1ਇਸ ਤਰ੍ਹਾਂ, ਮੀਸ਼ਾਏਲ ਤੇ ਇਲਜਫ਼ਾਨ ਨੇ ਮੂਸਾ ਦਾ ਆਦੇਸ਼ ਮੰਨਿਆ। ਉਹ ਨਾਦਾਬ ਅਤੇ ਅਬੀਹੂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੀਆਂ ਬੁਣੀਆਂ ਹੋਈਆਂ ਕਮੀਜ਼ਾਂ ਤੋਂ ਚੁੱਕੇ ਡੇਰੇ ਤੋਂ ਬਾਹਰ ਲੈ ਗਏ।"
2ਤਾਂ ਮੂਸਾ ਨੇ ਹਾਰੂਨ ਅਤੇ ਉਸ ਦੇ ਦੋ ਦੂਸਰੇ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਦਰਸਾਉਣੀ। ਆਪਣੇ ਵਸਤਰ ਨਹੀਂ ਪਾੜਨੇ ਜਾਂ ਆਪਣੇ ਵਾਲ ਨਹੀਂ ਫ਼ਰੋਲਣੇ। ਆਪਣੀ ਉਦਾਸੀ ਨਾ ਦਰਸਾਉਣੀ ਫ਼ੇਰ ਤੁਸੀਂ ਨਹੀਂ ਮਾਰੇ ਜਾਉਂਗੇ। ਯਹੋਵਾਹ ਸਾਰੇ ਲੋਕਾਂ ਤੇ ਕਰੋਧਵਾਨ ਨਹੀਂ ਹੋਵੇਗਾ। ਇਸਰਾਏਲ ਦੇ ਸਾਰੇ ਲੋਕ ਤੁਹਾਡੇ ਰਿਸ਼ਤੇਦਾਰ ਹਨ-ਉਹ ਯਹੋਵਾਹ ਵੱਲੋਂ ਨਾਦਾਬ ਅਤੇ ਅਬੀਹੂ ਨੂੰ ਸਾੜੇ ਜਾਣ ਤੇ ਰੋ ਸੱਕਦੇ ਹਨ।"
3ਪਰ ਤੁਹਾਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਛੱਡ ਕੇ ਵੀ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਚੱਲੇ ਚਾਉਂਗੇ, ਤਾਂ ਤੁਸੀਂ ਮਾਰੇ ਜਾਉਂਗੇ। ਕਿਉਂਕਿ ਯਹੋਵਾਹ ਦਾ ਮਸਹ ਵਾਲਾ ਤੇਲ ਤੁਹਾਨੂੰ ਲੱਗਿਆ ਹੋਇਆ ਹੈ।” ਇਸ ਲਈ ਹਾਰੂਨ, ਅਲਆਜ਼ਾਰ ਅਤੇ ਈਥਮਾਰ ਨੇ ਮੂਸਾ ਦਾ ਹੁਕਮ ਮੰਨਿਆ।"
4ਤਾਂ ਯਹੋਵਾਹ ਨੇ ਹਾਰੂਨ ਨੂੰ ਆਖਿਆ,"
5“ਜਦੋਂ ਤੁਸੀਂ ਮੰਡਲੀ ਵਾਲੇ ਤੰਬੂ ਵਿੱਚ ਆਉ, ਤੁਹਾਨੂੰ ਮੈਅ ਜਾਂ ਬੀਅਰ ਨਹੀਂ ਪੀਣੀ ਚਾਹੀਦੀ। ਜੇ ਤੁਸੀਂ ਇਹ ਚੀਜ਼ਾਂ ਪੀਉਂਗੇ, ਤੁਸੀਂ ਮਾਰੇ ਜਾਉਂਗੇ। ਇਹ ਕਾਨੂਨ ਤੁਹਾਡੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ।"

6ਤੁਹਾਨੂੰ ਉਨ੍ਹਾਂ ਈਜ਼ਾਂ ਵਿੱਚ, ਜਿਹੜੀਆਂ ਪਵਿੱਤਰ ਹਨ ਅਤੇ ਉਨ੍ਹਾਂ ਵਿੱਚ ਜਿਹੜੀਆਂ ਸਾਧਾਰਣ ਹਨ, ਅਤੇ ਉਨ੍ਹਾਂ ਵਿੱਚ ਜਿਹੜੀਆਂ ਪਾਕ ਅਤੇ ਨਾਪਾਕ ਚੀਜ਼ਾਂ ਹਨ, ਸਾਫ਼ ਫ਼ਰਕ ਕਰਨਾ ਚਾਹੀਦਾ ਹੈ।"
