1“ਆਦਮੀ ਦੇ ਪੁੱਤਰ, ਤੈਨੂੰ ਅਵੱਸ਼ ਹੀ ਇਸ ਤਰ੍ਹਾਂ ਦਰਸਾਉਣਾ ਚਾਹੀਦਾ ਹੈ ਜਿਵੇਂ ਤੂੰ ਬਹੁਤ ਭੈਭੀਤ ਹੋਵੇਂ। ਤੈਨੂੰ ਭੋਜਨ ਕਰਦੇ ਸਮੇਂ ਕੰਬਣਾ ਚਾਹੀਦਾ ਹੈ। ਤੈਨੂੰ ਪਾਣੀ ਪੀਣ ਵੇਲੇ ਫ਼ਿਕਰਮੰਦ ਅਤੇ ਡਰਿਆ ਹੋਇਆ ਦਿਸਣਾ ਚਾਹੀਦਾ ਹੈ।"
2ਤੈਨੂੰ ਇਹ ਗੱਲਾਂ ਆਮ ਬੰਦਿਆਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਹਨ। ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਯਰੂਸ਼ਲਮ ਦੇ ਲੋਕਾਂ ਨੂੰ ਅਤੇ ਇਸਰਾਏਲ ਦੇ ਹੋਰਨਾਂ ਹਿਸਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਖਦਾ ਹੈ। ਤੁਸੀਂ ਲੋਕ ਜਦੋਂ ਭੋਜਨ ਕਰੋਂਗੇ ਤਾਂ ਬਹੁਤ ਫ਼ਿਕਰਮੰਦ ਹੋਵੋਂਗੇ। ਤੁਸੀਂ ਲੋਕ ਜਦੋਂ ਪਾਣੀ ਪੀਵੋਂਗੇ ਤਾਂ ਬਹੁਤ ਭੈਭੀਤ ਹੋਵੋਂਗੇ। ਕਿਉਂ? ਕਿਉਂ ਕਿ ਤੁਹਾਡੇ ਦੇਸ ਵਿੱਚਲੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ! ਇਹ ਓੱਥੇ ਰਹਿੰਦੇ ਲੋਕਾਂ ਦੀ ਹਿੰਸਾ ਕਾਰਣ ਹੈ।"
3ਹੁਣ, ਤੁਹਾਡੇ ਸ਼ਹਿਰਾਂ ਵਿੱਚ ਬਹੁਤ ਬੰਦੇ ਰਹਿੰਦੇ ਹਨ-ਪਰ ਇਹ ਸ਼ਹਿਰ ਤਬਾਹ ਹੋ ਜਾਣਗੇ ਅਤੇ ਜ਼ਮੀਨ ਵੀਰਾਨ ਹੋ ਜਾਵੇਗੀ! ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।’”"
4ਛੇਤੀ ਆਵੇਗੀ ਫ਼ੇਰ ਯਹੋਵਾਹ ਦਾ ਸ਼ਬਦ ਮੇਰੇ ਕੋਲ ਆਇਆ। ਉਸ ਨੇ ਮੈਨੂੰ ਆਖਿਆ,"
5“ਆਦਮੀ ਦੇ ਪੁੱਤਰ, ਲੋਕ ਇਸਰਾਏਲ ਦੀ ਧਰਤੀ ਬਾਰੇ ਇਹ ਕਹਾਉਤ ਕਿਉਂ ਕਹਿੰਦੇ ਹਨ: ‘ਦਿਨ ਲੰਘੇ ਜਾ ਰਹੇ ਹਨ ਪਰ ਕੋਈ ਦਰਸ਼ਨ ਪੂਰਾ ਨਹੀਂ ਹੋ ਰਿਹਾ।’"

6“ਉਨ੍ਹਾਂ ਲੋਕਾਂ ਨੂੰ ਆਖੀਂ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਸ ਕਹਾਉਤ ਨੂੰ ਰੋਕ ਦੇਵੇਗਾ। ਉਹ ਲੋਕ ਇਸਰਾਏਲ ਬਾਰੇ ਇਹ ਗੱਲਾਂ ਫ਼ੇਰ ਨਹੀਂ ਆਖਣਗੇ। ਹੁਣ ਉਹ ਇਹ ਕਹਾਉਤ ਕਹਿਣਗੇ: ‘ਛੇਤੀ ਆਵੇਗੀ ਮੁਸੀਬਤ, ਸਾਰੇ ਦਰਸ਼ਨ ਪੂਰੇ ਹੋਣਗੇ।’"
7“ਇਹ ਸੱਚ ਹੈ, ਕਿ ਇਸਰਾਏਲ ਵਿੱਚ ਝੂਠੇ ਦਰਸ਼ਨ ਫ਼ੇਰ ਤੋਂ ਨਹੀਂ ਵਾਪਰਨਗੇ। ਇੱਥੇ ਹੋਰ ਜਾਦੂਗਰ ਅਜਿਹੀਆਂ ਗੱਲਾਂ ਦੱਸਣ ਵਾਲੇ ਨਹੀਂ ਹੋਣਗੇ ਜਿਹੜੀਆਂ ਸੱਚ ਨਹੀਂ ਨਿਕਲਦੀਆਂ।"
