1ਤੁਸੀਂ ਦੂਸਰੀਆਂ ਕੌਮਾਂ ਵਿੱਚ ਗੁਆਚ ਜਾਵੋਂਗੇ। ਤੁਸੀਂ ਆਪਣੇ ਦੁਸ਼ਮਣਾਂ ਦੀ ਧਰਤੀ ਅੰਦਰ ਗਾਇਬ ਹੋ ਜਾਵੋਂਗੇ।"
2ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਅੰਦਰ ਆਪਣੇ ਪਾਪਾਂ ਕਾਰਣ ਸੜ ਜਾਣਗੇ। ਉਹ ਆਪਣੇ ਪੁਰਖਿਆਂ ਦੇ ਪਾਪਾਂ ਕਾਰਣ ਸੜ ਜਾਣਗੇ।"
3ਉਮੀਦ ਹਮੇਸ਼ਾ ਰਹਿੰਦੀ ਹੈ “ਪਰ ਹੋ ਸੱਕਦਾ ਹੈ ਕਿ ਲੋਕ ਆਪਣੇ ਪਾਪਾਂ ਦਾ ਇਕਰਾਰ ਕਰ ਲੈਣ। ਅਤੇ ਹੋ ਸੱਕਦਾ ਹੈ ਕਿ ਉਹ ਆਪਣੇ ਪੁਰਖਿਆਂ ਦੇ ਪਾਪਾਂ ਨੂੰ ਵੀ ਕਬੂਲ ਲੈਣ ਕਿ ਉਹ ਮੇਰੇ ਵੱਲ ਬੇਵਫ਼ਾ ਸਨ ਅਤੇ ਹੋ ਸੱਕਦਾ ਹੈ ਕਿ ਉਹ ਮੰਨ ਲੈਣ ਕਿ ਉਹ ਮੇਰੇ ਖਿਲਾਫ਼ ਸਨ।"
4ਹੋ ਸੱਕਦਾ ਹੈ ਕਿ ਉਹ ਮੰਨ ਲੈਣ ਕਿ ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਸਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀ ਧਰਤੀ ਅੰਦਰ ਲੈ ਆਇਆ ਸਾਂ। ਪਰ ਹੋ ਸੱਕਦਾ ਹੈ ਕਿ ਉਹ ਨਿਮਾਣੇ ਬਣ ਜਾਣ ਅਤੇ ਆਪਣੇ ਪਾਪਾਂ ਦੀ ਸਜ਼ਾ ਨੂੰ ਪ੍ਰਵਾਨ ਕਰ ਲੈਣ।"
5ਜੇ ਉਹ ਅਜਿਹਾ ਕਰਨਗੇ, ਮੈਂ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ, ਇਸਹਾਕ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਅਤੇ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕਰਾਂਗਾ। ਅਤੇ ਮੈਂ ਧਰਤੀ ਨੂੰ ਚੇਤੇ ਕਰਾਂਗਾ।"

6“ਧਰਤੀ ਉਨ੍ਹਾਂ (ਲੋਕਾਂ) ਤੋਂ ਖਾਲੀ ਹੋਵੇਗੀ ਅਤੇ ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ। ਫ਼ੇਰ ਬਚੇ ਹੋਏ ਲੋਕ ਆਪਣੇ ਪਾਪਾਂ ਦੀ ਸਜ਼ਾ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਇਸ ਲਈ ਸਜ਼ਾ ਮਿਲੀ ਸੀ ਕਿਉਂਕਿ ਉਨ੍ਹਾਂ ਨੇ ਮੇਰੇ ਕਨੂੰਨਾਂ ਨੂੰ ਨਫ਼ਰਤ ਕੀਤੀ ਸੀ ਅਤੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ।"