7ਯਹੋਵਾਹ ਨੇ ਆਪਣੇ ਨੇਮ ਮੂਸਾ ਨੂੰ ਦਿੱਤੇ, ਅਤੇ ਮੂਸਾ ਨੇ ਇਹ ਨੇਮ ਲੋਕਾਂ ਨੂੰ ਦਿੱਤੇ। ਹਾਰੂਨ, ਤੈਨੂੰ ਲੋਕਾਂ ਨੂੰ ਇਨ੍ਹਾਂ ਸਾਰੇ ਨੇਮਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।”"
8ਹਾਰੂਨ ਦੇ ਦੋ ਹੋਰ ਪੁੱਤਰ ਸਨ, ਅਲਆਜ਼ਾਰ ਅਤੇ ਈਥਮਾਰ ਜਿਹੜੇ ਹਾਲੇ ਜਿਉਂਦੇ ਸਨ। ਮੂਸਾ ਨੇ ਹਾਰੂਨ ਅਤੇ ਉਸ ਦੇ ਦੋਹਾਂ ਪੁੱਤਰਾਂ ਨੂੰ ਆਖਿਆ, “ਅੱਗ ਵਿੱਚ ਸਾੜੀਆਂ ਗਈਆਂ ਬਲੀਆਂ ਵਿੱਚੋਂ ਕੁਝ ਅਨਾਜ ਦੀ ਭੇਟ ਬਚ ਗਈ ਹੈ। ਤੁਹਾਨੂੰ ਅਨਾਜ ਦੀ ਭੇਟ ਦਾ ਇਹ ਹਿੱਸਾ ਜਗਵੇਦੀ ਦੇ ਨੇੜੇ ਖਾਣਾ ਚਾਹੀਦਾ ਹੈ ਜਿਸ ਵਿੱਚ ਖਮੀਰ ਨਾ ਹੋਵੇ। ਕਿਉਂਕਿ ਉਹ ਭੇਟ ਅੱਤ ਪਵਿੱਤਰ ਹੈ।"
9ਅੱਗ ਦੁਆਰਾ ਦਿੱਤੀ ਭੇਟ ਦਾ ਇਹ ਹਿੱਸਾ ਤੇਰੇ ਅਤੇ ਤੇਰੇ ਪੁੱਤਰਾਂ ਦਾ ਹੈ। ਇਹੀ ਹੈ ਜਿਸਦਾ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ। ਪਰ ਤੁਹਾਨੂੰ ਇਹ ਕਿਸੇ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਹੈ।"
10“ਇਸਤੋਂ ਇਲਾਵਾ, ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਹਿਲਾਉਣ ਦੀਆਂ ਭੇਟਾਂ ਵਿੱਚੋਂ ਸੀਨਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਪੱਟ ਖਾ ਸੱਕਦੀਆਂ ਹਨ। ਪਰ ਤੁਹਾਨੂੰ ਇਸ ਨੂੰ ਕਿਸੇ ਸਾਫ਼ ਸਥਾਨ ਤੇ ਖਾਣਾ ਪਵੇਗਾ। ਕਿਉਂਕਿ ਲੋਕਾਂ ਦੇ ਸੁੱਖ-ਸਾਂਦ ਦੀਆਂ ਭੇਟ ਦਾ ਇਹ ਹਿੱਸਾ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਦਿੱਤਾ ਗਿਆ ਹੈ।"