8ਕਿਉਂ ਕਿ ਮੈਂ ਯਹੋਵਾਹ ਹਾਂ। ਅਤੇ ਮੈਂ ਓਹੋ ਕੁਝ ਆਖਾਂਗਾ ਜੋ ਮੈਂ ਆਖਣਾ ਚਾਹੁੰਦਾ ਹਾਂ ਅਤੇ ਉਹ ਗੱਲ ਵਾਪਰੇਗੀ! ਅਤੇ ਮੈਂ ਵਕਤ ਨੂੰ ਫ਼ੈਲਣ ਨਹੀਂ ਦਿਆਂਗਾ। ਉਹ ਮੁਸੀਬਤਾਂ ਛੇਤੀ ਆ ਰਹੀਆਂ ਹਨ-ਤੁਹਾਡੇ ਆਪਣੇ ਜੀਵਨ-ਕਾਲ ਵਿੱਚ। ਤੁਸੀਂ ਬਾਗ਼ੀ ਲੋਕੋ, ਜਦੋਂ ਮੈਂ ਕੁਝ ਆਖਦਾ ਹਾਂ ਤਾਂ ਮੈਂ ਉਸ ਨੂੰ ਵਾਪਰਨ ਦਿੰਦਾ ਹਾਂ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।"
9ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
10“ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕ ਇਹ ਸੋਚਦੇ ਹਨ ਕਿ ਜਿਹੜੇ ਵੀ ਦਰਸ਼ਨ ਮੈਂ ਤੈਨੂੰ ਦਿਖਾਉਂਦਾ ਹਾਂ ਉਹ ਦੂਰ ਭਵਿੱਖ ਦੇ ਕਿਸੇ ਆਉਣ ਵਾਲੇ ਸਮੇਂ ਲਈ ਹਨ। ਉਹ ਸੋਚਦੇ ਹਨ ਕਿ ਜੋ ਗੱਲਾਂ ਤੂੰ ਕਰ ਰਿਹਾ ਹੈਂ ਉਹ ਹੁਣ ਤੋਂ ਬਹੁਤ-ਬਹੁਤ ਵਰ੍ਹੇ ਬਾਦ ਵਾਪਰਨਗੀਆਂ।"

11ਇਸ ਲਈ ਤੈਨੂੰ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਦੱਸ ਦੇਣੀਆਂ ਚਾਹੀਦੀਆਂ ਹਨ, ‘ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ: ਮੈਂ ਹੋਰ ਦੇਰੀ ਨਹੀਂ ਕਰਾਂਗਾ। ਜੇ ਮੈਂ ਆਖਦਾ ਹਾਂ ਕਿ ਕੁਝ ਵਾਪਰੇਗਾ ਤਾਂ ਇਹ ਜ਼ਰੂਰ ਵਾਪਰੇਗਾ!’” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"
12Warnings Against False Prophets ਫ਼ੇਰ ਯਹੋਵਾਹ ਦਾ ਸਬਦ ਮੈਨੂੰ ਮਿਲਿਆ। ਉਸ ਨੇ ਆਖਿਆ"
13“ਆਦਮੀ ਦੇ ਪੁੱਤਰ, ਤੈਨੂੰ ਇਸਰਾਏਲ ਦੇ ਨਬੀਆਂ ਨਾਲ ਮੇਰੇ ਲਈ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਹ ਨਬੀ ਸੱਚਮੁੱਚ ਮੇਰੇ ਲਈ ਨਹੀਂ ਬੋਲ ਰਹੇ। ਉਹ ਨਬੀ ਓਹੀ ਗੱਲਾਂ ਆਖ ਰਹੇ ਨੇ ਜੋ ਉਹ ਆਖਣਾ ਚਾਹੁੰਦੇ ਹਨ। ਤੈਨੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਗੱਲਾਂ ਆਖੀ, ‘ਯਹੋਵਾਹ ਵੱਲੋਂ ਇਸ ਸੰਦੇਸ਼ ਨੂੰ ਸੁਣੋ!"
14ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ। ਮੂਰਖ ਨਬੀਓ ਤੁਹਾਡੇ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ। ਤੁਸੀਂ ਆਪਣੇ ਹੀ ਆਤਮਿਆਂ ਦੇ ਪਿੱਛੇ ਲੱਗੇ ਹੋਏ ਹੋ। ਤੁਸੀਂ ਲੋਕਾਂ ਨੂੰ ਉਹ ਗੱਲ ਦੱਸ ਰਹੇ ਹੋਂ ਜੋ ਤੁਸੀਂ ਦਰਸ਼ਨਾਂ ਵਿੱਚ ਨਹੀਂ ਦੇਖਦੇ।"
15“‘ਹੇ ਇਸਰਾਏਲ ਤੇਰੇ ਨਬੀ ਉਜੜੀਆਂ ਹੋਈਆਂ ਸੱਖਣੀਆਂ ਇਮਾਰਤਾਂ ਵਿੱਚ ਦੌੜ ਭੱਜ ਕਰਦੇ ਲੂੰਬੜਾਂ ਵਰਗੇ ਹੋਣਗੇ।"

16ਤੁਸੀਂ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੇੜੇ ਸਿਪਾਹੀ ਤੈਨਾਤ ਨਹੀਂ ਕੀਤੇ। ਤੁਸੀਂ ਇਸਰਾਏਲ ਦੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਰਾਂ ਨਹੀਂ ਉਸਾਰੀਆਂ। ਇਸ ਲਈ ਜਦੋਂ ਯਹੋਵਾਹ ਦਾ ਤੁਹਾਨੂੰ ਸਜ਼ਾ ਦੇਣ ਦਾ ਦਿਨ ਆਵੇਗਾ ਤਾਂ ਤੁਸੀਂ ਲੜਾਈ ਹਾਰ ਜਾਵੋਂਗੇ!"
17“‘ਝੂਠੇ ਨਬੀ ਨੇ ਆਖਿਆ ਸੀ ਕਿ ਉਨ੍ਹਾਂ ਨੇ ਦਰਸ਼ਨ ਦੇਖੇ। ਉਨ੍ਹਾਂ ਨੇ ਜਾਦੂ ਕੀਤੇ ਅਤੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ-ਪਰ ਉਨ੍ਹਾਂ ਨੇ ਝੂਠ ਬੋਲਿਆ। ਉਨ੍ਹਾਂ ਨੇ ਆਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਭੇਜਿਆ ਸੀ-ਪਰ ਉਨ੍ਹਾਂ ਨੇ ਝੂਠ ਬੋਲਿਆ ਸੀ। ਉਹ ਹਾਲੇ ਵੀ ਆਪਣੇ ਝੂਠਾਂ ਦੇ ਸੱਚ ਹੋਣ ਦਾ ਇੰਤਜ਼ਾਰ ਕਰ ਰਹੇ ਹਨ।"
18“‘ਝੂਠੇ ਨਬੀਓ, ਜਿਹੜੇ ਦਰਸ਼ਨ ਤੁਸੀਂ ਦੇਖੇ ਸਨ ਉਹ ਸੱਚੇ ਨਹੀਂ ਸਨ। ਤੁਸੀਂ ਜਾਦੂ ਕੀਤੇ ਅਤੇ ਆਖਿਆ ਕਿ ਚੀਜ਼ਾਂ ਵਾਪਰਨਗੀਆਂ। ਪਰ ਤੁਸੀਂ ਝੂਠ ਬੋਲਿਆ। ਤੁਸੀਂ ਆਖਿਆ ਕਿ ਯਹੋਵਾਹ ਨੇ ਉਹ ਗੱਲਾਂ ਆਖੀਆਂ। ਪਰ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਸੀ।’”"