7ਪਰ ਉਨ੍ਹਾਂ ਨੇ ਇਹ ਸਭ ਕਰਨ ਤੋਂ ਬਾਦ ਵੀ, ਜਦੋਂ ਉਹ ਆਪਣੇ ਦੁਸ਼ਮਣ ਦੀ ਧਰਤੀ ਵਿੱਚ ਹੋਣਗੇ, ਮੈਂ ਉਨ੍ਹਾਂ ਨੂੰ ਨਾਮਂਜ਼ੂਰ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ ਨਫ਼ਰਤ ਨਹੀਂ ਕਰਾਂਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਕਰਾਂਗਾ। ਮੈਂ ਉਨ੍ਹਾਂ ਨਾਲ ਆਪਣਾ ਇਕਰਾਰਨਾਮਾ ਨਹੀਂ ਤੋੜਾਂਗਾ। ਕਿਉਂਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ।"
8ਉਨ੍ਹਾਂ ਲਈ, ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਇਕਰਾਰਨਾਮਾ ਚੇਤੇ ਕਰਾਂਗਾ। ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲੈ ਕੇ ਆਇਆ ਤਾਂ ਜੋ ਉਨ੍ਹਾਂ ਦਾ ਪਰਮੇਸ਼ੁਰ ਬਣ ਸੱਕਾਂ। ਹੋਰਨਾਂ ਕੌਮਾਂ ਨੇ ਇਹ ਚੀਜ਼ਾਂ ਦੇਖੀਆਂ। ਮੈਂ ਯਹੋਵਾਹ ਹਾਂ।”"
9ਇਹ ਉਹ ਬਿਧੀਆਂ, ਨਿਆਵਾਂ ਅਤੇ ਬਿਵਸਥਾ ਹਨ ਜਿਹੜੀਆਂ ਯਹੋਵਾਹ ਨੇ ਆਪਣੇ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਸਥਾਪਿਤ ਕੀਤੀਆਂ। ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਈ ਪਰਬਤ ਉੱਤੇ ਦਿੱਤੀਆਂ ਅਤੇ ਮੂਸਾ ਨੇ ਇਨ੍ਹਾਂ ਨੂੰ ਲੋਕਾਂ ਨੂੰ ਦਿੱਤਾ।"
10ਇਕਰਾਰ ਜ਼ਰੂਰੀ ਹਨ ਯਹੋਵਾਹ ਨੇ ਮੂਸਾ ਨੂੰ ਆਖਿਆ,"

11“ਇਸਰਾਲਏਲ ਦੇ ਲੋਕਾਂ ਨੂੰ ਆਖ; ਜੇਕਰ ਕੋਈ ਵਿਅਕਤੀ ਯਹੋਵਾਹ ਨੂੰ ਇੱਕ ਵਿਅਕਤੀ ਨੂੰ ਅਰਪਨ ਕਰਨ ਦੀ ਖਾਸ ਸੌਂਹ ਖਾਂਦਾ ਹੈ, ਤਾਂ ਜਾਜਕ ਨੂੰ ਉਸ ਵਿਅਕਤੀ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ।"
12ਵੀਹ ਤੋਂ ਸੱਠ ਸਾਲ ਦੀ ਉਮਰ ਦੇ ਆਦਮੀ ਦੀ ਕੀਮਤ ਚਾਂਦੀ ਦੇ 50 ਸ਼ੈਕਲ ਹਨ। (ਤੁਹਾਨੂੰ ਚਾਂਦੀ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ।)"
13ਔਰਤ ਦੀ ਕੀਮਤ ਜਿਹੜੀ 20 ਤੋਂ 60 ਸਾਲ ਦੀ ਹੈ ਤੀਹ ਸ਼ੈਕਲ ਹੈ।"
14ਪੰਜ ਤੋਂ 30 ਸਾਲ ਦੀ ਉਮਰ ਦੇ ਆਦਮੀ ਦੀ ਕੀਮਤ 20 ਸ਼ੈਕਲ ਹੈ। 5 ਤੋਂ 20 ਸਾਲ ਦੀ ਉਮਰ ਦੀ ਔਰਤ ਦੀ ਕੀਮਤ 10 ਸ਼ੈਕਲ ਹੈ।"
15ਇੱਕ ਮਹੀਨੇ ਤੋਂ ਲੈ ਕੇ 5 ਸਾਲ ਦੇ ਮੁੰਡੇ ਦੀ ਕੀਮਤ 5 ਸ਼ੈਕਲ ਹੈ। ਇੱਕ ਮਹੀਨੇ ਤੋਂ ਲੈ ਕੇ 5 ਸਾਲਾਂ ਦੀ ਕੁੜੀ ਦੀ ਕੀਮਤ 3 ਸ਼ੈਕਲ ਹੈ।"

16ਉਸ ਆਦਮੀ ਦੀ ਕੀਮਤ ਜਿਹੜਾ 60 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਹੈ, 15 ਸ਼ੈਕਲ ਹੈ। ਔਰਤ ਦੀ ਕੀਮਤ 10 ਸ਼ੈਕਲ ਹੈ।"
