1ਅਤੇ ਮੈਂ ਬਹੁਤ ਸਾਰੇ ਰਾਜਿਆਂ ਅਤੇ ਰਾਜਾਂ ਨੂੰ ਉਲਟਾ ਦਿਆਂਗਾ। ਮੈਂ ਦੂਜੇ ਰਾਜਾਂ ਦੀ ਸੱਤਾਂ ਨੂੰ ਵੀ ਖਤਮ ਦਿਆਂਗਾ। ਮੈਂ ਉਨ੍ਹਾਂ ਦੇ ਰੱਥ ਅਤੇ ਰਬਵਾਨਾਂ ਨੂੰ ਨਸ਼ਟ ਕਰ ਸੁੱਟਾਂਗਾ। ਉਨ੍ਹਾਂ ਦੇ ਘੋੜੇ ਡਿੱਗ ਪੈਣਗੇ ਅਤੇ ਉਨ੍ਹਾਂ ਦੇ ਘੋੜ-ਸਵਾਰ ਇੱਕ ਦੂਜੇ ਨੂੰ ਮਾਰਨਗੇ।"
2ਹੇ ਮੇਰੇ ਸੇਵਕ, ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਉਸ ਦਿਨ, ਮੈਂ ਤੈਨੂੰ ਲਵਾਂਗਾ ਅਤੇ ਇੱਕ ਮੋਹਰ ਵਾਲੀ ਅੰਗੂਠੀ ਵਾਂਗ ਬਣਾਵਾਂਗਾ, ਕਿਉਂ ਕਿ ਮੈਂ ਤੈਨੂੰ ਚੁਣਿਆ ਹੈ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਓਁ ਆਖਿਆ।"
3ਯਹੋਵਾਹ ਆਪਣੇ ਲੋਕਾਂ ਨੂੰ ਮੋੜਨ ਦਾ ਚਾਹਵਾਨ ਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਯਹੋਵਾਹ ਵੱਲੋਂ ਇਹ ਬਾਣੀ ਹੋਈ। ਇਹ ਫ਼ਾਰਸ ਦੇ ਪਾਤਸ਼ਾਹ ਦਾਰਾ ਦੇ ਦੂਜੇ ਸਾਲ ਦੇ 8 ਵੇਂ ਮਹੀਨੇ ਦੀ ਗੱਲ ਹੈ। (ਜ਼ਕਰਯਾਹ ਬਰਕਯਾਹ ਦਾ ਪੁੱਤਰ ਸੀ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਉਹ ਸੰਦੇਸ਼ ਇਉਂ ਸੀ:"
4ਯਹੋਵਾਹ ਤੁਹਾਡੇ ਪੁਰਖਿਆਂ ਤੇ ਬਹੁਤ ਕ੍ਰੋਧਵਾਨ ਹੋਇਆ।"
5ਇਸ ਲਈ ਤੁਸੀਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖਣਾ। ਯਹੋਵਾਹ ਦਾ ਕਹਿਣਾ ਹੈ, “ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਪਰਤਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।"

