Lumina
Luke

Luke 7

Luke 7·Punjabi Bible

1ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਦਾ ਨਿਗਰਾਨ ਨਿਯੁਕਤ ਕਰੇਗ਼ਾ।"

2“ਪਰ ਉਸ ਨੌਕਰ ਦਾ ਕੀ ਹੋਵੇਗ਼ਾ ਜਿਹੜਾ ਇਹ ਸੋਚਦਾ ਹੈ ਕਿ ਨਿਕਟ ਭੱਵਿਖ ਵਿੱਚ ਉਸਦਾ ਮਾਲਕ ਨਹੀਂ ਪਰਤੇਗਾ। ਅਤੇ ਦੂਸਰੇ ਨੌਕਰ ਨੌਕਰਾਣੀਆਂ ਨੂੰ ਕੁੱਟਣਾ ਸ਼ੁਰੂ ਕਰ ਦੇਵੇ ਅਤੇ ਖਾਣ ਪੀਣ ਵਿੱਚ ਮਦਮਸਤ ਹੋ ਜਾਵੇ?"

3ਅਤੇ ਫ਼ੇਰ ਉਸਦਾ ਮਾਲਕ ਉਦੋਂ ਵਾਪਸ ਆਵੇਗਾ ਜਦੋਂ ਉਸ ਨੂੰ ਉਸਦੀ ਉਡੀਕ ਵੀ ਨਹੀਂ ਹੋਵੇਗੀ ਅਤੇ ਵਕਤ ਤੋਂ ਅਵੇਸਲਾ ਹੋਵੇਗਾ। ਫ਼ਿਰ ਮਾਲਕ ਉਸ ਨੌਕਰ ਨੂੰ ਸਖਤ ਸਜ਼ਾ ਦੇਵੇਗਾ ਅਤੇ ਉਸ ਨੂੰ ਦੂਜੇ ਵਿਸ਼ਵਾਸ ਘਾਤੀ ਨੌਕਰਾਂ ਨਾਲ ਰਹਿਣ ਲਈ ਭੇਜ ਦੇਵੇਗਾ।"

4“ਜਿਹੜਾ ਨੌਕਰ ਇਹ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ੇਰ ਵੀ ਉਹ ਆਪਣੇ-ਆਪ ਨੂੰ ਤਿਆਰ ਨਹੀਂ ਕਰਦਾ ਅਤੇ ਜੋ, ਉਸਦਾ ਮਾਲਕ ਚਾਹੁੰਦਾ ਸੀ ਉਹ ਨਹੀਂ ਕਰਦਾ, ਤਾਂ ਉਸ ਨੌਕਰ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।"

5ਪਰ ਜਿਹੜਾ ਨੌਕਰ ਇਹ ਨਹੀਂ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ਿਰ ਵੀ ਉਸ ਨੇ ਕੁਝ ਅਜਿਹਾ ਕੀਤਾ ਜੋ ਸਜ਼ਾ ਦੇ ਯੋਗ ਹੈ ਤਾਂ ਉਸ ਨੂੰ ਘੱਟ ਸਜ਼ਾ ਮਿਲੇਗੀ। ਇਸ ਲਈ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਨੂੰ ਬਹੁਤੇ ਦਾ ਲੇਖਾ ਦੇਣਾ ਪਵੇਗਾ। ਅਤੇ ਜਿਸ ਨੂੰ ਵੱਧੇਰੇ ਸੌਂਪਿਆ ਗਿਆ ਹੈ ਉਸਤੋਂ ਹੋਰ ਵੀ ਵੱਧੇਰੇ ਮੰਗਿਆ ਜਾਵੇਗਾ।”"

Luke 7 illustration - Luke Chapter 7

6ਲੋਕ ਯਿਸੂ ਬਾਰੇ ਅਸਹਿਮਤ ਹੋਣਗੇ ਯਿਸੂ ਲਗਾਤਾਰ ਕਹਿੰਦਾ ਰਿਹਾ, “ਮੈਂ ਇਸ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਹੁਣ ਤੱਕ ਇਹ ਜਲ ਰਹੀ ਹੁੰਦੀ।"