17“ਜੇ ਕੋਈ ਬੰਦਾ ਗਰੀਬੀ ਕਾਰਣ ਕੀਮਤ ਨਹੀਂ ਦੇ ਸੱਕਦਾ, ਉਹ (ਜਿਸ ਵਿਅਕਤੀ ਨੇ ਇਕਰਾਰ ਕੀਤਾ ਸੀ) ਉਸ ਵਿਅਕਤੀ ਨੂੰ ਜਾਜਕ ਕੋਲ ਲੈ ਕੇ ਆਵੇ ਜਿਸ ਨੂੰ ਉਸ ਨੇ ਯਹੋਵਾਹ ਲਈ ਸਮਰਪਿਤ ਕੀਤਾ ਸੀ। ਜਾਜਕ ਨਿਆਂ ਕਰੇਗਾ ਕਿ ਉਸ ਬੰਦੇ ਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਹਨ।"
18ਯਹੋਵਾਹ ਲਈ ਸੁਗਾਤਾਂ “ਜੇ ਕੋਈ ਵਿਅਕਤੀ ਇੱਕ ਜਾਨਵਰ ਨੂੰ ਯਹੋਵਾਹ ਨੂੰ ਦੇਣ ਦਾ ਇਕਰਾਰ ਕਰਦਾ ਹੈ, ਕੋਈ ਵੀ ਜਾਨਵਰ ਜੋ ਉਹ ਵਿਅਕਤੀ ਦੇਵੇਗਾ ਪਵਿੱਤਰ ਹੋ ਜਾਵੇਗਾ।"
19ਉਸ ਨੂੰ ਕੋਈ ਹੋਰ ਜਾਨਵਰ ਚੜ੍ਹਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਸ ਨੂੰ ਕਿਸੇ ਬੁਰੇ ਜਾਨਵਰ ਨੂੰ ਚੰਗੇ ਜਾਨਵਰ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇ ਉਹ ਜਾਨਵਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਦੋਵੇਂ ਜਾਨਵਰ ਪਵਿੱਤਰ ਹੋ ਜਾਣਗੇ।"
20“ਕੁਝ ਜਾਨਵਰਾਂ ਨੂੰ ਯਹੋਵਾਹ ਨੂੰ ਬਲੀ ਵਜੋਂ ਨਹੀਂ ਚੜ੍ਹਾਇਆ ਜਾ ਸੱਕਦਾ। ਜੇ ਕੋਈ ਬੰਦਾ ਅਜਿਹੇ ਪਲੀਤ ਜਾਨਵਰ ਨੂੰ ਯਹੋਵਾਹ ਨੂੰ ਦਿੰਦਾ ਹੈ, ਉਸ ਜਾਨਵਰ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ।"

21ਜਾਜਕ ਉਸ ਜਾਨਵਰ ਦੀ ਕੀਮਤ ਨਿਰਧਾਰਿਤ ਕਰੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਚੰਗਾ ਹੈ ਜਾਂ ਬੁਰਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਇਹ ਉਸ ਜਾਨਵਰ ਦੀ ਕੀਮਤ ਹੋਵੇਗੀ,"
22ਜੇ ਉਹ ਬੰਦਾ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ ਤਾਂ ਕੀਮਤ ਦਾ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ।"
23ਮਕਾਨ ਦੀ ਕੀਮਤ “ਹੁਣ ਜੇ ਕੋਈ ਬੰਦਾ ਆਪਣੇ ਮਕਾਨ ਨੂੰ ਪਵਿੱਤਰ ਜਾਣ ਕੇ ਯਹੋਵਾਹ ਲਈ ਸਮਰਪਿਤ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮਕਾਨ ਚੰਗਾ ਹੈ ਜਾਂ ਮਾੜਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਤਾਂ ਇਹ ਮਕਾਨ ਦੀ ਕੀਮਤ ਹੋਵੇਗੀ।"
