਮੂੰਹਾਂ ਤੋਂ ਵਰਜਿਆ ਹੋਇਆ ਭੋਜਨ ਅਤੇ ਖੂਨ ਦੇ ਸਮੇਤ ਮਾਸ ਨੂੰ ਵੀ ਹਟਾ ਦੇਵਾਂਗਾ। ਕੋਈ ਵੀ ਫ਼ਲਿਸਤੀਨੀ ਜੋ ਬਚੇ ਹੋਏ ਹਨ ਮੇਰੇ ਹੀ ਲੋਕਾਂ ਦਾ ਹਿੱਸਾ ਹੋਣਗੇ। ਉਹ ਯਹੂਦਾਹ ਵਿੱਚ ਇੱਕ ਹੋਰ ਪਰਿਵਾਰ-ਸਮੂਹ ਵਾਂਗ ਹੋਣਗੇ। ਅਕਰੋਨ ਦੇ ਲੋਕ ਵੀ ਮੇਰੇ ਲੋਕਾਂ ਦਾ ਹਿੱਸਾ ਹੋਣਗੇ, ਜਿਵੇਂ ਕਿ ਯਬੂਸੀਆਂ ਨੇ ਕੀਤਾ ਸੀ।"

Nahum 2 illustration - Nahum Chapter 2

11ਮੈਂ ਦੁਸ਼ਮਣ ਦੀਆਂ ਫ਼ੌਜਾਂ ਨੂੰ ਇੱਧਰ ਪ੍ਰਵੇਸ਼ ਨਾ ਕਰਨ ਦੇਵਾਂਗਾ। ਮੈਂ ਆਪਣੇ ਲੋਕਾਂ ਨੂੰ ਹੋਰ ਤਸੀਹੇ ਤੇ ਦੁੱਖ ਨਾ ਦੇਣ ਦੇਵਾਂਗਾ। ਮੈਂ ਅਤੀਤ ਵਿੱਚ ਆਪਣੀ ਅੱਖੀਁ ਵੇਖਿਆ ਹੈ ਕਿ ਮੇਰੇ ਲੋਕਾਂ ਨੇ ਕਿੰਨਾ ਦੁੱਖ ਭੋਗਿਆ ਹੈ।”"

12ਭਵਿੱਖ ਦਾ ਪਾਤਸ਼ਾਹ ਹੇ ਸੀਯੋਨ! ਖੁਸ਼ੀ ਮਨਾ! ਯਰੂਸ਼ਲਮ ਦੇ ਲੋਕੋ! ਖੁਸ਼ੀ ’ਚ ਲਲਕਾਰੋ! ਵੇਖੋ! ਤੁਹਾਡਾ ਪਾਤਸ਼ਾਹ ਤੁਹਾਡੇ ਵੱਲ ਆ ਰਿਹਾ ਹੈ! ਉਹ ਧਰਮੀ ਅਤੇ ਜੇਤੂ ਪਾਤਸ਼ਾਹ ਹੈ ਪਰ ਉਹ ਨਿਮਰਤਾ ਦਾ ਪੁੰਜ ਹੈ ਉਹ ਇੱਕ ਕੰਮ ਕਰਨ ਵਾਲੇ ਜਾਨਵਰ ਤੇ ਭਾਵ ਜਵਾਨ ਗਧੇ ਤੇ ਸਵਾਰ ਹੈ।"

13ਪਾਤਸ਼ਾਹ ਆਖਦਾ ਹੈ, “ਮੈਂ ਅਫ਼ਰਾਈਮ ਤੋਂ ਰਬ ਨੂੰ ਅਤੇ ਯਰੂਸ਼ਲਮ ਦੀ ਘੁੜ ਸੈਨਾ ਨੂੰ ਨਸ਼ਟ ਕੀਤਾ ਮੈਂ ਜੰਗੀ ਧਨੁੱਥਾਂ ਨੂੰ ਤੋੜਿਆ।” ਉਹ ਪਾਤਸ਼ਾਹ ਕੌਮਾਂ ਵਿੱਚ ਸ਼ਾਂਤੀ ਦਾ ਸਮਾਚਾਰ ਲੈ ਕੇ ਆਵੇਗਾ। ਉਸ ਦਾ ਰਾਜ ਸਮੁੰਦਰ ਦੇ ਇੱਕ ਪਾਰ ਤੋਂ ਦੂਜੇ ਕਿਨਾਰੇ ਤੀਕ ਹੋਵੇਗਾ ਭਾਵ (ਇਫ਼ਰਾਤ) ਦਰਿਆ ਤੋਂ ਲੈ ਕੇ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੀਕ ਉਸਦੀ ਹਕੂਮਤ ਹੋਵੇਗੀ।"

Chapter Complete

You have read Nahum 2

13 verses