7ਮੈਨੂੰ ਇੱਕ ਅਜਿਹਾ ਬਪਤਿਸਮਾ ਲੈਣਾ ਪਵੇਗਾ, ਜੋ ਵੱਖਰੀ ਤਰ੍ਹਾਂ ਦਾ ਹੈ ਅਤੇ ਜਦੋਂ ਤੱਕ ਇਹ ਪੂਰਨ ਨਹੀਂ ਹੁੰਦਾ ਮੈਨੂੰ ਕਸ਼ਟ ਹੋਵੇਗਾ।"

8ਤੁਸੀਂ ਕੀ ਸੋਚਦੇ ਹੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਦੇਣ ਆਇਆ ਹਾਂ? ਨਹੀਂ! ਮੈਂ ਦੁਨੀਆਂ ਨੂੰ ਵੰਡਣ ਆਇਆ ਹਾਂ।"

9ਹੁਣ ਤੋਂ ਬਾਦ ਪੰਜਾਂ ਜਾਣਿਆਂ ਦੇ ਘਰ ਨੂੰ ਇੱਕ-ਦੂਸਰੇ ਦੇ ਵਿਰੁੱਧ ਵੰਡਿਆ ਜਾਵੇਗਾ। ਤਿੰਨ ਦੋਹਾਂ ਦੇ ਵਿਰੁੱਧ ਹੋਣਗੇ ਅਤੇ ਦੋ ਤਿੰਨਾ ਦੇ ਵਿਰੁੱਧ।"

10ਪਿਤਾ ਅਤੇ ਪੁੱਤਰ ਵਿੱਚ ਵੰਡ ਪੈ ਜਾਵੇਗੀ ਪੁੱਤਰ ਪਿਉ ਦੇ ਵਿਰੁੱਧ ਹੋ ਜਾਵੇਗਾ ਅਤੇ ਪਿਉ ਪੁੱਤਰ ਦੇ। ਮਾਂ ਅਤੇ ਧੀ ਵਿੱਚ ਵੀ ਵੰਡ ਪੈ ਜਾਵੇਗੀ ਮਾਂ ਧੀ ਦੇ ਅਤੇ ਧੀ ਮਾਂ ਦੇ ਵਿਰੁੱਧ ਹੋ ਜਾਵੇਗੀ। ਸੱਸ ਅਤੇ ਨੂੰਹ ਵਿੱਚ ਵੀ ਵੰਡ ਪੈ ਜਾਵੇਗੀ। ਸੱਸ ਆਪਣੀ ਨੂੰਹ ਦੇ ਅਤੇ ਨੂੰਹ ਆਪਣੀ ਸੱਸ ਦੇ ਵਿਰੁੱਧ ਹੋ ਜਾਵੇਗੀ।”"

Luke 7 illustration - Luke Chapter 7

11ਵਕਤ ਨੂੰ ਸਮਝਣਾ ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਜਦੋਂ ਤੁਸੀਂ ਲਹਿੰਦੇ ਪਾਸਿਓ ਬੱਦਲ ਉੱਠਦਾ ਵੇਖਦੇ ਹੋ ਤਾਂ ਆਖਦੇ ਹੋ, ‘ਮੀਂਹ ਪੈਣ ਵਾਲਾ ਹੈ’ ਅਤੇ ਨਿਸ਼ਚਿਤ ਹੀ ਮੀਂਹ ਪੈਂਦਾ ਹੈ।"

12ਜਦੋਂ ਤੁਸੀਂ ਦੱਖਣ ਵੱਲੋਂ ਹਵਾ ਵਗਦੀ ਮਹਿਸੂਸ ਕਰਦੇ ਹੋ ਤਾਂ ਆਖਦੇ ਹੋ, ‘ਅੱਜ ਗਰਮੀ ਹੋਵੇਗੀ’, ਅਤੇ ਹਾਂ, ਤੁਸੀਂ ਠੀਕ ਆਖਦੇ ਹੋ।"

13ਕਪਟੀਓ! ਜੇਕਰ ਤੁਸੀਂ ਮੌਸਮ ਦੇ ਸੰਕੇਤ ਸਮਝ ਸੱਕਦੇ ਹੋ ਤਾਂ ਤੁਸੀਂ ਉਸ ਨੂੰ ਕਿਉਂ ਨਹੀਂ ਸਮਝ ਸੱਕਦੇ ਜੋ ਹੁਣ ਵਾਪਰ ਰਿਹਾ ਹੈ?"