24ਪਰ ਜੇ ਕੋਈ ਬੰਦਾ ਜਿਹੜਾ ਮਕਾਨ ਦਿੰਦਾ ਹੈ ਇਸ ਨੂੰ ਵਾਪਸ ਚਾਹੁੰਦਾ ਹੈ, ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਫ਼ੇਰ ਉਹ ਮਕਾਨ ਉਸ ਬੰਦੇ ਦਾ ਹੋਵੇਗਾ।"
25ਜੈਦਾਦ ਕੀ ਕੀਮਤ “ਜੇ ਕੋਈ ਬੰਦਾ ਆਪਣੇ ਖੇਤਾਂ ਦਾ ਹਿੱਸਾ ਪਵਿੱਤਰ ਜਾਣਕੇ ਯਹੋਵਾਹ ਨੂੰ ਸਮਰਪਿਤ ਕਰਦਾ ਹੈ, ਇਸਦੀ ਕੀਮਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਇਸ ਨੂੰ ਬੀਜਣ ਲਈ ਕਿੰਨਾ ਬੀਜ ਲੋੜੀਂਦਾ ਹੈ। ਚਾਂਦੀ ਦੇ 50 ਸ਼ੈਕਲ ਜੌਆਂ ਦੇ ਬੀਜਾਂ ਦੇ ਹਰੇਕ ਹੋਮਰ ਲਈ ਲੋੜੀਂਦੇ ਹੋਣਗੇ।"

26ਜੇ ਉਹ ਬੰਦਾ ਆਪਣਾ ਖੇਤ ਪਰਮੇਸ਼ੁਰ ਨੂੰ ਜੁਬਲੀ ਵਰ੍ਹੇ ਵਿੱਚ ਦਾਨ ਕਰ ਦਿੰਦਾ ਹੈ, ਇਸਦੀ ਕੀਮਤ ਉਹੀ ਹੋਵੇਗੀ ਜੋ ਜਾਜਕ ਨਿਰਧਾਰਿਤ ਕਰੇਗਾ।"
27ਪਰ ਜੇ ਉਹ ਆਪਣਾ ਖੇਤ ਪਵਿੱਤਰ ਜਾਣਕੇ ਜੁਬਲੀ ਵਰ੍ਹੇ ਤੋਂ ਮਗਰੋਂ ਦਾਨ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਉਸ ਨੂੰ ਅਗਲੇ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਕੀਮਤ ਦਾ ਹਿਸਾਬ ਲਾਉਣ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ।"
28ਜੇਕਰ ਉਹ ਵਿਅਕਤੀ, ਜਿਸਨੇ ਖੇਤ ਦਾਨ ਕੀਤਾ ਹੈ, ਇਸ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਇਸ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ, ਤਾਂ ਉਹ ਖੇਤ ਫ਼ੇਰ ਉਸੇ ਦਾ ਹੋ ਜਾਵੇਗਾ।"
29ਜੇ ਉਹ ਖੇਤ ਨੂੰ ਵਾਪਸ ਨਹੀਂ ਖਰੀਦਦਾ ਪਰ ਇਸ ਨੂੰ ਕਿਸੇ ਹੋਰ ਆਦਮੀ ਨੂੰ ਵੇਚ ਦਿੰਦਾ ਹੈ, ਤਾਂ ਇਸਦਾ ਅਸਲੀ ਮਾਲਕ ਇਸ ਨੂੰ ਵਾਪਸ ਨਹੀਂ ਖਰੀਦ ਸੱਕਦਾ।"
30ਜਦੋਂ ਜੁਬਲੀ ਵਰ੍ਹਾ ਆਵੇਗਾ, ਉਹ ਖੇਤ ਯਹੋਵਾਹ ਲਈ ਪਵਿੱਤਰ ਹੋ ਜਾਵੇਗਾ-ਇਹ ਜਾਜਕ ਦਾ ਹੋਵੇਗਾ। ਇਹ ਯਹੋਵਾਹ ਨੂੰ ਸਮਰਪਿਤ ਕੀਤੀ ਜ਼ਮੀਨ ਵਾਂਗ ਹੈ।"

31“ਜੇ ਕੋਈ ਬੰਦਾ ਯਹੋਵਾਹ ਨੂੰ ਕੋਈ ਅਜਿਹਾ ਖੇਤ ਸਮਰਪਿਤ ਕਰਦਾ ਹੈ ਜਿਹੜਾ ਉਸ ਨੇ ਖਰੀਦਿਆ ਸੀ, ਅਤੇ ਇਹ ਉਸਦੀ ਪਰਿਵਾਰਿਕ ਜਾਇਦਾਦ ਦਾ ਹਿੱਸਾ ਨਹੀਂ ਸੀ,"
