1ਫ਼ਿਰ ਯਹੋਵਾਹ ਦੇ ਦੂਤ ਨੇ ਯਹੋਸ਼ੂਆ ਨੂੰ ਇਹ ਗੱਲਾਂ ਆਖੀਆਂ:"
2ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ: “ਜਿਵੇਂ ਮੈਂ ਤੈਨੂੰ ਕਹਾਂ ਉਸੇ ਤਰ੍ਹਾਂ ਹੀ ਰਹਿ ਅਤੇ ਤੈਨੂੰ ਦਿੱਤੇ ਹੋਏ ਮੇਰੇ ਫ਼ਰਜਾਂ ਨੂੰ ਕਰ, ਫ਼ੇਰ ਤੂੰ ਮੇਰੇ ਮੰਦਰ ਦਾ ਮੁਖੀਆ ਹੋਵੇਂਗਾ ਤੂੰ ਇਸਦੇ ਵਿਹੜੇ ਦੀ ਰਾਖੀ ਕਰੇਂਗਾ ਅਤੇ ਤੈਨੂੰ ਮੰਦਰ ਵਿੱਚ ਕਿਸੇ ਵੀ ਥਾਂ ਤੇ ਜਾਣ ਦਾ ਹੱਕ ਹੋਵੇਗਾ। ਬਿਲਕੁਲ ਜਿਵੇਂ ਇਨ੍ਹਾਂ ਦੂਤਾਂ ਕੋਲ ਯਹੋਵਾਹ ਦੇ ਅੱਗੇ ਆਉਣ ਦਾ ਹੱਕ ਹੈ।"
3ਹੇ ਪਰਧਾਨ ਜਾਜਕ ਯਹੋਸ਼ੁਆ ਅਤੇ ਤੇਰੇ ਨਾਲ ਬੈਠੇ ਤੇਰੇ ਸਂਗੀ ਜਾਜਕ ਮੇਰੀ ਗੱਲ ਸੁਣੋ ਉਹ ਉਦਾਹਰਣ ਹਨ ਕਿ ਉਦੋਂ ਕੀ ਵਾਪਰੇਗਾ ਜਦੋਂ ਮੈਂ ਆਪਣੇ ਖਾਸ ਸੇਵਕ ਨੂੰ ਲਿਆਵਾਂਗਾ। ਉਹ ਆਦਮੀ ‘ਟਹਿਣੀ’ ਸਦਵਾਉਂਦਾ ਹੈ।"
4ਵੇਖ, ਮੈਂ ਯਹੋਸ਼ੁਆ ਅੱਗੇ ਇੱਕ ਖਾਸ ਪੱਥਰ ਰੱਖਿਆ ਹੈ। ਉਸ ਪੱਥਰ ਦੇ ਸੱਤ ਪਾਸੇ ਹਨ ਤੇ ਮੈਂ ਉਸ ਪੱਥਰ ਉੱਪਰ ਖਾਸ ਸੰਦੇਸ਼ ਉਕਰਾਂਗਾ ਜੋ ਇਹ ਦਰਸਾਵੇਗਾ ਕਿ ਮੈਂ ਇੱਕ ਹੀ ਦਿਨ ਵਿੱਚ ਮੈਂ ਇਸ ਧਰਤੀ ਤੋਂ ਦੋਸ਼ ਹਟਾ ਦੇਵਾਂਗਾ।”"
5ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਸ ਵਕਤ ਲੋਕ ਆਪਣੇ ਮਿੱਤਰਾਂ ਅਤੇ ਪੜੋਸੀਆਂ ਨਾਲ ਬੈਠ ਗੱਲਾਂ ਕਰਣਗੇ ਉਹ ਇੱਕ ਦੂਜੇ ਨੂੰ ਆਪਣੇ ਅੰਜੀਰਾਂ ਅਤੇ ਅੰਗੂਰਾਂ ਦੇ ਦਰੱਖਤਾਂ ਹੇਠ ਬੈਠਣ ਦਾ ਸੱਦਾ ਦੇਣਗੇ।”"

6ਸ਼ਮਾਦਾਨ ਅਤੇ ਦੋ ਜੈਤੂਨ ਦੇ ਰੁੱਖ ਤਦ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਨੇ ਮੇਰੇ ਕੋਲ ਆਕੇ ਮੈਨੂੰ ਜਗਾਇਆ। ਮੈਂ ਉਸ ਮਨੁੱਖ ਵਾਂਗ ਸੀ ਜੋ ਨੀਂਦ ਤੋਂ ਜਾਗਿਆ ਹੋਵੇ।"