14ਆਪਣੀਆਂ ਮੁਸੀਬਤਾਂ ਹੱਲ ਕਰੋ “ਤੁਸੀਂ ਆਪਣੇ-ਆਪ ਲਈ ਜੋ ਠੀਕ ਹੈ ਉਸਦਾ ਫ਼ੈਸਲਾ ਕਿਉਂ ਨਹੀਂ ਕਰਦੇ?"

15ਮੰਨ ਲਵੋ ਕਿ ਇੱਕ ਆਦਮੀ ਤੁਹਾਨੂੰ ਕਚਿਹਰੀ ਲੈ ਜਾ ਰਿਹਾ ਹੈ ਤਾਂ ਰਸਤੇ ਵਿੱਚ ਹੀ ਉਸ ਨਾਲ ਝਗੜ੍ਹੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਉਹ ਤੁਹਾਨੂੰ ਮੁਨਸਫ਼ ਦੇ ਕੋਲ ਲੈ ਜਾਵੇਗਾ ਅਤੇ ਮੁਨਸਫ਼ ਤੁਹਾਨੂੰ ਕੈਦ ਵਿੱਚ ਪਾ ਸੱਕਦਾ ਹੈ।"

Luke 7 illustration - Luke Chapter 7

16ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਉੱਥੋਂ ਉਦੋਂ ਤੱਕ ਬਾਹਰ ਨਹੀਂ ਜਾਵੋਂਗੇ ਜਦੋਂ ਤੱਕ ਕਿ ਤੁਸੀਂ ਉਹ ਆਖਰੀ ਪੈਸਾ ਵੀ ਨਹੀਂ ਦੇ ਦਿੰਦੇ ਜਿਸਦੇ ਤੁਸੀਂ ਦੇਣਦਾਰ ਹੋ।”"

17ਆਪਣੇ ਦਿਲ ਬਦਲੋ ਉਸ ਵਕਤ ਯਿਸੂ ਦੇ ਨਾਲ ਕੁਝ ਲੋਕ ਸਨ। ਇਨ੍ਹਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਗਲੀਲ ਵਿੱਚ ਕੁਝ ਲੋਕਾਂ ਨਾਲ ਕਿਵੇਂ ਵਾਪਰੀ ਪਿਲਾਤੁਸ ਨੇ ਉਨ੍ਹਾਂ ਲੋਕਾਂ ਨੂੰ ਉਪਾਸਨਾ ਕਰਦੇ ਹੋਇਆਂ ਨੂੰ ਮਰਵਾਇਆ ਸੀ। ਪਿਲਾਤੁਸ ਨੇ ਜਾਨਵਰਾਂ ਦੇ ਬਲੀਦਾਨ ਦੇ ਲਹੂ ਨਾਲ ਉਨ੍ਹਾਂ ਦਾ ਲਹੂ ਮਿਲਾਇਆ ਸੀ, ਜਿਹੜੇ ਕਿ ਉਪਾਸਨਾ ਦੇ ਵਕਤ ਜਾਨਵਰਾਂ ਦੀ ਬਲੀ ਦੇ ਰਹੇ ਸਨ।"

18ਯਿਸੂ ਨੇ ਜਵਾਬ ਦਿੱਤਾ, “ਤੁਸੀਂ ਕੀ ਸੋਚਦੇ ਹੋ ਕਿ ਉਨ੍ਹਾਂ ਨਾਲ ਅਜਿਹਾ ਇਸ ਲਈ ਵਾਪਰਿਆ ਕਿਉਂਕਿ ਉਨ੍ਹਾਂ ਨੇ ਗਲੀਲ ਦੇ ਹੋਰ ਲੋਕਾਂ ਨਾਲੋਂ ਵੱਧ ਪਾਪ ਕੀਤੇ?"

19ਨਹੀਂ, ਉਨ੍ਹਾਂ ਨੇ ਨਹੀਂ ਕੀਤੇ, ਜੇਕਰ ਤੁਸੀਂ ਆਪਣਾ ਜੀਵਨ ਅਤੇ ਆਪਣੇ ਦਿਲ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਨਸ਼ਟ ਕਰ ਦਿੱਤੇ ਜਾਵੋਂਗੇ।"

20ਤੁਸੀਂ ਉਨ੍ਹਾਂ ਅੱਠ੍ਹਾਰਾਂ ਲੋਕਾਂ ਬਾਰੇ ਕੀ ਸੋਚਦੇ ਹੋ ਜਿਹੜੇ ਜਦੋਂ ਸਿਲੋਆਮ ਦਾ ਬੁਰਜ ਉਨ੍ਹਾਂ ਉੱਤੇ ਢੱਠਾ ਤਾਂ ਮਾਰੇ ਗਏ ਸਨ। ਕੀ ਤੁਸੀਂ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨਾਲੋਂ ਵੱਧ ਪਾਪੀ ਸਨ?"