32ਤਾਂ ਜਾਜਕ ਨੂੰ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਅਤੇ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਫ਼ੇਰ ਉਸ ਵਿਅਕਤੀ ਨੂੰ ਪੈਸਿਆਂ ਦੀ ਉਹ ਰਕਮ ਉਸ ਦਿਨ ਦੇਣੀ ਚਾਹੀਦੀ ਹੈ। ਉਹ ਪੈਸੇ ਯਹੋਵਾਹ ਲਈ ਪਵਿੱਤਰ ਹੋਣਗੇ।"
33ਜੁਬਲੀ ਵਰ੍ਹੇ ਉੱਤੇ ਜ਼ਮੀਨ ਮੁੱਢਲੇ ਮਾਲਕ ਕੋਲ ਚਲੀ ਜਾਵੇਗੀ। ਇਹ ਉਸ ਪਰਿਵਾਰ ਕੋਲ ਵਾਪਸ ਚਲੀ ਜਾਵੇਗੀ ਜਿਹੜਾ ਜ਼ਮੀਨ ਦਾ ਮਾਲਕ ਹੈ।"
34“ਤੁਹਾਨੂੰ ਕੀਮਤ ਅਦਾ ਕਰਨ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ। ਉਸ ਨਾਪ ਅਨੁਸਾਰ ਇੱਕ ਸ਼ੈਕਲ ਦਾ ਵਜ਼ਨ ਵੀਹ ਗੇਰਾਹ ਹੈ।"
35ਜਾਨਵਰਾਂ ਦੀ ਕੀਮਤ “ਲੋਕ ਗ਼ਾਵਾਂ ਅਤੇ ਭੇਡਾਂ ਨੂੰ ਖਾਸ ਸੁਗਾਤਾਂ ਵਜੋਂ ਯਹੋਵਾਹ ਨੂੰ ਦੇ ਸੱਕਦੇ ਹਨ। ਪਰ ਜੇ ਜਾਨਵਰ ਪਹਿਲੋਠਾ ਹੈ ਤਾਂ ਜਾਨਵਰ ਪਹਿਲਾਂ ਹੀ ਯਹੋਵਾਹ ਦਾ ਹੈ। ਇਸ ਲਈ ਲੋਕ ਇਨ੍ਹਾਂ ਜਾਨਵਰਾਂ ਨੂੰ ਖਾਸ ਸੁਗਾਤ ਦੇ ਤੌਰ ਤੇ ਨਹੀਂ ਦੇ ਸੱਕਦੇ।"

36ਲੋਕ ਪਲੀਤ ਜਾਨਵਰਾਂ ਦੇ ਪਲੋਠਿਆਂ ਨੂੰ ਯਹੋਵਾਹ ਨੂੰ ਭੇਟ ਕਰਨ। ਜੇ ਉਹ ਉਸ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਕੀਮਤ ਅਦਾ ਕਰਨੀ ਚਾਹੀਦੀ ਹੈ ਅਤੇ ਇਸ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਜੇ ਉਹ ਉਸ ਜਾਨਵਰ ਨੂੰ ਵਾਪਸ ਨਹੀਂ ਖਰੀਦਦਾ, ਜਾਜਕ ਉਸ ਜਾਨਵਰ ਨੂੰ ਉਸਦੀ ਨਿਰਧਾਇਰ ਕੀਮਤ ਤੇ ਵੇਚ ਸੱਕੇਗਾ।"
37ਖਾਸ ਸੁਗਾਤਾਂ “ਇੱਕ ਖਾਸ ਕਿਸਮ ਦੀ ਸੁਗਾਤ ਹੈ ਜਿਹੜੀ ਲੋਕ ਪੂਰੀ ਤਰ੍ਹਾਂ ਯਹੋਵਾਹ ਨੂੰ ਦਿੰਦੇ ਹਨ। ਇਸ ਸੁਗਾਤ ਨੂੰ ਵਾਪਸ ਖਰੀਦਿਆ ਜਾਂ ਵੇਚਿਆ ਨਹੀਂ ਜਾ ਸੱਕਦਾ। ਇਸ ਤਰ੍ਹਾਂ ਦੀ ਸੁਗਾਤ ਯਹੋਵਾਹ ਦੀ ਹੈ। ਇਹ ਅੱਤ ਪਵਿੱਤਰ ਹੈ। ਇਸ ਤਰ੍ਹਾਂ ਦੀ ਸੁਗਾਤ ਵਿੱਚ ਲੋਕੀ,ਜਾਨਵਰ ਅਤੇ ਪਰਿਵਾਰਿਕ ਜੈਦਾਦ ਦੇ ਖੇਤ ਸ਼ਾਮਿਲ ਹਨ।"
38ਜੇ ਯਹੋਵਾਹ ਲਈ ਉਸ ਖਾਸ ਕਿਸਮ ਦੀ ਸੁਗਾਤ ਕੋਈ ਬੰਦਾ ਹੈ ਤਾਂ ਉਸ ਬੰਦੇ ਨੂੰ ਵਾਪਸ ਨਹੀਂ ਖਰੀਦਿਆ ਜਾ ਸੱਕਦਾ। ਉਸ ਬੰਦੇ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।"