19ਇਸ ਲਈ ਹੁਣ, ਯਹੋਵਾਹ ਮੇਰਾ ਪ੍ਰਭੂ, ਸੱਚਮੁੱਚ ਗੱਲ ਕਰੇਗਾ! ਉਹ ਆਖਦਾ ਹੈ, “ਤੁਸੀਂ ਝੂਠ ਬੋਲਿਆ। ਤੁਸੀਂ ਉਹ ਦਰਸ਼ਨ ਦੇਖੇ ਜਿਹੜੇ ਸੱਚ ਨਹੀਂ ਹਨ। ਇਸ ਲਈ ਹੁਣ ਮੈਂ (ਪਰਮੇਸ਼ੁਰ) ਤੁਹਾਡੇ ਖਿਲਾਫ਼ ਹਾਂ!” ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ।"
20ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਝੂਠੇ ਦਰਸ਼ਨ ਦੇਖੇ ਅਤੇ ਝੂਠ ਬੋਲਿਆ। ਮੈਂ ਉਨ੍ਹਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰ ਦਿਆਂਗਾ। ਉਨ੍ਹਾਂ ਦੇ ਨਾਲ ਇਸਰਾਏਲ ਦੇ ਪਰਿਵਾਰ ਦੀ ਸੂਚੀ ਵਿੱਚ ਨਹੀਂ ਹੋਣਗੇ। ਉਹ ਫ਼ੇਰ ਕਦੇ ਵੀ ਇਸਰਾਏਲ ਦੀ ਧਰਤੀ ਉੱਤੇ ਨਹੀਂ ਆਉਣਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ!"

21“ਉਨ੍ਹਾਂ ਝੂਠੇ ਨਬੀਆਂ ਨੇ ਬਾਰ-ਬਾਰ ਮੇਰੇ ਲੋਕਾਂ ਨਾਲ ਝੂਠ ਬੋਲਿਆ। ਉਨ੍ਹਾਂ ਨਬੀਆਂ ਨੇ ਆਖਿਆ ਕਿ ਇੱਥੇ ਸ਼ਾਂਤੀ ਹੋਵੇਗੀ। ਅਤੇ ਇੱਥੇ ਸ਼ਾਂਤੀ ਨਹੀਂ ਹੈ। ਲੋਕਾਂ ਨੂੰ ਕੰਧਾਂ ਦੀ ਮੁਰੰਮਤ ਕਰਨ ਅਤੇ ਲੜਾਈ ਲਈ ਤਿਆਰ ਰਹਿਣ ਦੀ ਲੋੜ ਹੈ। ਪਰ ਉਹ ਟੁੱਟੀਆਂ ਕੰਧਾਂ ਉੱਤੇ ਪਲਸਤਰ ਦਾ ਪਤਲਾ ਜਿਹਾ ਪੋਚਾ ਹੀ ਫ਼ੇਰਦੇ ਹਨ।"
22ਉਨ੍ਹਾਂ ਲੋਕਾਂ ਨੂੰ ਦੱਸ ਜਿਹੜੇ ਕੰਧਾਂ ਤੇ ਕਲੀ ਕਰਾਉਂਦੇ ਹਨ ਕਿ ਇਹ ਡਿੱਗ ਪਵੇਗੀ। ਉਨ੍ਹਾਂ ਲੋਕਾਂ ਨੂੰ ਆਖ ਕਿ ਮੈਂ ਗੜ੍ਹੇ ਅਤੇ ਸਖਤ ਬਾਰਸ਼ ਭੇਜਾਂਗਾ। ਤੇਜ਼ ਹਵਾਵਾਂ ਵਗਣਗੀਆਂ ਅਤੇ ਵਾਵਰੋਲਾ ਉੱਠੇਗਾ।"
You have read Lamentations 4
22 verses