Luke 7 illustration - Luke Chapter 7

21ਮੈਂ ਤੁਹਾਨੂੰ ਆਖਦਾ ਹਾਂ ਕਿ ਇਉਂ ਨਹੀਂ ਸੀ, ਪਰ ਜੇਕਰ ਤੁਸੀਂ ਵੀ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਨਸ਼ਟ ਹੋ ਜਾਵੋਂਗੇ।”"

22ਫ਼ਲਹੀਣ ਰੁੱਖ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ, “ਇੱਕ ਆਦਮੀ ਕੋਲ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਸੀ। ਉਸ ਨੇ ਰੁੱਖ ਦੇ ਹਰ ਪਾਸੇ ਵੇਖਿਆ ਕਿ ਕੋਈ ਫ਼ਲ ਦਿਸੇ, ਪਰ ਉਸ ਨੂੰ ਕੋਈ ਫ਼ਲ ਨਜ਼ਰ ਨਾ ਆਇਆ।"

23ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰੱਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸ ਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸ ਨੂੰ ਵੱਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ?’"

24ਪਰ ਨੌਕਰ ਨੇ ਜਵਾਬ ਦਿੱਤਾ, ‘ਮਾਲਕ, ਇੱਕ ਸਾਲ ਹੋਰ ਇੰਤਜ਼ਾਰ ਕਰੋ ਤਾਂ ਜੋ ਇਹ ਰੁੱਖ ਫ਼ਲ ਦੇ ਸੱਕੇ। ਮੈਨੂੰ ਇਸਦੇ ਆਸੇ-ਪਾਸਿਓ ਖੋਦਣ ਦਿਉ ਅਤੇ ਕੁਝ ਖਾਦ ਪਾਉਣ ਦਿਉ।"

25ਹੋ ਸੱਕਦਾ ਹੈ ਅਗਲੇ ਸਾਲ ਤੀਕ ਇਸ ਨੂੰ ਕੋਈ ਫ਼ਲ ਲੱਗ ਜਾਵੇ। ਜੇਕਰ ਤਦ ਵੀ ਕੋਈ ਵਲ ਨਾ ਲੱਗੇ ਤਾਂ ਤੁਸੀਂ ਚਾਹੇ ਇਸ ਨੂੰ ਕਟਵਾ ਸੁੱਟਣਾ।’”"

Luke 7 illustration - Luke Chapter 7

26ਯਿਸੂ ਦਾ ਸਬਤ ਦੇ ਦਿਨ ਇੱਕ ਬਿਮਾਰ ਔਰਤ ਨੂੰ ਠੀਕ ਕਰਨਾ ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ।"

27ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁੱਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸ ਨੂੰ ਅੱਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛੱਡਿਆ ਸੀ। ਉਸਦੀ ਕਮਰ ਵਿੱਚ ਕੁੱਬ ਪੈ ਗਿਆ ਸੀ, ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸੱਕਦੀ ਸੀ।"

28ਜਦੋਂ ਯਿਸੂ ਨੇ ਉਸ ਔਰਤ ਨੂੰ ਵੇਖਿਆ ਤਾਂ ਉਸ ਨੂੰ ਬੁਲਾਇਆ ਅਤੇ ਕਿਹਾ, “ਹੇ ਔਰਤ! ਤੂੰ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ!”"