6ਉਸ ਨੇ ਆਖਿਆ, “ਆਪਣੇ ਪੁਰਖਿਆਂ ਵਾਂਗ ਨਾ ਕਰੋ। ਪਹਿਲਾਂ ਨਬੀਆਂ ਨੇ ਉਨ੍ਹਾਂ ਨੂੰ ਕਿਹਾ ਸੀ, ‘ਯਹੋਵਾਹ ਸਰਬ ਸ਼ਕਤੀਮਾਨ ਆਖਦਾ: ਆਪਣੇ ਜਿਉਣ ਦੇ ਬਦ-ਢੰਗ ਤੋਂ ਹਟ ਜਾਵੋ। ਬਦ ਕਰਤੂਤਾਂ ਕਰਨੀਆਂ ਬੰਦ ਕਰ ਦਿਓ।’ ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰਾ ਪਾਲਣ ਨਹੀਂ ਕੀਤਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
7ਪਰਮੇਸ਼ੁਰ ਨੇ ਆਖਿਆ, “ਤੁਹਾਡੇ ਪੁਰਖੇ ਖਤਮ ਹੋ ਗਏ ਅਤੇ ਨਬੀ ਵੀ ਸਦੀਵ ਜਿਉਂਦੇ ਨਾ ਰਹਿਣਗੇ।"
8ਨਬੀ ਮੇਰੇ ਸੇਵਕ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਪੁਰਖਿਆਂ ਕੋਲ ਆਪਣੀਆਂ ਸਿੱਖਿਆਵਾਂ ਅਤੇ ਨੇਮਾਂ ਨਾਲ ਭੇਜਿਆ ਅਤੇ ਅਖੀਰੀ ਉਨ੍ਹਾਂ ਨੇ ਉਨ੍ਹਾਂ ਨੂੰ ਪਾਠ ਸਿੱਖਾਏ। ਉਨ੍ਹਾਂ ਕਿਹਾ, ‘ਯਹੋਵਾਹ ਸਰਬ ਸ਼ਕਤੀਮਾਨ ਨੇ ਸਾਡੀਆਂ ਕਰਨੀਆਂ ਅਤੇ ਰਾਹਾਂ ਅਨੁਸਾਰ ਸਾਨੂੰ ਸਜ਼ਾ ਦਿੱਤੀ।’ ਇਸ ਲਈ ਉਹ ਪਰਮੇਸ਼ੁਰ ਵੱਲ ਵਾਪਸ ਪਰਤੇ।”"
9ਚਾਰ ਘੋੜੇ ਜਦੋਂ ਫ਼ਾਰਸ ਦਾ ਪਾਤਸ਼ਾਹ ਦਾਰਾ ਰਾਜ ਕਰਦਾ ਸੀ ਉਸ ਦੇ ਰਾਜ ਦੇ ਦੂਜੇ ਵਰ੍ਹੇ ਦੇ 11ਵੇਂ ਮਹੀਨੇ (ਸਬਾਟ ਦੇ ਮਹੀਨੇ) ਦੇ 24ਵੇਂ ਦਿਨ, ਯਹੋਵਾਹ ਵੱਲੋਂ ਜ਼ਕਰਯਾਹ ਨੂੰ ਇੱਕ ਹੋਰ ਸੰਦੇਸ਼ ਹੋਇਆ। (ਇਹ ਜ਼ਕਰਯਾਹ ਬਰਕਯਾਹ ਦਾ ਪੁੱਤਰ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਸੰਦੇਸ਼ ਇਉਂ ਹੈ:"
10ਰਾਤ ਵੇਲੇ, ਮੈਂ ਇੱਕ ਆਦਮੀ ਨੂੰ ਲਾਲ ਘੋੜੇ ਤੇ ਸਵਾਰ ਵੇਖਿਆ ਉਹ ਵਾਦੀ ਵਿੱਚ ਮਹਿਂਦੀ ਦੀਆਂ ਝਾੜੀਆਂ ਵਿੱਚਕਾਰ ਖੜੋਤਾ ਸੀ। ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।"

11ਮੈਂ ਕਿਹਾ, “ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?” ਤਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।”"
12ਤਦ ਮਹਿਂਦੀ ਦੇ ਬੂਟਿਆਂ ਵਿੱਚਕਾਰ ਖੜੋਤੇ ਮਨੁੱਖ ਨੇ ਕਿਹਾ, “ਯਹੋਵਾਹ ਨੇ ਧਰਤੀ ਤੇ ਇੱਧਰ-ਉੱਧਰ ਜਾਣ ਲਈ ਇਹ ਘੋੜੇ ਭੇਜੇ ਹਨ।”"
13ਤਦ ਉਨ੍ਹਾਂ ਘੋੜਿਆਂ ਨੇ ਮਹਿੰਦੀ ਦੀਆਂ ਝਾੜੀਆਂ ਵਿੱਚਕਾਰ ਖੜ੍ਹੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਖੁਦ ਧਰਤੀ ਤੇ ਇੱਧਰ-ਉੱਧਰ ਜਾਕੇ ਵੇਖਿਆ ਹੈ ਤੇ ਸਾਰੀ ਧਰਤੀ ਸ਼ਾਂਤ ਅਤੇ ਚੁੱਪ ਹੈ।”"
14ਤਦ ਯਹੋਵਾਹ ਦੇ ਦੂਤ ਨੇ ਆਖਿਆ, “ਯਹੋਵਾਹ! ਤੂੰ ਕਦੋਂ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਸ਼ਾਂਤੀ ਤੇ ਸੁੱਖ ਬਹਾਲ ਕਰੇਂਗਾ? ਸੱਤਰ ਸਾਲ ਹੋ ਗਏ ਹਨ ਤੈਨੂੰ ਇਨ੍ਹਾਂ ਸ਼ਹਿਰਾਂ ਤੇ ਆਪਣੀ ਕਰੋਪੀ ਵਿਖਾਉਂਦਿਆਂ।”"
15ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਫ਼ਿਰ ਯਹੋਵਾਹ ਨੇ ਉਸ ਦੂਤ ਨੂੰ ਜਵਾਬ ਦਿੱਤਾ। ਯਹੋਵਾਹ ਨੇ ਉਸ ਨੂੰ ਸੁੱਖ ਸ਼ਾਂਤੀ ਤੇ ਅਮਨ ਵਾਲੇ ਸ਼ਬਦ ਕਹੇ।"

16ਫ਼ਿਰ ਦੂਤ ਨੇ ਮੈਨੂੰ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ ਕਿਹਾ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਮੈਨੂੰ ਯਰੂਸ਼ਲਮ ਅਤੇ ਸੀਯੋਨ ਲਈ ਡਾਢਾ ਪਿਆਰ ਹੈ।"
You have read Micah 1
16 verses