1ਜੇਕਰ ਇਹ ਇਨ੍ਹਾਂ ਲੋਕਾਂ ਚੋ ਬੱਚਿਆਂ ਹੋਇਆਂ ਨੂੰ ਇਹ ਅਸਰਜ ਵਾਂਗ ਹੋਵੇਗਾ। ਇਹ ਮੇਰੇ ਲਈ ਵੀ ਅਸਰਜ ਵਾਂਗ ਹੋ ਸੱਕਦਾ, ਇਹ ਯਹੋਵਾਹ ਸਰਬ-ਤਾਕਤਵਰ ਘੋਸ਼ਿਤ ਕਰਦਾ ਹੈ।”"
2ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਵੇਖ, ਮੈਂ ਪੂਰਬੀ ਅਤੇ ਪੱਛਮੀ ਦੇਸ਼ਾਂ ਤੋਂ ਆਪਣੇ ਲੋਕਾਂ ਨੂੰ ਬਚਾ ਰਿਹਾ ਹਾਂ।"
3ਮੈਂ ਉਨ੍ਹਾਂ ਨੂੰ ਇੱਥੇ ਸੁਰੱਖਿਅਤ ਲਿਆਵਾਂਗਾ ਅਤੇ ਉਹ ਯਰੂਸ਼ਲਮ ਵਿੱਚ ਰਹਿਣਗੇ। ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਮੈਂ ਆਪਣਾ ਮਨ ਨਹੀਂ ਬਦਲਾਂਗਾ ਜਾਂ ਉਨ੍ਹਾਂ ਲਈ ਦਗਾਬਾਜ਼ ਨਹੀਂ ਹੋਵਾਂਗਾ।”"
4ਉਹ ਆਖਦਾ ਹੈ, “ਤਕੜੇ ਹੋਵੋ! ਤੁਸੀਂ ਜੋ ਇਹ ਵਚਨ ਇਨ੍ਹਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਁ ਨਿਕਲੇ ਸਨ ਇਹ ਉਹੀ ਵਚਨ ਹਨ।"
5ਇਸ ਸਮੇਂ ਤੋਂ ਪਹਿਲਾਂ, ਲੋਕਾਂ ਕੋਲ ਮਜ਼ਦੂਰੀ ਲਈ ਪੈਸਾ ਨਹੀਂ ਸੀ। ਨਾ ਹੀ ਉਨ੍ਹਾਂ ਕੋਲ ਪਸ਼ੂਆਂ ਨੂੰ ਭਾੜੇ ਤੇ ਲੈਣ ਲਈ ਪੈਸੇ ਸਨ। ਲੋਕਾਂ ਲਈ ਅੰਦਰ ਬਾਹਰ ਜਾਣਾ ਵੀ ਸੁਰੱਖਿਅਤ ਨਹੀਂ ਸੀ। ਉੱਥੇ ਕਿਸੇ ਵਾਸਤੇ ਸੁਰੱਖਿਆ ਨਹੀਂ ਸੀ। ਮੈਂ ਹਰ ਮਨੁੱਖ ਨੂੰ ਉਸ ਦੇ ਗੁਆਂਢੀ ਦੇ ਖਿਲਾਫ਼ ਕਰ ਦਿੱਤਾ ਸੀ।"

6ਪਰ ਹੁਣ ਅਜਿਹਾ ਨਹੀਂ ਹੈ ਅਤੇ ਨਾ ਹੀ ਹੁਣ ਬਚੇ ਹੋਏ ਮਨੁੱਖਾਂ ਨਾਲ ਅਜਿਹਾ ਹੋਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਅਜਿਹੀਆਂ ਗੱਲਾਂ ਆਖੀਆਂ।"
7“ਇਨ੍ਹਾਂ ਮਨੁੱਖਾਂ ਦਾ ਬੀਜ ਸ਼ਾਂਤੀ ’ਚ ਬੋਇਆ ਜਾਵੇਗਾ। ਇਨ੍ਹਾਂ ਦੀਆਂ ਅੰਗੂਰੀ ਵੇਲਾਂ ਤੇ ਅੰਗੂਰ ਪਵੇਗਾ ਅਤੇ ਜ਼ਮੀਨ ਚੰਗੀ ਫ਼ਸਲ ਦੇਵੇਗੀ ਅਤੇ ਅਕਾਸ਼ ਮੀਂਹ ਦੇਵੇਗਾ। ਅਤੇ ਇਹ ਸਭ ਵਸਤਾਂ ਮੈਂ ਆਪਣੀ ਇਸ ਉੱਮਤ ਨੂੰ ਦੇਵਾਂਗਾ।"
8ਲੋਕਾਂ ਨੇ ਆਪਣੇ ਸਰਾਪਾਂ ਵਿੱਚ ਇਸਰਾਏਲ ਅਤੇ ਯਹੂਦਾਹ ਦੇ ਨਾਵਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਪਰ ਹੁਣ ਮੈਂ ਇਸਰਾਏਲ ਅਤੇ ਯਹੂਦਾਹ ਨੂੰ ਬਚਾਵਾਂਗਾ ਅਤੇ ਉਨ੍ਹਾਂ ਦੇ ਨਾਉਂ ਅਸੀਸਾਂ ਵਾਂਗ ਹੋਣਗੇ। ਇਸ ਲਈ ਤਕੜੇ ਹੋਵੋ, ਘਬਰਾਵੋ ਨਾ।”"
9ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਤੁਹਾਡੇ ਪੁਰਖਿਆਂ ਨੇ ਮੈਨੂੰ ਗੁੱਸਾ ਚੜ੍ਹਾਇਆ ਇਸ ਲਈ ਮੈਂ ਉਨ੍ਹਾਂ ਦਾ ਨਾਸ ਕਰਨ ਦੀ ਸੋਚੀ ਅਤੇ ਮੈਂ ਆਪਣਾ ਫ਼ੈਸਲਾ ਅਟੱਲ ਰੱਖਣ ਦੀ ਸੋਚੀ ਇਹ ਸਭ ਗੱਲਾਂ” ਯਹੋਵਾਹ ਸਰਬ ਸ਼ਕਤੀਮਾਨ ਨੇ ਆਖੀਆਂ।"
10“ਪਰ ਹੁਣ ਮੈਂ ਆਪਣਾ ਮਨ (ਫ਼ੈਸਲਾ) ਬਦਲ ਲਿਆ ਹੈ ਅਤੇ ਇਸ ਤਰ੍ਹਾਂ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਨਾਲ ਚੰਗਾ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਤੁਸੀਂ ਘਬਰਾਓ ਨਾ।"

11ਪਰ ਤੁਸੀਂ ਇਹ ਕੰਮ ਅਵੱਸ਼ ਕਰੋ! ਆਪਣੇ ਗੁਆਂਢੀਆਂ ਨਾਲ ਸੱਚੇ ਰਹੋ। ਜਦੋਂ ਵੀ ਤੁਸੀਂ ਆਪਣੇ ਨਗਰ ’ਚ ਕੋਈ ਫ਼ੈਸਲਾ ਲਵੋ ਤਾਂ ਉਹ ਕੰਮ ਕਰੋ ਜਿਹੜੇ ਤੁਹਾਡੇ ਨਗਰ ਦੇ ਹਿਤ੍ਤ ਵਿੱਚ ਅਤੇ ਅਮਨ ਬਹਾਲ ਕਰਨ ਵਾਲੇ ਹੋਣ।"
12ਆਪਣੇ ਗੁਆਂਢੀਆਂ ਦੇ ਵਿਰੁੱਧ ਉਨ੍ਹਾਂ ਨੂੰ ਦੁੱਖ ਦੇਣ ਵਾਲੀਆਂ ਸਾਜ਼ਿਸ਼ਾਂ ਨਾ ਰਚੋ। ਝੂਠੇ ਇਕਰਾਰ ਨਾ ਕਰੋ। ਤੁਸੀਂ ਭੈੜੇ ਕੰਮਾਂ ਵਿੱਚ ਆਨੰਦ ਨਾ ਮੰਨੋ। ਕਿਉਂ ਕਿ ਮੈਂ ਉਨ੍ਹਾਂ ਕੰਮਾਂ ਨੂੰ ਘਿਰਣਾ ਕਰਦਾ ਹਾਂ।” ਯਹੋਵਾਹ ਨੇ ਅਜਿਹਾ ਆਖਿਆ।"
13ਮੈਨੂੰ ਇਹ ਸੰਦੇਸ਼ ਯਹੋਵਾਹ ਸਰਬ ਸ਼ਕਤੀਮਾਨ ਨੇ ਦਿੱਤਾ।"
14ਉਸ ਆਖਿਆ ਹੈ, “ਉਦਾਸੀ ਸੋਗ ਅਤੇ ਵਰਤ ਦੇ ਖਾਸ ਦਿਨ, ਵਰ੍ਹੇ ਦਾ ਚੌਬਾ, ਪੰਜਵਾਂ, ਸੱਤਵਾਂ ਅਤੇ ਦਸਵਾਂ ਮਹੀਨਾ ਤੁਸੀਂ ਚੁਣਿਆ। ਹੁਣ ਉਹ ਸੋਗੀ ਦਿਨ ਅਵੱਸ਼ ਹੀ ਖੁਸ਼ੀਆਂ ਵਿੱਚ ਤਬਦੀਲ ਹੋਣੇ ਚਾਹੀਦੇ ਹਨ। ਹੁਣ ਉਹ ਖੁਸ਼ੀਆਂ ਵਾਲੀਆਂ ਛੁੱਟੀਆਂ ਹੋਣਗੀਆਂ। ਤੁਸੀਂ ਸੱਚ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।”"
15ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਭਵਿੱਖ ਵਿੱਚ ਬਹੁਤ ਸਾਰੇ ਸ਼ਹਿਰਾਂ ਵਿੱਚੋਂ ਲੋਕੀਂ ਯਰੂਸ਼ਲਮ ਨੂੰ ਆਉਣਗੇ।"
You have read Nahum 1
15 verses