29ਯਿਸੂ ਨੇ ਆਪਣੇ ਹੱਥ ਉਸ ਉੱਤੇ ਰੱਖੇ ਤਾਂ ਉਹ ਸਿੱਧੀ ਖੜ੍ਹੀ ਹੋਣ ਵਿੱਚ ਸਫ਼ਲ ਹੋਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ।"

30ਪ੍ਰਾਰਥਨਾ ਸਥਾਨ ਦਾ ਸਰਦਾਰ ਕਰੋਧ ਵਿੱਚ ਆ ਗਿਆ ਕਿਉਂਕਿ ਯਿਸੂ ਨੇ ਉਸ ਨੂੰ ਸਬਤ ਦੇ ਦਿਨ ਨਿਰੋਗ ਕੀਤਾ ਸੀ। ਸਰਦਾਰ ਨੇ ਲੋਕਾਂ ਨੂੰ ਕਿਹਾ, “ਛੇ ਦਿਨ ਕੰਮ ਦੇ ਲਈ ਹੁੰਦੇ ਹਨ ਸੋ ਠੀਕ ਹੋਣ ਲਈ ਤੁਸੀਂ ਉਨ੍ਹਾਂ ਦਿਨਾਂ ਵਿੱਚ ਆਵੋ। ਸਬਤ ਦੇ ਦਿਨ ਕੋਈ ਠੀਕ ਹੋਣ ਲਈ ਇੱਥੇ ਨਾ ਆਵੇ।”"

Luke 7 illustration - Luke Chapter 7

31ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਲੋਕ ਕਪਟੀ ਹੋ! ਕੀ ਤੁਸੀਂ ਹਰ-ਰੋਜ਼ ਅਤੇ ਸਬਤ ਦੇ ਦਿਨ ਵੀ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲਕੇ ਪਾਣੀ ਪਿਲਾਉਣ ਨਹੀਂ ਲਿਜਾਂਦੇ?"

32ਇਹ ਔਰਤ ਜਿਸ ਨੂੰ ਮੈਂ ਠੀਕ ਕੀਤਾ ਹੈ, ਅਬਰਾਹਾਮ ਦੀ ਧੀ ਹੈ। ਅਤੇ ਇਹ ਅੱਠਾਰਾਂ ਸਾਲਾਂ ਤੋਂ ਸ਼ੈਤਾਨ ਦੀ ਗੁਲਾਮੀ ਵਿੱਚ ਸੀ। ਕੀ ਇਹ ਉਸ ਲਈ ਗਲਤ ਗੱਲ ਸੀ ਕਿ ਉਸ ਨੂੰ ਸਬਤ ਦੇ ਦਿਨ ਉਸ ਗੁਲਾਮੀ ਤੋਂ ਛੁਟਕਾਰਾ ਦਿੱਤਾ ਗਿਆ।”"

33ਜਦੋਂ ਯਿਸੂ ਨੇ ਇਹ ਕਿਹਾ ਤਾਂ ਜਿਹੜੇ ਲੋਕ ਉਸਦੀ ਨਿੰਦਾ ਕਰ ਰਹੇ ਸਨ ਆਪਣੇ-ਆਪ ਵਿੱਚ ਸ਼ਰਮ ਮਹਿਸੂਸ ਕਰਨ ਲੱਗੇ। ਭੀੜ ਦੇ ਸਾਰੇ ਲੋਕ ਯਿਸੂ ਦੀਆਂ ਚਮਤਕਾਰੀ ਗੱਲਾਂ ਤੋਂ, ਜੋ ਉਹ ਕਰ ਰਿਹਾ ਸੀ, ਬੜੇ ਖੁਸ਼ ਸਨ।"

34ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਤਾਂ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ?"

35ਪਰਮੇਸ਼ੁਰ ਦਾ ਰਾਜ ਸਰ੍ਹੋਂ ਦੇ ਉਸ ਬੀਜ ਵਰਗਾ ਹੈ ਜਿਸ ਨੂੰ ਕੋਈ ਮਨੁੱਖ ਆਪਣੇ ਬਾਗ ਵਿੱਚ ਬੀਜਦਾ ਅਤੇ ਜਦੋਂ ਉਹ ਬੀਜ ਫੁੱਟਦਾ ਹੈ ਤਾਂ ਰੁੱਖ ਬਣ ਜਾਂਦਾ ਹੈ ਅਤੇ ਉਸਦੀਆਂ ਟਾਹਣੀਆਂ ਤੇ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ।”"

Luke 7 illustration - Luke Chapter 7

36ਯਿਸੂ ਨੇ ਫ਼ਿਰ ਕਿਹਾ, “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ?"