7ਤਦ ਦੂਤ ਨੇ ਮੈਨੂੰ ਪੁੱਛਿਆ, “ਤੂੰ ਕੀ ਵੇਖਦਾ ਹੈਂ?” ਮੈਂ ਕਿਹਾ, “ਮੈਂ ਇੱਕ ਸੋਨੇ ਦਾ ਸ਼ਮਾਦਾਨ ਵੇਖਦਾਂ ਜਿਸ ਉੱਤੇ ਸੱਤ ਦੀਵੇ ਰੱਖੇ ਹੋਏ ਹਨ। ਅਤੇ ਉਸ ਸ਼ਮਾਦਾਨ ਉੱਤੇ ਇੱਕ ਕਟੋਰਾ ਹੈ ਜਿਸ ਵਿੱਚੋਂ ਸੱਤ ਨਲੀਆਂ ਬਾਹਰ ਨਿਕਲ ਰਹੀਆਂ ਹਨ। ਹਰ ਨਾਲੀ ਇੱਕ ਦੀਵੇ ਨੂੰ ਜਾਂਦੀ ਹੈ। ਇਹ ਨਲੀਆਂ ਹਰ ਦੀਵੇ ਨੂੰ ਕਟੋਰੇ ਵਿੱਚੋਂ ਤੇਲ ਦਿੰਦੀਆਂ ਹਨ।"
8ਉਸ ਕਟੋਰੇ ਪਾਸ ਦੋ ਜੈਤੂਨ ਦੇ ਦਰੱਖਤ ਹਨ। ਇੱਕ ਕਟੋਰੇ ਦੇ ਖੱਬੇ ਅਤੇ ਇੱਕ ਸੱਜੇ ਪਾਸੇ। ਇਹ ਦ੍ਰੱਖਤ ਦੀਵਿਆਂ ਲਈ ਤੇਲ ਪੈਂਦਾ ਕਰਦੇ ਹਨ।”"
9ਫ਼ਿਰ ਜਿਹੜਾ ਦੂਤ ਮੇਰੇ ਨਾਲ ਬੋਲ ਰਿਹਾ ਸੀ ਮੈਂ ਉਸ ਨੂੰ ਪੁੱਛਿਆ, “ਹ੍ਹੇ ਸੁਆਮੀ। ਇਸ ਦਾ ਭਲਾ ਕੀ ਅਰਬ ਹੋਇਆ?”"
10ਮੇਰੇ ਨਾਲ ਬੋਲਦੇ ਦੂਤ ਨੇ ਆਖਿਆ, “ਕੀ ਤੈਨੂੰ ਨਹੀਂ ਪਤਾ ਕਿ ਇਹ ਵਸਤਾਂ ਕੀ ਹਨ?” ਮੈਂ ਕਿਹਾ, “ਨਹੀਂ, ਸੁਆਮੀ!”"

11ਉਸ ਆਖਿਆ, “ਇਹ ਯਹੋਵਾਹ ਦਾ ਜ਼ਰੁੱਬਾਬਲ ਲਈ ਬਚਨ ਹੈ ਕਿ, ‘ਤੇਰੇ ਲਈ ਮਦਦ ਤੇਰੇ ਆਪਣੇ ਬਲ ਜਾਂ ਸ਼ਕਤੀ ਤੋਂ ਨਾ ਹੋਵੇਗੀ ਸਗੋਂ ਤੇਰੇ ਲਈ ਮੇਰਾ ਆਤਮਾ ਮਦਦ ਕਰੇਗਾ।’ ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਬਚਨ ਆਖੇ।"
12ਜ਼ਰੁੱਬਾਬਲ ਲਈ ਉਹ ਉੱਚੇ ਪਰਬਤ ਮਦਾਨ ਵਰਗੇ ਹੋ ਜਾਣਗੇ। ਅਤੇ ਉਹ ਮੰਦਰ ਉਸਾਰੇਗਾ ਤੇ ਜਦੋਂ ਸਭ ਤੋਂ ਖਾਸ ਪੱਥਰ ਉਸ ਉੱਪਰ ਧਰਿਆ ਜਾਵੇਗਾ ਤਾਂ ਲੋਕ ਹੈਰਾਨੀ ਨਾਲ ਪੁਕਾਰਣਗੇ, ‘ਖੂਬਸੂਰਤ! ਕਿੰਨਾ ਖੂਬਸੂਰਤ ਹੈ।’”"
13ਮੈਨੂੰ ਯਹੋਵਾਹ ਨੇ ਬਚਨ ’ਚ ਇਹ ਵੀ ਕਿਹਾ,"
You have read Micah 4
13 verses