11ਲੋਕਾਂ ਨੂੰ, ਸਾੜੇ ਜਾਣ ਵਾਲੀ ਚਰਬੀ ਸਮੇਤ, ਸੁੱਖ-ਸਾਂਦ ਦੀ ਭੇਟ ਦਾ ਪੱਟ ਅਤੇ ਹਿਲਾਉਣ ਦੀ ਭੇਟ ਦਾ ਸੀਨਾ ਲਿਆਉਣਾ ਚਾਹੀਦਾ ਹੈ। ਇਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਹਿਲਾਇਆ ਜਾਵੇਗਾ, ਅਤੇ ਬਲੀਆਂ ਦਾ ਇਹ ਹਿੱਸਾ ਹਮੇਸ਼ਾ ਤੇਰਾ ਅਤੇ ਤੇਰੇ ਬੱਚਿਆਂ ਦਾ ਹੋਵੇਗਾ, ਜਿਹਾ ਕਿ ਯਹੋਵਾਹ ਨੇ ਆਖਿਆ ਹੈ।”"
12ਮੂਸਾ ਨੇ ਪਾਪ ਦੀ ਭੇਟ ਦੇ ਬੱਕਰੇ ਵੱਲ ਦੇਖਿਆ, ਪਰ ਇਹ ਪਹਿਲਾਂ ਹੀ ਸੜ ਚੁੱਕੀ ਸੀ। ਉਹ ਹਾਰੂਨ ਦੇ ਦੂਸਰੇ ਪੁੱਤਰ, ਅਲਆਜ਼ਾਰ ਅਤੇ ਈਥਾਮਾਰ ਨਾਲ ਬਹੁਤ ਨਾਰਾਜ਼ ਹੋ ਗਿਆ। ਅਤੇ ਆਖਿਆ,"
13“ਤੁਹਾਨੂੰ ਇਸ ਬੱਕਰੇ ਨੂੰ ਪਵਿੱਤਰ ਖੇਤਰ ਵਿੱਚ ਖਾਣਾ ਚਾਹੀਦਾ ਸੀ। ਇਹ ਅੱਤ ਪਵਿੱਤਰ ਹੈ। ਤੁਸੀਂ ਇਸ ਨੂੰ ਯਹੋਵਾਹ ਦੇ ਸਾਹਮਣੇ ਕਿਉਂ ਨਹੀਂ ਖਾਧਾ? ਯਹੋਵਾਹ ਨੇ ਇਹ ਤੁਹਾਨੂੰ ਲੋਕਾਂ ਦੇ ਪਾਪ ਲੈਣ ਲਈ, ਯਹੋਵਾਹ ਦੇ ਅੱਗੇ ਉਨ੍ਹਾਂ ਲਈ ਪਰਾਸਚਿਤ ਕਰਨ ਲਈ, ਦਿੱਤਾ ਸੀ।"
14ਬੱਕਰੀ ਦਾ ਖੂਨ ਪਵਿੱਤਰ ਸਥਾਨ ਦੇ ਅੰਦਰ ਨਹੀਂ ਲਿਆਂਦਾ ਗਿਆ। ਇਸ ਲਈ ਤੁਹਾਨੂੰ ਇਸ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਸੀ, ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ।”"
15ਪਰ ਹਾਰੂਨ ਨੇ ਮੂਸਾ ਨੂੰ ਆਖਿਆ, “ਦੇਖੋ, ਅੱਜ ਉਹ ਆਪਣੀ ਪਾਪ ਦੀ ਭੇਟ ਨੂੰ ਅਤੇ ਹੋਮ ਦੀ ਭੇਟ ਨੂੰ ਯਹੋਵਾਹ ਦੇ ਸਾਹਮਣੇ ਲੈ ਕੇ ਆਏ। ਪਰ ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਅੱਜ ਕੀ ਵਾਪਰਿਆ ਹੈ। ਕੀ ਤੁਹਾਡਾ ਖਿਆਲ ਹੈ ਕਿ ਯਹੋਵਾਹ ਪ੍ਰਸੰਨ ਹੋਵੇਗਾ। ਜੇ ਮੈਂ ਅੱਜ ਪਾਪ ਦੀ ਭੇਟ ਖਾ ਲਈ? ਨਹੀਂ।”"

16ਜਦੋਂ ਮੂਸਾ ਨੇ ਇਹ ਗੱਲ ਸੁਣੀ ਤਾਂ ਉਹ ਮੰਨ ਗਿਆ।"
17ਮਾਸ ਖਾਣ ਬਾਰੇ ਨੇਮ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ,"