37ਇਹ ਉਸ ਖਮੀਰ ਵਾਂਗ ਹੈ ਜਿਸ ਨੂੰ ਇੱਕ ਔਰਤ ਆਟੇ ਦੇ ਵੱਡੇ ਭਾਂਡੇ ਵਿੱਚ ਮਿਲਾਉਂਦੀ ਹੈ। ਤਾਂ ਉਹ ਖਮੀਰ ਸਾਰੇ ਆਟੇ ਨੂੰ ਰੋਟੀ ਵਾਸਤੇ ਮਾਫ਼ਕ ਕਰ ਦਿੰਦਾ ਹੈ। ਭਾਵ ਖਮੀਰਾ ਕਰ ਦਿੰਦਾ ਹੈ।”"

38ਤੰਗ ਦਰਵਾਜ਼ਾ ਯਿਸੂ ਹਰ ਪਿੰਡ ਨਗਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਵੱਲ ਨੂੰ ਲਗਾਤਾਰ ਜਾ ਰਿਹਾ ਸੀ।"

39ਕਿਸੇ ਨੇ ਯਿਸੂ ਨੂੰ ਕਿਹਾ, “ਪ੍ਰਭੂ! ਕੀ ਕੁਝ ਲੋਕ ਹੀ ਬਚਾਏ ਜਾਣਗੇ?” ਯਿਸੂ ਨੇ ਆਖਿਆ,"

40“ਤੁਸੀਂ ਭੀੜੇ ਦਰਵਾਜੇ ਤੋਂ ਵੜਨ ਦਾ ਵੱਡਾ ਯਤਨ ਕਰੋ ਜਿਹੜਾ ਕਿ ਸੁਰਗ ਵੱਲ ਨੂੰ ਖੁਲ੍ਹਦਾ ਹੈ। ਬਹੁਤ ਸਾਰੇ ਲੋਕ ਉਸ ਵਿੱਚ ਵੜਨ ਦਾ ਯਤਨ ਕਰਨਗੇ ਪਰ ਉਹ ਪ੍ਰਵੇਸ਼ ਕਰ ਨਹੀਂ ਪਾਉਣਗੇ।"

Luke 7 illustration - Luke Chapter 7

41ਜਦੋਂ ਸਮਾਂ ਆਵੇਗਾ, ਘਰ ਦਾ ਮਾਲਕ ਦਰਵਾਜਾ ਬੰਦ ਕਰ ਦੇਵੇਗਾ ਅਤੇ ਇਸ ਨੂੰ ਤਾਲਾ ਲਾ ਦੇਵੇਗਾ, ਫ਼ੇਰ ਤੁਸੀਂ ਬਾਹਰ ਖੜ੍ਹੇ ਹੋਕੇ ਦਰਵਾਜਾ ਖੜਕਾਉਂਗੇ। ਤੁਸੀਂ ਆਖ ਸੱਕਦੇ ਹੋ, ‘ਸ਼੍ਰੀ ਮਾਨ, ਸਾਡੇ ਲਈ ਦਰਵਾਜ਼ਾ ਖੋਲ੍ਹੋ!’ ਪਰ ਮਾਲਕ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ’, ਜਾਂ ‘ਤੁਸੀਂ ਕਿੱਥੋਂ ਆਏ ਹੋ।’"

42ਫ਼ਿਰ ਤੁਸੀਂ ਜਵਾਬ ਦੇਵੋਂਗੇ, ‘ਅਸੀਂ ਤੇਰੇ ਨਾਲ ਖਾਧਾ-ਪੀਤਾ, ਤੂੰ ਸਾਡੇ ਨਗਰਾਂ ਵਿੱਚ ਥਾਂ-ਥਾਂ ਉਪਦੇਸ਼ ਦਿੱਤਾ।’"

43ਤਾਂ ਉਹ ਬੋਲੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਆਏ ਹੋ? ਮੇਰੇ ਕੋਲੋਂ ਦੂਰ ਚੱਲੇ ਜਾਵੋ। ਤੁਸੀਂ ਸਾਰੇ ਬਦਕਾਰ ਹੋ।’"

44“ਤੁਸੀਂ ਪਰਮੇਸ਼ੁਰ ਦੇ ਰਾਜ ਵਿੱਚ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਵੇਖੋਂਗੇ, ਪਰ ਤੁਹਾਨੂੰ ਬਾਹਰ ਸੁੱਟ ਦਿੱਤਾ ਜਾਵੇਗ਼ਾ। ਤਾਂ ਤੁਸੀਂ ਡਰ ਅਤੇ ਕਰੋਧ ਨਾਲ ਆਪਣੇ ਦੰਦ ਕਰੀਚੋਂਗੇ।"