39“ਸਾਰੀਆਂ ਫ਼ਸਲਾਂ ਦਾ ਅਤੇ ਰੁੱਖਾਂ ਦੇ ਫ਼ਲਾਂ ਦਾ ਦਸਵਾਂ ਹਿੱਸਾ ਯਹੋਵਾਹ ਦਾ ਹੈ। ਇਹ ਯਹੋਵਾਹ ਲਈ ਪਵਿੱਤਰ ਹੈ।"
40ਇਸ ਲਈ ਜੇ ਕੋਈ ਬੰਦਾ ਆਪਣਾ ਦਸਵੰਧ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਅਤੇ ਫ਼ੇਰ ਇਸ ਨੂੰ ਵਾਪਸ ਖਰੀਦਣਾ ਚਾਹੀਦਾ ਹੈ।"

41“ਵੱਗ ਅਤੇ ਇੱਜੜ ਦਾ ਦਸਵੰਧ, ਅਯਾਲੀ ਦੁਆਰਾ ਰੱਖਿਆ ਹੋਇਆ ਕੋਈ ਜਾਨਵਰ ਯਹੋਵਾਹ ਲਈ ਪਵਿੱਤਰ ਹੋਵੇਗਾ।"
42ਮਾਲਕ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਚੁਣਿਆ ਹੋਇਆ ਜਾਨਵਰ ਚੰਗਾ ਹੈ ਜਾਂ ਮਾੜਾ। ਉਸ ਨੂੰ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਨਹੀਂ ਬਦਲਣਾ ਚਾਹੀਦਾ। ਜੇ ਉਹ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਬਦਲਣ ਦਾ ਨਿਆਂ ਕਰਦਾ ਹੈ ਤਾਂ ਦੋਵੇਂ ਜਾਨਵਰ ਪਵਿੱਤਰ ਹੋਣਗੇ। ਉਹ ਜਾਨਵਰ ਵਾਪਸ ਨਹੀਂ ਖਰੀਦਿਆ ਜਾ ਸੱਕਦਾ।”"
43ਇਹ ਉਹ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਸੀਨਾ ਪਰਬਤ ਉੱਤੇ ਇਸਰਾਏਲ ਦੇ ਲੋਕਾਂ ਲਈ ਦਿੱਤੇ।"
44ਮੂਸਾ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਦਾ ਹੈ ਯਹੋਵਾਹ ਨੇ ਮੰਡਲੀ ਵਾਲੇ ਤੰਬੂ ਵਿੱਚ ਮੂਸਾ ਨਾਲ ਗੱਲ ਕੀਤੀ। ਇਹ ਸੀਨਈ ਦੇ ਮਰੂਥਲ ਵਿੱਚ ਸੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਸਾਲ ਦੇ ਦੂਸਰੇ ਮਹੀਨੇ ਦੇ ਪਹਿਲੇ ਦਿਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ:"
45“ਇਸਰਾਏਲ ਦੇ ਸਾਰੇ ਲੋਕਾਂ ਦੀ ਗਿਣਤੀ ਕਰ ਲੈ। ਹਰ ਬੰਦੇ ਦੀ ਉਸ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਸਮੇਤ ਸੂਚੀ ਬਣਾ।"

46ਤੈਨੂੰ ਅਤੇ ਹਾਰੂਨ ਨੂੰ ਇਸਰਾਏਲ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜੇ 20 ਸਾਲ ਅਤੇ ਉਸਤੋਂ ਵਡੇਰੀ ਉਮਰ ਦੇ ਹਨ। (ਉਹ ਉਹੀ ਆਦਮੀ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾਕਰਨ ਦੇ ਯੋਗ ਹਨ।) ਉਨ੍ਹਾਂ ਦੇ ਸਮੂਹਾ ਅਨੁਸਾਰ ਉਨ੍ਹਾਂ ਦੀ ਸੂਚੀ ਬਣਾਉ।"
You have read Leviticus 26
46 verses