18“ਇਸਰਾਏਲ ਦੇ ਲੋਕਾਂ ਨੂੰ ਆਖੋ; ਇਹ ਉਹ ਜਾਨਵਰ ਹਨ ਜਿਨ੍ਹਾਂ ਨੂੰ ਤੁਸੀਂ ਖਾ ਸੱਕਦੇ ਹੋ;"
19ਜੇ ਕਿਸੇ ਜਾਨਵਰ ਦੇ ਖੁਰ ਦੋ ਹਿਸਿਆਂ ਵਿੱਚ ਪਾਟੇ ਹੋਏ ਹਨ ਅਤੇ ਜੇ ਉਹ ਜਾਨਵਰ ਜੁਗਾਲੀ ਵੀ ਕਰਦਾ ਹੈ ਤਾਂ ਤੁਸੀਂ ਉਸ ਜਾਨਵਰ ਦਾ ਮਾਸ ਖਾ ਸੱਕਦੇ ਹੋ।"
20“ਕੁਝ ਜਾਨਵਰ ਜੁਗਾਲੀ ਕਰਦੇ ਹਨ, ਪਰ ਉਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ। ਉਨ੍ਹਾਂ ਨੂੰ ਨਾ ਖਾਉ। ਊਠ, ਪਹਾੜੀ ਬਿੱਜੂ ਅਤੇ ਖਰਗੋਸ਼ ਇਸੇ ਤਰ੍ਹਾਂ ਦੇ ਹਨ, ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ।"

21ਸੂਰਾਂ ਦੇ ਖੁਰ ਤਾਂ ਹੁੰਦੇ ਹਨ ਜੋ ਦੋ ਹਿਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ, ਪਰ ਉਹ ਜੁਗਾਲੀ ਨਹੀਂ ਕਰਦੇ ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ।"
22ਉਨ੍ਹਾਂ ਜਾਨਵਰਾਂ ਦਾ ਮਾਸ ਨਾ ਖਾਉ। ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਛੂਹੋ ਵੀ ਨਾ। ਉਹ ਤੁਹਾਡੇ ਲਈ ਨਾਪਾਕ ਹਨ।"
23ਸਮੁੰਦਰੀ ਭੋਜਨ ਬਾਰੇ ਬਿਧੀਆਂ “ਜੇ ਕੋਈ ਜਾਨਵਰ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਅਤੇ ਜੇ ਉਹ ਜਾਨਵਰ ਦੇ ਖੰਭ ਅਤੇ ਛਿਲਕੇ ਹੋਣ, ਤਾਂ ਤੁਸੀਂ ਉਸ ਜਾਨਵਰ ਨੂੰ ਖਾ ਸੱਕਦੇ ਹੋ।"
24ਪਰ ਜੇ ਕੋਈ ਵੀ ਜਾਨਵਰ ਜਾਂ ਕੋਈ ਹੋਰ ਜਿਉਂਦਾ ਪ੍ਰਾਣੀ ਜੋ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਤੁਹਾਨੂੰ ਉਨ੍ਹਾਂ ਜਾਨਵਰਾਂ ਨੂੰ ਨਹੀਂ ਖਾਣਾ ਚਾਹੀਦਾ। ਇਨ੍ਹਾਂ ਜਾਨਵਰਾਂ ਦੇ ਮੁਰਦਾ ਸਰੀਰਾਂ ਨੂੰ ਵੀ ਨਾ ਛੂਹੋ। ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ।"
You have read Leviticus 9
24 verses