45ਪਰਮੇਸ਼ੁਰ ਦੇ ਰਾਜ ਵਿੱਚ ਲੋਕ ਉੱਤਰ, ਪੂਰਬ, ਪੱਛਮ, ਦੱਖਣ ਚਾਰੇ ਦਿਸ਼ਾਵਾਂ ਵਿੱਚੋਂ ਆਕੇ ਦਾਵਤ ਵਿੱਚ ਆਪਣੇ ਸਥਾਨਾਂ ਤੇ ਬੈਠਣਗੇ।"

Luke 7 illustration - Luke Chapter 7

46ਵੇਖੋ! ਜਿਹੜੇ ਇੱਥੇ ਪਿੱਛਲੇ ਹਨ ਸੋ ਉੱਥੇ ਪਹਿਲੇ ਹੋਣਗੇ ਅਤੇ ਜਿਹੜੇ ਇੱਥੇ ਪਹਿਲੇ ਹਨ ਉਹ ਪਰਮੇਸ਼ੁਰ ਦੇ ਰਾਜ ਵਿੱਚ ਪਿੱਛਲੇ ਹੋਣਗੇ।”"

47ਯਿਸੂ ਦੀ ਮੌਤ ਯਰੂਸ਼ਲਮ ਵਿੱਚ ਹੋਵੇਗੀ ਉਸੇ ਵਕਤ ਕੁਝ ਫ਼ਰੀਸੀਆਂ ਨੇ ਯਿਸੂ ਦੇ ਕੋਲ ਆਣਕੇ ਉਸ ਨੂੰ ਕਿਹਾ, “ਇਸ ਥਾਂ ਤੋਂ ਦੂਰ ਚੱਲਿਆ ਜਾ, ਅਤੇ ਕਿਤੇ ਹੋਰ ਜਾਕੇ ਲੁਕ ਜਾ, ਕਿਉਂਕਿ ਹੇਰੋਦੇਸ ਤੈਨੂੰ ਮਾਰਨ ਦੀ ਵਿਉਂਤ ਬਣਾ ਰਿਹਾ ਹੈ।”"

48ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਜਾਕੇ ਉਸ ਲੂੰਬੜੀ ਨੂੰ ਕਹੋ ਕਿ ਵੇਖ ਮੈਂ, ‘ਅੱਜ ਅਤੇ ਕੱਲ ਦੋ ਦਿਨ ਇੱਥੇ ਲੋਕਾਂ ਅੰਦਰੋਂ ਭੂਤਾਂ ਨੂੰ ਕੱਢਣ ਦਾ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਜੀ ਕਰਨਾ ਹੈ ਅਤੇ ਤੀਜੇ ਦਿਨ ਮੇਰਾ ਕੰਮ ਪੂਰਾ ਹੋ ਜਾਣਾ ਹੈ।’"

49ਉਸ ਤੋਂ ਬਾਦ ਮੈਨੂੰ ਜਰੂਰ ਜਾਣਾ ਹੀ ਹੈ ਕਿਉਂਕਿ ਸਾਰੇ ਨਬੀਆਂ ਨੂੰ ਯਰੂਸ਼ਲਮ ਵਿੱਚ ਮਰਨਾ ਚਾਹੀਦਾ ਹੈ।"

50“ਹੇ ਯਰੂਸ਼ਲਮ, ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਅਤੇ ਤੂੰ ਉਨ੍ਹਾਂ ਨੂੰ ਪੱਥਰ ਮਾਰਦਾ ਹੈ ਜੋ ਤੇਰੇ ਕੋਲ ਪਰਮੇਸ਼ੁਰ ਵੱਲੋਂ ਭੇਜੇ ਗਏ ਹਨ। ਮੈਂ ਕਿੰਨੀ ਵਾਰ ਚਾਹਿਆ ਕਿ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇਕੱਠਿਆ ਕਰਾ ਜਿਵੇਂ ਕੋਈ ਕੁਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠਿਆਂ ਕਰਦੀ ਹੈ ਪਰ ਤੂੰ ਮੈਨੂੰ ਨਹੀਂ ਕਰਨ ਦਿੱਤਾ।"

Chapter Complete

You have read Luke 7

50 verses